Krishi Jagran Punjabi
Menu Close Menu

PM Kisan ਯੋਜਨਾ ਤਹਿਤ 4000 ਰੁਪਏ ਪਾਉਣ ਦਾ ਮੌਕਾ, ਜਾਣੋ ਖੇਤੀ ਨਾਲ ਜੁੜੀ ਹੋਰ ਵੱਡੀ ਖਬਰਾਂ

Thursday, 03 June 2021 04:17 PM
Pm Kisan Yojna

Pm Kisan Yojna

ਸਹਿਕਾਰੀ ਕੰਪਨੀ ਇਫਕੋ ਨੇ ਦੁਨੀਆ ਦੀ ਪਹਿਲੀ 'ਨੈਨੋ ਯੂਰੀਆ' ਖਾਦ ਤਿਆਰ ਕੀਤੀ ਹੈ। ਜਿਸ ਦਾ ਉਤਪਾਦਨ ਜੂਨ ਤੋਂ ਸ਼ੁਰੂ ਹੋਵੇਗਾ ਅਤੇ ਇਹ ਵਿਸ਼ਵ ਭਰ ਦੇ ਕਿਸਾਨਾਂ ਲਈ ਪੇਸ਼ ਕੀਤਾ ਜਾਵੇਗਾ।

ਕੰਪਨੀ ਨੇ 31 ਮਈ ਨੂੰ ਕਿਹਾ ਕਿ ਸਵਦੇਸੀ ਰੂਪ ਨਾਲ ਵਿਕਸਤ ‘ਨੈਨੋ ਯੂਰੀਆ’ ਤਰਲ ਸਵਰੂਪ ਵਿੱਚ ਹੈ ਅਤੇ ਇਸ ਦੀ ਕੀਮਤ 240 ਰੁਪਏ ਪ੍ਰਤੀ 500 ਮਿਲੀਲੀਟਰ ਹੈ ਇਹ ਰਵਾਇਤੀ ਯੂਰੀਆ ਦੀ ਪ੍ਰਤੀ ਬੈਗ ਕੀਮਤ ਨਾਲੋਂ 10 ਪ੍ਰਤੀਸ਼ਤ ਸਸਤੀ ਹੈ.

UPL ਨੇ ਆਸ਼ੀਸ਼ ਡੋਭਾਲ ਨੂੰ ਬਣਾਇਆ ਭਾਰਤ ਦਾ ਖੇਤਰੀ ਨਿਰਦੇਸ਼ਕ

ਖੇਤੀਬਾੜੀ ਖੇਤਰ ਦੀ ਇਕ ਪ੍ਰਮੁੱਖ ਕੰਪਨੀ, ਯੂਪੀਐਲ UPL ਲਿਮਟਿਡ ਨੇ ਆਸ਼ੀਸ਼ ਡੋਭਾਲ ਨੂੰ Regional Director for India ਭਾਰਤ ਲਈ ਖੇਤਰੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਇਸੀ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ, ਯੂਪੀਐਲ ਲਿਮਟਿਡ ਦੇ CEO ਜੈਦੇਵ ਸ਼੍ਰੌਫ ਨੇ ਕਿਹਾ ਕਿ ਆਸ਼ੀਸ਼ ਡੋਭਾਲ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ ਉਹ ਇਕ ਮੁਖੀਆ ਨੇਤਾ ਹੈ ਅਤੇ ਮੈਨੂੰ ਯਕੀਨ ਹੈ ਕਿ ਉਹਨਾਂ ਦੇ ਤਜ਼ੁਰਬੇ ਅਤੇ ਜੋਸ਼ ਨਾਲ ਅਸੀਂ ਇਸ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਕਰ ਸਕਦੇ ਹਾਂ।

ਇਫਕੋ ਕਿਸਾਨ ਦਾ ਬਾਇਓਟੈਕ ਨਾਲ ਹੋਇਆ MOU

ਇਫਕੋ ਕਿਸਾਨ ਨੇ ਪਸ਼ੂ ਆਹਾਰ ਦੀ ਸੋਰਸਿੰਗ ਲਈ ਅਜੂਨੀ ਬਾਇਓਟੈਕ ਲਿਮਟਿਡ ਨਾਲ MOU 'ਤੇ ਹਸਤਾਖਰ ਕੀਤੇ ਹਨ. ਜੋ ਕਿ ਉੱਤਰ ਭਾਰਤ ਦੇ ਰਾਜਾਂ ਨੂੰ ਪਸ਼ੂਆਂ ਦੀ ਖੁਰਾਕ ਸਪਲਾਈ ਕਰੇਗਾ। ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ਵਿੱਚ ਇਫਕੋ ਕਿਸਾਨ ਨੇ ਕੁਝ ਹੋਰ ਕੰਪਨੀਆਂ ਨਾਲ ਵੀ ਗੱਠਜੋੜ ਕਰਨ ਦੀ ਯੋਜਨਾ ਬਣਾਈ ਹੈ।

Modi

Modi

PDFAP ਦਾ ਕਿਸਾਨਾਂ ਦੇ ਹਿੱਤ ਵਿੱਚ ਸ਼ਾਨਦਾਰ ਕੰਮ

ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਆਫ ਪੰਜਾਬ Progressive Dairy Farmers Association of Punjab ਕਿਸਾਨਾਂ ਦੇ ਹਿੱਤਾਂ ਲਈ ਕਈ ਸ਼ਾਨਦਾਰ ਕੰਮ ਕਰਦਾ ਹੈ, ਜਿਸ ਬਾਰੇ ਕੰਪਨੀ ਦੇ ਜਨਰਲ ਸਕੱਤਰ General Secretary ਬਲਵੀਰ ਸਿੰਘ ਨੇ ਕ੍ਰਿਸ਼ੀ ਜਾਗਰਣ ਨੂੰ ਦੱਸਿਆ।

ਮਾਈਕਰੋ ਸਿੰਚਾਈ ਵਿਚ ਸ਼ਾਮਲ ਕੀਤਾ ਜਾਵੇਗਾ 20 ਲੱਖ ਹੈਕਟੇਅਰ ਰਕਬਾ

ਸਰਕਾਰ ਮਾਈਕਰੋ ਸਿੰਚਾਈ 'ਤੇ ਜ਼ੋਰ ਦੇ ਰਹੀ ਹੈ। ਤਾਂ ਜੋ ਖੇਤੀਬਾੜੀ ਦੀ ਲਾਗਤ ਨੂੰ ਘਟਾਇਆ ਜਾ ਸਕੇ ਅਤੇ ਨਾਲ ਹੀ ਉਤਪਾਦਕਤਾ ਵੀ ਵਧਾਈ ਜਾ ਸਕੇ. ਇਸਦੇ ਤਹਿਤ ਅਗਲੇ ਪੰਜ ਸਾਲਾਂ ਵਿੱਚ ਸਰਕਾਰ ਨੇ 100 ਲੱਖ ਹੈਕਟੇਅਰ ਰਕਬੇ ਨੂੰ ਕਵਰ ਕਰਨ ਦਾ ਟੀਚਾ ਮਿੱਥਿਆ ਹੈ। ਆਉਣ ਵਾਲੇ ਵਿੱਤੀ ਸਾਲ ਦੌਰਾਨ ਇਸ ਦੇ ਤਹਿਤ ਕੁੱਲ 20 ਲੱਖ ਹੈਕਟੇਅਰ ਜ਼ਮੀਨ ਕਵਰ ਕੀਤੀ ਜਾਏਗੀ।

ਅਰਜੁਨ ਮੌਰਿਆ ਜੈਵਿਕ ਖੇਤੀ ਤੋਂ ਕਮਾ ਰਹੇ ਹਨ ਦੋਹਰਾ ਮੁਨਾਫਾ

ਉੱਤਰ ਪ੍ਰਦੇਸ਼, ਜ਼ਿਲ੍ਹਾ ਸੁਲਤਾਨਪੁਰ ਦੇ ਕਿਸਾਨ ਅਰਜੁਨ ਮੌਰਿਆ Organic farming ਕਰਕੇ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ ਅਤੇ ਨਾਲ ਹੀ ਵਧੀਆ ਮੁਨਾਫਾ ਵੀ ਕਮਾ ਰਹੇ ਹਨ।

PM Kisan ਅਧੀਨ 4000 ਰੁਪਏ ਪਾਉਣ ਦਾ ਮੌਕਾ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ 4000 ਹਜ਼ਾਰ ਰੁਪਏ ਪਾਉਣ ਦਾ ਮੌਕਾ ਹੈ। ਦਰਅਸਲ, ਇਸ ਸਾਲ ਦੀ ਪਹਿਲੀ ਕਿਸ਼ਤ ਜਾਰੀ ਹੋ ਚੁਕੀ ਹੈ ਅਤੇ ਦੋ ਕਿਸ਼ਤਾਂ ਬਾਕੀ ਹਨ। ਅਜਿਹੀ ਸਥਿਤੀ ਵਿੱਚ, ਯੋਗ ਕਿਸਾਨ ਜਿਨ੍ਹਾਂ ਨੇ ਅਜੇ ਰਜਿਸਟਰਡ ਨਹੀਂ ਕੀਤਾ, ਉਹ ਆਪਣਾ ਰਜਿਸਟ੍ਰੇਸ਼ਨ ਕਰਾ ਲੈਣ ਤਾਂ ਜੋ ਉਹਨਾ ਨੂੰ ਅੱਠਵੀਂ ਅਤੇ ਨੌਵੀਂ ਦੀਆਂ ਕਿਸ਼ਤਾਂ ਵਿੱਚੋਂ 2-2 ਹਜ਼ਾਰ ਯਾਨੀ ਕੁਲ ਚਾਰ ਹਜ਼ਾਰ ਰੁਪਏ ਮਿਲ ਸਕਣ।

ਸਰਕਾਰ ਕਿਸਾਨਾਂ ਨੂੰ ਮੁਫਤ ਵਿੱਚ ਦੇਵੇਗੀ ਤੇਲ ਬੀਜ

ਅੱਜ ਕੱਲ ਖਾਣ ਵਾਲੇ ਤੇਲ ਦੇ ਰੇਟਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਦੌਰਾਨ, ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਮੁਫ਼ਤ ਵਿੱਚ ਤੇਲ ਬੀਜ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਤੇਲ ਬੀਜਾਂ ਦਾ ਘਰੇਲੂ ਉਤਪਾਦਨ ਵਧੇਗਾ ਅਤੇ ਵਾਧੂ ਦਰਾਮਦਾਂ 'ਤੇ ਨਿਰਭਰਤਾ ਘਟੇਗੀ।

3rd Global Summit ਦਾ ਹੋਵੇਗਾ ਸੰਗਠਨ

Conference Series LLC Ltd ਦੁਆਰਾ Food Science, Nutrition and Technology ਤੇ 3rd Global Summit ਦਾ virtual ਦੇ ਤੌਰ ਤੇ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਵਿਸ਼ਵ ਭਰ ਦੇ ਉੱਚ-ਪ੍ਰੋਫਾਈਲ ਸਪੀਕਰਾਂ ਨਾਲ ਭੋਜਨ ਅਤੇ ਪੋਸ਼ਣ ਦੇ ਪ੍ਰਮੁੱਖ ਤੱਤਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।

ਇਹ ਵੀ ਪੜ੍ਹੋ : PSPCL Recruitment 2021: ਪੰਜਾਬ ਵਿੱਚ ਬਿਜਲੀ ਵਿਭਾਗ ਦੀਆਂ ਕਈ ਅਸਾਮੀਆਂ ਲਈ ਨਿਕਲੀ ਬੰਪਰ ਭਰਤੀ

PM Kisan Samman Nidhi Yojana PM Kisan yojna PM Modi Agriculture news UPL PDFAP 3rd Global Summit
English Summary: Chance to get Rs. 4000 under PM Kisan Yojna, know other news related to agriculture

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.