ਭਾਰਤ ਸਰਕਾਰ ਦੀ ਅਭਿਲਾਸ਼ੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PMFBY) ਦੇ ਤਹਿਤ 26 ਫਰਵਰੀ ਨੂੰ ਫਸਲ ਬੀਮਾ ਨੀਤੀ ਵੰਡ ਮੁਹਿੰਮ 'ਮੇਰੀ ਪਾਲਸੀ, ਮੇਰੇ ਹੱਥ'(Meri Policy, Mere Haath) ਦੀ ਸ਼ੁਰੂਆਤ ਕੀਤੀ ਗਈ ਹੈ। ਸਰਕਾਰ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਬੀਮਾ ਪਾਲਿਸੀ (Fasal Bima Policy) ਦੇਣ ਲਈ ਘਰ-ਘਰ ਅਭਿਆਨ (Door-to-Door Distribution Campaign) ਸ਼ੁਰੂ ਕਰਨਾ ਹੈ। ਤਾਂਕਿ ਹਰ ਕਿਸਾਨ ਦੀ ਪਰੇਸ਼ਾਨੀ ਘਟ ਅਤੇ ਸਹੂਲਤ ਵੱਧ ਹੋਵੇ।
ਮੇਰੀ ਪਾਲਸੀ, ਮੇਰੇ ਹੱਥ ਦੀ ਵਿਸ਼ੇਸ਼ਤਾਵਾਂ (Features of My Policy My Hand)
ਖੇਤੀਬਾੜੀ ਮੰਤਰਾਲੇ (Agriculture Ministry) ਨੇ ਕਿਹਾ ਕਿ ਘਰ-ਘਰ ਮੁਹਿੰਮ 'ਮੇਰੀ ਪਾਲਸੀ, ਮੇਰੇ ਹੱਥ' ਦਾ (Doorstep Campaign Meri Policy Mere Haath) ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਨੀਤੀਆਂ, ਜ਼ਮੀਨੀ ਰਿਕਾਰਡ, ਦਾਅਵੇ ਦੀ ਪ੍ਰਕਿਰਿਆ ਅਤੇ ਫਸਲ ਬੀਮੇ ਦੇ ਤਹਿਤ ਸ਼ਿਕਾਇਤਾਂ(Policies, Land Records, Claim Process and Grievance Redressal) ਬਾਰੇ ਸਾਰੀਆਂ ਜਾਣਕਾਰੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ।
ਘਰ-ਘਰ ਮੁਹਿੰਮ 'ਮੇਰੀ ਪਾਲਸੀ, ਮੇਰੇ ਹੱਥ' ਕਦੋਂ ਸ਼ੁਰੂ ਹੋਵੇਗੀ (When will the doorstep campaign 'Meri Policy Mere Haath' start)
ਕਿਸਾਨਾਂ ਦੀ ਸਹੂਲਤ ਲਈ, ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ "ਜੂਨ(June) ਤੋਂ ਸ਼ੁਰੂ ਹੋਣ ਵਾਲੇ ਆਗਾਮੀ ਸਾਉਣੀ ਸੀਜ਼ਨ ਵਿੱਚ ਸਾਰੇ ਲਾਗੂ ਕਰਨ ਵਾਲੇ ਰਾਜਾਂ ਵਿੱਚ ਘਰ-ਘਰ ਮੁਹਿੰਮ ਚਲਾਈ ਜਾਵੇਗੀ"।
ਫ਼ਸਲ ਬੀਮਾ ਯੋਜਨਾ ਦਾ ਲਾਭ (Benefits of Fasal Bima Scheme)
ਫਰਵਰੀ 2016 ਵਿਚ ਸ਼ੁਰੂ ਕਿੱਤੀ ਗਈ ਸੀ PMFBY ਦਾ ਉਦੇਸ਼ ਦਰਤੀ ਆਫ਼ਤਾਂ (Natural Disaster) ਤੋਂ ਹੋਣ ਵਾਲੀ ਫ਼ਸਲ ਦੇ ਨੁਕਸਾਨ ਤੋਂ ਪੀੜਤ ਕਿਸਾਨਾਂ ਨੂੰ ਵਿੱਤੀ ਸਹੂਲਤ (Financial assistance to farmers suffering crop loss/damage)
ਪ੍ਰਦਾਨ ਕਰਨਾ ਹੈ।
ਕਿੰਨੇ ਕਿਸਾਨ ਚੁੱਕ ਸਕਦੇ ਹਨ ਫ਼ਸਲ ਬੀਮਾ ਦਾ ਲਾਭ(How many farmers have taken the benefit of crop insurance)
ਮੰਤਰਾਲੇ ਦੇ ਅਨੁਸਾਰ, ਪੀਐਮਐਫਬੀਵਾਈ ਦੇ ਤਹਿਤ 36 ਕਰੋੜ ਤੋਂ ਵੱਧ ਕਿਸਾਨਾਂ ਦੀਆਂ ਅਰਜ਼ੀਆਂ ਦਾ ਬੀਮਾ ਕੀਤਾ ਗਿਆ ਹੈ। ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਇਸ ਸਾਲ 4 ਫਰਵਰੀ ਤੱਕ ਇਸ ਯੋਜਨਾ ਦੇ ਤਹਿਤ 1,07,059 ਕਰੋੜ ਰੁਪਏ ਤੋਂ ਵੱਧ ਦੇ ਕਲੇਮ ਦਾ ਭੁਗਤਾਨ ਕੀਤਾ ਜਾ ਚੁਕਿਆ ਹੈ।
ਕਿਓਂ ਸ਼ੁਰੂ ਕੀਤੀ ਫ਼ਸਲ ਬੀਮਾ ਦੀ ਮੁਹਿੰਮ (Why started crop insurance campaign)
ਫ਼ਸਲ ਬੀਮਾ ਯੋਜਨਾ (Fasal Bima Yojana) ਸਭਤੋਂ ਕਮਜ਼ੋਰ ਕਿਸਾਨਾਂ ਨੂੰ ਵਿੱਤੀ ਸਹੂਲਤ ਪ੍ਰਦਾਨ ਕਰਨ ਤੋਂ ਸਮਰੱਥਰਹੀ ਹੈ , ਕਿਓੰਬਕੀ ਇਸ ਯੋਜਨਾ ਵਿਚ ਸ਼ਾਮਲ ਕੀਤੇ ਗਏ ਲਗਭਗ 85 ਪ੍ਰਤੀਸ਼ਤ ਕਿਸਾਨ ਛੋਟੇ ਅਤੇ ਸੀਮਾਂਤ ਕਿਸਾਨ ਹਨ। ਹਾਲਾਂਕਿ, 2020 ਵਿੱਚ ਕਿਸਾਨਾਂ ਦੀ ਸਵੈਇੱਛਤ ਭਾਗੀਦਾਰੀ ਨੂੰ ਸਮਰੱਥ ਬਣਾਉਣ ਲਈ PMFBY ਵਿੱਚ ਸੁਧਾਰ ਕੀਤਾ ਗਿਆ ਸੀ।
ਡੋਰਸਟੈਪ ਮੁਹਿੰਮ 'ਮੇਰੀ ਪਾਲਸੀ, ਮੇਰੇ ਹੱਥ' ਦੇ ਲਾਭ (Benefits of Doorstep Campaign 'Meri Policy Mere Haath')
ਕਿਸਾਨ ਦੀ ਕੋਈ ਵੀ ਘਟਨਾ 72 ਘੰਟੇ ਦੇ ਅੰਦਰ ਫਸਲ ਦੇ ਨੁਕਸਾਨ ਦੀ ਰਿਪੋਰਟ ਫਸਲ ਬੀਮਾ ਐਪ (Fasal Bima App) ਦੁਆਰਾ ਦਿੱਤੀ ਜਾਂਦੀ ਹੈ। ਇਸ ਦੇ ਲਈ ਕਿਸਾਨਾਂ ਨੂੰ ਸੀਐਸਸੀ ਕੇਂਦਰ ਜਾਂ ਨਜ਼ਦੀਕੀ ਖੇਤੀਬਾੜੀ ਅਧਿਕਾਰੀ (CSC Center or Nearest Agriculture Officer) ਦੇ ਮਾਧਿਅਮ ਤੋਂ ਬੈਂਕ ਖਾਤੇ ਵਿੱਚ ਸਥਾਨਕ ਰੂਪ ਤੋਂ ਤਿਆਰ ਕੀਤੇ ਗਏ ਦਾਵੇ ਦੇ ਲਾਭ ਦੇ ਨਾਲ ਰਿਪੋਰਟ ਕਰਨ ਦੀ ਮਦਦ ਵੀ ਮਿਲਦੀ ਹੈ।
PMFBY ਦੀ ਇਸ ਸਕੀਮ ਵਿੱਚ ਰਾਸ਼ਟਰੀ ਫਸਲ ਬੀਮਾ ਪੋਰਟਲ (NCIP) ਦੇ ਨਾਲ ਜ਼ਮੀਨੀ ਰਿਕਾਰਡਾਂ ਦਾ ਏਕੀਕਰਨ, ਕਿਸਾਨਾਂ ਦੀ ਆਸਾਨ ਨਾਮਾਂਕਣ ਲਈ ਫਸਲ ਬੀਮਾ ਮੋਬਾਈਲ ਐਪ, NCIP ਰਾਹੀਂ ਕਿਸਾਨ ਪ੍ਰੀਮੀਅਮ ਦਾ ਭੁਗਤਾਨ, ਸਬਸਿਡੀ ਰਿਲੀਜ਼ ਮੋਡੀਊਲ ਅਤੇ NCIP ਰਾਹੀਂ ਕਲੇਮ ਰੀਲੀਜ਼ ਮੋਡੀਊਲ ਵਰਗੀਆਂ ਕੁਝ ਮੁਖ ਵਿਸ਼ੇਸ਼ਤਾਵਾਂ ਹਨ।
ਇਸ ਤੋਂ ਇਲਾਵਾ, ਵਿੱਤ ਮੰਤਰੀ ਨਿਰਮਲਾ ਸੀਤਾ ਰਮਨ(Finance Minister Nirmala Sitharaman) ਦੁਆਰਾ ਆਪਣੇ 2022-23 ਦੇ ਬਜਟ ਭਾਸ਼ਣ ਦੌਰਾਨ ਫ਼ਸਲ ਬੀਮਾ ਦੇ ਲਈ ਡਰੋਨ ਦੀ ਵਰਤੋਂ (Use of Drones for Crop Insurance) ਬਾਰੇ ਹਾਲ ਹੀ ਵਿੱਚ ਕਿੱਤੇ ਗਏ ਐਲਾਨ ਵਿੱਚ ਤਕਨਾਲੋਜੀ ਏਕੀਕਰਣ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : PNB ਬੈਂਕ ਗਾਹਕਾਂ ਲਈ ਵੱਡੀ ਖ਼ਬਰ! ਅਪ੍ਰੈਲ 2022 ਤੋਂ ਬਦਲ ਰਹੇ ਹਨ ਨਿਯਮ
Summary in English: Compensation will be available within 3 days under Meri Policy, Mere Haath scheme!