Punjab Career Portal : ਪੰਜਾਬ ਕੈਰੀਅਰ ਪੋਰਟਲ ਬਾਰੇ ਪੂਰੀ ਜਾਣਕਾਰੀ

KJ Staff
KJ Staff
Punjab Career Portal

Punjab Career Portal

ਤੁਸੀ ਜਾਣਦੇ ਹੋ ਕਿ ਪੰਜਾਬ ਦੇ ਹਰ ਘਰ ਦਾ ਬਚਾ ਅੱਜ ਕਲ ਵਲੈਤ ਜਾਣ ਨੂੰ ਕਹਿੰਦਾ ਹੈ ਕਿਉਕਿ ਇਥੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਪਾਂਦੀ , ਪਿੰਡ ਚ ਰਹਿਣ ਵਾਲੇ ਬਚੇ ਅੱਗੇ ਨਹੀਂ ਵੱਧ ਪਾਂਦੇ ,ਇਸ ਲਈ ਅੱਜ ਅੱਸੀ ਦਸਾਂਗੇ ਕਿ punjab career portal ਕਿ ਹੈ,ਪੰਜਾਬ ਦੇ ਘਰ ਬੈਠੇ ਵਿਧਿਆਰਥੀਆਂ ਨੂੰ ਕਾਉਂਸਲਿੰਗ, ਕੋਰਸ, ਸਕਾਲਰਸ਼ਿਪ ਦੀ ਜਾਣਕਾਰੀ ਮਿੱਲ ਸਕਦੀ ਹੈ। ਪੰਜਾਬ ਸਰਕਾਰ ਨੇ ਪੰਜਾਬ ਪੋਰਟਲ ਲਾਂਚ ਕਰ ਦਿਤਾ ਹੈ |ਇਸ ਪੋਰਟਲ ਤੋਂ 10 ਲਖ ਵਿਧਿਆਰਥੀਆਂ ਨੂੰ ਲਾਭ ਮਿਲੇਗਾ , ਪੋਰਟਲ ਨੂੰ ਬੱਚਿਆਂ ਦੇ ਜੀਵਨ ਨਾਲ ਜੋੜਨ ਲਈ ਬਣਾਇਆ ਗਿਆ ਹੈ। ਇਹ ਉਹਨਾਂ ਦੇ ਨਿਸ਼ਚਿਤ ਮਕਸਦ ਲਈ ਵੀ ਸਹਾਇਕ ਹੋਵੇਗਾ

ਸਿਖਿਆ ਅਤੇ ਉਚੇਰੀ ਸਿਖਿਆ ਮੰਤਰੀ ਪਰਗਟ ਸਿੰਘ ਨੇ ਪੰਜਾਬ ਭਵਨ ਵਿਚ ਸਕੂਲਾਂ ਅਤੇ ਕਾਲਜਾਂ ਦੇ ਵਿਧਿਆਰਥੀਆਂ ਨੂੰ ਵਪਾਰਕ ਅਗਵਾਈ ਪ੍ਰਧਾਨ ਕਰਨ ਲਈ ਪੰਜਾਬ ਕੈਰੀਅਰ ਪੋਰਟਲ ਦੀ ਸ਼ੁਰੂਵਾਤ ਕੀਤੀ, ਵਿਭਾਗੀ ਮੰਤਰੀ ਨੇ ਕਿਹਾ ਹੈ ਕਿ ਬੇਰੋਜ਼ਗਾਰ ਦੀ ਸਮਸਿਆ ਦੇ ਪਿੱਛੇ ਦਾ ਇਕ ਕਾਰਣ ਸਹੀ ਕੈਰੀਅਰ ਦੀ ਚੋਣ ਨਾ ਹੋਣਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਵਿਧਿਆਰਥੀ ਸਹੀ ਸਮੇਂ ਤਕ ਆਪਣੇ ਕੈਰੀਅਰ ਚੁਣਨ ਦੀ ਸਿੱਖਿਆ ਪ੍ਰਾਪਤ ਕਰ ਲੈਣ ਤਾਂ ਉਹ ਸਹੀ ਯੋਗਤਾ ਨਾਲ ਆਪਣੇ ਮਨਪਸੰਦ ਖੇਤਰ ਵਿਚ ਵਧੀਆ ਨਤੀਜੇ ਦੇ ਸਕਦੇ ਹਨ| ਉਨ੍ਹਾਂ ਆਪਣੀ ਨਿੱਜੀ ਗੱਲ ਸਾਂਝੀ ਕਰਦੇ ਹੋਏ ਕਿਹਾ ਕਿ ਜੇਕਰ ਉਹ ਹਾਕੀ ਦੀ ਥਾਂ ਕੋਈ ਹੋਰ ਖੇਡ ਆਪਣਾ ਲੈਂਦੇ ਹਨ ਤਾਂ ਸ਼ਇਦ ਉਹ ਇਹਨਾ ਵਧੀਆ ਨਾ ਖੇਲ ਪਾਉਂਦੇ

ਪੋਰਟਲ ਸਿਖਿਆ ਵਿਭਾਗ ਦੀ ਤਰਫ਼ੋਂ ਕਿੱਤੇ ਜਾ ਰਹੇ ਉਪਾਅ ਦੀ ਇਕ ਲੜੀ ਦਾ ਹਿੱਸਾ ਹੈ। ਇਹ ਪੋਰਟਲ ਵਿਧਿਆਰਥੀਆਂ ਨੂੰ ਵੰਨ-ਸੁਵੰਨਤਾ ਆਨਲਾਈਨ ਕੋਰਸ ,ਸਕਾਲਰਸ਼ਿਪ ਅਤੇ ਵੋਕੇਸ਼ਨਲ ਕੋਰਸ ਦੇ ਬਾਰੇ ਵਿਚ ਮਾਰਗਦਰਸ਼ਨ ਕਰਨ ਵਿਚ ਮਹਤਵਪੂਰਣ ਭੂਮਿਕਾ ਨਿਭਾਏਗਾ, ਇਹਦੀ ਮਦਦ ਨਾਲ 10 ਲਖ ਵਿਦਿਆਰਥੀਆ ਨੂੰ ਘਰ ਬੈਠੇ ਕੈਰੀਅਰ ਸਲਾਹ , ਕੋਰਸ ਅਤੇ ਸਕਾਲਰਸ਼ਿਪ ਸੈਕਟਰ ਦੇ ਬਾਰੇ ਵਿਚ ਹਰ ਤਰ੍ਹਾਂ ਦੀ ਜਾਣਕਾਰੀ ਮਿੱਲ ਸਕੇਗੀ . ਇਸ ਪੋਰਟਲ ਨੂੰ ਸ਼ੁਰੂ ਕਰਨ ਦਾ ਮਕਸਦ ਸਕੂਲਾਂ ਅਤੇ ਕਾਲਜਾਂ ਦੇ ਵਿਧਿਆਰਥੀਆਂ ਨੂੰ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ

ਵਿਧਿਆਰਥੀਆਂ ਨੂੰ ਆਧੁਨਿਕ ਯੁੱਗ ਵੁਚ ਉਭਰ ਰਹੇ ਨਵੇ ਵਪਾਰ ਵਿਚ ਸੰਭਾਵਨਾ ਤੋਂ ਸੰਬੰਧਿਤ ਜਾਣਕਾਰੀ ਤੋਂ ਲੈਸ ਕੀਤਾ ਜਾਵੇ। ਇਹ ਪੋਰਟਲ ਵਿਧਿਆਰਥੀਆਂ ਦੇ ਆਪਣੇ ਭਵਿੱਖ ਦੇ ਬਾਰੇ ਚ ਵਿਚਾਰਾਂ ਦਾ ਪਤਾ ਲਗਣ ਦੇ ਕੰਮ ਆਏਗਾ | ਲਾਂਚ ਈਵੈਂਟ 'ਤੇ ਕਰਮਚਾਰੀਆਂ ਨੇ ਪੋਰਟਲ ਦੇ ਵਿਧੀ, ਵਰਤੋਂ ਅਤੇ ਮੁੱਖ ਵਿਸ਼ੇਸ਼ਤਾਵਾਂ ਬਾਰੇ ਕੀਮਤੀ ਵਿਸ਼ੇਸ਼ਤਾਵਾਂ ਦੇ ਬਾਰੇ ਚ ਕੀਮਤੀ ਜਾਣਕਾਰੀ ਸਾਂਝਾ ਕੀਤੀ , ਜੋ ਉੱਚ ਸਿਖਿਆ ਜਾਰੀ ਰੱਖਣ ਦੇ ਲਈ ਸੰਸਥਾਵਾਂ ਦੇ ਬਾਰੇ ਚ ਜਾਣਕਾਰੀ ਪ੍ਰਧਾਨ ਕਾਰਨ ਵਿਚ ਵੱਡੀ ਸਹਾਇਤਾ ਪ੍ਰਧਾਨ ਕਰੇਗੀ

ਵਿਦਿਆਰਥੀਆਂ ਨੂੰ ਇਹਨਾਂ ਕੋਰਸਾਂ ਨੂੰ ਅੱਗੇ ਵਧਾਉਣ ਲਈ ਸਮਾਜਿਕ ਬੈਕਅੱਪ ਦੀ ਵੀ ਲੋੜ ਹੁੰਦੀ ਹੈ ਜਿਸ ਲਈ ਵੱਖ-ਵੱਖ ਉਦਯੋਗਿਕ ਖੇਤਰਾਂ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਨੀਤੀ ਬਹੁਤ ਮਦਦਗਾਰ ਹੋ ਸਕਦੀ ਹੈ। ਪੰਜਾਬ ਸੀਐਸਆਰ ਅਥਾਰਟੀ ਵੱਖ-ਵੱਖ ਮਾਨਤਾ ਪ੍ਰਾਪਤ ਸੰਸਥਾਵਾਂ ਨਾਲ ਲਗਾਤਾਰ ਸੰਪਰਕ ਬਣਾ ਰਹੀ ਹੈ ਜੋ ਮਦਦ ਲਈ ਅੱਗੇ ਆ ਰਹੇ ਹਨ। CSR ਅਥਾਰਟੀ ਪੋਰਟਲ ਰਾਹੀਂ ਉਹਨਾਂ ਨੂੰ ਉਪਲਬਧ ਹਰ ਜਾਣਕਾਰੀ ਦੇ ਨਾਲ ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਹ ਚਾਹੁੰਦਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਆਪਣੇ ਪੇਸ਼ਿਆਂ ਦੇ ਸਿਖਰ 'ਤੇ ਪਹੁੰਚਣ ਲਈ ਪੋਰਟਲ ਤੋਂ ਲਾਭ ਪ੍ਰਾਪਤ ਕਰਨ।

ਪੰਜਾਬ ਸਰਕਾਰ ਜਮਾਤ 9ਵੀ ਤੋਂ 12ਵੀ ਤਕ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿਧਿਆਰਥਿਆ ਦੇ ਲਈ ਕੈਰੀਅਰ , ਕਾਲਜਾਂ , ਦਾਖਲਾ ਪ੍ਰੀਖਿਆਵਾਂ ਅਤੇ ਸਕਾਲਰਸ਼ਿਪ ਤੇ 1047 ਘੰਟੇ ਦੇ ਕੈਰੀਅਰ ਪਾਠਕ੍ਰਮ ਦੇ ਨਾਲ ਨਿੱਜੀ ਕੈਰੀਅਰ ਗਾਈਡੈਂਸ ਪੋਰਟਲ ਪ੍ਰਾਪਤ ਕਰਦਾ ਹੈ| ਪੰਜਾਬ ਕੈਰੀਅਰ ਪੋਰਟਲ ਪਹਿਲ ਗੁਣਵੰਤਿਆ ਦੀ ਸਿਖਿਆ ਅਤੇ ਹੁਨਰ ਦੇ ਮਦਦ ਨਾਲਨੌਜਵਾਨਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਬਣਾਏਗਾ।

ਪੰਜਾਬ ਕੈਰੀਅਰ ਮਾਰਗਦਰਸ਼ਨ ਪੋਰਟਲ ਸਿਖਿਆ ਵਿਭਾਗ ਦੁਵਾਰਾ ਕੀਤੇ ਜਾ ਰਹੇ ਉਪਾਅ ਦੀ ਇਕ ਚੇਨ ਦੇ ਹਿੱਸੇ ਦੇ ਰੂਪ ਚ ਵਿਦਿਆਰਥੀਆ ਨੂੰ ਵੱਖ ਵੱਖ ਮਾਨਤਾ ਆਨਲਾਈਨ ਕੋਰਸ ਸਕਾਲਰਸ਼ਿਪ ਬਾਰੇ ਕਾਰੋਬਾਰਾਂ ਨੂੰ ਮਾਰਗਦਰਸ਼ਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ| ਇਹਦੇ ਇਲਾਵਾ ਲਗਭਗ 10 ਲਖ ਵਿਧਿਆਰਥਿਆ ਨੂੰ ਹੁਣ ਘਰ ਬੈਠੇ ਕੈਰੀਅਰ ਸਲਾਹ, ਸਿਲੇਬਸ ਅਤੇ ਸਕਾਲਰਸ਼ਿਪ ਖੇਤਰ ਦੇ ਬਾਰੇ ਚ ਜਰੂਰੀ ਜਾਣਕਾਰੀ ਪ੍ਰਾਪਤ ਹੋਵੇਗੀ। 

ਪੰਜਾਬ ਕੈਰੀਅਰ ਮਾਰਗਦਰਸ਼ਨ ਪੋਰਟਲ ਆਨਲਾਈਨ ਰਜਿਸਟ੍ਰੇਸ਼ਨ

ਰਾਜ ਦੇ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਨ ਵਾਲੇ ਵਿਧਿਆਰਥਿਆ ਨੂੰ ਪੇਸ਼ੇਵਰ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਪੰਜਾਬ ਕੈਰੀਅਰ ਪੋਰਟਲ ਸ਼ੁਰੂ ਕੀਤਾ ਗਿਆ ਹੈ | ਬੇਰੋਜ਼ਜਗਾਰੀ ਦੀ ਸਮਸਿਆ ਦੇ ਪਿੱਛੇ ਪ੍ਰਮੁੱਖ ਕਾਰਣ ਸਹੀ ਕੈਰੀਅਰ ਚੁਨਣ ਵਿਚ ਅਸਮਰੱਥਾ ਹੈ

ਜੇਕਰ ਵਿਧਿਆਰਥੀਆਂ ਨੂੰ ਸਹੀ ਸਮੇਂ ਤੇ ਉਹਨਾਂ ਨੂੰ ਕੈਰੀਅਰ ਦੀ ਲੋੜੀਂਦੀ ਮਾਰਗਦਰਸ਼ਨ ਮਿਲ ਸਕਦੀ ਹੈ, ਤਾਂ ਉਹ ਆਪਣੀ ਸਮਰੱਥਾ ਅਨੁਸਾਰ ਸ਼ਾਨਦਾਰ ਕੰਮ ਕਰ ਸਕਦੇ ਹਨ।

ਹੁਣ ਤੁਸੀ ਪੰਜਾਬ ਕੈਰੀਅਰ ਗਾਈਡੈਂਸ ਪੋਰਟਲ ਸਰਕਾਰੀ ਵੈਬਸਾਈਟ 'ਤੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹੋ

ਇਹ ਵੀ ਪੜ੍ਹੋ : PM ਜਨ ਧਨ ਖਾਤਾ ਖੁਲਵਾਓ ਅਤੇ ਪਾਓ 1 ਲੱਖ 30 ਹਜ਼ਾਰ ਰੁਪਏ ਦਾ ਲਾਭ, ਜਾਣੋ- ਕੀ ਹੈ ਤਰੀਕਾ?

Summary in English: Complete information about Punjab Career Portal

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription