1. Home

ਕਿਸਾਨਾਂ ਲਈ ਦੀਵਾਲੀ ਤੋਹਫ਼ਾ, ਅੱਧੀ ਕੀਮਤ 'ਤੇ ਪਾਓ ਨਵਾਂ ਟਰੈਕਟਰ

ਕਿਸਾਨਾਂ ਲਈ ਖੁਸ਼ਖਬਰੀ, ਨਵਾਂ ਟਰੈਕਟਰ ਖਰੀਦਣ `ਤੇ ਸਰਕਾਰ ਵੱਲੋਂ ਸਬਸਿਡੀ ਮਿਲਗੀ। ਇਸ ਸਕੀਮ ਲਈ ਜਲਦੀ ਕਰੋ ਅਪਲਾਈ...

 Simranjeet Kaur
Simranjeet Kaur
ਅੱਧੀ ਕੀਮਤ 'ਤੇ ਪਾਓ ਨਵਾਂ ਟਰੈਕਟਰ

ਅੱਧੀ ਕੀਮਤ 'ਤੇ ਪਾਓ ਨਵਾਂ ਟਰੈਕਟਰ

ਕਿਸਾਨਾਂ ਲਈ ਦੁੱਗਣੀ ਖੁਸ਼ੀ ਦਾ ਸਮਾਂ ਆ ਗਿਆ ਹੈ। ਜੀ ਹਾਂ, ਇੱਕ ਤਾਂ ਦੀਵਾਲੀ ਦਾ ਮਾਹੌਲ ਹੈ ਤੇ ਦੂਜਾ ਸਰਕਾਰ ਵੱਲੋਂ ਖੇਤੀਬਾੜੀ ਨੂੰ ਵਧਾਉਣ ਲਈ ਨਵੀਆਂ ਸਕੀਮਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਦੀਵਾਲੀ ਤੋਹਫ਼ੇ ਦੇ ਰੂਪ `ਚ ਟਰੈਕਟਰ (Tractor) ਖਰੀਦਣ `ਤੇ ਔਫਰ ਦਿੱਤੇ ਜਾ ਰਹੇ ਹਨ। ਇਸ `ਚ ਚੰਗੀ ਗੱਲ ਇਹ ਹੈ ਕਿ ਟਰੈਕਟਰ ਖਰੀਦਣ ਲਈ ਕਿਸਾਨਾਂ ਨੂੰ ਸਿਰਫ਼ ਅੱਧੀ ਕੀਮਤ ਹੀ ਦੇਣੀ ਪਵੇਗੀ।

ਕਿਸਾਨ ਭਰਾਵਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ (Pradhan Mantri Kisan Tractor Yojana) ਦੇ ਤਹਿਤ ਟਰੈਕਟਰ ਖਰੀਦਣ ਲਈ ਅੱਧੇ ਪੈਸੇ ਦੇਣੇ ਹੋਣਗੇ। ਬਾਕੀ ਸਰਕਾਰ ਵੱਲੋਂ ਕਿਸਾਨਾਂ ਨੂੰ 50 ਫੀਸਦੀ ਸਬਸਿਡੀ (Subsidy) ਮਿਲੇਗੀ। ਇਸ ਦੇ ਨਾਲ ਹੀ ਅੱਧੀ ਅਦਾਇਗੀ 'ਤੇ ਲੋਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਸਬਸਿਡੀ ਸਕੀਮ ਦੇ ਤਹਿਤ ਟਰੈਕਟਰ ਖਰੀਦਣ ਲਈ ਪਹਿਲਾਂ ਤੁਹਾਨੂੰ ਅਰਜ਼ੀ ਫਾਰਮ ਭਰਨਾ ਹੋਵੇਗਾ।

ਅਪਲਾਈ ਕਿਵੇਂ ਕਰਨਾ ਹੈ? (How to apply)
ਇਸ ਸਕੀਮ ਨਾਲ ਸਬੰਧਤ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਅਪਲਾਈ ਕਰਨ ਲਈ ਅਧਿਕਾਰਤ ਵੈੱਬਸਾਈਟ https://pmkisan.gov.in/ 'ਤੇ ਜਾਓ। ਇਸ ਤੋਂ ਇਲਾਵਾ ਸਬੰਧਤ ਵਿਭਾਗੀ ਅਧਿਕਾਰੀਆਂ ਰਾਹੀਂ ਵੀ ਅਪਲਾਈ ਕੀਤਾ ਜਾ ਸਕਦਾ ਹੈ।

ਜ਼ਰੂਰੀ ਦਸਤਾਵੇਜ਼ (Necessary documents):

● ਆਧਾਰ ਕਾਰਡ (Aadhar card)
● ਬੈਂਕ ਖਾਤੇ ਦਾ ਵੇਰਵਾ (Bank account details)
● ਪਛਾਣ ਦਸਤਾਵੇਜ਼ (ਪੈਨ ਕਾਰਡ, ਵੋਟਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ ਆਦਿ) (PAN Card, Voter Card, Passport, Driving License etc.)
● ਪਾਸਪੋਰਟ ਆਕਾਰ ਦੀ ਫੋਟੋ (passport size photo)
● ਜ਼ਮੀਨ ਦਾ ਵੇਰਵਾ (land description)
● ਅਰਜ਼ੀ `ਚ ਕਿਸਾਨ ਦੁਆਰਾ ਭਰੀ ਜਾਣ ਵਾਲੀ ਜਾਣਕਾਰੀ (Information to be filled by the farmer in the application)
● ਬਿਨੈਕਾਰ ਦਾ ਪਤਾ (applicant's address)
● ਜਾਤੀ ਦਾ ਵੇਰਵਾ (caste details)

ਇਹ ਵੀ ਪੜ੍ਹੋ : ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਕੱਢੀਆਂ ਨਵੀਆਂ ਸਕੀਮਾਂ

ਜ਼ਰੂਰੀ ਜਾਣਕਾਰੀ:
● ਇਸ ਯੋਜਨਾ ਲਈ ਸਰਕਾਰ ਪਹਿਲਾਂ ਯੋਗ ਕਿਸਾਨਾਂ ਦੀ ਜਾਂਚ ਕਰੇਗੀ ਤੇ ਉਸ ਤੋਂ ਬਾਅਦ ਹੀ ਸਬਸਿਡੀ (Subsidy) ਦੇਵੇਗੀ।
ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ `ਚ ਅਪਲਾਈ ਕਰਨ ਵਾਲਾ ਬਿਨੈਕਾਰ ਇੱਕ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ।
● ਬਿਨੈਕਾਰ ਦੀ ਉਮਰ 18 ਸਾਲ ਤੋਂ ਵੱਧ ਅਤੇ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
● ਟਰੈਕਟਰ ਖਰੀਦਣ ਵਾਲੇ ਕਿਸਾਨਾਂ ਕੋਲ ਵਾਹੀਯੋਗ ਜ਼ਮੀਨ ਹੋਣੀ ਚਾਹੀਦੀ ਹੈ।
● ਬਿਨੈਕਾਰਾਂ ਨੂੰ ਪਹਿਲਾਂ ਕਿਸੇ ਹੋਰ ਸਬਸਿਡੀ ਅਧਾਰਤ ਸਕੀਮ ਦਾ ਲਾਭਪਾਤਰੀ ਨਹੀਂ ਹੋਣਾ ਚਾਹੀਦਾ।
● ਦੱਸ ਦੇਈਏ ਕਿ ਟਰੈਕਟਰ ਯੋਜਨਾ ਲਈ ਅਪਲਾਈ ਕਰਨ ਵਾਲੇ ਕਿਸਾਨਾਂ ਕੋਲ ਪਿਛਲੇ 7 ਸਾਲਾਂ `ਚ ਕੋਈ ਵੀ ਟਰੈਕਟਰ ਖਰੀਦਿਆ ਨਹੀਂ ਹੋਣਾ ਚਾਹੀਦਾ ਹੈ।

Summary in English: Diwali gift for farmers, get new tractor at half price

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters