1. Home

Farmer Producer Organizations : ਕੇਂਦਰ ਸਰਕਾਰ ਦੀ ਇਸ ਵੱਡੀ ਸਕੀਮ ਨਾਲ ਲੱਖਾਂ ਕਿਸਾਨਾਂ ਦੀ ਆਮਦਨ ਹੋਵੇਗੀ ਦੁਗਣੀ !

ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਲਈ ਹਰ ਰੋਜ਼ ਨਵੀਆਂ ਯੋਜਨਾਵਾਂ ਲਿਆਉਂਦੀ ਰਹਿੰਦੀ ਹੈ ਜਿਸ ਨਾਲ ਕਿਸਾਨ ਖੇਤੀਬਾੜੀ ਵਿਚ ਆਰਾਮਦਾਇਕ ਰਹਿਣ ਅਤੇ ਵੱਧ ਤੋਂ ਵੱਧ ਲੋਕ ਖੇਤੀ ਵੱਲ ਆਕਰਸ਼ਤ ਹੋਣ। ਅਜਿਹੀ ਸਥਿਤੀ ਵਿੱਚ, ਸਰਕਾਰ ਨੇ ਕਿਸਾਨਾਂ ਲਈ ਕਿਸਾਨ ਉਤਪਾਦਕ ਸੰਸਥਾਵਾਂ Farmer Producer Organizations ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਜਿਸ ਦਾ ਮੁੱਖ ਉਦੇਸ਼ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨਾ ਹੈ। ਆਉਣ ਵਾਲੇ 2 ਸਾਲਾਂ ਲਈ ਦੇਸ਼ ਵਿੱਚ ਲਗਭਗ 10 ਹਜ਼ਾਰ ਤੋਂ ਵੱਧ ਐੱਫ.ਪੀ.ਓ. FPO ਬਨਾਏ ਜਾਣਗੇ | ਸਰਕਾਰ ਨੇ ਇਨ੍ਹਾਂ ਨੂੰ ਬਣਾਉਣ ਲਈ 6,866 ਕਰੋੜ ਰੁਪਏ ਮਨਜ਼ੂਰ ਕੀਤੇ ਹਨ।

KJ Staff

ਇਸ 'ਤੇ ਕੇਂਦਰੀ ਖੇਤੀਬਾੜੀ ਰਾਜ ਮੰਤਰੀ ਨੇ ਕਿਹਾ ਕਿ ਇਨ੍ਹਾਂ ਐਫ.ਪੀ.ਓ FPO ਦੇ ਜ਼ਰੀਏ ਕਿਸਾਨ ਆਪਣੀ ਫਸਲ ਆਸਾਨੀ ਨਾਲ ਅਤੇ ਸਹੀ ਕੀਮਤ ਨਾਲ ਵੇਚ ਸਕਣਗੇ। ਇਸਦੇ ਨਾਲ, ਉਹ ਵਿਚੋਲੇ ਲੋਕਾਂ ਦੀ ਧੋਖਾਧੜੀ ਤੋਂ ਵੀ ਬਚ ਸਕਣਗੇ | ਇਹ 100 ਜ਼ਿਲ੍ਹਿਆਂ ਦੇ ਹਰੇਕ ਬਲਾਕ ਵਿੱਚ ਇੱਕ FPO ਬਣਾਇਆ ਜਾਵੇਗਾ | ਇਸ ਤੋਂ ਇਲਾਵਾ, ਕਿਸਾਨ ਇਸ ਸਹਾਇਤਾ ਨਾਲ ਖੇਤੀਬਾੜੀ ਨਾਲ ਜੁੜੀਆਂ ਹਰ ਸੇਵਾਵਾਂ ਦਾ ਲਾਭ ਪ੍ਰਾਪਤ ਕਰ ਸਕਣਗੇ ਅਤੇ ਨਾਲ ਹੀ ਖਾਦ, ਬੀਜ, ਦਵਾਈਆਂ ਅਤੇ ਖੇਤੀਬਾੜੀ ਉਪਕਰਣ ਆਦਿ ਵੀ ਅਸਾਨੀ ਨਾਲ ਖਰੀਦ ਸਕਣਗੇ। ਇਸ ਨਾਲ ਤਕਰੀਬਨ 30 ਲੱਖ ਕਿਸਾਨਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਇਸ ਦੇ ਨਾਲ, 'ਇਕ ਜ਼ਿਲ੍ਹਾ, ਇਕ ਉਤਪਾਦ' ਸਮੂਹ ਦੇ ਦੁਆਰਾ ਵਿਸ਼ੇਸ਼ ਖੇਤਰ ਦੇ ਵਿਸ਼ੇਸ਼ ਉਤਪਾਦਾਂ ਨੂੰ ਉਤਸ਼ਾਹਤ ਕੀਤਾ ਜਾਵੇਗਾ |

FPO ਬਣਾਉਣ ਲਈ ਮਹੱਤਵਪੂਰਨ ਸ਼ਰਤਾਂ:

1. ਕਿਸਾਨ ਉਤਪਾਦਕ ਸੰਗਠਨ (FPO) ਬਣਾਉਣ ਲਈ 11 ਕਿਸਾਨਾਂ ਦਾ ਸਮੂਹ ਹੋਣਾ ਲਾਜ਼ਮੀ ਹੈ |

2. ਇਸ ਨੂੰ ਬਣਾਉਣ ਲਈ, ਸਮਤਲ ਖੇਤਰ ਦੇ ਘੱਟੋ ਘੱਟ 300 ਅਤੇ ਪਹਾੜੀ ਖੇਤਰ ਦੇ ਘੱਟੋ ਘੱਟ 100 ਕਿਸਾਨ ਜੁੜੇ ਹੋਣੇ ਚਾਹੀਦੇ ਹਨ |

3. ਇਸ ਕਿਸਾਨ ਸਮੂਹ ਨੂੰ ਕੰਪਨੀ ਐਕਟ ਤਹਿਤ ਰਜਿਸਟਰਡ ਕਰਵਾਉਣਾ ਹੋਵੇਗਾ ।

4. ਉਸ ਤੋਂ ਬਾਅਦ ਹੀ ਸਰਕਾਰ ਇਸ ਸੰਸਥਾ ਦੇ ਕੰਮ ਦਾ ਪੂਰਾ ਮੁਲਾਂਕਣ ਕਰਨ ਤੋਂ ਬਾਅਦ 3 ਸਾਲਾਂ ਵਿਚ 15 ਲੱਖ ਰੁਪਏ ਦੇਵੇਗੀ।

5. ਸਰਕਾਰ FPO ਨੂੰ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਲਈ ਉਧਾਰ ਦੇਣ ਦੀ ਗਰੰਟੀ ਦੇਵੇਗੀ।

6. ਹਰੇਕ ਸੰਸਥਾ ਨੂੰ 15 ਲੱਖ ਰੁਪਏ ਤੱਕ ਦੀ ਇਕੁਇਟੀ ਗ੍ਰਾਂਟ ਦਿੱਤੀ ਜਾਵੇਗੀ।

Summary in English: Farmer Producer Organizations: Lakhs of farmers will be doubled by this big scheme of central government!

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters