1. Home

ਕਿਸਾਨ ਡੀਬੀਟੀ ਕ੍ਰਿਸ਼ੀ ਯੰਤਰ ਯੋਜਨਾ ਦੇ ਤਹਿਤ ਮੁਫਤ ਵਿੱਚ ਮਿਲਣਗੇ ਕਿਸਾਨਾਂ ਨੂੰ ਖੇਤੀ ਉਪਕਰਣ, ਜਾਣੋ ਕਿਵੇਂ

ਦੇਸ਼ ਵਿੱਚ ਬਹੁਤ ਸਾਰੇ ਕਿਸਾਨ ਹਨ ਜਿਨ੍ਹਾਂ ਦੀ ਆਪਣੀ ਖੇਤੀ ਮਸ਼ੀਨਰੀ ਦੀ ਘਾਟ ਕਾਰਨ ਸਮੇ ਤੇ ਫ਼ਸਲ ਦੀ ਬਿਜਾਈ ਨਹੀਂ ਹੋ ਪਾਂਦੀ ਹੈ, ਅਜਿਹੀ ਸਥਿਤੀ ਵਿੱਚ ਉਹ ਕਿਸਾਨ ਹੁਣ ਸਰਕਾਰ ਦੀ ਇਹ DBT ਕ੍ਰਿਸ਼ੀ ਯੰਤਰ ਯੋਜਨਾ ਤਹਿਤ ਖੇਤੀਬਾੜੀ ਦੇ ਖੇਤੀ ਉਪਕਰਣ ਖਰੀਦ ਸਕਦੇ ਹਨ।

KJ Staff
KJ Staff

ਦੇਸ਼ ਵਿੱਚ ਬਹੁਤ ਸਾਰੇ ਕਿਸਾਨ ਹਨ ਜਿਨ੍ਹਾਂ ਦੀ ਆਪਣੀ ਖੇਤੀ ਮਸ਼ੀਨਰੀ ਦੀ ਘਾਟ ਕਾਰਨ ਸਮੇ ਤੇ ਫ਼ਸਲ ਦੀ ਬਿਜਾਈ ਨਹੀਂ ਹੋ ਪਾਂਦੀ ਹੈ, ਅਜਿਹੀ ਸਥਿਤੀ ਵਿੱਚ ਉਹ ਕਿਸਾਨ ਹੁਣ ਸਰਕਾਰ ਦੀ ਇਹ DBT ਕ੍ਰਿਸ਼ੀ ਯੰਤਰ ਯੋਜਨਾ ਤਹਿਤ ਖੇਤੀਬਾੜੀ ਦੇ ਖੇਤੀ ਉਪਕਰਣ ਖਰੀਦ ਸਕਦੇ ਹਨ।

ਡੀਬੀਟੀ ਕ੍ਰਿਸ਼ੀ ਯੰਤਰ ਯੋਜਨਾ : -

(ਡੀ.ਬੀ.ਟੀ.) ਖੇਤੀਬਾੜੀ ਮਸ਼ੀਨੀਕਰਣ ਯੋਜਨਾ ਵਿਚ ਸਿੱਧਾ ਲਾਭ ਤਬਦੀਲ ਕਰਨ ਦੀ ਯੋਜਨਾ (DBT) Direct Benefit Transfer In Agriculture Mechanization ਕੇਂਦਰ ਸਰਕਾਰ ਦੁਆਰਾ ਸਰਕਾਰੀ ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ Agriculture, Cooperation & Farmers Welfare Department ਦੀ ਤਰਫ਼ੋਂ ਸ਼ੁਰੂ ਕੀਤੀ ਗਈ ਹੈ |

ਅਜਿਹੇ ਬਹੁਤ ਸਾਰੇ ਲੋਕ Kisan DBT ਕ੍ਰਿਸ਼ੀ ਯੰਤਰ ਖਰੀਦਣ ਲਈ DBTAM ਪੋਰਟਲ ਦੇ ਜ਼ਰੀਏ ਆਨਲਾਈਨ ਅਰਜ਼ੀ ਦੇ ਕੇ ਕ੍ਰਿਸ਼ੀ ਯੰਤਰ ਯੋਜਨਾ ਤੇ ਸਬਸਿਡੀ ਪ੍ਰਪਾਤ ਕਰ ਸਕਦੇ ਹਨ | DBT ਕ੍ਰਿਸ਼ੀ ਯੰਤਰ ਯੋਜਨਾ ਗ੍ਰਾਂਟ ਸਕੀਮ ਦੇਸ਼ ਭਰ ਵਿੱਚ ਲਾਗੂ ਹੈ ਅਤੇ ਸਾਰੇ ਸ਼੍ਰੇਣੀਆਂ ਦੇ ਕਿਸਾਨ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ |

ਡੀਬੀਟੀ ਕ੍ਰਿਸ਼ੀ ਯੰਤਰ ਯੋਜਨਾ ਕੀ ਹੈ ਅਤੇ ਇਸਦਾ ਲਾਭ ਕਿਵੇਂ ਮਿਲਦਾ ਹੈ?

DBT ਕ੍ਰਿਸ਼ੀ ਯੰਤਰ ਯੋਜਨਾ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਕਿਸਾਨਾਂ ਦੀ ਯੋਜਨਾ ਹੈ, ਜਿਸ ਵਿੱਚ ਕਿਸਾਨ ਖੇਤੀਬਾੜੀ ਮਸ਼ੀਨਰੀ ਦਾ ਲਾਭ ਲੈ ਸਕਦੇ ਹਨ, ਕਿਸਾਨਾਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਰਕਾਰ ਵਲੋਂ ਸਹਾਇਤਾ ਮਿਲ ਸਕੇ | ਜਿਸ ਨਾਲ ਕਿਸਾਨ ਆਪਣੀ ਖੇਤੀ ਵਿੱਚ ਚੰਗਾ ਸੁਧਾਰ ਕਰ ਸਕਦੇ ਹਨ ।

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨ ‘ਤੇ ਡੀਬੀਟੀ ਸੇਵਾ ਸ਼ੁਰੂ ਕੀਤੀ ਗਈ ਹੈ, ਇਸ ਯੋਜਨਾ ਦਾ ਕਿਸਾਨਾਂ ਨੂੰ ਸਿੱਧਾ ਲਾਭ ਮਿਲਦਾ ਹੈ, ਕਿਸਾਨ ਖੇਤੀਬਾੜੀ ਮਸ਼ੀਨ‘ ਤੇ ਗ੍ਰਾਂਟ ਲੈਣ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।

ਡੀਬੀਟੀ ਕ੍ਰਿਸ਼ੀ ਯੰਤਰ ਯੋਜਨਾ ਦੀ ਵਰਤੋਂ ਲਈ ਯੋਗਤਾ: -

Direct Benefit Transfer In Agriculture Mechanization Yojana ਦਾ ਲਾਭ ਪ੍ਰਾਪਤ ਕਰਨ ਲਈ,ਕਿਨ੍ਹਾ ਤੋਂ ਕਿਸਾਨ ਇਸ ਦੇ ਲਈ ਬਿਨੈ ਕਰ ਸਕਦੇ ਹਨ ਅਤੇ ਡੀਬੀਟੀ ਕ੍ਰਿਸ਼ੀ ਯੰਤਰ ਯੋਜਨਾ ਤੋਂ ਕਿੰਨਾ ਲਾਭ ਮਿਲਦਾ ਹੈ ਉਹ ਸਬ ਜਾਨ ਸਕਦੇ ਹਨ

ਡੀਬੀਟੀ ਕ੍ਰਿਸ਼ੀ ਯੰਤਰ ਯੋਜਨਾ ਲਈ ਯੋਗਤਾ

1. ਦੇਸ਼ ਦਾ ਕੋਈ ਵੀ ਕਿਸਾਨ ਕ੍ਰਿਸ਼ੀ ਯੰਤਰ ਯੋਜਨਾ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ।

2. ਇਸ ਯੋਜਨਾ ਲਈ ਬਿਨੈ ਕਰਨ ਤੋਂ ਪਹਿਲਾਂ, ਕਿਸਾਨ ਨੇ ਕਿਸੇ ਹੋਰ ਖੇਤੀ ਮਸ਼ੀਨਰੀ ਸਕੀਮ ਦਾ ਲਾਭ ਨਾ ਲਿਆ ਹੋਵੇ

3. ਕਿਸਾਨ ਕੋਲ ਇੱਕ ਬੈਂਕ ਪਾਸਬੁਕ ਹੋਣੀ ਚਾਹੀਦੀ ਹੈ

4. ਆਧਾਰ ਕਾਰਡ ਹੋਣਾ ਚਾਹੀਦਾ ਹੈ

5. ਕਿਸਾਨ ਦੇ ਬੈਂਕ ਖਾਤੇ ਨਾਲ ਆਧਾਰ ਲਿੰਕ ਹੋਣਾ ਚਾਹੀਦਾ ਹੈ ਅਤੇ ਕਾਸਟ ਸਰਟੀਫਿਕੇਟ

DBT ਕ੍ਰਿਸ਼ੀ ਯੰਤਰ ਯੋਜਨਾ ਆਨਲਾਈਨ ਅੱਪਲਾਈ ਲਈ ਲੋੜੀਂਦੇ ਦਸਤਾਵੇਜ਼ : -

ਜੇ ਤੁਸੀਂ ਵੀ ਡੀਬੀਟੀ ਕ੍ਰਿਸ਼ੀ ਯੰਤਰ ਯੋਜਨਾ ਦੇ ਤਹਿਤ ਅਰਜ਼ੀ ਦੇਣਾ ਚਾਹੁੰਦੇ ਹੋ, ਤਾਂ ਇਸਦੇ ਮੁੱਖ ਦਸਤਾਵੇਜ਼ ਹੇਠਾਂ ਦਿੱਤੇ ਗਏ ਹਨ

ਬਿਨੈਕਾਰ ਦਾ ਆਧਾਰ ਕਾਰਡ

ਪਛਾਣ ਪੱਤਰ (ਵੋਟਰ ID)

ਪਾਸਪੋਰਟ ਸਾਈਜ਼ ਫੋਟੋ

ਬੈਂਕ ਪਾਸਬੁਕ

ਮੋਬਾਈਲ ਨੰਬਰ

ਜਮ੍ਹਾਂਬੰਦੀ (ਖਤੋਨੀ) ਕਿਸਾਨ ਦੇ ਖੇਤ ਦੀ

ਗੁਲਾਬੀ ਕਾਰਡ

ਰਾਸ਼ਨ ਕਾਰਡ

ਜਾਤੀ ਸਰਟੀਫਿਕੇਟ

ਡੀਬੀਟੀ ਕ੍ਰਿਸ਼ੀ ਯੰਤਰ ਯੋਜਨਾ ਲਈ ਇਸ ਤਰੀਕੇ ਨਾਲ ਦਿਓ ਅਰਜ਼ੀ : -

ਡੀਬੀਟੀ ਕ੍ਰਿਸ਼ੀ ਯੰਤਰ ਲਈ ਆਨਲਾਈਨ ਬਿਨੈ ਕਰਨ ਲਈ, ਕਿਸਾਨ ਸਬਤੋ ਪਹਿਲਾਂ ਡੀਬੀਟੀ ਪੋਰਟਲ ਤੇ ਜਾਓ ਅਤੇ ਇੱਥੇ ਆਉਣ ਤੋਂ ਬਾਅਦ, ਕਿਸਾਨਾ ਨੂੰ ਇਨ੍ਹਾਂ ਕਦਮਾਂ ਦੀ ਪਾਲਣਾ ਕਰਨੀ ਹੈ |

1. ਸਭ ਤੋਂ ਪਹਿਲਾਂ ਕਿਸਾਨ ਡੀਬੀਟੀ ਪੋਰਟਲ ਤੇ ਜਾਓ - https://agrimachinery.nic.in/

2. ਇਸ ਤੋਂ ਬਾਅਦ ਰਜਿਸਟ੍ਰੇਸ਼ਨ Registration 'ਤੇ ਕਲਿੱਕ ਕਰੋ

3. ਇਸ ਤੋਂ ਬਾਅਦ, ਆਧਾਰ, ਮੋਬਾਈਲ ਨੰਬਰ ਜਾਂ ਨਾਮ ਦੀ ਚੋਣ ਕਰੋ

4. ਇਸ ਤੋਂ ਬਾਅਦ, ਕੁਝ ਵਿਕਲਪ ਖੁੱਲ੍ਹਣਗੇ ਜਿਸ ਵਿਚ ਤੁਹਾਨੂੰ ਸਹੀ ਜਾਣਕਾਰੀ ਭਰਨੀ ਪਵੇਗੀ ਅਤੇ ਪਹਿਲਾਂ ਰਜਿਸਟਰ ਹੋਣਾ ਪਏਗਾ, ਜਿਸ ਤੋਂ ਬਾਅਦ ਤੁਹਾਨੂੰ ਲੌਗਇਨ ਕਰਕੇ ਅਰਜ਼ੀ ਦੇਣੀ ਪਵੇਗੀ, ਜਿਸ ਵਿਚ ਕਿਸਾਨ ਨੂੰ ਆਪਣਾ ਦਸਤਾਵੇਜ਼ ਵੀ ਅਪਲੋਡ ਕਰਨੇ ਪੈਣਗੇ |

5. ਇਸ ਤੋਂ ਬਾਅਦ ਤੁਹਾਨੂੰ ਫਾਰਮ ਜਮ੍ਹਾ ਕਰਨਾ ਪਏਗਾ ਅਤੇ ਤੁਹਾਡੀ ਆਨਲਾਈਨ ਅਰਜ਼ੀ ਪੂਰੀ ਹੋ ਜਾਵੇਗੀ |

Summary in English: Farmers will get free farm equipments under DBT Krishi Yantra Yojana, know how

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters