ਕੇਂਦਰ ਸਰਕਾਰ ਦੀ ਸੋਲਰ ਪੰਪ ਸਕੀਮ ਕਿਸਾਨਾਂ ਦੀਆਂ ਸਾਰੀਆਂ ਬਿਜਲੀ ਨਾਲ ਜੁੜੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੀ ਹੈ। ਇਸ ਵਿੱਚ, ਕਿਸਾਨ ਸਿਰਫ 10 ਪ੍ਰਤੀਸ਼ਤ ਯੋਗਦਾਨ ਪਾ ਕੇ ਆਪਣੀ ਜ਼ਰੂਰਤ ਅਨੁਸਾਰ ਸੌਰ ਉਰਜਾ ਪ੍ਰਣਾਲੀ ਸਥਾਪਤ ਕਰਨ ਦਾ ਪ੍ਰਬੰਧ ਕਰ ਸਕਦੇ ਹਨ | ਇਸ ਦੌਰਾਨ, ਕਿਸਾਨਾਂ ਲਈ ਇਕ ਹੋਰ ਵੱਡੀ ਖ਼ਬਰ ਹੈ |
ਐਗਰੀ ਇੰਫਰਾ ਫੰਡ ਤੋਂ ਸੋਲਰ ਪੰਪ ਲਗਾਉਣ ਦੀ ਮਿਲੀ ਮੰਜੂਰੀ
ਕਿਸਾਨ ਸਸਤੀ ਰੇਟਾਂ 'ਤੇ ਸੋਲਰ ਪੰਪਾਂ ਲਈ ਕਰਜ਼ਾ ਪ੍ਰਾਪਤ ਕਰ ਸਕਣਗੇ। ਸਰਕਾਰ ਨੇ ਸੋਲਰ ਪੰਪ ਲਈ ਐਗਰੀ ਇੰਫਰਾ ਫੰਡ ਦੀ ਵਰਤੋਂ ਕਰਨ ਦਾ ਫੈਸਲਾ ਲੀਤਾ ਹੈ। ਦੱਸ ਦੇਈਏ ਕਿ ਇਸ ਸਮੇਂ ਸਰਕਾਰ ਕੋਲ 1 ਲੱਖ ਕਰੋੜ ਰੁਪਏ ਦਾ ਐਗਰੀ ਇੰਫਰਾ ਫੰਡ ਹੈ। ਕਿਸਾਨ ਐਗਰੀ ਇੰਫਰਾ ਫੰਡ ਤੋਂ ਸਸਤੇ ਕਰਜ਼ੇ ਪ੍ਰਾਪਤ ਕਰ ਸਕਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰ ਨੇ ਖੇਤੀਬਾੜੀ ਬੁਨਿਆਦੀ ਢਾਂਚੇ ਫੰਡ ਵਿਚੋਂ 1 ਲੱਖ ਕਰੋੜ ਰੁਪਏ ਦੇ ਸੋਲਰ ਪੰਪ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਜ਼ਰੀਏ ਸਰਕਾਰ 3 ਪ੍ਰਤੀਸ਼ਤ ਸਸਤੀਆਂ ਦਰਾਂ 'ਤੇ ਕਰਜ਼ਾ ਦਿੰਦੀ ਹੈ। ਇਸ ਦੇ ਤਹਿਤ, ਕਿਸਾਨਾਂ ਨੂੰ 7 ਸਾਲਾਂ ਲਈ ਕਰਜ਼ਾ ਮਿਲਦਾ ਹੈ | ਸਰਕਾਰ ਨੇ 2022 ਤੱਕ ਖੇਤਾਂ ਵਿੱਚ 17.50 ਲੱਖ ਸੋਲਰ ਪੰਪ ਲਗਾਉਣ ਦਾ ਟੀਚਾ ਮਿੱਥਿਆ ਹੈ।
ਹਾਲ ਹੀ ਵਿੱਚ, ਰਿਜ਼ਰਵ ਬੈਂਕ ਆਫ ਇੰਡੀਆ ਨੇ ਵੀ ਸੋਲਰ ਪੰਪ ਕਰਜ਼ਿਆਂ ਨਾਲ ਜੁੜੇ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ, ਤਾਂ ਜੋ ਛੋਟੇ ਕਿਸਾਨਾਂ ਨੂੰ ਵਧੇਰੇ ਲਾਭ ਮਿਲ ਸਕਣ | ਨਵੇਂ ਨਿਯਮਾਂ ਤਹਿਤ ਕਿਸਾਨ ਸੋਲਰ ਪਲਾਂਟ ਅਤੇ ਕੰਪ੍ਰੈਸਡ ਬਾਇਓ ਗੈਸ ਪਲਾਂਟ ਲਗਾਉਣ ਲਈ ਆਸਾਨੀ ਨਾਲ ਕਰਜ਼ਾ ਲੈ ਸਕਦੇ ਹਨ।
ਕੀ ਹੋਵੇਗਾ ਫਾਇਦਾ
1. ਸੋਲਰ ਪਲਾਂਟ ਅਤੇ ਕੰਪ੍ਰੈਸਡ ਬਾਇਓ ਗੈਸ ਪਲਾਂਟ ਲਗਾਉਣ ਲਈ ਸੋਖੇ ਢੰਗ ਨਾਲ ਲੋਨ ਮਿਲ ਜਾਵੇਗਾ |
2. ਬੈਂਕਾਂ ਨੂੰ ਉਨ੍ਹਾਂ ਜ਼ਿਲ੍ਹਿਆਂ ਵਿੱਚ ਵਧੇਰੇ ਤਰਜੀਹ ਦੇਣੀ ਪਏਗੀ ਜਿੱਥੇ ਬੈਂਕ ਤਰਜੀਹ ਸ਼੍ਰੇਣੀ ਦੇ ਕਰਜ਼ੇ ਘੱਟ ਵੰਡ ਰਹੇ ਸਨ |
3. ਸੋਲਰ ਪੰਪ ਲਗਾਉਣ ਲਈ ਕਿਸਾਨਾਂ ਨੂੰ ਸਸਤੀਆਂ ਦਰਾਂ 'ਤੇ ਕਰਜ਼ਾ ਵੀ ਮਿਲੇਗਾ।
4. ਕਿਸਾਨ ਆਪਣੀ ਜ਼ਮੀਨ 'ਤੇ ਸੋਲਰ ਪੈਨਲ ਲਗਾ ਕੇ ਆਪਣੇ ਖੇਤਾਂ ਦੀ ਸਿੰਜਾਈ ਕਰ ਸਕਦੇ ਹਨ।
5. ਕਿਸਾਨਾਂ ਨੂੰ ਸੋਲਰ ਪੈਨਲ ਲਗਾਉਣ ਲਈ ਸਿਰਫ 10 ਪ੍ਰਤੀਸ਼ਤ ਰਕਮ ਦਾ ਭੁਗਤਾਨ ਕਰਨਾ ਪੈਂਦਾ ਹੈ |
6. ਕੇਂਦਰ ਸਰਕਾਰ ਸਬਸਿਡੀ ਦੀ ਰਕਮ ਬੈਂਕ ਖਾਤੇ ਵਿੱਚ ਕਿਸਾਨਾਂ ਨੂੰ ਦਿੰਦੀ ਹੈ।
7. ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਵਧੇਰੇ ਕਰਜ਼ੇ ਉਪਲਬਧ ਕਰਵਾਏ ਜਾਣਗੇ।
Summary in English: Farmers will get loans for solar pumps at cheaper rates