1. Home

Kisan Mitra Scheme 2022 ਤਹਿਤ ਦੋ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਨੂੰ ਮਿਲੇਗਾ ਲਾਭ ! ਜਾਣੋ ਕਿਵੇਂ ?

ਰਾਜ ਦੇ ਕਿਸਾਨਾਂ ਨੂੰ ਪਸ਼ੂਪਾਲਣ, ਡੇਅਰੀ , ਬਾਗਵਾਨੀ ਅਤੇ ਹੋਰ ਖੇਤੀਬਾੜੀ ਕੰਮਾਂ ਵੱਲ ਪ੍ਰੇਰਿਤ ਕਰਨ ਦੇ ਲਈ ਕਿਸਾਨ ਮਿੱਤਰ ਯੋਜਨਾ ਸ਼ੁਰੂ ਕਿੱਤੀ ਗਈ ਹੈ।

Pavneet Singh
Pavneet Singh
Kisan Mitra Scheme 2022

Kisan Mitra Scheme 2022

ਰਾਜ ਦੇ ਕਿਸਾਨਾਂ ਨੂੰ ਪਸ਼ੂਪਾਲਣ, ਡੇਅਰੀ , ਬਾਗਵਾਨੀ ਅਤੇ ਹੋਰ ਖੇਤੀਬਾੜੀ ਕੰਮਾਂ ਵੱਲ ਪ੍ਰੇਰਿਤ ਕਰਨ ਦੇ ਲਈ ਕਿਸਾਨ ਮਿੱਤਰ ਯੋਜਨਾ ਸ਼ੁਰੂ ਕਿੱਤੀ ਗਈ ਹੈ। ਇਸ ਯੋਜਨਾ ਦੇ ਜਰੀਏ ਖੇਤੀ ਦੇ ਨਾਲ-ਨਾਲ ਪਸ਼ੂਪਾਲਣ , ਡੇਅਰੀ , ਬਾਗਵਾਨੀ ਅਤੇ ਹੋਰ ਸੰਬੰਧਿਤ ਖੇਤਰਾਂ ਤੋਂ ਜੁੜੇ ਕਿਸਾਨਾਂ ਨੂੰ ਲਾਭ ਪਹੁੰਚਾਣਾ ਸਰਕਾਰ ਦਾ ਮੁਖ ਉਦੇਸ਼ ਹੈ। ਅਜਿਹੇ ਵਿਚ ਅੱਜ ਅੱਸੀ ਕਿਸਾਨ ਮਿੱਤਰ ਯੋਜਨਾ ਤੋਂ ਜੁੜੀ ਹਰ ਛੋਟੀ -ਵੱਡੀ ਜਾਣਕਾਰੀਆਂ ਦੇ ਬਾਰੇ ਵਿਚ ਦੱਸਾਂਗੇ।

ਕਿਸਾਨ ਮਿੱਤਰ ਯੋਜਨਾ 2022 ਕਿ ਹੈ ?

ਮੁੱਖਮੰਤਰੀ ਖੱਟਰ ਦੁਆਰਾ ਹਰਿਆਣਾ ਦੇ ਸਾਰੇ ਕਿਸਾਨਾਂ ਨੂੰ ਲਾਭ ਪ੍ਰਦਾਨ ਕਰਦੇ ਹੋਏ ਕਿਸਾਨ ਮਿੱਤਰ ਯੋਜਨਾ ਦੀ ਸ਼ੁਰੂਆਤ ਕਿੱਤੀ ਹੈ। ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਇਸ ਯੋਜਨਾ ਨੂੰ ਚਲਾਇਆ ਹੈ। ਇਸ ਯੋਜਨਾ ਤਹਿਤ ਹਰਿਆਣਾ ਦੇ ਸਾਰੇ ਕਿਸਾਨਾਂ ਨੂੰ ਲਾਭ ਪ੍ਰਾਪਤ ਹੋ ਸਕੇਗਾ।

ਇਸ ਯੋਜਨਾ ਨੂੰ ਲੈਕੇ ਸਰਕਾਰ ਦੀ ਤਰਫ ਤੋਂ ਕੁਝ ਸ਼ਰਤਾਂ ਵੀ ਲਾਗੂ ਕਿੱਤਿਆਂ ਗਈਆਂ ਹਨ। ਹਰਿਆਣਾ ਕਿਸਾਨ ਮਿੱਤਰ ਯੋਜਨਾ 2022 (Haryana Kisan Mitra Yojana 2022) ਦਾ ਲਾਭ ਸਿਰਫ ਉਨ੍ਹਾਂ ਨੂੰ ਮਿਲੇਗਾ , ਜਿਨ੍ਹਾਂ ਕੋਲ ਦੋ ਏਕੜ ਜਾਂ ਫਿਰ ਉਸ ਤੋਂ ਘੱਟ ਜਮੀਨ ਵਾਲ਼ੇ ਕਿਸਾਨਾਂ ਨੂੰ ਦਿੱਤਾ ਜਾਵੇਗਾ।

ਹਰਿਆਣਾ ਕਿਸਾਨ ਮਿੱਤਰ ਯੋਜਨਾ ਦੇ ਤਹਿਤ ਮਿਲਣ ਵਾਲੇ ਲਾਭ -

  • ਹਰਿਆਣਾ ਰਾਜ ਦੇ ਛੋਟੇ ਕਿਸਾਨਾਂ, ਪਸ਼ੂ ਪਾਲਕਾਂ, ਡੇਅਰੀ, ਬਾਗਵਾਨੀ ਅਤੇ ਹੋਰ ਖੇਤਰਾਂ ਨਾਲ ਜੁੜੇ ਕਿਸਾਨਾਂ ਨੂੰ ਹੀ ਸਿਰਫ ਇਸ ਯੋਜਨਾ ਦਾ ਲਾਭ ਮਿਲੇਗਾ।

  • ਜਿੰਨਾ ਕਿਸਾਨਾਂ ਕੋਲ 2 ਏਕੜ ਜਾਂ ਉਸ ਤੋਂ ਘੱਟ ਖੇਤੀ ਕਰਨ ਲਈ ਜਮੀਨ ਹੋਵੇਗੀ , ਸਿਰਫ ਉਹੀ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹਨ।

  • ਇਸ ਤੋਂ ਵੱਧ ਜਮੀਨ ਵਾਲ਼ੇ ਕਿਸਾਨਾਂ ਨੂੰ ਇਸ ਯੋਜਨਾ ਤੋਂ ਬਹਾਰ ਰੱਖਿਆ ਜਾਵੇਗਾ।

  • ਇਸ ਯੋਜਨਾ ਦਾ ਉਦੇਸ਼ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣਾ ਹੈ।

  • ਰਾਜ ਦੇ ਕਿਸਾਨ (ਕਿਸਾਨ ਮਿੱਤਰ ਯੋਜਨਾ) ਦਾ ਲਾਭ ਲੈ ਕੇ ਸਵੈ-ਨਿਰਭਰ ਬਣ ਸਕਣਗੇ।

  • ਇਹ ਯੋਜਨਾ ਕਿਸਾਨਾਂ ਲਈ ਫਾਇਦੇਮੰਦ ਸਾਬਤ ਹੋਵੇਗੀ।

  • ਰਾਜ ਦੇ ਚੁਣੇ ਹੋਏ ਕਿਸਾਨਾਂ ਨੂੰ ਖੇਤੀ ਤਕਨੀਕਾਂ ਅਤੇ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨੂੰ ਕ੍ਰਿਸ਼ੀ ਮਿੱਤਰਾਂ ਵਜੋਂ ਪਛਾਣ ਦਿੱਤੀ ਜਾਵੇਗੀ।

ਜਰੂਰੀ ਦਸਤਾਵੇਜ (Documents/Eligibility)

  • ਲਾਭਪਾਤਰੀ ਦਾ ਹਰਿਆਣਾ ਦਾ ਨਾਗਰਿਕ ਹੋਣਾ ਜਰੂਰੀ ਹੈ।

  • ਆਧਾਰ ਕਾਰਡ

  • ਪਛਾਣ ਪਤਰ

  • ਬੈਂਕ ਖਾਤੇ ਦੀ ਪਾਸਬੁੱਕ

  • ਪਤੇ ਦਾ ਸਬੂਤ

  • ਮੋਬਾਈਲ ਨੰਬਰ

  • ਜ਼ਮੀਨ ਦੇ ਕਾਗਜ਼ 

ਇਹ ਵੀ ਪੜ੍ਹੋ: Mukhyamantri Parivar Samridhi Scheme: ਆਰਥਕ ਰੂਪ ਤੋਂ ਕਮਜ਼ੋਰ ਪਰਿਵਾਰਾਂ ਨੂੰ ਸਰਕਾਰ ਦੇ ਰਹੀ ਹੈ 6000 ਰੁਪਏ ! ਤੁਸੀ ਵੀ ਚੁੱਕ ਸਕਦੇ ਹੋ ਇਸ ਯੋਜਨਾਂ ਦਾ ਲਾਭ

Summary in English: Farmers with less than two acres of land will get benefits under Kisan Mitra Scheme 2022! Know how

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters