1. Home

Free Boring Scheme: ਕਿਸਾਨਾਂ ਲਈ ਲਾਭਕਾਰੀ ਹੈ 'ਮੁਫ਼ਤ ਬੋਰਿੰਗ ਸਕੀਮ', ਜਾਣੋ ਕੀ ਹਨ ਸ਼ਰਤਾਂ ਅਤੇ ਅਰਜ਼ੀ ਦੀ ਪ੍ਰਕਿਰਿਆ

ਕਿਸਾਨਾਂ ਨੂੰ ਫ਼ਸਲਾਂ ਦੀ ਸਿੰਚਾਈ ਲਈ ਪਾਣੀ ਦੀ ਲੋੜ ਹੁੰਦੀ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਕਿਸਾਨ ਆਪਣੇ ਖੇਤਾਂ ਵਿੱਚ ਬੋਰਿੰਗ ਕਰਵਾਉਂਦੇ ਹਨ, ਪਰ ਵਾਧੂ ਖਰਚੇ ਕਾਰਨ ਹਰ ਕਿਸਾਨ ਆਪਣੇ ਖੇਤਾਂ ਵਿੱਚ ਬੋਰਿੰਗ ਨਹੀਂ ਕਰਵਾ ਪਾਉਂਦਾ, ਖਾਸ ਕਰਕੇ ਛੋਟਾ ਕਿਸਾਨ। ਇਸ ਨੂੰ ਮੁੱਖ ਰੱਖਦਿਆਂ ਹੁਣ ਕਿਸਾਨਾਂ ਲਈ ਮੁਫਤ ਬੋਰਿੰਗ ਸਕੀਮ (Free Boring Scheme) ਚਲਾਈ ਗਈ ਹੈ।

Gurpreet Kaur Virk
Gurpreet Kaur Virk
ਕਿਸਾਨਾਂ ਲਈ 'ਮੁਫ਼ਤ ਬੋਰਿੰਗ ਸਕੀਮ' ਦੀ ਯੋਜਨਾ

ਕਿਸਾਨਾਂ ਲਈ 'ਮੁਫ਼ਤ ਬੋਰਿੰਗ ਸਕੀਮ' ਦੀ ਯੋਜਨਾ

Free Boring Scheme: ਸਾਡੇ ਦੇਸ਼ ਦੇ ਕਿਸਾਨਾਂ ਨੂੰ ਖੇਤੀ ਤੋਂ ਚੰਗਾ ਮੁਨਾਫਾ ਕਮਾਉਣ ਲਈ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਿੱਚੋਂ ਕਿਸਾਨਾਂ ਲਈ ਸਭ ਤੋਂ ਵੱਡੀ ਸਮੱਸਿਆ ਸਿੰਚਾਈ ਦੀ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਫਸਲਾਂ ਦੀ ਸਹੀ ਸਿੰਚਾਈ ਨਾ ਹੋਣ ਕਾਰਨ ਕਿਸਾਨਾਂ ਨੂੰ ਝਾੜ ਘੱਟ ਮਿਲਦਾ ਹੈ। ਕਿਸਾਨਾਂ ਦੀ ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਪੀ ਸਰਕਾਰ ਨੇ ਇੱਕ ਸ਼ਾਨਦਾਰ ਯੋਜਨਾ ਸ਼ੁਰੂ ਕੀਤੀ ਹੈ, ਜੋ ਕਿ ਸੂਬੇ ਦੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੈ।

ਤੁਹਾਨੂੰ ਦੱਸ ਦੇਈਏ ਕਿ ਯੂਪੀ ਸਰਕਾਰ ਨੇ ਹਾਲ ਹੀ ਵਿੱਚ ਸੂਬੇ ਦੇ ਕਿਸਾਨਾਂ ਲਈ ਇੱਕ ਮੁਫਤ ਬੋਰਿੰਗ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦੀ ਮਦਦ ਨਾਲ ਕਿਸਾਨਾਂ ਨੂੰ ਮੁਫਤ ਬੋਰਿੰਗ ਦੀ ਸਹੂਲਤ ਮਿਲੇਗੀ। ਆਓ ਜਾਣਦੇ ਹਾਂ ਸਰਕਾਰ ਦੀ ਇਸ ਸਕੀਮ ਬਾਰੇ ਵਿਸਥਾਰ ਨਾਲ...

ਕੀ ਹੈ ਮੁਫਤ ਬੋਰਿੰਗ ਸਕੀਮ?

ਮੁਫਤ ਬੋਰਿੰਗ ਸਕੀਮ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਕਿਸਾਨਾਂ ਲਈ ਇੱਕ ਵਧੀਆ ਪਹਿਲ ਹੈ। ਸੂਬਾ ਸਰਕਾਰ ਦੀ ਇਸ ਸਕੀਮ ਦੀ ਮਦਦ ਨਾਲ ਸੂਬੇ ਦੇ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਲਈ ਲੋੜੀਂਦੇ ਪਾਣੀ ਦੀ ਸਹੂਲਤ ਮਿਲੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਯੋਜਨਾ ਤਹਿਤ ਕਿਸਾਨਾਂ ਲਈ ਘੱਟੋ-ਘੱਟ ਜ਼ਮੀਨ ਧਾਰਕ ਸੀਮਾ 0.2 ਹੈਕਟੇਅਰ ਹੈ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦੀ ਇਸ ਯੋਜਨਾ ਤਹਿਤ ਛੋਟੇ ਕਿਸਾਨਾਂ ਨੂੰ 5 ਹਜ਼ਾਰ ਰੁਪਏ ਅਤੇ ਸੀਮਾਂਤ ਕਿਸਾਨਾਂ ਨੂੰ ਕਰੀਬ 7 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਕਿਸਾਨਾਂ ਨੂੰ 10,000 ਰੁਪਏ ਤੱਕ ਦੀ ਗ੍ਰਾਂਟ ਦਿੱਤੀ ਜਾਵੇਗੀ। ਪਰ ਧਿਆਨ ਰਹੇ ਕਿ ਇਸ ਸਕੀਮ ਵਿੱਚ ਕਿਸਾਨਾਂ ਨੂੰ ਪੰਪਸੈੱਟ ਲਗਾਉਣ ਦਾ ਪ੍ਰਬੰਧ ਖੁਦ ਕਰਨਾ ਪੈਂਦਾ ਹੈ।

ਮੁਫਤ ਬੋਰਿੰਗ ਸਕੀਮ ਲਈ ਯੋਗਤਾ

● ਇਸ ਸਰਕਾਰੀ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀ ਨੂੰ ਸੂਬੇ ਦਾ ਸਥਾਈ ਨਾਗਰਿਕ ਹੋਣਾ ਲਾਜ਼ਮੀ ਹੈ।

● ਇਸ ਸਕੀਮ ਲਈ ਸੂਬੇ ਦੇ ਛੋਟੇ ਅਤੇ ਸੀਮਾਂਤ ਕਿਸਾਨ ਹੀ ਅਪਲਾਈ ਕਰ ਸਕਦੇ ਹਨ।

● ਸੂਬੇ ਦੇ ਜਨਰਲ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਕਿਸਾਨਾਂ ਨੂੰ ਲਾਭ ਮਿਲੇਗਾ।

● 0.2 ਹੈਕਟੇਅਰ ਤੋਂ ਵੱਧ ਜ਼ਮੀਨ ਵਾਲੇ ਕਿਸਾਨ ਵੀ ਇਸ ਸਕੀਮ ਲਈ ਯੋਗ ਹਨ।

ਮੁਫਤ ਬੋਰਿੰਗ ਸਕੀਮ ਲਈ ਦਸਤਾਵੇਜ਼

● ਬਿਨੈਕਾਰ ਦਾ ਆਧਾਰ ਕਾਰਡ (aadhar card)

● ਆਮਦਨ ਸਰਟੀਫਿਕੇਟ (income certificate)

● ਜਾਤੀ ਸਰਟੀਫਿਕੇਟ (caste certificate)

● ਬੈਂਕ ਪਾਸਬੁੱਕ ਦੀ ਫੋਟੋਕਾਪੀ (bank account details)

● ਰਜਿਸਟਰਡ ਮੋਬਾਈਲ ਨੰਬਰ (mobile number)

● ਬਿਨੈਕਾਰ ਪਾਸਪੋਰਟ ਆਕਾਰ ਦੀ ਫੋਟੋ (passport size photo)

ਇਹ ਵੀ ਪੜ੍ਹੋ : ਔਰਤਾਂ ਨੂੰ Drone Training ਲਈ ਸਰਕਾਰ ਦੇ ਰਹੀ ਹੈ 15 ਹਜ਼ਾਰ ਰੁਪਏ, ਜਾਣੋ ਕਿਵੇਂ ਮਿਲੇਗਾ ਲਾਭ?

ਮੁਫਤ ਬੋਰਿੰਗ ਸਕੀਮ ਲਈ ਅਪਲਾਈ ਕਿਵੇਂ ਕਰੀਏ?

● ਜੇਕਰ ਤੁਸੀਂ ਉੱਤਰ ਪ੍ਰਦੇਸ਼ ਦੇ ਕਿਸਾਨ ਹੋ ਅਤੇ ਸਰਕਾਰੀ ਯੋਜਨਾ ਦੇ ਤਹਿਤ ਆਪਣੇ ਖੇਤ ਵਿੱਚ ਬੋਰਿੰਗ ਦੀ ਸੁਵਿਧਾ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਮੁਫਤ ਬੋਰਿੰਗ ਯੋਜਨਾ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ। ਜਿੱਥੇ ਕਿਸਾਨ ਨੂੰ ਇਸ ਸਕੀਮ ਨਾਲ ਸਬੰਧਤ ਨੋਟੀਫਿਕੇਸ਼ਨ ਦੇ ਨਾਲ-ਨਾਲ ਬਿਨੈ ਪੱਤਰ ਵੀ ਡਾਊਨਲੋਡ ਕਰਨਾ ਹੋਵੇਗਾ।

● ਅਰਜ਼ੀ ਫਾਰਮ ਵਿੱਚ ਪੁੱਛੀ ਗਈ ਸਾਰੀ ਜਾਣਕਾਰੀ ਨੂੰ ਸਹੀ ਢੰਗ ਨਾਲ ਭਰੋ ਅਤੇ ਆਪਣੇ ਜ਼ਰੂਰੀ ਦਸਤਾਵੇਜ਼ਾਂ ਦੀਆਂ ਕਾਪੀਆਂ ਨੱਥੀ ਕਰੋ।

● ਇਸ ਤੋਂ ਬਾਅਦ ਤੁਹਾਨੂੰ ਜ਼ਿਲੇ ਦੇ ਮਾਈਨਰ ਸਿੰਚਾਈ ਵਿਭਾਗ 'ਚ ਜਾ ਕੇ ਉਸ ਫਾਰਮ ਨੂੰ ਜਮ੍ਹਾ ਕਰਨਾ ਹੋਵੇਗਾ। ਜੇਕਰ ਤੁਹਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਸਹੀ ਹੈ ਤਾਂ ਤੁਹਾਨੂੰ ਸਰਕਾਰੀ ਸਕੀਮ ਦਾ ਲਾਭ ਦਿੱਤਾ ਜਾਵੇਗਾ।

Summary in English: 'Free Boring Scheme' is beneficial for farmers, know what are the conditions and application process

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News