Krishi Jagran Punjabi
Menu Close Menu

ਖੁਸ਼ਖਬਰੀ: ਕਿਸਾਨ ਹੁਣ 6000 ਰੁਪਏ ਲੇਣ ਦੇ ਲਈ ਕਿਸਾਨ ਹੁਣ ਆਪੇ ਕਰ ਸਕਣਗੇ ਰਜਿਸਟਰ

Friday, 01 November 2019 07:41 PM

 

ਮੋਦੀ ਸਰਕਾਰ ਕਿਸਾਨਾ ਦੀ ਆਰਥਿਕ ਸਹਾਇਤਾ ਨੂੰ ਸਮਰਪਿਤ ਆਪਣੀ ਯੋਜਨਾ 'ਪ੍ਰਧਾਨ ਮੰਤਰੀ ਕਿਸਾਨ' ਵਿਚ ਵੱਡੀ ਤਬਦੀਲੀ ਕਰਨ ਜਾ ਰਹੀ ਹੈ। ਦਰਅਸਲ, ਹੁਣ ਕਿਸਾਨ ਆਪਣੀ ਸਲਾਨਾ ਰਕਮ ਲਈ ਅਸਾਨੀ ਨਾਲ ਆਪਣਾ ਨਾਮ ਦਰਜ ਕਰਵਾ ਸਕਣਗੇ| ਇਹ ਰਜਿਸਟਰੀ ਕਰਵਾਉਣ ਲਈ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਪੋਰਟਲ 'ਤੇ ਜਾਣਾ ਪਏਗਾ। ਇਹ ਨਵੀ ਸਹੂਲਤ ਕੁਝ ਦਿਨਾਂ ਵਿੱਚ ਸ਼ੁਰੂ ਕੀਤੀ ਜਾਏਗੀ। ਇਸ ਵਿਧੀ ਦੇ ਜ਼ਰੀਏ, ਉਹ ਆਸਾਨੀ ਨਾਲ ਆਪਣੀ ਭੁਗਤਾਨ ਦੀ ਸਥਿਤੀ ਦੀ ਜਾਂਚ ਕਰਨ ਦੇ ਯੋਗ ਹੋਣਗੇ|

 

ਮੀਡੀਆ ਰਿਪੋਰਟਾਂ ਦੇ ਅਨੁਸਾਰ, ਖੇਤੀਬਾੜੀ ਮੰਤਰਾਲੇ ਦੇ ਸੰਯੁਕਤ ਸਚਿਵ ਵਿਵੇਕ ਅਗਰਵਾਲ ਨੇ ਕਿਹਾ ਕਿ ਅਸੀ ਤਿੰਨ ਕਦਮਾ ‘ਤੇ ਕੰਮ ਕਰ ਰਹੇ ਹਾਂ-     

  1. ਜਿਸ ਵਿੱਚ ਕਿਸਾਨ ਪਹਿਲੇ ਪੜਾਅ ਵਿੱਚ ਆਪਣਾ ਨਾਮ ਦਰਜ ਕਰਵਾ ਸਕਣਗੇ|
  2. ਦੂਜੇ ਪੜਾਅ ਵਿਚ, ਕਿਸਾਨਾਂ ਨੂੰ ਪੋਰਟਲ 'ਤੇ ਆਧਾਰ ਪ੍ਰਮਾਣਿਕਤਾ ਦੀ ਸਹੂਲਤ ਦਿੱਤੀ ਜਾਵੇਗੀ. ਜਿਸਦੀ ਪ੍ਰਕਿਰਿਆ ਦੇ ਤਹਿਤ ਉਹ ਕਿਸੇ ਵੀ ਕਿਸਮ ਦਾ ਨਾਮ ਜਾਂ ਪਤਾ ਬਦਲ ਸਕਦੇ ਹਨ|
  3. ਆਖਰੀ ਪੜਾਅ ਵਿਚ, ਉਹ ਆਸਾਨੀ ਨਾਲ ਆਪਣੀ ਭੁਗਤਾਨ ਦੀ ਸਥਿਤੀ ਦੀ ਜਾਂਚ ਕਰ ਸਕਦੇ ਹਨ | ਕਿਸਾਨਾਂ ਨੂੰ ਇਹ ਸਾਰੀਆਂ ਸਹੂਲਤਾਂ 23 ਸਤੰਬਰ ਤੋਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ. ਇਸ ਨਾਲ ਸਰਕਾਰ ਨੇ ਹੁਣ ਤਕ 6.55 ਲੱਖ ਕਿਸਾਨਾ ਦੇ ਖਾਤਿਆਂ ਵਿੱਚ ਪੈਸੇ ਜਮ੍ਹਾ ਕਰਵਾਏ ਹਨ। ਇਸ ਪੂਰੀ ਯੋਜਨਾ 'ਤੇ 24 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।

 

ਸਰਕਾਰ ਨੇ ਅੰਤਰਿਮ ਬਜਟ ਵਿੱਚ ਕੀਤਾ ਸੀ ਇਸ ਦਾ ਐਲਾਨ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਐਲਾਨ ਫਰਵਰੀ ਮਹੀਨੇ ਵਿੱਚ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਅੰਤਰਿਮ ਬਜਟ ਵਿੱਚ ਕੀਤਾ ਗਿਆ ਸੀ। ਇਸ ਯੋਜਨਾ ਤਹਿਤ ਕਿਸਾਨਾ ਨੂੰ 1 ਸਾਲ ਵਿੱਚ 6 ਹਜ਼ਾਰ ਰੁਪਏ ਦੀ ਨਕਦਰਾਸ਼ੀ ਪ੍ਰਦਾਨ ਕੀਤੀ ਜਾਏਗੀ। ਸਰਕਾਰ ਇਹ ਪੈਸਾ 2 ਹਜ਼ਾਰ ਰੁਪਏ ਦੀਆਂ ਤਿੰਨ ਆਸਾਨ ਕਿਸ਼ਤਾਂ ਵਿਚ ਦੇਵੇਗੀ। ਸਰਕਾਰ ਨੇ ਇਸ ਯੋਜਨਾ ਲਈ ਸਾਲਾਨਾ 87 ਹਜ਼ਾਰ ਕਰੋੜ ਰੁਪਏ ਅਲਾਟਮੈਂਟ ਕੀਤੇ ਹਨ। ਸ਼ੁਰੂਆਤ ਵਿੱਚ ਸਰਕਾਰ ਨੇ ਇਸ ਯੋਜਨਾ ਵਿੱਚ 12 ਕਰੋੜ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸ਼ਾਮਲ ਕਰਨ ਦੀ ਗੱਲ ਕੀਤੀ ਸੀ ਪਰ ਬਾਅਦ ਵਿੱਚ ਸਾਰੇ ਕਿਸਾਨਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਖ਼ਬਰ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ www.pmkisan.gov.in 'ਤੇ ਜਾ ਸਕਦੇ ਹੋ|

Share your comments


CopyRight - 2020 Krishi Jagran Media Group. All Rights Reserved.