s

Good News for Customers : SBI ਵੱਲੋਂ ਗਾਹਕਾਂ ਨੂੰ ਕਾਰ ਲੋਨ ਦਾ ਤੋਹਫ਼ਾ!

ਗੁਰਪ੍ਰੀਤ ਕੌਰ
ਗੁਰਪ੍ਰੀਤ ਕੌਰ
ਹੁਣ ਘਰ ਲਿਆਓ ਆਪਣੀ ਮਨਪਸੰਦ ਕਾਰ

ਹੁਣ ਘਰ ਲਿਆਓ ਆਪਣੀ ਮਨਪਸੰਦ ਕਾਰ

Car Loan : ਐਸ.ਬੀ.ਆਈ (SBI) ਕਾਰ ਖਰੀਦਦਾਰਾਂ ਲਈ ਸਭ ਤੋਂ ਵਧੀਆ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਜਿਸ ਨਾਲ ਹੁਣ ਤੁਸੀਂ ਆਪਣੀ ਮਨਪਸੰਦ ਕਾਰ ਖਰੀਦ ਸਕਦੇ ਹੋ। SBI ਦੇ ਇਸ ਆਫਰ 'ਚ ਤੁਸੀਂ ਕਾਰ ਨੂੰ 90% ਤੱਕ ਫਾਈਨਾਂਸ ਕਰਵਾ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ ਪੂਰੀ ਜਾਣਕਾਰੀ।

Good News for Customers : ਹਰ ਕਿਸੀ ਦੀ ਖੁਵਾਇਸ਼ ਹੁੰਦੀ ਹੈ ਕਿ ਉਹ ਆਪ ਦੀ ਕਾਰ ਖਰੀਦੇ, ਪਰ ਪੈਸਿਆਂ ਦੀ ਘਾਟ ਕਾਰਨ ਉਹ ਅਜਿਹਾ ਸੁਪਨਾ ਪੂਰਾ ਕਰਨ ਤੋਂ ਵਾਂਝਾ ਰਹਿ ਜਾਂਦੇ ਹਨ। ਪਰ ਹੁਣ ਤੁਸੀ ਆਪਣੇ ਸੁਪਨੇ ਨੂੰ ਘਰ ਬੈਠਿਆਂ ਹੀ ਪੂਰਾ ਕਰ ਸਕਦੇ ਹੋ। ਦਰਅਸਲ, ਐਸ.ਬੀ.ਆਈ (SBI) ਆਪਣੇ ਗਾਹਕਾਂ ਲਈ ਕਾਰ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਜੇਕਰ ਤੁਸੀਂ ਵੀ SBI ਦੇ ਗਾਹਕ ਹੋ ਅਤੇ ਨਵੀਂ SUV ਜਾਂ MPV ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। SBI ਕਾਰ ਲੋਨ ਦੇ ਨਾਲ, ਤੁਸੀਂ ਕਾਰ ਦੀ ਆਨ-ਰੋਡ ਕੀਮਤ ਦਾ 90% ਵਿੱਤ ਕਰਾ ਸਕਦੇ ਹੋ। ਇਸਦੇ ਲਈ ਤੁਹਾਨੂੰ ਸਿਰਫ ਕੁਝ ਪ੍ਰਤੀਸ਼ਤ ਵਿਆਜ ਦੇਣਾ ਹੋਵੇਗਾ। ਤੁਸੀਂ ਘਰ ਬੈਠਿਆਂ ਹੀ SBI YONO APP ਰਾਹੀਂ ਅਪਲਾਈ ਕਰ ਸਕਦੇ ਹੋ।

Best Finance for Car Loan : ਦੱਸ ਦਈਏ ਕਿ ਐਸ.ਬੀ.ਆਈ (SBI) ਬਹੁਤ ਹੀ ਘੱਟ ਵਿਆਜ ਦਰਾਂ 'ਤੇ ਕਾਰ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ। ਅਤੇ ਇਸ ਦੇ ਨਾਲ ਲੋਨ ਦੀ ਰਕਮ ਜਮ੍ਹਾ ਕਰਨ ਲਈ ਸੱਤ ਸਾਲ ਦੀ ਸਮਾਂ ਸੀਮਾ ਰੱਖੀ ਗਈ ਹੈ, ਜਿਸ ਵਿੱਚ EMI ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਸ ਵਿੱਚ ਤੁਹਾਨੂੰ ਆਨ-ਰੋਡ ਕੀਮਤ ਰਜਿਸਟ੍ਰੇਸ਼ਨ ਅਤੇ ਬੀਮਾ ਕਵਰ ਵੀ ਮਿਲੇਗਾ।

Loan Eligibility : ਜੇਕਰ ਇਸ ਕਾਰ ਲੋਨ ਦੀ ਯੋਗਤਾ ਬਾਰੇ ਗੱਲ ਕੀਤੀ ਜਾਵੇ, ਤਾਂ ਐਸ.ਬੀ.ਆਈ (SBI) ਦੇ ਨਿਯਮਾਂ ਦੇ ਅਨੁਸਾਰ ਲੋਨ ਲੈਣ ਲਈ ਤੁਹਾਡੀ ਉਮਰ 21 ਤੋਂ 67 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

Documents Required for Loan : ਜੇਕਰ ਤੁਸੀਂ SBI ਤੋਂ ਕਾਰ ਲੋਨ ਲਈ ਅਪਲਾਈ ਕਰਨ ਜਾ ਰਹੇ ਹੋ, ਤਾਂ ਪਹਿਲਾਂ ਕੁਝ ਜ਼ਰੂਰੀ ਦਸਤਾਵੇਜ਼ ਤਿਆਰ ਕਰ ਲਓ, ਤਾਂ ਜੋ ਤੁਹਾਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਲੋਨ ਅਪਲਾਈ ਕਰਨ ਲਈ ਤੁਹਾਨੂੰ ਪਿਛਲੇ 6 ਮਹੀਨਿਆਂ ਦੇ ਆਪਣੇ ਬੈਂਕ ਖਾਤੇ ਦੇ ਵੇਰਵੇ, 2 ਪਾਸਪੋਰਟ ਸਾਈਜ਼ ਫੋਟੋਆਂ, ਆਈਡੀ ਪਰੂਫ, ਰਿਹਾਇਸ਼ੀ ਸਬੂਤ, ਆਮਦਨ ਦੇ ਸਬੂਤ ਵਜੋਂ ਨਵੀਨਤਮ ਤਨਖਾਹ ਸਲਿੱਪ, ਫਾਰਮ 16 ਅਤੇ ਪਿਛਲੇ 2 ਸਾਲਾਂ ਦੀ ਰਿਟਰਨ ਜਾਂ ਫਾਰਮ 16 ਜਮ੍ਹਾਂ ਕਰਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ : SBI Tatkal Tractor Loan : SBI ਦੀ ਇਸ ਨਵੀ ਯੋਜਨਾ ਦੇ ਤਹਿਤ ਖਰੀਦੋ ਨਵਾਂ ਟਰੈਕਟਰ

Loan Facility : ਇਸ ਕਰਜ਼ੇ ਦਾ ਲਾਭ ਲੈਣ ਲਈ ਪਹਿਲੀ ਸ਼੍ਰੇਣੀ ਵਿੱਚ ਕੇਂਦਰੀ ਜਨਤਕ ਖੇਤਰ ਦੇ ਕਰਮਚਾਰੀ, ਅਰਧ ਸੈਨਿਕ ਅਤੇ ਭਾਰਤੀ ਤੱਟ ਰੱਖਿਅਕ ਵਰਗੇ ਸਰਕਾਰੀ ਕਰਮਚਾਰੀ ਹਨ। ਦੂਜੀ ਸ਼੍ਰੇਣੀ ਵਿੱਚ ਪੇਸ਼ੇਵਰ, ਸਵੈ-ਰੁਜ਼ਗਾਰ, ਕਾਰੋਬਾਰੀ ਅਤੇ ਪ੍ਰਾਪਰਟੀ ਡੀਲਰ ਸ਼ਾਮਲ ਹਨ। ਅਤੇ ਤੀਜੀ ਸ਼੍ਰੇਣੀ ਵਿੱਚ ਕਿਸਾਨ ਅਤੇ ਖੇਤੀਬਾੜੀ ਨਾਲ ਸਬੰਧਤ ਲੋਕ ਸ਼ਾਮਲ ਹਨ। ਸਾਰੀਆਂ ਸ਼੍ਰੇਣੀਆਂ ਵਿੱਚ ਸ਼ਾਮਲ ਲੋਕਾਂ ਦੀ ਘੱਟੋ-ਘੱਟ ਤਨਖਾਹ 3 ਲੱਖ ਰੁਪਏ ਹੋਣੀ ਚਾਹੀਦੀ ਹੈ।

Interest Rate : ਜੇਕਰ ਵਿਆਜ ਦਰ ਦੀ ਗੱਲ ਕਰੀਏ, ਤਾਂ ਇਸ ਦੀ ਵਿਆਜ ਦਰ 7.45% ਤੋਂ 8.15% ਤੱਕ ਹੈ। ਪਰ ਇਹ ਤੁਹਾਡੇ ਸਮੇਂ ਦੀ ਮਿਆਦ 'ਤੇ ਵੀ ਨਿਰਭਰ ਕਰਦਾ ਹੈ।

You can Contact Here : ਐਸ.ਬੀ.ਆਈ. ਕਾਰ ਲੋਨ (SBI Car loan) ਲਈ ਤੁਸੀਂ ਵਧੇਰੇ ਜਾਣਕਾਰੀ ਲੈਣ ਲਈ 1800-11-2211 'ਤੇ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਇਨ੍ਹਾਂ ਰਾਹੀਂ ਅਰਜ਼ੀ ਵੀ ਦੇ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਬੈਂਕ ਤੋਂ ਕਾਲ ਬੈਕ ਪ੍ਰਾਪਤ ਕਰਨ ਲਈ ਨੰਬਰ 7208933142 'ਤੇ ਮਿਸਡ ਕਾਲ ਵੀ ਦੇ ਸਕਦੇ ਹੋ। ਤੁਸੀਂ ਨੰਬਰ 7208933145 'ਤੇ CAR ਟਾਈਪ ਕਰਕੇ SMS ਕਰ ਸਕਦੇ ਹੋ।

Summary in English: Good News for Customers : SBI offers car loan to customers!

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription