
ਮੋਦੀ ਸਰਕਾਰ ਵੱਲੋਂ ਕਿਸਾਨਾਂ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਤਾਂ ਜੋ ਕਿਸਾਨ ਇਸ ਤੋਂ ਲਾਭ ਉਠਾ ਸਕਣ ਅਤੇ ਆਪਣੀ ਆਮਦਨ ਵਧਾ ਸਕਣ | ਇਸ ਤਰਤੀਬ ਵਿੱਚ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ 11,000 ਕਿਸਾਨਾਂ ਤੱਕ ਪਹੁੰਚਾਣ ਲਈ ਗੋਆ ਸਰਕਾਰ ਨੇ ਇੱਕ ਵਿਸ਼ੇਸ਼ ਪਹਿਲ ਕੀਤੀ ਹੈ। ਮਹੱਤਵਪੂਰਨ ਹੈ ਕਿ ਇਸ ਪਹਿਲ ਤਹਿਤ ਗੋਆ ਸਰਕਾਰ ਨੇ ਇੰਡੀਆ ਪੋਸਟ (India Post) ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਦੀ ਸਹਾਇਤਾ ਨਾਲ 11 ਹਜ਼ਾਰ ਕਿਸਾਨਾਂ ਦੇ ਨਾਮ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਦਰਜ ਹੋਣਗੇ।
ਪੋਸਟਮੈਨ ਕਰਵਾਉਣਗੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਰਜਿਸਟ੍ਰੇਸ਼ਨ
ਮੀਡੀਆ ਰਿਪੋਰਟਾਂ ਦੇ ਅਨੁਸਾਰ ਗੋਆ ਦੇ ਮੰਤਰੀ ਚੰਦਰਕਾਂਤ ਕਾਵਲੇਕਰ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਦਰਅਸਲ, ਉਨ੍ਹਾਂ ਨੇ ਕਿਹਾ ਕਿ ਅੱਜੇਤੱਕ ਕੁੱਲ 11,000 ਕਿਸਾਨਾਂ ਨੇ ਆਪਣਾਂ ਨਾਮ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਦਰਜ ਨਹੀਂ ਕਰਵਾਇਆ ਹੈ। ਹੁਣ ਪੋਸਟਮੈਨ ਉਨ੍ਹਾਂ ਦੇ ਘਰ ਜਾ ਕੇ ਇਸ ਸਕੀਮ ਲਈ ਉਹਨਾਂ ਦਾ ਰਜਿਸਟ੍ਰੇਸ਼ਨ ਕਰਵਾਉਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਸਥਾਨਕ ਪੋਸਟਮੈਨ ਜੋ ਹੁਣ ਤੱਕ ਲੋਕਾਂ ਦੇ ਘਰਾਂ ਤਕ ਚਿੱਠੀਆਂ ਭੇਜਦੇ ਸਨ, ਉਹ ਹੁਣ ਯੋਗ ਕਿਸਾਨਾਂ ਨੂੰ ਉਹਨਾਂ ਦੇ ਘਰ ਜਾ ਕੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਰਜਿਸਟਰ ਕਰਵਾਉਣਗੇ।
ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤਹਿਤ 11000 ਕਿਸਾਨਾਂ ਦਾ ਨਹੀਂ ਹੋਇਆ ਰਜਿਸਟ੍ਰੇਸ਼ਨ
ਦੱਸ ਦੇਈਏ ਕਿ ਗੋਆ ਵਿੱਚ ਕੁਲ 38,000 ਖੇਤੀਬਾੜੀ ਕਾਰਡ ਧਾਰਕ ਹਨ। ਇਨ੍ਹਾਂ ਵਿੱਚੋਂ 21,000 ਦੇ ਕਰੀਬ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਲਈ ਯੋਗ ਹਨ। ਰਾਜ ਦੇ ਖੇਤੀਬਾੜੀ ਵਿਭਾਗ ਨੇ ਇਕ ਹੋਰ ਵਿਸ਼ੇਸ਼ ਪਹਿਲਕਦਮੀ ਤਹਿਤ ਇਸ ਯੋਜਨਾ ਲਈ 10 ਹਜ਼ਾਰ ਕਿਸਾਨਾਂ ਨੂੰ ਰਜਿਸਟਰਡ ਕੀਤਾ ਹੈ। ਹੁਣ 11 ਹਜ਼ਾਰ ਕਿਸਾਨ ਬਚੇ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਲਈ ਰਜਿਸਟਰਡ ਕਰਵਾਉਣਾ ਹੈ |

300 ਤੋਂ ਵੱਧ ਪੋਸਟਮੈਨ ਹੋਏ ਇਕੱਠੇ
ਰਾਜ ਦੇ ਖੇਤੀਬਾੜੀ ਮੰਤਰੀ ਨੇ ਅੱਗੇ ਕਿਹਾ ਕਿ ਉਹ ਹੋਰ ਵੀ ਅਜਿਹੇ ਲੋੜੀਂਦੇ ਕਦਮ ਉਠਾਉਣਗੇ ਤਾਂ ਜੋ ਸੰਪਰਕ ਉਪਲਬਧ ਨਾ ਹੋਣ ਦੇ ਬਾਵਜੂਦ ਵੀ ਕਿਸਾਨ ਸਾਰੀਆਂ ਖੇਤੀਬਾੜੀ ਯੋਜਨਾਵਾਂ ਆਸਾਨੀ ਨਾਲ ਪ੍ਰਾਪਤ ਕਰ ਸਕਣ। ਆਉਣ ਵਾਲੇ ਦਿਨਾਂ ਵਿੱਚ ਅਸੀਂ ਹੋਰ ਸਕੀਮਾਂ ਨੂੰ ਸਰਲ ਬਣਾਵਾਂਗੇ ਤਾਂ ਜੋ ਯੋਗ ਲਾਭਪਾਤਰੀਆਂ ਤੱਕ ਇਹ ਪਹੁੰਚ ਸਕੇ | ਗੋਆ ਵਿੱਚ ਕੁੱਲ 2555 ਡਾਕਘਰ ਹਨ। ਇੰਡੀਆ ਪੋਸਟ ਦੇ 300 ਤੋਂ ਵੱਧ ਕਰਮਚਾਰੀ ਇਸ ਕੰਮ ਵਿਚ ਲੱਗੇ ਹੋਏ ਹਨ। ਇਹ ਪਿਛਲੇ 10 ਦਿਨਾਂ ਵਿੱਚ ਇੱਕ ਅਜ਼ਮਾਇਸ਼ ਵਜੋਂ ਸ਼ੁਰੂ ਕੀਤਾ ਗਿਆ ਸੀ |
ਬੈਂਕ ਖਾਤਾ ਨਾ ਹੋਣ 'ਤੇ ਵੀ ਬਣ ਜਾਵੇਗਾ ਕੰਮ
ਜਿਨ੍ਹਾਂ ਕਿਸਾਨਾਂ ਕੋਲ ਬੈਂਕ ਵਿੱਚ ਬਚਤ ਖਾਤਾ ਨਹੀਂ ਹੈ, ਉਨ੍ਹਾਂ ਲਈ ਪੋਸਟਮੈਨ ਇੰਡੀਆ ਪੋਸਟ ਜ਼ੀਰੋ ਬੈਲੇਂਸ ਬਚਤ ਖਾਤਾ ਖੋਲ੍ਹ ਰਹੇ ਹਨ | ਆਧਾਰ ਨੰਬਰ ਦੀ ਸਹਾਇਤਾ ਨਾਲ ਇਹ ਖਾਤਾ ਇੰਡੀਆ ਪੋਸਟ ਪੇਮੈਂਟ ਬੈਂਕ ਵਿੱਚ ਖੋਲ੍ਹਿਆ ਜਾਵੇਗਾ,ਅਤੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦਾ ਲਾਭ ਮਿਲੇਗਾ।