1. Home

Subsidy Scheme: ਇਸ ਫ਼ਸਲ 'ਤੇ ਸਰਕਾਰ ਵੱਲੋਂ ਸਬਸਿਡੀ, ਪੰਜਾਬ ਦੇ ਕਿਸਾਨਾਂ ਨੂੰ ਮਿਲਣਗੇ 45 ਹਜ਼ਾਰ ਰੁਪਏ, ਇੱਥੇ ਦਿਓ ਅਰਜ਼ੀ

ਅੱਜ ਅੱਸੀ ਤੁਹਾਨੂੰ ਉਸ ਫਸਲ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਖਰਾਬ ਹੋਣ ਦਾ ਖਤਰਾ ਨਾ-ਮਾਤਰ ਹੈ ਅਤੇ ਇਸ 'ਤੇ ਸਰਕਾਰ ਵੱਲੋਂ ਵਧੀਆ ਸਬਸਿਡੀ ਵੀ ਦਿੱਤੀ ਜਾਂਦੀ ਹੈ।

Gurpreet Kaur Virk
Gurpreet Kaur Virk

ਅੱਜ ਅੱਸੀ ਤੁਹਾਨੂੰ ਉਸ ਫਸਲ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਖਰਾਬ ਹੋਣ ਦਾ ਖਤਰਾ ਨਾ-ਮਾਤਰ ਹੈ ਅਤੇ ਇਸ 'ਤੇ ਸਰਕਾਰ ਵੱਲੋਂ ਵਧੀਆ ਸਬਸਿਡੀ ਵੀ ਦਿੱਤੀ ਜਾਂਦੀ ਹੈ।

ਸਰਕਾਰ ਵੱਲੋਂ ਸਬਸਿਡੀ

ਸਰਕਾਰ ਵੱਲੋਂ ਸਬਸਿਡੀ

ਸਰਕਾਰਾਂ ਸਮੇਂ-ਸਮੇਂ 'ਤੇ ਕਿਸਾਨਾਂ ਦੀ ਸਾਰ ਲੈਂਦੀਆਂ ਰਹਿੰਦੀਆਂ ਹਨ। ਇਹੀ ਵਜ੍ਹਾ ਹੈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਰਾਹੀਂ ਹੱਲਾ-ਸ਼ੇਰੀ ਦਿੱਤੀ ਜਾਂਦੀ ਹੈ। ਜ਼ਰੂਰਤ ਹੈ ਕਿਸਾਨਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਲਾਭ ਚੁੱਕਣ ਦੀ, ਤਾਂ ਜੋ ਕਿਸਾਨਾਂ ਨੂੰ ਵੱਧ-ਤੋਂ-ਵੱਧ ਮੁਨਾਫ਼ਾ ਮਿਲ ਸਕੇ। ਅੱਜ ਅੱਸੀ ਤੁਹਾਡੇ ਲਈ ਅਜਿਹੀ ਫਸਲ ਲੈ ਕੇ ਆਏ ਹਨ, ਜਿਸ ਨਾਲ ਨਾ ਸਿਰਫ ਤੁਹਾਨੂੰ ਚੰਗਾ ਮੁਨਾਫਾ ਮਿਲੇਗਾ, ਸਗੋਂ ਸਰਕਾਰ ਤੁਹਾਨੂੰ ਇਸ 'ਤੇ ਚੰਗੀ ਸਬਸਿਡੀ ਵੀ ਦੇ ਰਹੀ ਹੈ।

ਅੱਸੀ ਗੱਲ ਕਰ ਰਹੇ ਹਾਂ ਪਪੀਤੇ ਦੀ ਫ਼ਸਲ ਦੀ। ਇਹ ਇੱਕ ਅਜਿਹੀ ਫਸਲ ਹੈ, ਜਿਸ ਨੂੰ ਕੱਚਾ-ਪੱਕਾ ਦੋਵੇਂ ਤਰ੍ਹਾਂ ਵੇਚਿਆ ਜਾ ਸਕਦਾ ਹੈ। ਪਪੀਤਾ ਦੀ ਖੇਤੀ ਕਿਸਾਨਾਂ ਲਈ ਬਹੁਤ ਹੀ ਫਾਇਦੇਮੰਦ ਵਿਕਲਪ ਹੈ। ਇਸ ਰਾਹੀਂ ਕਿਸਾਨ ਘੱਟ ਲਾਗਤ `ਚ ਵੱਧ ਮੁਨਾਫ਼ਾ ਪਾ ਕੇ ਚੰਗੀ ਆਮਦਨ ਕਮਾ ਸਕਦੇ ਹਨ। ਦੱਸ ਦਈਏ ਕਿ ਉੱਤਰ ਭਾਰਤ ਵਿੱਚ ਪਪੀਤੇ ਦੀ ਬਿਜਾਈ ਮਾਰਚ-ਅਪ੍ਰੈਲ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ। ਪਪੀਤੇ ਨੂੰ ਕਾਰਕਾ ਪਪੀਤਾ ਵੀ ਕਿਹਾ ਜਾਂਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਪੌਸ਼ਟਿਕ ਤੱਤ ਪਾਏ ਜਾਣ ਕਾਰਨ ਇਸ ਦੇ ਕਾਰੋਬਾਰ ਵਿੱਚ ਬੰਪਰ ਮੁਨਾਫਾ ਕਮਾਇਆ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਪਪੀਤੇ ਦੀ ਕਾਸ਼ਤ ਤਾਮਿਲਨਾਡੂ, ਬਿਹਾਰ, ਅਸਾਮ, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ, ਜੰਮੂ-ਕਸ਼ਮੀਰ, ਉੱਤਰਾਂਚਲ ਤੇ ਮਿਜ਼ੋਰਮ ਵਰਗੇ ਸੂਬਿਆਂ `ਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਪਪੀਤੇ ਦੀ ਖੇਤੀ ਦੇ ਫਾਇਦੇ ਦੇਖਦਿਆਂ, ਸਰਕਾਰ ਕਿਸਾਨਾਂ ਨੂੰ ਇਸਦੀ ਖੇਤੀ ਕਰਨ ਲਈ ਉਤਸ਼ਾਹਿਤ ਵੀ ਕਰਦੀ ਹੈ। ਇਸ ਦੇ ਚਲਦਿਆਂ ਹੀ ਸਰਕਾਰ ਨੇ ਪਪੀਤੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਬਸਿਡੀ ਦੇਣ ਦਾ ਵੀ ਫੈਸਲਾ ਕੀਤਾ ਹੈ।

6 ਮਿਲੀਅਨ ਟਨ ਪਪੀਤੇ ਦੀ ਪੈਦਾਵਾਰ

ਪੂਰੀ ਦੁਨੀਆ ਵਿੱਚ ਲਗਭਗ 6 ਮਿਲੀਅਨ ਟਨ ਪਪੀਤਾ ਪੈਦਾ ਹੁੰਦਾ ਹੈ, ਜਿਸ ਵਿੱਚੋਂ ਭਾਰਤ ਵਿੱਚ ਲਗਭਗ 30 ਲੱਖ ਟਨ ਪਪੀਤਾ ਪੈਦਾ ਹੁੰਦਾ ਹੈ। ਭਾਰਤ ਪੂਰੀ ਦੁਨੀਆ ਵਿੱਚ ਪਪੀਤੇ ਦੇ ਉਤਪਾਦਨ ਵਿੱਚ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਬ੍ਰਾਜ਼ੀਲ, ਮੈਕਸੀਕੋ, ਨਾਈਜੀਰੀਆ, ਇੰਡੋਨੇਸ਼ੀਆ, ਚੀਨ, ਪੇਰੂ, ਥਾਈਲੈਂਡ ਅਤੇ ਫਿਲੀਪੀਨਜ਼ ਵਿੱਚ ਵੀ ਪਪੀਤਾ ਪੈਦਾ ਹੁੰਦਾ ਹੈ। ਘਰੇਲੂ ਉਤਪਾਦਨ ਦਾ ਸਿਰਫ਼ 0.8 ਫ਼ੀਸਦੀ ਨਿਰਯਾਤ ਹੁੰਦਾ ਹੈ, ਜਦਕਿ ਬਾਕੀ ਖਪਤ ਦੇਸ਼ ਦੇ ਅੰਦਰ ਹੀ ਹੁੰਦੀ ਹੈ।

ਪਪੀਤੇ ਦੇ ਫਾਇਦੇ

● ਪਅੰਬ ਤੋਂ ਬਾਅਦ ਪਪੀਤੇ 'ਚ ਵਿਟਾਮਿਨ ਏ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ।
● ਪਇਹ ਕੋਲੈਸਟ੍ਰੋਲ, ਸ਼ੂਗਰ ਅਤੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।
● ਪਇਹ ਅੱਖਾਂ ਦੀ ਰੋਸ਼ਨੀ ਨੂੰ ਸੁਧਾਰਦਾ ਹੈ ਅਤੇ ਔਰਤਾਂ ਵਿੱਚ ਪੀਰੀਅਡਜ਼ ਦੌਰਾਨ ਦਰਦ ਨੂੰ ਵੀ ਘਟਾਉਂਦਾ ਹੈ।
● ਪਪਪੀਤੇ ਵਿੱਚ ਪਾਏ ਜਾਣ ਵਾਲੇ ਐਨਜ਼ਾਈਮ ਪਪੀਤੇ ਵਿੱਚ ਸਭ ਤੋਂ ਵੱਧ ਔਸ਼ਧੀ ਗੁਣ ਪਾਏ ਜਾਂਦੇ ਹਨ।
● ਇਸ ਫਲ ਨੂੰ ਖਾਣ ਤੋਂ ਇਲਾਵਾ ਚਿਊਇੰਗਮ, ਕਾਸਮੈਟਿਕਸ, ਫਾਰਮਾ ਇੰਡਸਟਰੀ ਆਦਿ ਲਈ ਵੀ ਵਰਤਿਆ ਜਾਂਦਾਂ ਹੈ।

ਇਹ ਵੀ ਪੜ੍ਹੋ : ਸਰਕਾਰ ਵੱਲੋਂ ਇਸ ਫ਼ਲ ਦੀ ਕਾਸ਼ਤ `ਤੇ ਚੰਗੀ ਸਬਸਿਡੀ, ਹੁਣ ਹੋਵੇਗਾ ਕਿਸਾਨਾਂ ਦੀ ਆਮਦਨ 'ਚ ਵਾਧਾ

ਪਪੀਤੇ 'ਤੇ ਸਬਸਿਡੀ

ਪਪੀਤਾ ਕਿਸਾਨਾਂ ਨੂੰ ਦੱਸ ਦੇਈਏ ਕਿ ਸਰਕਾਰ ਪਪੀਤੇ ਦੀ ਕਾਸ਼ਤ ਦੀ ਕੁੱਲ ਲਾਗਤ ਦਾ 75 ਪ੍ਰਤੀਸ਼ਤ ਸਬਸਿਡੀ ਵਜੋਂ ਕਿਸਾਨਾਂ ਨੂੰ ਦਿੰਦੀ ਹੈ। ਇੱਕ ਅੰਦਾਜ਼ੇ ਅਨੁਸਾਰ ਪਪੀਤੇ ਦੀ ਕਾਸ਼ਤ 'ਤੇ ਕਰੀਬ 60,000 ਰੁਪਏ ਦਾ ਖਰਚਾ ਆਉਂਦਾ ਹੈ। ਇਸ ਅਨੁਸਾਰ ਕਿਸਾਨ ਸਰਕਾਰ ਤੋਂ 45,000 ਰੁਪਏ ਦੀ ਸਬਸਿਡੀ ਲੈ ਕੇ ਚੰਗਾ ਮੁਨਾਫਾ ਕਮਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਤਹਿਤ ਆਂਵਲਾ, ਬੇਰ, ਜਾਮੁਨ, ਵੇਲ, ਜੈਕਫਰੂਟ, ਅਨਾਰ ਆਦਿ ਦੀ ਕਾਸ਼ਤ 'ਤੇ 50 ਫੀਸਦੀ ਤੱਕ ਸਬਸਿਡੀ ਵੀ ਦਿੱਤੀ ਜਾਂਦੀ ਹੈ।

ਤੁਸੀਂ ਕਿੰਨੀ ਕਰੋਗੇ ਕਮਾਈ

ਦੱਸ ਦਈਏ ਕਿ ਪਪੀਤੇ ਦੀ ਕਾਸ਼ਤ ਲਈ ਬਿਹਾਰ ਸਰਕਾਰ 75 ਫੀਸਦੀ ਤੱਕ ਸਬਸਿਡੀ ਦਿੰਦੀ ਹੈ। ਹਾਲਾਂਕਿ, ਹੋਰਨਾਂ ਸੂਬਿਆਂ ਵਿੱਚ ਸਰਕਾਰਾਂ ਦੀਆਂ ਵੱਖ-ਵੱਖ ਸਬਸਿਡੀਆਂ ਹਨ। ਪਪੀਤੇ ਦੀ ਖੇਤੀ ਰਾਹੀਂ ਲੱਖਾਂ ਰੁਪਏ ਦੀ ਕਮਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਜੇਕਰ ਪਪੀਤੇ ਦੇ ਦਰੱਖਤ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇ ਅਤੇ ਸਮੇਂ-ਸਮੇਂ 'ਤੇ ਗੋਡੀ ਕੀਤੀ ਜਾਵੇ ਤਾਂ ਹਰੇਕ ਦਰੱਖਤ ਤੋਂ 50 ਕਿਲੋ ਤੱਕ ਫਲ ਆਸਾਨੀ ਨਾਲ ਮਿਲ ਜਾਣਗੇ। ਇਨ੍ਹਾਂ ਫਲਾਂ ਨੂੰ ਬਾਜ਼ਾਰ ਵਿੱਚ ਵੇਚ ਕੇ ਲੱਖਾਂ ਰੁਪਏ ਦੀ ਕਮਾਈ ਕਰਨੀ ਆਸਾਨ ਹੈ।

ਇੱਥੇ ਕਰੋ ਅਪਲਾਈ

ਜੇਕਰ ਤੁਸੀਂ ਬਿਹਾਰ ਦੇ ਰਹਿਣ ਵਾਲੇ ਹੋ ਤੇ ਇਸ ਸਬਸਿਡੀ ਦਾ ਲਾਭ ਚੁੱਕਣਾ ਚਾਹੁੰਦੇ ਹੋ, ਤਾਂ ਤੁਸੀਂ ਬਿਹਾਰ ਸਰਕਾਰ ਦੇ ਬਾਗਬਾਨੀ ਵਿਭਾਗ ਦੀ ਵੈਬਸਾਈਟ horticulture.bihar.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।

Summary in English: Government subsidy on this crop, Farmers of Punjab will get 45 thousand rupees, apply here

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters