ਪਿੰਡਾਂ `ਚ ਕਿਸਾਨਾਂ ਦਾ ਖੇਤੀ ਤੋਂ ਬਾਅਦ ਸਭ ਤੋਂ ਮੁੱਖ ਆਮਦਨ ਦਾ ਸਾਧਣ ਪਸ਼ੂ ਪਾਲਣ ਹੈ। ਪਸ਼ੂ ਪਾਲਣ ਦੇ ਰਾਹੀਂ ਦੇਸ਼ ਦੇ ਕਈ ਕਿਸਾਨ ਆਪਣਾ ਗੁਜ਼ਾਰਾ ਕਰਦੇ ਹਨ। ਪਰ ਕੁਝ ਸਮੇਂ ਤੋਂ ਚਲ ਰਹੇ ਲੰਪੀ ਦੇ ਰੋਗ ਦੇ ਪ੍ਰਕੋਪ ਨਾਲ ਪਸ਼ੂ ਪਾਲਕਾਂ ਨੂੰ ਬਹੁਤ ਨੁਕਸਾਨ ਝੇਲਣਾ ਪਿਆ। ਇਸ ਬਿਮਾਰੀ ਨੂੰ ਰੋਕਣ ਲਈ ਸਰਕਾਰ ਵੱਲੋਂ ਕਈ ਪ੍ਰਬੰਧ ਕੀਤੇ ਗਏ। ਵੱਖੋ-ਵੱਖਰੀਆਂ ਥਾਵਾਂ `ਤੇ ਵੱਡੇ ਪੱਧਰ `ਤੇ ਟੀਕਾਕਰਣ ਵੀ ਕੀਤਾ ਗਿਆ।
ਕਿਸਾਨਾਂ ਨੂੰ ਹੋ ਰਹੇ ਨੁਕਸਾਨਾਂ ਤੋਂ ਬਚਾਉਣ ਲਈ ਸਰਕਾਰ ਵੱਲੋਂ ਹੁਣ ਪਸ਼ੂਧਨ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਦੁਧਾਰੂ ਪਸ਼ੂਆਂ ਨੂੰ ਸੁਰੱਖਿਆ ਕਵਰ ਦਿੱਤਾ ਜਾਂਦਾ ਹੈ। ਸਰਕਾਰ ਦੇ ਅਨੁਸਾਰ ਲਗਭਗ 3 ਲੱਖ ਤੋਂ ਜ਼ਿਆਦਾ ਪਸ਼ੂ ਪਾਲਕ ਇਸ ਯੋਜਨ ਦਾ ਲਾਭ ਲੈ ਚੁੱਕੇ ਹਨ। ਇਸਦੇ ਨਾਲ ਹੀ ਕੇਂਦਰ ਸਰਕਾਰ ਪਸ਼ੂਆਂ ਦੀ ਬੀਮਾ ਯੋਜਨਾ ਦਾ ਲਾਭ ਲੈਣ ਲਈ ਸਬਸਿਡੀ ਵੀ ਦਿੰਦੀ ਹੈ।
ਪਸ਼ੂਧਨ ਬੀਮਾ ਯੋਜਨਾ:
● ਇਸ ਸਕੀਮ ਤਹਿਤ ਵੱਡੇ ਪਸ਼ੂਆਂ ਦੀ ਦੁੱਧ ਉਤਪਾਦਕਤਾ ਦੇ ਆਧਾਰ 'ਤੇ 100 ਤੋਂ 300 ਰੁਪਏ ਦੇ ਪ੍ਰੀਮੀਅਮ `ਚ ਤੇ ਛੋਟੇ ਪਸ਼ੂਆਂ ਦੇ ਲਈ 25 ਰੁਪਏ ਦੇ ਪ੍ਰੀਮੀਅਮ `ਚ ਸੁਰੱਖਿਆ ਕਵਰ ਦਿੱਤਾ ਜਾਂਦਾ ਹੈ।
● ਵੱਡੇ ਪਸ਼ੂਆਂ `ਚ ਗਾਂ, ਮੱਝ, ਝੋਟਾ, ਬਲਦ, ਘੋੜਾ, ਊਠ, ਖੱਚਰ ਸ਼ਾਮਲ ਕੀਤੇ ਗਏ ਹਨ ਤੇ ਛੋਟੇ ਪਸ਼ੂਆਂ `ਚ ਭੇਡਾਂ, ਬੱਕਰੀਆਂ, ਸੂਰ ਤੇ ਖਰਗੋਸ਼ ਸ਼ਾਮਲ ਹਨ।
● ਇਸਦੇ ਨਾਲ ਹੀ ਅਨੁਸੂਚਿਤ ਜਾਤੀ ਦੇ ਲਾਭਪਾਤਰੀ ਪਸ਼ੂ ਪਾਲਕਾਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਕੋਈ ਪ੍ਰੀਮੀਅਮ ਨਹੀਂ ਦੇਣਾ ਪਵੇਗਾ।
ਇਹ ਵੀ ਪੜ੍ਹੋ : ਪੋਸਟ ਆਫਿਸ ਟਾਈਮ ਡਿਪੋਜ਼ਿਟ ਸਕੀਮ ਦੀ ਪੂਰੀ ਜਾਣਕਾਰੀ
ਬੀਮਾ ਕਲੇਮ ਕਦੋਂ ਕਰ ਸਕਦੇ ਹੋ?
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਪਸ਼ੂ ਵਿਗਿਆਨੀ ਦਾ ਕਹਿਣਾ ਹੈ ਕਿ ਪਸ਼ੂਧਨ ਬੀਮਾ ਯੋਜਨਾਵਾਂ ਤਹਿਤ ਕਿਸੇ ਵੀ ਬਿਮਾਰੀ ਜਾਂ ਦੁਰਘਟਨਾ ਕਾਰਨ ਪਸ਼ੂਆਂ ਦੀ ਮੌਤ ਹੋਣ ਦੀ ਸੂਰਤ `ਚ ਬੀਮੇ ਦੀ ਰਕਮ ਦਾ ਦਾਅਵਾ ਕੀਤਾ ਜਾ ਸਕਦਾ ਹੈ। ਜੇਕਰ ਪਸ਼ੂ ਦੀ ਮੌਤ ਲੰਪੀ ਵਾਇਰਸ ਕਾਰਨ ਹੋਈ ਹੈ ਤਾਂ ਵੀ ਪਸ਼ੂ ਪਾਲਕ ਬੀਮਾ ਲੈਣ ਦੇ ਯੋਗ ਹੈ।
ਇੱਥੇ ਕਰੋ ਅਪਲਾਈ:
ਜੇਕਰ ਤੁਸੀਂ ਹਰਿਆਣਾ ਦੇ ਨਿਵਾਸੀ ਹੋ ਤੇ ਇਸ ਬੀਮਾ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇਸਦੇ ਅਧਿਕਾਰਤ ਪੋਰਟਲ Antyodaya-Saral Portal (saralharyana.gov.in) 'ਤੇ ਜਾ ਕੇ ਅਰਜ਼ੀ ਦੇ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਇਸ ਸੰਬੰਧੀ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ।
Summary in English: Govt's Livestock Insurance Scheme, now make a protective shield for your animals too