1. Home

50 ਹਜ਼ਾਰ ਰੁਪਏ ਸਬਸਿਡੀ ਨਾਲ ਕਿਸਾਨ ਭਰਾਵਾਂ ਦੀ ਕਮਾਈ `ਚ ਵਾਧਾ

ਜੇ ਤੁਸੀਂ ਡਰੈਗਨ ਫਰੂਟ ਦੀ ਕਾਸ਼ਤ ਤੋਂ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ ਤਾਂ ਸਰਕਾਰ ਦੀ ਇਸ ਸਬਸਿਡੀ ਦਾ ਲਾਭ ਉਠਾਓ...

 Simranjeet Kaur
Simranjeet Kaur
ਡਰੈਗਨ ਫਰੂਟ ਦੀ ਕਾਸ਼ਤ

ਡਰੈਗਨ ਫਰੂਟ ਦੀ ਕਾਸ਼ਤ

ਇਹ ਉੱਨਤ ਤਕਨਾਲੋਜੀ (Advanced technology) ਦਾ ਯੁੱਗ ਹੈ ਜਿਸ `ਚ ਖੇਤੀਬਾੜੀ (Agriculture) ਦੇ ਨਾਲ ਨਾਲ ਬਾਗਬਾਨੀ (Horticulture) `ਤੇ ਵੀ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਡਰੈਗਨ ਫਰੂਟ (Dragon Fruit) ਜੋ ਲੋਕਾਂ `ਚ ਬਹੁਤ ਪ੍ਰਸਿੱਧ ਹੋ ਰਿਹਾ ਹੈ, ਇਸ ਫ਼ਲ ਦੀ ਕਾਸ਼ਤ ਨੂੰ ਵਧਾਇਆ ਜਾ ਰਿਹਾ ਹੈ। ਹੁਣ ਸਰਕਾਰ ਵੱਲੋਂ ਵੀ ਇਸ ਫ਼ਲ ਦੀ ਕਾਸ਼ਤ `ਤੇ ਸਬਸਿਡੀ ਦਿੱਤੀ ਜਾ ਰਹੀ ਹੈ।  

ਡਰੈਗਨ ਫਰੂਟ (Dragon Fruit) ਇੱਕ ਮੌਸਮ ਵਿੱਚ ਘੱਟੋ-ਘੱਟ ਤਿੰਨ ਵਾਰ ਫਲ ਦਿੰਦਾ ਹੈ। ਇਹ ਚਿੱਟੇ ਰੰਗ ਦੇ ਮਾਸ ਦੇ ਨਾਲ ਲਾਲ ਰੰਗ ਦਾ ਫਲ ਹੁੰਦਾ ਹੈ। ਇਸਦੇ ਇੱਕ ਫ਼ਲ ਦਾ ਭਾਰ ਆਮ ਤੌਰ 'ਤੇ 400 ਗ੍ਰਾਮ ਤੱਕ ਹੁੰਦਾ ਹੈ। ਇਸ ਫ਼ਲ ਦੀ ਵਰਤੋਂ ਸ਼ੂਗਰ, ਅਸਥਮਾ, ਕੋਲੇਸਟ੍ਰੋਲ ਵਰਗੀਆਂ ਬਿਮਾਰੀਆਂ ਤੋਂ ਰਾਹਤ ਪਾਉਣ ਲਈ ਕੀਤੀ ਜਾਂਦੀ ਹੈ।  

Subsidy on Dragon Fruit: ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰ ਵੱਲੋਂ ਇਸ ਫ਼ਲ ਦੀ ਕਾਸ਼ਤ (Dragon Fruit) ਨੂੰ ਵਧਾਉਣ ਲਈ ਸਬਸਿਡੀ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਜਿਸ `ਚ ਇੱਕ ਹੈਕਟੇਅਰ `ਚ ਡਰੈਗਨ ਫਰੂਟ ਦੀ ਕਾਸ਼ਤ ਲਾਗਤ 1 ਲੱਖ 25 ਹਜ਼ਾਰ ਲੱਗਦੀ ਹੈ। ਇਸ ਦੇ ਹਿਸਾਬ ਨਾਲ ਕਿਸਾਨਾਂ ਨੂੰ 40 ਫੀਸਦੀ ਯਾਨੀ 50 ਹਜ਼ਾਰ ਰੁਪਏ ਸਬਸਿਡੀ ਵਜੋਂ ਮਿਲਣਗੇ। ਪੂਰੀ ਜਾਣਕਰੀ ਲਈ ਅਗੇ ਲੇਖ ਪੜ੍ਹੋ..

ਅਰਜ਼ੀ ਕਿਵੇਂ ਦੇਣੀ ਹੈ?

● ਬਾਗਬਾਨੀ ਵਿਭਾਗ (Department of Horticulture) ਦੁਆਰਾ ਵਿਦੇਸ਼ੀ ਫਲਾਂ ਦੀ ਫ਼ਸਲ ਦੇ ਤਹਿਤ ਡਰੈਗਨ ਦੀ ਕਾਸ਼ਤ (Dragon Fruit) 'ਤੇ ਸਬਸਿਡੀ ਲੈਣ ਲਈ ਤੁਸੀਂ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਰਜਿਸਟਰ ਕਰ ਸਕਦੇ ਹੋ।

● ਜੇਕਰ ਤੁਸੀ ਵੀ ਇਸ ਸਬਸਿਡੀ ਦਾ ਲਾਭ ਪਾਉਣਾ ਚਾਹੁੰਦੇ ਹੋ ਤਾਂ ਜਲਦੀ ਹੀ ਆਪਣਾ ਰਜਿਸਟਰੇਸ਼ਨ ਕਰਾ ਲਵੋ। 

● ਇਸ ਸਕੀਮ ਨਾਲ ਸਬੰਧਤ ਹੋਰ ਜਾਣਕਾਰੀ ਲਈ ਤੁਸੀਂ ਅਧਿਕਾਰਤ ਵੈੱਬਸਾਈਟ http://horticulture.bihar.gov.in/ ਜਾ ਕੇ ਵੀ ਅਰਜ਼ੀ ਦੇ ਸਕਦੇ ਹੋ।  

ਡਰੈਗਨ ਫਰੂਟ ਦੀ ਕਾਸ਼ਤ:

● ਡਰੈਗਨ ਫਰੂਟ ਬੀਜਾਂ ਜਾਂ ਕਟਾਈ ਤੋਂ ਆਸਾਨੀ ਨਾਲ ਉੱਗਦੇ ਹਨ।

● ਜੇਕਰ ਤੁਸੀ ਇਸ ਫ਼ਲ ਨੂੰ ਬੀਜ ਤੋਂ ਉਗਾਉਣਾ ਚਾਹੁੰਦੇ ਹੋ ਤਾਂ ਇਸ ਲਈ ਇੱਕ ਪਤਲੇ ਤੌਲੀਏ 'ਤੇ ਕੁਝ ਬੀਜਾਂ ਨੂੰ ਰੱਖੋ। 

● ਇਸ ਗੱਲ ਦਾ ਧਿਆਨ ਰੱਖੋ ਕਿ ਇਨ੍ਹਾਂ ਬੀਜਾਂ `ਤੇ ਸਿੱਧੀ ਧੁੱਪ ਨਾ ਪਵੇ। 

● ਹਲ ਵਾਹ ਕੇ ਮਿੱਟੀ ਨੂੰ ਚੰਗੀ ਤਰ੍ਹਾਂ ਤਿਆਰ ਕਰੋ।

● ਡਰੈਗਨ ਫਰੂਟ (Dragon Fruit) ਦੀ ਖ਼ੇਤੀ ਲਈ ਅਨੁਕੂਲ ਤਾਪਮਾਨ 20 ਤੋਂ 30 ਡਿਗਰੀ ਸੈਲਸੀਅਸ ਤੋਂ ਵੱਧ ਹੋਣਾ ਚਾਹੀਦਾ ਹੈ।

● ਇਸ ਖੇਤੀ ਲਈ ਦੋਮਟ ਜਾਂ ਰੇਤਲੀ ਦੋਮਟ ਮਿੱਟੀ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ : ਸਰਕਾਰ ਵੱਲੋਂ ਇਸ ਫ਼ਲ ਦੀ ਕਾਸ਼ਤ `ਤੇ ਚੰਗੀ ਸਬਸਿਡੀ, ਹੁਣ ਹੋਵੇਗਾ ਕਿਸਾਨਾਂ ਦੀ ਆਮਦਨ 'ਚ ਵਾਧਾ

● ਇਸ ਫ਼ਲ ਲਈ ਸਾਲਾਨਾ ਮੀਂਹ ਘੱਟੋ-ਘੱਟ 50 ਸੈਂਟੀਮੀਟਰ ਚਾਹੀਦਾ ਹੈ।

● ਇਸ ਫ਼ਲ ਦੀ ਖੇਤੀ ਲਈ ਜਿਆਦਾ ਧੁੱਪ ਦੀ ਲੋੜ ਨਹੀਂ ਹੁੰਦੀ।

● ਇਸ ਕਾਸ਼ਤ ਲਈ ਜੈਵਿਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਦੇ ਨਾਲ ਹੀ ਇਸ ਖੇਤੀ ਲਈ ਨਾਈਟ੍ਰੋਜਨ (nitrogen) ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ।  

● ਇਸ ਖੇਤੀ ਵਿੱਚ ਪਾਣੀ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਇਸ ਲਈ ਕਿਸਾਨਾਂ ਨੂੰ ਪਾਣੀ 'ਤੇ ਜ਼ਿਆਦਾ ਖਰਚਾ ਨਹੀਂ ਕਰਨਾ ਪੈਂਦਾ। 

ਵਾਢੀ: ਡਰੈਗਨ ਫਰੂਟ ਦੀ ਵਾਢੀ ਹੋਰਨਾਂ ਫਲਾਂ ਤੋਂ ਵੱਖ ਹੁੰਦੀ ਹੈ। ਇਸ ਪੌਦੇ ਨੂੰ ਲਗਾਉਣ ਤੋਂ ਬਾਅਦ, ਤੁਹਾਨੂੰ ਪਹਿਲੇ ਸਾਲ ਤੋਂ ਹੀ ਡਰੈਗਨ ਫਰੂਟ (Dragon Fruit) ਦੇ ਫ਼ਲ ਮਿਲਣੇ ਸ਼ੁਰੂ ਹੋ ਜਾਣਗੇ। ਮਈ ਅਤੇ ਜੂਨ ਮਹੀਨੇ `ਚ ਇਸ ਪੌਦੇ `ਤੇ ਫੁੱਲ ਖਿੜਣੇ ਸ਼ੁਰੂ ਹੋ ਜਾਂਦੇ ਹਨ ਅਤੇ ਅਗਸਤ-ਸਤੰਬਰ ਵਿੱਚ ਫ਼ਲ ਦਿੰਦੇ ਹਨ। ਇੱਕ ਏਕੜ ਖ਼ੇਤ ਹਰ ਸਾਲ 8 ਤੋਂ 10 ਲੱਖ ਰੁਪਏ ਕਮਾ ਰਹੇ ਹਨ। ਜਿਸ ਨਾਲ ਉਨ੍ਹਾਂ ਨੂੰ ਬਹੁਤ ਚੰਗਾ ਮੁਨਾਫਾ ਮਿਲਦਾ ਹੈ।

Summary in English: Increase in income of farmer with 50 thousand rupees subsidy

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters