Khet Talab Yojana: ਦੇਸ਼ ਵਿੱਚ ਵੱਧ ਰਹੇ ਤਾਪਮਾਨ ਕਾਰਨ ਕਈ ਸੂਬਿਆਂ ਵਿੱਚ ਧਰਤੀ ਦੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਇਸ ਕਾਰਨ ਨਾ ਸਿਰਫ਼ ਆਮ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਇਸ ਦਾ ਅਸਰ ਖੇਤੀ ਸੈਕਟਰ 'ਤੇ ਵੀ ਸਾਫ ਨਜ਼ਰ ਆ ਰਿਹਾ ਹੈ। ਪਾਣੀ ਦੀ ਕਮੀ ਤੋਂ ਨਜਿੱਠਣ ਲਈ ਸਰਕਾਰ ਵੱਲੋਂ ਵੱਖ-ਵੱਖ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਵਿੱਚ ਇੱਕ ਹੈ ਖੇਤ ਤਾਲਾਬ ਯੋਜਨਾ।
Khet Talab Yojana: ਧਰਤੀ ਹੇਠਲਾ ਪਾਣੀ ਸਰਕਾਰ ਦੇ ਸਾਹਮਣੇ ਵੱਡੀ ਸਮੱਸਿਆ ਬਣਿਆ ਹੋਇਆ ਹੈ, ਜਿਸ ਵਿੱਚ ਸੁਧਾਰ ਕਰਨ ਲਈ ਸਰਕਾਰ ਵੱਖ-ਵੱਖ ਯੋਜਨਾਵਾਂ ਬਣਾ ਰਹੀ ਹੈ। ਅਜਿਹੇ ਵਿੱਚ ਖੇਤ ਤਾਲਾਬ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਮੁੱਖ ਟੀਚਾ ਕਿਸਾਨਾਂ ਨੂੰ ਦੁੱਗਣਾ ਲਾਭ ਦੇਣਾ ਅਤੇ ਪਾਣੀ ਦੀ ਕਮੀ ਝੱਲ ਰਹੇ ਕਿਸਾਨਾਂ ਨੂੰ ਰਾਹਤ ਪਹੁੰਚਾਣਾ ਹੈ। ਦੱਸ ਦਈਏ ਕਿ ਇਸ ਯੋਜਨਾ ਰਾਹੀਂ ਕਿਸਾਨਾਂ ਨੂੰ ਛੱਪੜਾਂ ਦੀ ਉਸਾਰੀ ਲਈ 50 ਫੀਸਦੀ ਤੱਕ ਸਬਸਿਡੀ ਵੀ ਦਿੱਤੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਵੀ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਇਹ ਲੇਖ ਜ਼ਰੂਰ ਪੜੋ।
ਤਾਲਾਬ ਯੋਜਨਾ 'ਤੇ ਸਬਸਿਡੀ (Subsidy On Pond)
ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਸੂਬਿਆਂ ਵਿੱਚ ਧਰਤੀ ਦੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ। ਇਹ ਸਰਕਾਰ ਦੇ ਨਾਲ-ਨਾਲ ਕਿਸਾਨਾਂ ਲਈ ਵੀ ਵੱਡੀ ਚਿੰਤਾ ਦਾ ਵਿਸ਼ਾ ਹੈ। ਅਜਿਹੇ 'ਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਚਲਾਈ ਜਾ ਰਹੀ ਖੇਤ ਤਾਲਾਬ ਯੋਜਨਾ ਕਿਸਾਨਾਂ ਲਈ ਕਾਫੀ ਫਾਇਦੇਮੰਦ ਹੋ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਸ ਸਕੀਮ ਤਹਿਤ ਸਰਕਾਰ ਵੱਲੋਂ 50 ਫੀਸਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਜਿਵੇਂ ਕਿ ਸਭ ਜਾਣਦੇ ਨੇ ਕਿ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਦਾ ਮਹੀਨਾ ਚਲ ਰਿਹਾ ਹੈ। ਖੇਤ ਤਿਆਰ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਸਾਉਣੀ ਦੀਆਂ ਫ਼ਸਲਾਂ ਵਿੱਚ ਪਾਣੀ ਦੀ ਖਪਤ ਵਧਣ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣ ਦੇ ਆਸਾਰ ਹਨ। ਇਸ ਨਾਲ ਨਜਿੱਠਣ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਹੋਰ ਸੁਧਾਰਨ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਕਈ ਯੋਜਨਾਵਾਂ 'ਤੇ ਕੰਮ ਕਰਦੀਆਂ ਨਜ਼ਰ ਆ ਰਹੀਆਂ ਹਨ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਚਲਾਈ ਜਾ ਰਹੀ ਖੇਤ ਤਾਲਾਬ ਯੋਜਨਾ ਵੀ ਇਸੇ ਤਰ੍ਹਾਂ ਦੀ ਪਹਿਲ ਹੈ।
ਸਿੰਚਾਈ ਅਤੇ ਮੱਛੀ ਪਾਲਣ ਨਾਲ ਹੋਵੇਗਾ ਦੁੱਗਣਾ ਮੁਨਾਫਾ
ਇਸ ਸਕੀਮ ਤਹਿਤ ਕਿਸਾਨਾਂ ਨੂੰ ਖੇਤ ਵਿੱਚ ਛੱਪੜ ਬਣਾਉਣ ਲਈ ਤਿੰਨ ਕਿਸ਼ਤਾਂ ਵਿੱਚ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਰਾਹੀਂ ਕਿਸਾਨ ਨਾ ਸਿਰਫ਼ ਖੇਤਾਂ ਵਿੱਚ ਸਿੰਚਾਈ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ, ਸਗੋਂ ਕਿਸਾਨ ਛੱਪੜਾਂ ਵਿੱਚ ਮੱਛੀਆਂ ਪਾਲ ਕੇ ਦੁੱਗਣਾ ਮੁਨਾਫ਼ਾ ਵੀ ਕਮਾ ਸਕਦੇ ਹਨ। ਇਸ ਯੋਜਨਾ ਦਾ ਉਦੇਸ਼ ਸਿੰਚਾਈ ਨੂੰ ਆਸਾਨ ਬਣਾਉਣ ਦੇ ਨਾਲ-ਨਾਲ ਪਾਣੀ ਅਤੇ ਬਰਸਾਤੀ ਪਾਣੀ ਦੀ ਸੰਭਾਲ ਕਰਨਾ ਹੈ। ਇਸ ਤੋਂ ਇਲਾਵਾ ਇਸ ਯੋਜਨਾ ਦਾ ਮਕਸਦ ਜ਼ਮੀਨ ਦੇ ਪਾਣੀ ਦੇ ਪੱਧਰ ਨੂੰ ਵਧਾਉਣਾ ਹੈ।
ਖੇਤੀ ਤਾਲਾਬ ਸਕੀਮ ਦਾ ਉਦੇਸ਼
-ਕਿਸਾਨਾਂ ਨੂੰ ਪਾਣੀ ਦੀ ਸੰਭਾਲ ਅਤੇ ਇਸ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ।
-ਬਰਸਾਤੀ ਪਾਣੀ ਨੂੰ ਸਟੋਰ ਕਰਨਾ ਅਤੇ ਇਸਦੀ ਸਿੰਚਾਈ ਲਈ ਵਰਤੋਂ ਕਰਨਾ।
-ਸਟੋਰ ਕੀਤੇ ਪਾਣੀ ਦੀ ਸੁਰੱਖਿਅਤ ਵਰਤੋਂ।
-ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਵਾਧਾ।
ਕਿਵੇਂ ਕਰੀਏ ਤਾਲਾਬ ਯੋਜਨਾ ਲਈ ਅਪਲਾਈ
-ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਭਰਾਵਾਂ ਨੂੰ ਉੱਤਰ ਪ੍ਰਦੇਸ਼ ਦੀ ਪਾਰਦਰਸ਼ੀ ਕਿਸਾਨ ਸੇਵਾ ਯੋਜਨਾ 'ਤੇ ਜਾ ਕੇ ਅਪਲਾਈ ਕਰਨਾ ਹੋਵੇਗਾ।
-ਇਸ ਤੋਂ ਇਲਾਵਾ ₹1000 ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ।
-ਅਪਲਾਈ ਕਰਨ ਤੋਂ ਬਾਅਦ ਲਾਭਪਾਤਰੀਆਂ ਦੀ ਚੋਣ ਜ਼ਿਲ੍ਹਾ ਮੈਜਿਸਟਰੇਟ ਦੁਆਰਾ ਪ੍ਰਵਾਨਿਤ ਸੂਚੀ ਦੇ ਆਧਾਰ 'ਤੇ ਕੀਤੀ ਜਾਵੇਗੀ।
-ਇਸ ਸਕੀਮ ਲਈ SC/ST, ਘੱਟ ਗਿਣਤੀ ਅਤੇ ਛੋਟੇ/ਸੀਮਾਂਤ ਕਿਸਾਨਾਂ ਨੂੰ ਪਹਿਲ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਤੁਪਕਾ ਅਤੇ ਸਪ੍ਰਿੰਕਲਰ ਸਿੰਚਾਈ ਪ੍ਰਣਾਲੀ 'ਤੇ 75 ਫੀਸਦੀ ਤੱਕ ਸਬਸਿਡੀ! ਇਸ ਤਰ੍ਹਾਂ ਚੁੱਕੋ ਲਾਭ!
ਤਾਲਾਬ ਦਾ ਆਕਾਰ
ਛੋਟਾ ਤਾਲਾਬ - (22×20×3 ਮੀਟਰ) ਲਾਗਤ/ਤਾਲਾਬ - 105000 ਰੁਪਏ।
ਮੱਧਮ ਤਾਲਾਬ - (35×30×3 ਮੀਟਰ) ਲਾਗਤ/ਤਾਲਾਬ - 228400 ਰੁਪਏ।
ਦੱਸ ਦਈਏ ਕਿ ਸਬਸਿਡੀ ਦੀ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਭੇਜੀ ਜਾਵੇਗੀ। ਛੋਟੇ ਛੱਪੜ ਦੇ ਨਿਰਮਾਣ 'ਤੇ ਕਿਸਾਨਾਂ ਦੇ ਖਾਤੇ 'ਚ 52500 ਰੁਪਏ ਦੀ ਸਬਸਿਡੀ ਆਵੇਗੀ। ਇਸ ਦੇ ਨਾਲ ਹੀ ਦਰਮਿਆਨੇ ਛੱਪੜ ਦੀ ਉਸਾਰੀ ਦੌਰਾਨ ਕਿਸਾਨਾਂ ਦੇ ਖਾਤੇ ਵਿੱਚ 114,200 ਰੁਪਏ ਆਉਣਗੇ।
Summary in English: Khet Talab Yojana: Excavated ponds in the fields! Government is giving subsidy up to 50%!