Krishi Jagran Punjabi
Menu Close Menu

ਲੋਨ ਸਕੀਮ: PMMY ਦੇ ਤਹਿਤ ਮਿਲ ਰਿਹਾ 50 ਹਜ਼ਾਰ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਲੋਨ, ਜਾਣੋ ਆਵੇਦਨ ਕਰਨ ਦੀ ਪ੍ਰਕਿਰਿਆ

Thursday, 23 April 2020 06:43 PM

ਜਾਨਲੇਵਾ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਜਾਰੀ ਹੈ। ਜਿਸ ਕਾਰਨ ਲੋਕਾਂ ਦੇ ਰੁਜ਼ਗਾਰ ‘ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪਿਆ ਹੈ। ਜਿਨ੍ਹਾਂ ਲੋਕਾਂ ਦੀਆਂ ਨੌਕਰੀਆਂ ਜਾਂ ਕੰਮ - ਧੰਧਾ ਇਸ ਤਾਲਾਬੰਦੀ ਤੋਂ ਚਲਦੇ ਪ੍ਰਭਾਵਿਤ ਹੋਇਆ ਹੈ, ਉਹਨਾਂ ਨੂੰ ਮੋਦੀ ਸਰਕਾਰ ਫਿਰ ਤੋਂ ਆਪਣੇ ਪੈਰਾਂ 'ਤੇ ਖੜੇ ਹੋਣ ਦਾ ਸੁਨਹਿਰਾ ਮੌਕਾ ਦੇ ਰਹੀ ਹੈ।

ਜੇ ਤੁਸੀਂ ਵੀ ਤਾਲਾਬੰਦੀ ਤੋਂ ਬਾਅਦ ਆਪਣਾ ਕਾਰੋਬਾਰ ਕਰਨ ਬਾਰੇ ਸੋਚ ਰਹੇ ਹੋ, ਤਾਂ ਸਰਕਾਰ ਤੁਹਾਡੀ ਮਦਦ ਕਰੇਗੀ | ਜਿਸਦੇ ਨਾਲ ਤੁਸੀਂ ਆਪਣਾ ਨਵਾਂ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਜਾਂ ਫਿਰ ਆਪਣਾ ਪੁਰਾਣਾ ਕਾਰੋਬਾਰ ਨੂੰ ਅਗੇ ਵਧਾ ਸਕਦੇ ਹੋ | ਇਸ ਲਈ ਸਰਕਾਰ ਨੇ ਕਾਰੋਬਾਰੀਆਂ ਲਈ 50 ਹਜ਼ਾਰ ਤੋਂ 10 ਲੱਖ ਰੁਪਏ ਤਕ ਦੇ ਲੋਨ ਦੀ ਯੋਜਨਾ ਸ਼ੁਰੂ ਕੀਤੀ ਹੈ। ਜਿਸਦੇ ਜ਼ਰੀਏ ਤੁਸੀਂ ਆਪਣਾ ਕਾਰੋਬਾਰ ਅਸਾਨੀ ਨਾਲ ਸ਼ੁਰੂ ਕਰ ਸਕੋਗੇ |

ਮੋਦੀ ਸਰਕਾਰ ਨੇ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (PMMY) ਦੀ ਸ਼ੁਰੂਆਤ ਕੀਤੀ ਸੀ। ਇਹ ਯੋਜਨਾ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ ਜਿਹੜੇ ਬੈਂਕਾਂ ਦੇ ਨਿਯਮਾਂ ਦੀ ਪੂਰਤੀ ਨਾ ਹੋਣ ਕਰਕੇ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ੇ ਪ੍ਰਾਪਤ ਕਰਨ ਵਿੱਚ ਅਸਮਰਥ ਹੁੰਦੇ ਹਨ | ਉਹ ਇਸ ਯੋਜਨਾ ਤਹਿਤ ਲੋਨ ਲੈ ਸਕਦੇ ਹਨ |

ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ (PMMY) ਦੇ ਤਹਿਤ ਇਹ ਲੋਨ 3 ਪੜਾਵਾਂ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ |

ਸ਼ਿਸ਼ੂ ਲੋਨ ਯੋਜਨਾ

ਕਿਸ਼ੋਰ ਲੋਨ ਯੋਜਨਾ

ਤਰੁਣ ਲੋਨ ਯੋਜਨਾ

ਸ਼ਿਸ਼ੂ ਲੋਨ ਯੋਜਨਾ

ਜੇ ਤੁਸੀਂ ਆਪਣੀ ਦੁਕਾਨ ਖੋਲ੍ਹਣੀ ਚਾਹੁੰਦੇ ਹੋ, ਤਾਂ ਇਸ ਯੋਜਨਾ ਦੇ ਤਹਿਤ ਤੁਸੀਂ 50,000 ਰੁਪਏ ਤੱਕ ਦਾ ਲੋਨ ਲੈ ਸਕਦੇ ਹੋ |

ਕਿਸ਼ੋਰ ਲੋਨ ਯੋਜਨਾ

ਜੇ ਤੁਸੀਂ ਆਪਣਾ ਛੋਟਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਇਸ ਯੋਜਨਾ ਦੇ ਤਹਿਤ 50 ਹਜ਼ਾਰ ਤੋਂ 5 ਲੱਖ ਰੁਪਏ ਦਾ ਲੋਨ ਲੈ ਸਕਦੇ ਹੋ.

ਤਰੁਣ ਲੋਨ ਯੋਜਨਾ

ਜੇ ਤੁਸੀਂ ਆਪਣਾ ਛੋਟਾ - ਮੋਟਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਯੋਜਨਾ ਦੇ ਤਹਿਤ 5 ਤੋਂ 10 ਲੱਖ ਰੁਪਏ ਤਕ ਦਾ ਲੋਨ ਲੈ ਸਕਦੇ ਹੋ |

ਕਿਹੜੇ ਲੋਕਾਂ ਨੂੰ ਮਿਲ ਸਕਦਾ ਹੈ ਇਹ ਲੋਨ

ਇਸ ਯੋਜਨਾ ਦਾ ਲਾਭ ਸਿਰਫ ਛੋਟੇ ਵਪਾਰੀ ਜਾਂ ਫਿਰ ਕਾਰੋਬਾਰੀ ਹੀ ਲੈ ਸਕਦੇ ਹਨ | ਜਿਵੇਂ ਟਰੱਕ ਅਪਰੇਟਰ, ਫਲ / ਸਬਜ਼ੀਆਂ ਦੇ ਵਿਕਰੇਤਾ, ਮੁਰੰਮਤ ਦੀਆਂ ਦੁਕਾਨਾਂ, ਛੋਟੇ ਅਸੈਂਬਲਿੰਗ ਯੂਨਿਟ, ਸੇਵਾ ਖੇਤਰ ਦੀਆਂ ਇਕਾਈਆਂ,

ਛੋਟੇ ਉਦਯੋਗਾਂ, ਫੂਡ ਪ੍ਰੋਸੈਸਿੰਗ ਯੂਨਿਟ, ਮਸ਼ੀਨ ਆਪ੍ਰੇਸ਼ਨਾਂ, ਫੂਡ-ਸਰਵਿਸ ਯੂਨਿਟਾਂ ਆਦਿ ਦੇ ਕੰਮ ਦੀ ਸ਼ੁਰੂਆਤ ਕਰਨ ਵਾਲੇ ਇਸ ਯੋਜਨਾ ਦੇ ਤਹਿਤ ਕਰਜ਼ਾ ਲੈ ਸਕਦੇ ਹਨ |

ਕਿਹੜੇ ਬੈੰਕਾਂ ਤੋਂ ਲੈ ਸਕਦੇ ਹੋ ਇਹ ਲੋਨ

ਪ੍ਰਧਾਨ ਮੰਤਰੀ ਮੁਦ੍ਰਾ ਯੋਜਨਾ ਦੇ ਤਹਿਤ ਤੁਸੀਂ ਕਿਸੇ ਵੀ ਬੈਂਕ ਤੋਂ ਲੋਨ ਲੈ ਸਕਦੇ ਹੋ, ਜਿਵੇਂ ਕਿ ਸਰਕਾਰੀ ਬੈਂਕ, ਸਹਿਕਾਰੀ ਬੈਂਕ, ਪ੍ਰਾਈਵੇਟ ਬੈਂਕ, ਗ੍ਰਾਮੀਣ ਬੈਂਕ ਜਾਂ ਵਿਦੇਸ਼ੀ ਬੈਂਕ ਆਦਿ |

ਵਧੇਰੇ ਜਾਣਕਾਰੀ ਲਈ, ਤੁਸੀਂ https://mudra.org.in/Home/PMMYBankersKit 'ਤੇ ਜਾ ਸਕਦੇ ਹੋ.

govt scheme PM Narendra Modi Karnataka Visit PMMY punjabi news loan
English Summary: Know the procedure how to get rupes 50 thousand to 10 lakh thrugh PMMY

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.