Krishi Jagran Punjabi
Menu Close Menu

86 ਰੁਪਏ ਸਲਾਨਾ ਨਿਵੇਸ਼ ਕਰ ਪਾਓ ਮੋਦੀ ਸਰਕਾਰ ਦੀ PMSBY ਬੀਮਾ ਯੋਜਨਾ ਦਾ ਲਾਭ, ਇਹਦਾ ਕਰੋ ਆਵੇਦਨ

Thursday, 16 April 2020 07:47 PM

ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਦਾ ਕੋਈ ਵਿਚਾਰ ਨਹੀਂ, ਜ਼ਿੰਦਗੀ ਕਦੋ ਸਾਥ ਛੱਡ ਦੇ ਕੁਛ ਪਤਾ ਨੀ | ਅਜਿਹੀ ਸਥਿਤੀ ਵਿੱਚ, ਆਪਣੇ ਅਤੇ ਆਪਣੇ ਪਰਿਵਾਰ ਲਈ ਹੈਲਥ ਬੀਮਾ ਕਰਵਾਉਣਾ ਬਹੁਤ ਮਹੱਤਵਪੂਰਨ ਹੈ | ਮੋਦੀ ਸਰਕਾਰ ਨੇ ਕੁਝ ਸਮਾਂ ਪਹਿਲਾਂ ਇਕ ਵਿਸ਼ੇਸ਼ ਕਿਸਮ ਦੀ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਸੀ | ਜੋ ਪਰਿਵਾਰ ਨੂੰ ਘੱਟ ਪੈਸੇ ਵਿੱਚ ਸੁਰੱਖਿਅਤ ਰੱਖਣ ਲਈ ਬਣਾਈ ਗਈ ਹੈ | ਜੋ ਤੁਹਾਨੂੰ ਸਿਰਫ 12 ਰੁਪਏ ਦੇ ਨਿਵੇਸ਼ 'ਤੇ ਮਿਲਦੀ ਹੈ |

ਮੋਦੀ ਸਰਕਾਰ ਦੀ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (PMJJBY) ਵਿੱਚ ਨਿਵੇਸ਼ ਕਰਨ ਤੋਂ ਬਾਅਦ, ਤੁਹਾਨੂੰ 2 ਨੀ ਬਲਕਿ 3 ਇੰਸੋਰੈਂਸ ਕਵਰ (Insurance Cover) ਮਿਲਣਗੇ | ਇਨ੍ਹਾਂ ਦੋਵਾਂ ਵਿੱਚ, ਤੁਹਾਨੂੰ ਐਕਸੀਡੈਂਟਲ ਡੈਥ ਕਵਰ, (Accidental Death Cover) ਡੀਸਏਬੀਲੀਟੀ ਕਵਰ (Disability Cover) ਅਤੇ ਲਾਈਫ ਕਵਰ (Life Cover) ਦਾ ਇੰਸੋਰੈਂਸ ਕਵਰ ਮਿਲੇਗਾ | ਇਸ ਯੋਜਨਾ ਵਿੱਚ, ਤੁਹਾਨੂੰ ਕੁੱਲ ਰਾਸ਼ੀ 330 ਰੁਪਏ ਦੀ ਨਿਵੇਸ਼ ਕਰਨੀ ਪਵੇਗੀ, ਜਿਸ ਵਿੱਚ ਤੁਹਾਨੂੰ ਜੀਵਨ ਬੀਮਾ ਕਵਰ (Life Insurance Cover) ਦਿੱਤਾ ਜਾਵੇਗਾ | ਇਸ ਤਰ੍ਹਾਂ, ਤੁਸੀਂ ਸਾਲ ਵਿੱਚ ਇਕ ਵਾਰ 342 ਰੁਪਏ ਦਾ ਪ੍ਰੀਮੀਅਮ ਜਮ੍ਹਾ ਕਰਕੇ ਕੁੱਲ 3 ਇੰਸੋਰੈਂਸ ਕਵਰ ਪ੍ਰਾਪਤ ਕਰ ਸਕਦੇ ਹੋ |

ਮਹੱਤਵਪੂਰਨ ਹੈ ਕਿ ਇਸ ਯੋਜਨਾ ਨੂੰ ਸਾਲ ਦੇ ਅੱਧ ਵਿਚ ਅਰਜ਼ੀ ਦੇਣ ਵੇਲੇ, ਪ੍ਰੀਮੀਅਮ ਅਰਜ਼ੀ ਦੀ ਮਿਤੀ ਦੇ ਅਧਾਰ ਤੇ ਨਿਰਧਾਰਤ ਕੀਤਾ ਜਾਵੇਗਾ | ਜੂਨ, ਜੁਲਾਈ ਅਤੇ ਅਗਸਤ ਲਈ ਸਾਲਾਨਾ ਪ੍ਰੀਮੀਅਮ 330 ਰੁਪਏ ਦੇਣਾ ਪਵੇਗਾ | ਇਸ ਦੇ ਨਾਲ ਹੀ ਸਤੰਬਰ, ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਲਈ ਇਸ ਨੂੰ 258 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇਣਾ ਪਏਗਾ | ਇਸ ਤੋਂ ਇਲਾਵਾ ਦਸੰਬਰ, ਜਨਵਰੀ ਅਤੇ ਫਰਵਰੀ ਦਾ ਪ੍ਰੀਮੀਅਮ 172 ਰੁਪਏ ਹੋਵੇਗਾ ਅਤੇ ਮਾਰਚ, ਅਪ੍ਰੈਲ ਅਤੇ ਮਈ ਲਈ ਇਸ ਨੂੰ 86 ਰੁਪਏ ਸਾਲਾਨਾ ਅਦਾ ਕਰਨਾ ਪਏਗਾ।

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY)

ਮੋਦੀ ਸਰਕਾਰ ਦੀ ਇਸ ਯੋਜਨਾ ਵਿੱਚ ਘੱਟੋ ਘੱਟ 18 ਸਾਲ ਤੋਂ ਲੈ ਕੇ ਵੱਧ ਤੋਂ ਵੱਧ 70 ਸਾਲ ਤੱਕ ਦੇ ਲੋਕਾਂ ਨੂੰ ਐਕਸੀਡੈਂਟਲ ਡੈਥ ਇੰਸ਼ੋਰੈਂਸ (Accidental Death Insurance) ਅਤੇ ਡੀਸਏਬੀਲੀਟੀ ਬੀਮਾ ਕਵਰ (Disability Cover) ਮਿਲੇਗਾ। ਜੇ ਇਸ ਵਿੱਚ ਕਿਸੇ ਦਾ ਐਕਸੀਡੈਂਟ ਹੋਣ ਕਰਕੇ ਮੌਤ ਜਾਂ ਡੀਸਏਬੀਲੀਟੀ ਸਮੱਸਿਆ ਹੋ ਜਾਂਦੀ ਹੈ, ਤਾਂ ਤੁਸੀਂ ਕੁਝ ਦਿਨਾਂ ਦੇ ਅੰਦਰ ਇਸ ਦਾ ਕਲੇਮ ( claim ) ਕਰ ਸਕਦੇ ਹੋ | ਜੇ ਕੋਈ ਵਿਅਕਤੀ ਦਿਲ ਦੇ ਦੌਰੇ ਪੈਣ ਨਾਲ ਮਰ ਜਾਂਦਾ ਹੈ, ਤਾਂ ਉਹ ਇਸ ਯੋਜਨਾ ਵਿਚ ਸ਼ਾਮਲ ਨਹੀਂ ਹੁੰਦਾ | ਐਕਸੀਡੈਂਟ ਨਾਲ ਹੋਈ ਮੌਤ ਦੇ ਮਾਮਲੇ ਵਿਚ,ਇੰਸ਼ੋਰੈਂਸ ਦੀ ਰਾਸ਼ੀ 2 ਲੱਖ ਰੁਪਏ ਅਤੇ ਡੀਸਏਬੀਲੀਟੀ ਦੇ ਲਈ 1 ਲੱਖ ਰੁਪਏ ਦਾ ਕਲੇਮ ਕੀਤਾ ਜਾ ਸਕਦਾ ਹੈ |

ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (PMJJBY)

ਇਸ ਯੋਜਨਾ ਦਾ ਲਾਭ ਘੱਟੋ ਘੱਟ 18 ਸਾਲ ਤੋਂ ਲੈ ਕੇ ਵੱਧ ਤੋਂ ਵੱਧ 50 ਸਾਲ ਤੱਕ ਪ੍ਰਾਪਤ ਕੀਤਾ ਜਾ ਸਕਦਾ ਹੈ | ਇਸ ਵਿੱਚ ਤੁਹਾਨੂੰ 2 ਲੱਖ ਰੁਪਏ ਦਾ ਲਾਈਫ ਕਵਰ (Life Cover) ਦਿੱਤਾ ਜਾਵੇਗਾ। ਜੇ ਕੋਈ ਇਸ ਸਕੀਮ ਅਧੀਨ ਮਰ ਜਾਂਦਾ ਹੈ, ਤਾਂ ਉਸ ਦਾ ਨੋਮੀਨੀ (Nominee ) ਵਿਅਕਤੀ 2 ਲੱਖ ਰੁਪਏ ਦਾ ਕਲੇਮ ਕਰ ਸਕਦਾ ਹੈ | ਸਾਲ ਦੇ ਅੱਧ ਵਿੱਚ ਇਸ ਬੀਮਾ ਯੋਜਨਾ ਲਈ ਅਰਜ਼ੀ ਦੇਣ ਵੇਲੇ, ਪ੍ਰੀਮੀਅਮ ਅਰਜ਼ੀ ਦੀ ਮਿਤੀ ਦੇ ਅਧਾਰ ਤੇ ਨਿਰਧਾਰਤ ਕੀਤਾ ਜਾਵੇਗਾ | ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (PMJJBY) ਦੇ ਤਹਿਤ, ਤੁਹਾਨੂੰ ਜੂਨ, ਜੁਲਾਈ ਅਤੇ ਅਗਸਤ ਦੇ ਮਹੀਨਿਆਂ ਲਈ 330 ਰੁਪਏ ਦਾ ਸਾਲਾਨਾ ਪ੍ਰੀਮੀਅਮ ਦੇਣਾ ਪਏਗਾ | ਸਤੰਬਰ, ਅਕਤੂਬਰ ਅਤੇ ਨਵੰਬਰ ਮਹੀਨਿਆਂ ਵਿਚ ਸਾਲਾਨਾ 258 ਰੁਪਏ ਦਾ ਭੁਗਤਾਨ ਕਰਨਾ ਪਏਗਾ | ਇਸ ਤੋਂ ਇਲਾਵਾ, ਦਸੰਬਰ, ਜਨਵਰੀ ਅਤੇ ਫਰਵਰੀ ਦਾ ਪ੍ਰੀਮੀਅਮ 172 ਰੁਪਏ ਹੋਵੇਗਾ ਅਤੇ ਮਾਰਚ, ਅਪ੍ਰੈਲ ਅਤੇ ਮਈ ਲਈ 86 ਰੁਪਏ ਸਾਲਾਨਾ ਦਾ ਭੁਗਤਾਨ ਕਰਨਾ ਪਏਗਾ |

ਇਸ ਤਰੀਕੇ ਨਾਲ ਲਓ ਇਸ ਯੋਜਨਾ ਦਾ ਲਾਭ

ਇਸ ਯੋਜਨਾ ਦੇ ਤਹਿਤ, ਤੁਸੀਂ ਆਪਣੀ ਨੇੜਲੀ ਬੈਂਕ ਬ੍ਰਾਂਚ ਵਿੱਚ ਜਾ ਕੇ ਕਿਸੇ ਵੀ ਸਕੀਮ ਦਾ ਲਾਭ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ. ਤੁਸੀਂ ਇਸ ਸਕੀਮ ਲਈ ਐਲਆਈਸੀ LIC ਜਾਂ ਹੋਰ ਬੀਮਾ ਕੰਪਨੀ ਵਿੱਚ ਵੀ ਅਰਜ਼ੀ ਦੇ ਸਕਦੇ ਹੋ |

Govt scheme beema scheme insurance scheme punjabi news modi PMJJBY yojna
English Summary: Modi government's PMSBY insurance scheme could invest 86 rupees annually, apply this way

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.