1. Home

Good News! 3 ਲੱਖ ਤੋਂ ਵੱਧ ਕਿਸਾਨਾਂ ਨੂੰ ਮਿਲੇਗਾ ਵਿਆਜ ਮੁਕਤ ਖੇਤੀ ਕਰਜ਼ਾ

ਕਿਸਾਨਾਂ ਨੂੰ ਸਸ਼ਕਤ ​​ਅਤੇ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਸਰਕਾਰ ਨੇ ਇੱਕ ਸ਼ਿਲਾਘਯੋਗ ਪਹਿਲ ਕੀਤੀ ਹੈ, ਜਿਸ ਦੇ ਤਹਿਤ ਕਰੀਬ 3.71 ਲੱਖ ਨਵੇਂ ਕਿਸਾਨਾਂ ਨੂੰ ਕਰਜ਼ਾ ਦੇਣ ਦਾ ਟੀਚਾ ਮਿਥਿਆ ਗਿਆ ਹੈ।

Gurpreet Kaur Virk
Gurpreet Kaur Virk

ਕਿਸਾਨਾਂ ਨੂੰ ਸਸ਼ਕਤ ​​ਅਤੇ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਸਰਕਾਰ ਨੇ ਇੱਕ ਸ਼ਿਲਾਘਯੋਗ ਪਹਿਲ ਕੀਤੀ ਹੈ, ਜਿਸ ਦੇ ਤਹਿਤ ਕਰੀਬ 3.71 ਲੱਖ ਨਵੇਂ ਕਿਸਾਨਾਂ ਨੂੰ ਕਰਜ਼ਾ ਦੇਣ ਦਾ ਟੀਚਾ ਮਿਥਿਆ ਗਿਆ ਹੈ।

ਕਿਸਾਨਾਂ ਲਈ ਖੁਸ਼ਖ਼ਬਰੀ

ਕਿਸਾਨਾਂ ਲਈ ਖੁਸ਼ਖ਼ਬਰੀ

Agriculture Loan: ਸਰਕਾਰ ਕਿਸਾਨਾਂ ਨੂੰ ਸਸ਼ਕਤ ​​ਅਤੇ ਆਤਮ-ਨਿਰਭਰ ਬਣਾਉਣ ਦੇ ਉਦੇਸ਼ ਨਾਲ ਕਈ ਯੋਜਨਾਵਾਂ ਲੈ ਕੇ ਆ ਰਹੀ ਹੈ। ਜਿਸ ਵਿੱਚ ਕੇਂਦਰ ਤੋਂ ਲੈ ਕੇ ਸੂਬਾ ਸਰਕਾਰਾਂ ਮਿਲ ਕੇ ਖੇਤੀ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸੇ ਲੜੀ ਵਿੱਚ ਰਾਜਸਥਾਨ ਸਰਕਾਰ ਨੇ 26 ਲੱਖ ਤੋਂ ਵੱਧ ਕਿਸਾਨਾਂ ਦਾ ਵਿਆਜ ਮੁਆਫ਼ ਕਰ ਦਿੱਤਾ ਹੈ ਅਤੇ 3 ਲੱਖ ਤੋਂ ਵੱਧ ਨਵੇਂ ਕਿਸਾਨਾਂ ਨੂੰ ਵਿਆਜ ਮੁਕਤ ਕਰਜ਼ਾ ਦੇਣ ਦਾ ਟੀਚਾ ਵੀ ਰੱਖਿਆ ਹੈ।

Crop Loan: ਖੇਤੀ ਤੋਂ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ। ਖੇਤੀ ਕਰਕੇ ਅਸੀਂ ਆਪਣੀਆਂ ਖੁਰਾਕੀ ਲੋੜਾਂ ਪੂਰੀਆਂ ਕਰਦੇ ਹਾਂ। ਭਾਰਤ ਵਿੱਚ ਖੇਤੀਬਾੜੀ ਉਦਯੋਗ ਬਹੁਤ ਵੱਡੇ ਪੱਧਰ 'ਤੇ ਫੈਲਿਆ ਹੋਇਆ ਹੈ। ਖੇਤੀ ਕਰਨ ਵਾਲੇ ਕਿਸਾਨਾਂ ਵਿੱਚ ਹਰ ਵਰਗ ਦੇ ਲੋਕ ਮੌਜੂਦ ਹਨ, ਜਿਨ੍ਹਾਂ ਵਿੱਚੋਂ ਬਹੁਤੇ ਕਿਸਾਨ ਖੇਤੀ ’ਤੇ ਹੀ ਨਿਰਭਰ ਹਨ। ਸਰਕਾਰ ਨੇ ਖੇਤੀਬਾੜੀ ਸੈਕਟਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਸਕੀਮਾਂ ਲਿਆਂਦੀਆਂ ਹਨ, ਤਾਂ ਜੋ ਕਿਸਾਨਾਂ ਦੀ ਆਰਥਿਕ ਮਦਦ ਕੀਤੀ ਜਾ ਸਕੇ। ਇਸੇ ਲੜੀ ਤਹਿਤ ਰਾਜਸਥਾਨ ਸਰਕਾਰ ਨੇ ਸੂਬੇ ਦੇ ਕਰੀਬ 3.71 ਲੱਖ ਨਵੇਂ ਕਿਸਾਨਾਂ ਨੂੰ ਕਰਜ਼ਾ ਦੇਣ ਦਾ ਟੀਚਾ ਮਿਥਿਆ ਹੈ।

3.71 ਲੱਖ ਨਵੇਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਕਰਜ਼ਾ

● ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਰਾਜਸਥਾਨ ਵਿੱਚ 25 ਨਵੰਬਰ ਤੱਕ 26.92 ਲੱਖ ਕਿਸਾਨਾਂ ਨੂੰ 12,811 ਕਰੋੜ ਰੁਪਏ ਦੇ ਵਿਆਜ ਤੋਂ ਮੁਕਤ ਕੀਤਾ ਗਿਆ।

● ਰਾਜਸਥਾਨ ਸਰਕਾਰ ਨੇ ਮਾਰਚ 2033 ਤੱਕ ਸੂਬੇ ਦੇ 3.17 ਲੱਖ ਨਵੇਂ ਕਿਸਾਨਾਂ ਨੂੰ ਫਸਲੀ ਕਰਜ਼ੇ ਦੀ ਸਹੂਲਤ ਦੇਣ ਦਾ ਟੀਚਾ ਰੱਖਿਆ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ।

● ਇਸ ਸਾਲ 1.29 ਲੱਖ ਨਵੇਂ ਕਿਸਾਨਾਂ ਨੂੰ 233 ਕਰੋੜ ਰੁਪਏ ਦੀ ਕਰਜ਼ਾ ਰਾਸ਼ੀ ਦਿੱਤੀ ਗਈ ਹੈ।

ਖੇਤੀਬਾੜੀ ਨੂੰ ਪ੍ਰਫੁੱਲਤ ਕਰਨ ਲਈ ਰਾਜਸਥਾਨ ਸਰਕਾਰ ਕਿਸਾਨਾਂ ਨੂੰ ਘੱਟ ਵਿਆਜ ਦਰਾਂ, ਸਬਸਿਡੀ ਅਤੇ ਮੁਫ਼ਤ ਵਿਆਜ 'ਤੇ ਖੇਤੀ ਕਰਜ਼ੇ ਦੇ ਰਹੀ ਹੈ। ਅਧਿਕਾਰੀਆਂ ਅਨੁਸਾਰ ਯੋਗ ਕਿਸਾਨਾਂ ਨੂੰ ਮੱਧਮ ਮਿਆਦ ਅਤੇ ਖੇਤੀ ਕਰਜ਼ਿਆਂ ਦੀ ਸਹੂਲਤ ਦਿੱਤੀ ਜਾਵੇਗੀ। ਸਰਕਾਰ ਸੂਬੇ ਵਿੱਚ ਨਾਬਾਰਡ ਪ੍ਰੋਗਰਾਮ ਵੀ ਚਲਾਏਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਖੇਤੀਬਾੜੀ ਕਰਜ਼ੇ ਲੈਣ ਵਿੱਚ ਕੋਈ ਰੁਕਾਵਟ ਨਾ ਆਵੇ।

ਕਿਸਾਨਾਂ ਨੂੰ ਦਿੱਤੀ ਜਾਵੇਗੀ ਪੇਸ਼ੇਵਰ ਸਿਖਲਾਈ

ਰਾਜਸਥਾਨ ਸਰਕਾਰ ਕਿਸਾਨਾਂ ਨੂੰ ਖੇਤੀ ਵਪਾਰ ਮਾਡਲ ਨਾਲ ਜੋੜਨ ਦੀ ਰਣਨੀਤੀ ਬਣਾ ਰਹੀ ਹੈ। ਜਿਸ ਲਈ ਸਰਕਾਰ ਕਈ ਵੱਡੇ ਪ੍ਰੋਗਰਾਮ ਚਲਾ ਰਹੀ ਹੈ। ਸੂਬੇ ਦੇ ਕਿਸਾਨ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਐਗਰੀ ਕਲੀਨਿਕ-ਐਗਰੀ ਬਿਜ਼ਨਸ ਸੈਂਟਰ ਸਕੀਮ ਦਾ ਲਾਭ ਲੈ ਕੇ ਐਗਰੀ ਸਟਾਰਟਅੱਪ ਜਾਂ ਐਗਰੀ ਬਿਜ਼ਨਸ ਵੀ ਸ਼ੁਰੂ ਕਰ ਸਕਦੇ ਹਨ, ਜਿਸ ਲਈ ਨਾਬਾਰਡ ਅਤੇ ਹੋਰ ਵਿੱਤੀ ਸੰਸਥਾਵਾਂ ਵੱਲੋਂ ਕਰਜ਼ੇ ਵੀ ਦਿੱਤੇ ਜਾ ਰਹੇ ਹਨ। ਐਗਰੀ ਕਲੀਨਿਕ-ਐਗਰੀ ਬਿਜ਼ਨਸ ਸੈਂਟਰ ਸਕੀਮ ਰਾਹੀਂ ਕਿਸਾਨਾਂ ਨੂੰ ਪਹਿਲੇ 45 ਦਿਨਾਂ ਲਈ ਪੇਸ਼ੇਵਰ ਸਿਖਲਾਈ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਮੱਛੀ ਪਾਲਕਾਂ ਲਈ ਸੁਨਹਿਰੀ ਮੌਕਾ, ਪੰਜਾਬ ਸਰਕਾਰ ਮੱਛੀ ਪਾਲਣ ਲਈ ਦੇ ਰਹੀ ਹੈ 40% ਸਬਸਿਡੀ

ਖੇਤੀ ਕਾਰੋਬਾਰ ਲਈ 25 ਲੱਖ ਰੁਪਏ ਦੀ ਮਦਦ

ਪਹਿਲਾਂ ਕਿਸਾਨ ਪੈਸੇ ਲਈ ਵਿਚੋਲਿਆਂ 'ਤੇ ਨਿਰਭਰ ਰਹਿੰਦੇ ਸਨ, ਉਨ੍ਹਾਂ ਨੂੰ ਨਾ ਚਾਹੁੰਦੇ ਹੋਏ ਵੀ ਉੱਚ ਵਿਆਜ ਦਰਾਂ 'ਤੇ ਕਰਜ਼ਾ ਮੋੜਨਾ ਪੈਂਦਾ ਸੀ ਅਤੇ ਕਿਸਾਨਾਂ 'ਤੇ ਵਿਆਜ ਦਾ ਬੋਝ ਪੈਂਦਾ ਸੀ। ਪਰ ਹੁਣ ਸਮਾਂ ਬੀਤਣ ਨਾਲ ਕਿਸਾਨਾਂ ਦੀ ਇਹ ਸਮੱਸਿਆ ਖਤਮ ਹੋ ਗਈ ਹੈ। ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (NABARD) ਬਹੁਤ ਘੱਟ ਵਿਆਜ ਦਰਾਂ 'ਤੇ ਖੇਤੀਬਾੜੀ ਅਤੇ ਹੋਰ ਕੰਮਾਂ ਲਈ 25 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਦਾਨ ਕਰ ਰਿਹਾ ਹੈ।

Summary in English: More than 3 lakh farmers will get interest free agricultural loan

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters