1. Home

ਖੁਸ਼ਖਬਰੀ! ਹੁਣ ਖੇਤੀ ਮਸ਼ੀਨਰੀ 'ਤੇ ਮਿਲੇਗੀ 40 ਤੋਂ 50 ਫੀਸਦੀ ਸਬਸਿਡੀ

ਕਿਸਾਨਾਂ ਨੂੰ ਖੇਤੀ ਦੇ ਲਈ ਕਈ ਤਰ੍ਹਾਂ ਦੇ ਖੇਤੀਬਾੜੀ ਮਸ਼ੀਨਰੀ ਦੀ ਜਰੂਰਤਾਂ ਹੁੰਦੀਆਂ ਹਨ । ਜਿਸ ਦੀ ਮਦਦ ਤੋਂ ਕਿਸਾਨ ਘੱਟ ਸਮੇਂ ਵਿਚ ਵੱਧ ਉਤਪਾਦਨ ਕਰਨ ਵਿਚ ਸਮਰੱਥ ਹੁੰਦੇ ਹਨ,

Pavneet Singh
Pavneet Singh
Agricultural Machinery

Agricultural Machinery

ਕਿਸਾਨਾਂ ਨੂੰ ਖੇਤੀ ਦੇ ਲਈ ਕਈ ਤਰ੍ਹਾਂ ਦੇ ਖੇਤੀਬਾੜੀ ਮਸ਼ੀਨਰੀ ਦੀ ਜਰੂਰਤਾਂ ਹੁੰਦੀਆਂ ਹਨ । ਜਿਸ ਦੀ ਮਦਦ ਤੋਂ ਕਿਸਾਨ ਘੱਟ ਸਮੇਂ ਵਿਚ ਵੱਧ ਉਤਪਾਦਨ ਕਰਨ ਵਿਚ ਸਮਰੱਥ ਹੁੰਦੇ ਹਨ , ਪਰ ਕਈ ਗਰੀਬ ਅਤੇ ਛੋਟੀ ਜਮੀਨ ਵਾਲੇ ਕਿਸਾਨ ਆਰਥਕ ਸਤਿਥੀ ਤੋਂ ਕਮਜ਼ੋਰ ਹੋਣ ਕਰਕੇ ਖੇਤੀਬਾੜੀ ਮਸ਼ਨਰੀ ਖਰੀਦ ਨਹੀਂ ਪਾਉਂਦੇ ਹਨ ।

ਅਜਿਹੇ ਕਿਸਾਨਾਂ ਦੇ ਲਈ ਸਰਕਰ ਦੀ ਤਰਫ ਤੋਂ ਮਸ਼ੀਨਰੀ ਦੀ ਖਰੀਦ ਤੇ ਸਬਸਿਡੀ ਲਾਭ ਪ੍ਰਦਾਨ ਕੀਤਾ ਜਾਂਦਾ ਹੈ , ਤਾਂਕਿ ਉਹ ਵੀ ਖੇਤੀਬਾੜੀ ਮਸ਼ੀਨਰੀ ਖਰੀਦ ਕੇ ਆਪਣੀ ਖੇਤੀ ਪ੍ਰਣਾਲੀ ਨੂੰ ਹੋਰ ਵੀ ਵਧੀਆ ਬਣਾ ਸਕਣ ।

ਇਸੀ ਕੰਮ ਵਿਚ ਹਰਿਆਣਾ ਸਰਕਾਰ ਦੀ ਤਰਫ ਤੋਂ ਕਿਸਾਨਾਂ ਨੇ ਖੇਤੀਬਾੜੀ ਮਸ਼ੀਨਰੀ ਤੇ ਸਬਸਿਡੀ ਦਿੱਤੀ ਜਾਂਦੀ ਹੈ । ਇਸ ਵਿਚ ਅਰਜੀ ਕਰਕੇ ਕਿਸਾਨ ਸਸਤੇ ਦਰ ਤੇ ਖੇਤੀਬਾੜੀ ਮਸ਼ੀਨਰੀ ਪ੍ਰਾਪਤ ਕਰ ਸਕਦੇ ਹਨ । ਇਸ ਦੇ ਲਈ ਕਿਸਾਨਾਂ ਨੂੰ ਅਰਜੀ ਦੇਣੀ ਪੈਂਦੀ ਹੈ । ਪਾਤਰ ਦੀ ਜਾਂਚ ਦੇ ਬਾਅਦ ਕਿਸਾਨਾਂ ਨੂੰ ਸਬਸਿਡੀ ਲਾਭ ਪ੍ਰਦਾਨ ਕਿੱਤਾ ਜਾਂਦਾ ਹੈ ।

ਖੇਤੀਬਾੜੀ ਮਸ਼ੀਨਰੀ ਵਿਚ ਕਿੰਨੀ ਮਿਲੇਗੀ ਸਬਸਿਡੀ (How much subsidy will be given in Farm Machinery)

ਹਰਿਆਣਾ ਸਰਕਾਰ ਦੀ ਤਰਫ ਤੋਂ ਖੇਤੀਬਾੜੀ ਮਸ਼ੀਨਰੀ (Farm Machinery) ਗ੍ਰਾੰਟ ਯੋਜਨਾ ਚਲਾਈ ਜਾ ਰਹੀ ਹੈ । ਇਸ ਯੋਜਨਾ ਦੇ ਤਹਿਤ ਖੇਤੀਬਾੜੀ ਮਸ਼ੀਨਰੀ ਨੂੰ ਖਰੀਦਣ ਤੇ ਹਰਿਆਣਾ ਸਰਕਾਰ ਦੀ ਤਰਫ ਤੋਂ 40% ਤੋਂ 50% ਗ੍ਰਾੰਟ ਕਿਸਾਨਾਂ ਨੂੰ ਦਿੱਤਾ ਜਾਂਦਾ ਹੈ . ਇਸ ਯੋਜਨਾ ਵਿਚ ਸੀਮਾਂਤ, ਔਰਤਾਂ, ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਕਿਸਾਨਾਂ ਨੂੰ ਤਰਜੀਹ ਦਿਤੀ ਜਾਂਦੀ ਹੈ ।

ਹਰਿਆਣਾ ਖੇਤੀਬਾੜੀ ਮਸ਼ੀਨਰੀ ਗ੍ਰਾੰਟ ਯੋਜਨਾ ਦਾ ਉਦੇਸ਼ (Objective of थे Scheme)

ਹਰਿਆਣਾ ਖੇਤੀਬਾੜੀ ਮਸ਼ੀਨਰੀ ਗ੍ਰਾੰਟ ਯੋਜਨਾ ਦਾ ਮੁੱਖ ਉਦੇਸ਼ ਹਰਿਆਣਾ ਦੇ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਦੇ ਖਰੀਦਣ ਤੇ ਗਰੰਟੀ ਪ੍ਰਦਾਨ ਕਰਦੀ ਹੈ । ਇਸ ਯੋਜਨਾ ਦੀ ਮਦਦ ਨਾਲ ਸਰਕਾਰ ਕਿਸਾਨਾਂ ਨੂੰ ਮਸ਼ੀਨਰੀ ਖਰੀਦਣ ਦੇ ਲਈ ਪ੍ਰੇਰਿਤ ਕਰ ਰਹੀ ਹੈ ।

ਯੋਜਨਾ ਦੀ ਮਦਦ ਨਾਲ ਸਰਕਾਰ ਦੀ ਤਰਫ ਤੋਂ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਦੇ ਖਰੀਦਣ ਆਰਥਕ ਸਹੂਲਤ ਪ੍ਰਦਾਨ ਕਰਨੀ ਹੈ।

ਕਿਹੜੀ-ਕਿਹੜੀ ਮਸ਼ੀਨਰੀ ਤੇ ਦਿੱਤੀ ਜਾ ਰਹੀ ਹੈ ਸਬਸਿਡੀ (On which devices subsidy is being given)

ਹਰਿਆਣਾ ਸਰਕਾਰ ਖੇਤੀਬਾੜੀ ਮਸ਼ੀਨਰੀ ਗ੍ਰਾੰਟ ਯੋਜਨਾ ਦੇ ਤਹਿਤ ਜਿੰਨਾ ਮਸ਼ੀਨਰੀ ਤੇ 40% ਤੋਂ 50% ਗ੍ਰਾੰਟ ਦੇ ਰਹੀ ਹੈ । ਉਹ ਮਸ਼ੀਨਰੀ ਇਸ ਤਰ੍ਹਾਂ ਹੈ -

  • ਟੇਬਲ / ਕੁਲੀਨ ਡ੍ਰਾਇਅਰ

  • ਸਟਰੋਕ ਬੇਲਰ

  • ਹੇ ਰੈਕ

  • ਰੀਪਰ ਬਾਈਂਡਰ

  • ਪੇਦੀ ਟ੍ਰਾਂਸਪਲਾਂਟਰ

  • ਲੇਜ਼ਰ ਲੈਂਡ ਲੈਵਲਰ

  • ਟਰੈਕਟਰ ਨਾਲ ਚੱਲਣ ਵਾਲਾ ਸਪਰੇਅਰ

  • ਰੋਟਾਵੇਟਰ

  • ਮੋਬਾਈਲ ਸ਼ਰੇਦਰ

  • ਟਰੈਕਟਰ ਡਰਾਈਵਿੰਗ ਪਾਊਡਰ ਬੂਟੀ

  • ਖਾਦ ਪ੍ਰਸਾਰਕ

ਹਰਿਆਣਾ ਖੇਤੀਬਾੜੀ ਮਸ਼ੀਨਰੀ ਗ੍ਰਾੰਟ ਯੋਜਨਾ ਦੇ ਲਈ ਤਹਿ ਕਿੱਤੀ ਗਈ ਪਾਤਰਤਾ (Eligibility to Grant Scheme)

ਹਰਿਆਣਾ ਖੇਤੀਬਾੜੀ ਮਸ਼ੀਨਰੀ ਗ੍ਰਾੰਟ ਯੋਜਨਾ ਵਿਚ ਅਰਜੀ ਦੇ ਲਈ ਕੁਝ ਜਰੂਰੀ ਸੂਚਨਾ ਹੈ , ਜੋ ਇਸ ਤਰ੍ਹਾਂ ਹੈ -

  • ਇਸ ਯੋਜਨਾ ਦਾ ਲਾਭ ਲੈਣ ਦੇ ਲਈ ਆਵੇਦਨ ਕਰਨ ਵਾਲਾ ਹਰਿਆਣੇ ਦਾ ਨਿਵਾਸੀ ਹੋਣਾ ਜਰੂਰੀ ਹੈ।

  • ਹਰਿਆਣਾ ਸਰਕਾਰ ਦੀ ਇਸ ਯੋਜਨਾ ਦਾ ਲਾਭ ਚੁੱਕਣ ਦੇ ਲਈ ਖੇਤੀ ਕਰਨ ਵਾਲੀ ਜਮੀਨ ਕਿਸਾਨ ਦੇ ਨਾਂ ਜਾਂ ਫੇਰ ਉਸਦੀ ਪਤਨੀ, ਆਪਣੇ ਮਾਂ-ਪਿਓ ਕੁੜੀ ਜਾਂ ਮੁੰਡੇ ਦੇ ਨਾਂ ਹੋਣਾ ਜਰੂਰੀ ਹਨ ।

ਹਰਿਆਣਾ ਖੇਤੀਬਾੜੀ ਮਸ਼ੀਨਰੀ ਗ੍ਰਾੰਟ ਯੋਜਨਾ ਵਿਚ ਅਰਜੀ ਦੇ ਲਈ ਜਰੂਰੀ ਦਸਤਾਵੇਜ (Documents required for application)

ਹਰਿਆਣਾ ਖੇਤੀਬਾੜੀ ਮਸ਼ੀਨਰੀ ਗ੍ਰਾੰਟ ਯੋਜਨਾ ਵਿਚ ਅਰਜੀ ਦੇ ਲਈ ਤੁਹਾਨੂੰ ਕੁਝ ਮਹੱਤਵਪੂਰਨ ਦਸਤਾਵੇਜਾਂ ਦੀ ਜਰੂਰਤਾ ਹੋਵੇਗੀ ਜੋ ਇਸ ਤਰ੍ਹਾਂ ਹੈ :-

  • ਆਵੇਦਨ ਕਰਨ ਵਾਲੇ ਦਾ ਅਧਾਰ ਕਾਰਡ

  • ਆਵੇਦਨ ਕਰਨ ਵਾਲੇ ਦਾ ਵੋਟਰ ਆਈ.ਡੀ

  • ਆਵੇਦਨ ਕਰਨ ਵਾਲੇ ਦਾ ਪੈਨ ਕਾਰਡ

  • ਆਵੇਦਨ ਕਰਨ ਵਾਲੇ ਦੇ ਬੈਂਕ ਖਾਤੇ ਦੇ ਵੇਰਵੇ

  • ਇਸ ਤੋਂ ਇਲਾਵਾ ਇੱਕ ਵੈਧ ਆਰਸੀ ਬੁੱਕ ਅਤੇ ਪਟਵਾਰੀ ਦੀ ਰਿਪੋਰਟ ਵੀ ਦੇਣੀ ਪਵੇਗੀ।

ਹਰਿਆਣਾ ਖੇਤੀਬਾੜੀ ਮਸ਼ੀਨਰੀ ਗ੍ਰਾੰਟ ਯੋਜਨਾ ਵਿਚ ਕਿਵੇਂ ਕਰੋ ਅਰਜੀ (How to apply )

ਹਰਿਆਣਾ ਖੇਤੀਬਾੜੀ ਮਸ਼ੀਨਰੀ ਗ੍ਰਾੰਟ ਯੋਜਨਾ ਵਿਚ ਤੁਹਾਨੂੰ ਆਨਲਾਈਨ ਅਰਜੀ ਕਰਨੀ ਪਵੇਗੀ ।

ਸਭਤੋਂ ਪਹਿਲਾਂ ਤੁਹਾਨੂੰ ਖੇਤੀਬਾੜੀ ਮਸ਼ੀਨਰੀ ਗ੍ਰਾੰਟ ਯੋਜਨਾ ਹਰਿਆਣਾ ਖੇਤੀ ਵਿਭਾਗ ਦੀ ਅਧਿਕਾਰਕ ਵੈਬਸਾਈਟ https://www.agriharyanacrm.com/ ਤੇ ਜਾਣਾ ਹੋਵੇਗਾ।

  • ਇਸ ਤੋਂ ਬਾਅਦ ਵੈਬਸਾਈਟ ਤੇ ਹੋਮ ਪੇਜ ਖੁਲ੍ਹੇਗਾ

  • ਇਥੇ ਅਰਜੀ ਦੇ ਲਿੰਕ ਤੇ ਕਿਲਕ ਕਰਨਾ ਹੋਵੇਗਾ ।

  • ਇਸ ਤੋਂ ਬਾਅਦ ਤੁਹਾਡੇ ਸਾਮਣੇ ਅਰਜੀ ਫਾਰਮ ਖੁਲਕੇ ਆ ਜਾਵੇਗਾ ।

  • ਅਰਜੀ ਫਾਰਮ ਵਿਚ ਤੁਹਾਡੇ ਤੋਂ ਪੁੱਛੀ ਗਈ ਜਾਣਕਾਰੀ ਜਿਵੇਂ:- ਜਿੱਲ੍ਹਾ, ਬਲਾਕ , ਨਾਂ ,ਅਧਾਰ ਕਾਰਡ ਨੰਬਰ , ਮੋਬਾਈਲ ਨੰਬਰ , ਪੈਨ ਕਾਰਡ ਨੰਬਰ ਆਦਿ ਜਾਣਕਾਰੀ ਸਹੀ ਨਾਲ ਭਰੋ । 

  • ਅੰਤ ਵਿਚ ਸਬਮਿਟ ਦਾ ਬਟਨ ਕਲਿਕ ਕਰੋ । ਇਸ ਤਰ੍ਹਾਂ ਖੇਤੀਬਾੜੀ ਮਸ਼ੀਨਰੀ ਤੇ ਸਬਸਿਡੀ ਦੀ ਤੁਹਾਡੀ ਅਰਜੀ ਪ੍ਰੀਕ੍ਰਿਆ ਪੂਰੀ ਹੋ ਜਾਵੇਗੀ ।

ਹਰਿਆਣਾ ਖੇਤੀਬਾੜੀ ਮਸ਼ੀਨਰੀ ਗ੍ਰਾੰਟ ਯੋਜਨਾ ਦੀ ਖਾਸ ਗੱਲਾਂ (Special features of Haryana Farm Machinery Grant Scheme)

  • ਹਰਿਆਣਾ ਖੇਤੀਬਾੜੀ ਮਸ਼ੀਨਰੀ ਗ੍ਰਾੰਟ ਯੋਜਨਾ ਦੀ ਮਦਦ ਨਾਲ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਦੇ ਖਰੀਦਣ ਤੇ ਹਰਿਆਣਾ ਸਰਕਾਰ 40% ਤੋਂ 50% ਗ੍ਰਾੰਟ ਪ੍ਰਦਾਨ ਕਰਦੀ ਹੈ ।

  • ਇਸ ਯੋਜਨਾ ਦਾ ਲਾਭ ਚੁੱਕਣ ਦੇ ਲਈ ਤੁਹਾਨੂੰ ਹਰਿਆਣੇ ਦਾ ਨਿਵਾਸੀ ਹੋਣਾ ਜਰੂਰੀ ਹੈ ।

  •  ਇਸ ਯੋਜਨਾ ਦੀ ਮਦਦ ਤੋਂ ਕਿਸਾਨ ਨੂੰ ਵੱਧ ਮਸ਼ੀਨਰੀ ਪ੍ਰਦਾਨ ਕਰਨੀ ਹੈ ।

  • ਇਸ ਯੋਜਨਾ ਦੀ ਮਦਦ ਨਾਲ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੈ ।  

ਇਹ ਵੀ ਪੜ੍ਹੋ : Punjab elections 2022: ਜਾਣੋ ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਔਰਤਾਂ ਨਾਲ ਕੀ-ਕੀ ਕੀਤੇ ਹਨ ਵਾਅਦੇ

Summary in English: Now 40 to 50 percent subsidy will be available on agricultural machinery

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters