s

ਹੁਣ ਸਾਰੇ ਕਿਸਾਨਾਂ ਨੂੰ ਨਹੀਂ ਮਿਲੇਗਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ, ਜਾਣੋ ਨਵਾਂ ਹੁਕਮ

Pavneet Singh
Pavneet Singh
PM Kisan Yojana

PM Kisan Yojana

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 10ਵੀ ਕਿਸ਼ਤ (PM kisan samman nidhi 10th installment ) 1 ਜਨਵਰੀ 2022 ਨੂੰ ਕਿਸਾਨਾਂ ਦੇ ਖਾਤੇ ਵਿਚ ਆਉਣ ਦੀ ਸੰਭਾਵਨਾ ਹੈ । ਹੁਣ ਤਕ ਕਿਸਾਨਾਂ ਦੇ ਖਾਤੇ ਵਿਚ ਕਿਸਾਨਾਂ ਦੀ 9 ਕਿਸ਼ਤਾਂ ਆ ਚੁਕੀਆਂ ਹਨ।10ਵੀ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ ਜਾਣ ਤੋਂ ਪਹਿਲਾ ਕੇਂਦਰ ਸਰਕਾਰ ਨੇ ਇਕ ਅਹਿਮ ਫੈਸਲਾ ਲਿੱਤਾ ਹੈ। ਜੇਕਰ ਤੁਸੀ ਵੀ ਇਸ ਸਕੀਮ ਦੇ ਲਈ ਰਜਿਸਟਰੇਸ਼ਨ ਕੀਤਾ ਹੈ ਤਾਂ ਇਹ ਤੁਹਾਡੇ ਲਈ ਬਹੁਤ ਕੰਮ ਦੀ ਗੱਲ ਹੋ ਸਕਦੀ ਹੈ ।

ਖੇਤੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੇ ਮ੍ਰਿਤਕ ਕਿਸਾਨਾਂ ਦਾ ਡਾਟਾ ਡਿਲੀਟ ਕਰਨ ਦੇ ਲਈ ਸਾਰੇ ਡੀਐਮ ਨੂੰ ਹੁਕਮ ਦਿੱਤਾ ਹੈ । ਜਿਸਦੇ ਅਨੁਸਾਰ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਲਾਭਾਰਥੀ ਕਿਸਾਨਾਂ ਤੋਂ ਆਵੇਦਨ ਪੱਤਰ ਦੇ ਨਾਲ ਸੋਧ ਐਲਾਨ ਪੱਤਰ ਵੀ ਲਿੱਤਾ ਜਾਵੇਗਾ । ਧੋਖਾਧੜੀ ਤੇ ਰੋਕ ਲਗਾਉਣ ਦੇ ਲਈ ਇਹ ਫੈਸਲਾ ਕੀਤਾ ਗਿਆ ਹੈ । ਉਹੀ ਯੋਜਨਾ ਦੇ ਲਾਭਰਥੀਆਂ ਦੀ ਲਿਸਟ ਤੋਂ ਮਿਤ੍ਰਕ ਕਿਸਾਨਾਂ ਦੇ ਨਾਂ ਵੀ ਹਟ ਜਾਣਗੇ । ਹਾਲਾਂਕਿ ਕਰੋੜਾਂ ਕਿਸਾਨ 10ਵੀਂ ਕਿਸ਼ਤ ਦੀ ਉਡੀਕ ਕਰ ਰਹੇ ਹਨ।

ਫਰਵਰੀ 2021 ਦੇ ਬਾਅਦ ਕੇਵਲ ਇਹ ਕਿਸਾਨ ਹੋਣਗੇ ਪਾਤਰ

ਯੋਜਨਾ ਦੇ ਤਹਿਤ ਕੇਂਦਰ ਸਰਕਾਰ ਕਿਸਾਨਾਂ ਨੂੰ ਆਰਥਕ ਮਦਦ ਦੇ ਤੌਰ ਤੇ ਸਾਲਾਨਾ 6,000 ਰੁਪਏ ਉਹਨਾਂ ਦੇ ਬੈਂਕ ਖਾਤੇ ਵਿਚ ਸਿਧੇ ਟਰਾਂਸਫਰ ਕਰਦੀ ਹੈ । ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਬਾਅਦ ਹੁਣ ਇਸ ਯੋਜਨਾ ਦੇ ਕੁਝ ਨਿਯਮਾਂ ਵਿਚ ਬਦਲਾਵ ਕਰਨ ਦਾ ਫੈਸਲਾ ਲਿੱਤਾ ਹੈ । ਮੀਡਿਆ ਰਿਪੋਰਤਸ ਦੇ ਮੁਤਾਬਕ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾਕਟਰ. ਦੇਵੇਸ਼ ਚਤੁਰਵੇਦੀ ਨੇ ਡੀਐਮ , ਖੇਤੀਬਾੜੀ ਨਿਰਦੇਸ਼ਕਾ ਅਤੇ ਮੁੱਖ ਖੇਤੀਬਾੜੀ ਨਿਰਦੇਸ਼ਕਾ ਨੂੰ ਆਰਡਰ ਜਾਰੀ ਕੀਤਾ ਹੈ । ਸਕੀਮ ਦੇ ਦਿਸ਼ਾ-ਨਿਰਦੇਸ਼ਾਂ ਤੋਂ ਸਪੱਸ਼ਟ ਹੈ ਕਿ 1 ਫਰਵਰੀ, 2021 ਤੋਂ ਬਾਅਦ ਹੀ ਕੇਵਲ ਉਹਨਾਂ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ । ਜਿਹੜੇ ਕਿਸਾਨ ਵਿਰਾਸਤ ਦੇ ਆਧਾਰ 'ਤੇ ਕਿਸਾਨ ਬਣੇ ਹਨ, ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ ।

ਮਿਤ੍ਰਕ ਕਿਸਾਨਾਂ ਦੇ ਨਾਂ ਤੇ ਨਹੀਂ ਮਿਲੂਗਾ ਯੋਜਨਾ ਦਾ ਲਾਭ

ਵਧੀਕ ਮੁੱਖ ਸਕੱਤਰ ਦੇ ਅਨੁਸਾਰ ਇਸ ਯੋਜਨਾ ਦੇ ਲਈ ਜੋ ਨਵੇਂ ਆਨਲਾਈਨ ਆਵੇਦਨ ਮਿਲ ਰਹੇ ਹਨ , ਉਹਨਾਂ ਵਿਚ ਸਭ ਤੋਂ ਵੱਧ ਲਾਭਪਾਤਰੀ ਕਿਸਾਨ ਇਹਦੇ ਹਨ ਜੋ ਯੋਜਨਾ ਸ਼ੁਰੂ ਹੋਣ ਦੇ ਬਾਅਦ ਵਿਰਾਸਤ ਦੇ ਅਧਾਰ ਤੇ ਕਿਸਾਨ ਬਣੇ ਹਨ । ਜੋ ਵਿਰਾਸਤ ਦੇ ਅਧਾਰ ਤੇ ਨਵੇਂ ਕਿਸਾਨ ਬਣੇ ਹਨ , ਉਹਨਾਂ ਨੂੰ ਤਸਦੀਕ ਵੈਰੀਫਿਕੇਸ਼ਨ ਕਰਨਾ ਜਰੂਰੀ ਹੈ । ਉਹਨਾਂ ਮਿਤ੍ਰਕ ਕਿਸਾਨਾਂ ਦੀ ਅਗਲੀ ਸਾਰੀ ਕਿਸ਼ਤਾਂ ਬੰਦ ਕਰ ਦਿਤੀ ਜਾਵੇਗੀ | ਨਾਲ ਹੀ ਉਹਨਾਂ ਦਾ ਡਾਟਾ ਵੀ ਡਿਲੀਟ ਕਰ ਦਿੱਤਾ ਜਾਵੇਗਾ | ਭਾਵ ਹੁਣ ਮਿਤ੍ਰਕ ਕਿਸਾਨਾਂ ਦੇ ਨਾਂ ਮਿਤ੍ਰਕ ਕਿਸਾਨਾਂ ਦੇ ਨਾਮ ਤੇ ਯੋਜਨਾ ਦਾ ਲਾਭ ਨਹੀਂ ਲਿੱਤਾ ਜਾ ਸਕਦਾ ।

ਲਾਗੂ ਹੋਵੇਗਾ ਵੈਰੀਫਿਕੇਸ਼ਨ ਵਿਚ ਇਹ ਨਿਯਮ

ਵਧੀਕ ਮੁੱਖ ਸਕੱਤਰ ਦੇ ਨਿਰਦੇਸ਼ਾਂ ਅਨੁਸਾਰ ਵੈਰੀਫਿਕੇਸ਼ਨ ਦੇ ਸਮੇਂ ਇਸਦੀ ਵੀ ਜਾਂਚ ਕੀਤੀ ਜਾਵੇਗੀ ਕਿ , ਅਵੇਦਨਾ ਨੂੰ ਖੇਤੀਬਾੜੀ ਜ਼ਮੀਨ ਵਿਰਾਸਤ ਵਿਚ ਮਿੱਲੀ ਹੈ ਜਾਂ ਫਿਰ ਇਹ ਯੋਜਨਾ ਸ਼ੁਰੂ ਹੋਣ ਦੇ ਬਾਅਦ ਕਿਸਾਨ ਬਣੇ ਹਨ । ਜੇਕਰ ਅਵੇਦਕ ਦੇ ਪਿਤਾ ਯੋਜਨਾ ਦੇ ਲਾਭਾਰਥੀ ਸੀ ਤਾਂ ਉਹਨਾਂ ਦੇ ਪੀਐਮ ਕਿਸਾਨ ਆਈਡੀ ਅਤੇ ਅਧਾਰ ਨੰਬਰ ਦੀ ਡੀਟੇਲ ਦੇਣੀ ਹੋਵੇਗੀ । ਜਿਸ ਦੇ ਬਾਅਦ ਹੀ ਅਵੇਦਕ ਨੂੰ ਯੋਜਨਾ ਦਾ ਲਾਭ ਮਿੱਲ ਸਕੇਗਾ ।

ਯੋਜਨਾ ਦਾ ਲਾਭ ਲੈਣ ਲਈ ਈ-ਕੇਵਾਯੀਸੀ ਕਰਨਾ ਜਰੂਰੀ ਹੈ

ਯੋਜਨਾ ਦਾ ਲਾਭ ਲੈਣ ਦੇ ਲਈ ਈ-ਕੇਵਾਯੀਸੀ ਕਰਨਾ ਜਰੂਰੀ ਕੀਤਾ ਜਾ ਚੁਕਿਆ ਹੈ । ਜੇਕਰ ਕਿਸੀ ਲਾਭਾਰਥੀ ਦੀ ਈ-ਕੇਵਾਯੀਸੀ ਨਹੀਂ ਹੋਈ ਹੈ ਤੇ ਉਸਦੀ ਕਿਸ਼ਤ ਅਟਕ ਜਾਵੇਗੀ । ਪੀਐਮ ਕਿਸਾਨ ਦੀ ਅਧਿਕਾਰਕ ਵੈਬਸਾਈਟ pmkisan.gov.in ਤੇ ਜਾਕੇ ਈ-ਕੇਵਾਯੀਸੀ ਕਰੋ । ਈ-ਕੇਵਾਯੀਸੀ ਨਾ ਹੋਣ ਤੇ ਲਾਭਰਥੀਆਂ ਦੀ ਲਿਸਟ ਤੋਂ ਤੁਹਾਡਾ ਨਾਂ ਕੱਢ ਦਿੱਤਾ ਜਾਵੇਗਾ ।

ਆਪਣਾ ਨਾਂ ਇਹਦਾ ਚੈਕ ਕਰੋ

 • ਯੋਜਨਾ ਦੀ ਆਫੀਸ਼ੀਅਲ ਵੈਬਸਾਈਟ pmkisan.gov.in ਤੇ ਜਾਓ ।

 • ਇਥੇ ਹੋਮਪੇਜ ਤੇ Farmers Corner ਤੇ ਕਲਿਕ ਕਰੋ ।

 • ਇਸ ਸੈਕਸ਼ਨ ਵਿਚ 'ਬੇਨੇਫਿਸ਼ਿਯਰੀ ਲਿਸਟ ' (Beneficiaries list ) ਦੇ ਆਪਸ਼ਨ ਤੇ ਜਾਓ।

 • ਹੁਣ ਡਰਾਪ ਡਾਊਨ ਲਿਸਟ ਤੋਂ ਰਾਜ , ਜਿਲਾ , ਉਪ ਜਿਲਾ , ਬਲਾਕ ਅਤੇ ਪਿੰਡ ਦੀ ਜਾਣਕਾਰੀ ਭਰੋ ।

 • ਇਸਤੋਂ ਬਾਅਦ Get Report ਤੇ ਕਲਿਕ ਕਰੋ ।

 • ਇਥੇ ਲਾਭਾਰਥੀਆਂ ਦੀ ਪੂਰੀ ਲਿਸਟ ਤੁਹਾਡੇ ਸਾਮਣੇ ਆ ਜਾਵੇਗੀ , ਇਸ ਵਿਚ ਆਪਣਾ ਨਾਮ ਚੈਕ ਕਰ ਸਕਦੇ ਹੋ ।

ਇਹਦਾ ਚੈਕ ਕਰੋ ਕਿਸ਼ਤ ਦਾ ਸਟੇਟਸ

 • ਸਭਤੋਂ ਪਹਿਲਾਂ ਪੀਐਮ ਕਿਸਾਨ ਦੀ ਵੈਬਸਾਈਟ pmkisan.gov.in ਤੇ ਜਾਓ।

 • ਹੁਣ Farmers Corner ਤੇ ਕਲਿਕ ਕਰੋ ।

 • ਇਸਤੋਂ ਬਾਅਦ ਬੇਨੇਫਿਸ਼ਿਯਰੀ ਸਟੇਟਸ ਆਪਸ਼ਨ ਤੇ ਜਾਓ ।

 • ਹੁਣ ਤੁਹਾਡੇ ਸਾਮਣੇ New Page ਖੁਲ੍ਹੇਗਾ ।

 • ਇਥੇ ਤੁਸੀ ਆਪਣਾ ਅਧਾਰ ਨੰਬਰ , ਮੋਬਾਈਲ ਨੰਬਰ ਦਰਜ ਕਰੋ ।

 • ਹੁਣ ਤੁਹਾਨੂੰ ਆਪਣੇ ਸਟੇਟਸ ਦੀ ਪੂਰੀ ਡਿਟੇਲਸ ਮਿੱਲ ਜਾਵੇਗੀ ।

ਪੀਐਮ ਕਿਸਾਨ ਸਨਮਾਨ ਯੋਜਨਾ

ਇਸ ਯੋਜਨਾ ਦੇ ਤਹਿਤ ਦੇਸ਼ਭਰ ਦੇ ਕਰੋੜਾਂ ਕਿਸਾਨਾਂ ਦੇ ਖਾਤਿਆਂ ਵਿਚ 2-2 ਹਜ਼ਾਰ ਰੁਪਏ ਕਰਕੇ ਹਰ 3 ਮਹੀਨੇ ਵਿਚ ਪੈਸੇ ਟਰਾਂਸਫਰ ਕੀਤੇ ਜਾਂਦੇ ਹਨ । ਹੁਣ ਤਕ ਕਿਸਾਨਾਂ ਨੂੰ 9 ਕਿਸ਼ਤਾਂ ਮਿਲ ਚੁਕੀ ਹੈ । ਜਿਸਦੇ ਤਹਿਤ 1.58 ਲੱਖ ਰੁਪਏ ਕਿਸਾਨਾਂ ਨੂੰ ਟਰਾਂਸਫਰ ਕਿੱਤੇ ਜਾ ਚੁਕੇ ਹਨ । ਇਹ ਰਕਮ ਕਿਸਾਨਾਂ ਦੇ ਖਾਤੇ ਵਿਚ ਆਨਲਾਈਨ ਟਰਾਂਸਫਰ ਕੀਤੀ ਜਾਂਦੀ ਹੈ । ਇਸ ਯੋਜਨਾ ਦੇ ਤਹਿਤ ਲਗਭਗ 12 ਕਰੋੜ ਕਿਸਾਨ ਰਜਿਸਟਰਡ ਹਨ।

ਇਹ ਵੀ ਪੜ੍ਹੋ : LPG Cylinder : ਨਵੇਂ ਸਾਲ ਤੋਂ ਵਧੇਗੀ LPG ਸਿਲੰਡਰ ਦੀ ਕੀਮਤ! ਡਿਜੀਟਲ ਪੇਮੈਂਟ 'ਚ ਵੀ ਹੋਵੇਗਾ ਵੱਡਾ ਬਦਲਾਅ

Summary in English: Now all the farmers will not get the benefit of the scheme in PM Kisan Yojana, know the new order

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription