ਜਿਹੜੇ ਲੋਕ ਆਪਣੇ ਘਰ ਦੀ ਛੱਤ ਤੇ ਸੂਰਜੀ ਊਰਜਾ ਲਗਵਾਉਣ ਦਾ ਸੁਪਣਾ ਦੇਖ ਰਹੇ ਹਨ , ਤਾਂ ਹੁਣ ਉਹ ਸੁਪਣਾ ਪੂਰਾ ਹੋਣ ਵਾਲਾ ਹੈ । ਸੂਰਜੀ ਊਰਜਾ ਦੀ ਸਹੀ ਵਰਤੋ ਨੂੰ ਹੁਲਾਰਾ ਦੇਣ ਦੇ ਲਈ ਹਰ ਦਿਨ ਨਵੀਆਂ - ਨਵੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ । ਇਸੀ ਦੇ ਚਲਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਕਿਹਾ ਹੈ ਕਿ ਹਰ ਪਰਿਵਾਰ ਆਪਣੀ ਪਸੰਦ ਦੇ ਕਿਸੀ ਵੀ ਵਿਕਰੇਤਾ ਦੁਆਰਾ ਰੂਫਟੋਪ ਸੋਲਰ ਪੈਨਲ (Rooftop Solar Panel) ਲਗਵਾਉਣ ਦੇ ਯੋਗ ਹਨ । ਨਾਲ ਹੀ ਤੁਹਾਨੂੰ ਇਸਦੇ ਚਲਦੇ ਸਰਕਾਰੀ ਯੋਜਨਾ ਦੇ ਤਹਿਤ ਲਾਭ ਜਾਂ ਸਬਸਿਡੀ (Rooftop Solar Panel Subsidy) ਵੀ ਪ੍ਰਾਪਤ ਕਰ ਸਕਦੇ ਹਨ ।
ਆਪਣੀ ਪਸੰਦ ਦੇ ਅਨੁਸਾਰ ਲਗਵਾਓ ਸੂਰਜੀ ਊਰਜਾ (Install solar power according to your choice)
Solar Rooftop Yojana ਨੂੰ ਸਰਲ ਬਣਾਉਣ ਦਾ ਫੈਸਲਾ ਕੇਂਦਰੀ ਊਰਜਾ ਅਤੇ ਨਵੇਂ- ਨਵਿਆਉਣਯੋਗ ਊਰਜਾ ਮੰਤਰੀ ਆਰ ਕੇ ਸਿੰਘ (Energy Minister RK Singh) ਦੀ ਅਗਵਾਈ ਵਾਲੇ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਸਮੀਖਿਆ ਮੀਟਿੰਗ ਵਿਚ ਲਿੱਤਾ ਗਿਆ ਸੀ । ਬਿਆਨ ਦੇ ਅਨੁਸਾਰ, ਸਮੀਖਿਆ ਦੇ ਬਾਅਦ ਮੰਤਰੀ ਨੇ ਰੂਫਟੋਪ ਯੋਜਨਾ ਨੂੰ ਸਰਲ ਬਣਾਉਣ ਦੇ ਫੈਸਲੇ ਦਿੱਤੇ ਸੀ , ਤਾਂਕਿ ਲੋਕਾਂ ਤਕ ਆਸਾਨੀ ਵਿਚ ਪਹੁੰਚਾਇਆ ਜਾ ਸਕੇ ।
ਆਸਾਨੀ ਨਾਲ ਲੈ ਸਕਦੇ ਹੋ ਸੂਰਜੀ ਊਰਜਾ ਕਨੈਕਸ਼ਨ (Get easy connection to solar power)
ਇਸਦੇ ਇਲਾਵਾ ਫੈਸਲਾ ਦਿੱਤਾ ਗਿਆ ਹੈ ਕਿ ਹੁਣ ਤੋਂ ਕੋਈ ਵੀ ਪਰਿਵਾਰ ਨੂੰ ਸੂਚੀਬੱਧ ਵਿਕਰੇਤਾ(Listed Sellers) ਤੋਂ ਛੱਤ ਤੇ ਸੂਰਜੀ ਊਰਜਾ ਲਗਵਾਉਣ ਲਈ ਜਰੂਰੀ ਨਹੀਂ ਹੈ । ਨਾਲ ਹੀ ਬਿਆਨ ਵਿਚ ਕਿਹਾ ਗਿਆ ਹੈ ਕਿ ਪਰਿਵਾਰ ਖੁਦ ਵੀ ਰੂਪਟੋਪ ਲਗਵਾ ਸਕਦੇ ਹਨ ਜਾਂ ਆਪਣੀ ਪਸੰਦ ਦੇ ਕਿਸੀ ਵੀ ਵਿਕਰੇਤਾ ਦੁਆਰਾ ਰੂਫਟਾਪ ਲਗਵਾ ਸਕਦੇ ਹਨ ।
15 ਦਿੰਨਾ ਵਿਚ ਲਗੇਗਾ ਸੂਰਜੀ ਊਰਜਾ (Solar Panel will be Installed within 15 Days)
ਰੂਪਟੋਪ ਲਗਵਾਉਣ ਦੀ ਸੂਚਨਾ ਇਕ ਪੱਤਰ ਜਾਂ ਅਰਜੀ ਦੀ ਮਦਦ ਤੋਂ ਜਾਂ ਅਧਿਕਾਰਕ ਵੈਬਸਾਈਟ mnre.gov.in ਤੇ ਦਿੱਤੀ ਜਾ ਸਕਦੀ ਹੈ । ਜਿਸ ਨੂੰ ਹਰੇਕ ਡਿਸਕੌਮ ਅਤੇ ਕੇਂਦਰ ਸਰਕਾਰ ਦੁਆਰਾ ਰੂਫਟਾਪ ਯੋਜਨਾ ਲਈ ਸਥਾਪਿਤ ਕਿੱਤਾ ਗਿਆ ਹੈ । ਡਿਸਟ੍ਰੀਬਿਊਸ਼ਨ ਕੰਪਨੀ ਇਹ ਯਕੀਨੀ ਬਣਾਏਗੀ ਕਿ ਸੂਚਨਾ ਮਿਲਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਨੈੱਟ ਮੀਟਰਿੰਗ ਉਪਲਬਧ ਕਰਵਾ ਦਿੱਤੀ ਜਾਵੇ।
ਸੂਰਜੀ ਊਰਜਾ ਤੇ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਸਬਸਿਡੀ (Government Subsidy on Solar Energy)
ਇਸ ਸਬਸਿਡੀ ਦੇ ਤਹਿਤ 3 ਕਿਲੋਵਾਟ ਸਮਰੱਥਾ ਤਕ ਦੀ ਛੱਤ ਦੇ ਲਈ 40% ਅਤੇ 10 ਕਿਲੋਵਾਟ ਤਕ ਦੀ ਛੱਤ ਦੇ ਲਈ 20% ਹੈ।ਅਤੇ ਇਸਦੇ ਸਥਾਪਨ ਦੇ 30 ਦਿੰਨਾ ਦੇ ਵਿਚਕਾਰ ਡਿਸਕੌਮ ਦੁਆਰਾ ਘਰ ਦੇ ਮਾਲਕ ਦੇ ਖਾਤੇ ਵਿੱਚ ਜਮਾ ਕਰ ਦਿੱਤੀ ਜਾਵੇਗੀ ।
ਲਗਾਉਣ ਤੋਂ ਪਹਿਲਾਂ ਹੋਵੇਗੀ ਮੀਟਰ ਦੀ ਗੁਣਵਤਾ ਦੀ ਜਾਂਚ (Meter quality will be checked before installation)
ਦੱਸ ਦਈਏ ਕਿ ਸੋਲਰ ਪੈਨਲ ਅਤੇ ਇਨਵਰਟਰ ਦੀ ਗੁਣਵਤਾ ਦੀ ਜਾਂਚ ਵੀ ਕਿੱਤੀ ਜਾਵੇਗੀ । ਨਾਲ ਹੀ ਕੇਂਦਰ ਸਰਕਾਰ ਸਮੇਂ - ਸਮੇਂ ਤੇ ਉਲਾਰ ਪੈਨਲ ਨਿਰਮਾਤਾ ਅਤੇ ਇਨਵਰਟਰ ਨਿਰਮਾਤਾ ਦੀ ਸੂਚੀ ਜਾਰੀ ਕਰੇਗੀ ਜਿਸ ਦੇ ਉਤਪਾਦ ਗੁਣਵੱਤਾ ਦੇ ਮਾਪਦੰਡਾਂ ਅਤੇ ਕੀਮਤ ਸੂਚੀ ਨੂੰ ਪੂਰਾ ਕਰਦੇ ਹਨ ਅਤੇ ਇਸਦੇ ਲਈ ਸੰਪੂਰਨ ਫਿੱਟ ਹਨ।
ਸੋਲਰ ਪੈਨਲ ਦੇ ਨਾਲ ਇਨਵਰਟਰ ਚੁਣਨ ਦਾ ਵੀ ਹੋਵੇਗਾ ਵਿਕਲਪ (Option to choose inverter with solar panel)
ਇਸ ਯੋਜਨਾ ਦੇ ਤਹਿਤ ਪਰਿਵਾਰ ਦਾ ਮੈਂਬਰ ਆਪਣੀ ਪਸੰਦ ਦੇ ਸੋਲਰ ਪੈਨਲ ਅਤੇ ਇਨਵਰਟਰ ਦੀ ਚੋਣ ਕਰ ਸਕਦੇ ਹਨ ।
ਡਿਸਕੌਮ ਦੁਆਰਾ ਕਿਸੀ ਵੀ ਵਿਕਰੇਤਾ ਦੁਆਰਾ ਰੂਫਟੋਪ ਨੂੰ ਲਗਾਉਣ ਦਾ ਵਿਕਲਪ ਪਹਿਲਾਂ ਵਾਂਗ ਹੀ ਉਪਲਬਧ ਹੋਵੇਗਾ। ਅਜਿਹੇ ਮਾਮਲਿਆਂ ਵਿਚ ਵੀ , ਮਾਲਕ ਆਪਣੀ ਪਸੰਦ ਦੇ ਸੋਲਰ ਪੈਨਲ ਅਤੇ ਇਨਵਰਟਰ ਦੀ ਚੋਣ ਬਿਆਨ ਦੇ ਅਨੁਸਾਰ ਕਰ ਸਕਦੇ ਹਨ ।
ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਦਾ MSP 'ਤੇ ਵੱਡਾ ਵਾਅਦਾ, 50 ਫੀਸਦੀ ਖੇਤੀ ਮਜ਼ਦੂਰੀ ਦੇਣ ਦਾ ਵੀ ਭਰੋਸਾ
Summary in English: Now install solar panels of your choice on the rooftop, the government will give 40% grant