
ਕੇਂਦਰ ਸਰਕਾਰ ਦੀਆਂ ਅਜਿਹੀਆਂ ਕਈ ਯੋਜਨਾਵਾਂ ਹਨ, ਜੋ ਕਿਸਾਨਾਂ ਸਮੇਤ ਆਮ ਲੋਕਾਂ ਨੂੰ ਵੀ ਲਾਭ ਪਹੁੰਚਾ ਰਹੀ ਹੈ | ਬਹੁਤ ਸਾਰੇ ਲੋਕ ਆਪਣੇ ਖਰਚਿਆਂ ਵਿਚੋਂ ਕੁਝ ਪੈਸੇ ਬਚਾਉਂਦੇ ਹਨ ਅਤੇ ਬਚਤ ਖਾਤੇ ਵਿਚ ਪਾ ਦਿੰਦੇ ਹਨ, ਤਾਂਕਿ ਜ਼ਰੂਰਤ ਪੈਣ ਤੇ ਪੈਸੇ ਦੀ ਵਰਤੋਂ ਕੀਤੀ ਜਾ ਸਕੇ | ਵੈਸੇ ਤਾ ਇੱਥੇ ਬਹੁਤ ਸਾਰੀਆਂ ਸਰਕਾਰੀ ਯੋਜਨਾਵਾਂ ਹਨ, ਜਿਸ ਵਿਚ ਤੁਸੀਂ ਨਿਵੇਸ਼ ਕਰਕੇ ਪੈਸੇ ਦੀ ਬਚਤ ਕਰ ਸਕਦੇ ਹੋ | ਇਸ ਕੜੀ ਵਿੱਚ, ਪੋਸਟ ਆਫਿਸ ਸੇਵਿੰਗ ਸਕੀਮ (Post Office Saving Scheme) ਵਿੱਚ ਵੀ ਨਿਵੇਸ਼ ਕਰਨਾ ਬਹੁਤ ਸੁਰੱਖਿਅਤ ਹੈ | ਇਹ ਯੋਜਨਾ ਕਈ ਭਾਗਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ। ਕੋਈ ਯੋਜਨਾ ਬਜ਼ੁਰਗ ਨਾਗਰਿਕਾਂ ਲਈ ਹੈ, ਤਾਂ ਕਈ ਯੋਜਨਾਵਾਂ ਅਜਿਹੀਆਂ ਹਨ ਜਿਸ ਵਿਚ ਹਰ ਉਮਰ ਦੇ ਲੋਕ ਨਿਵੇਸ਼ ਕਰ ਸਕਦੇ ਹਨ | ਅੱਜ ਅਸੀਂ ਤੁਹਾਨੂੰ ਅਜਿਹੀ ਪੋਸਟ ਆਫਿਸ ਸਕੀਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਪੈਸੇ ਦੀ ਬਚਤ ਕਰਨ ਦੀ ਬਹੁਤ ਵਧੀਆ ਯੋਜਨਾ ਹੈ | ਜੇ ਤੁਸੀਂ ਇਸ ਯੋਜਨਾ ਵਿਚ ਨਿਵੇਸ਼ ਕਰਦੇ ਹੋ, ਤਾਂ ਤੁਹਾਡੇ ਪੈਸੇ ਦੁਗਣੇ ਹੋ ਸਕਦੇ ਹਨ | ਇਸ ਯੋਜਨਾ ਦਾ ਨਾਮ 'ਕਿਸਾਨ ਵਿਕਾਸ ਪੱਤਰ' ਹੈ।
ਕੀ ਹੈ ਕਿਸਾਨ ਵਿਕਾਸ ਪੱਤਰ ਯੋਜਨਾ ?
ਇਹ ਇਕ ਛੋਟੀ ਬਚਤ ਸਕੀਮ ਹੈ, ਜਿਸ ਵਿਚ ਰਕਮ ਦਾ ਨਿਵੇਸ਼ ਕਰਨ ਤੋਂ ਬਾਅਦ ਤੁਹਾਨੂੰ ਗਾਰੰਟੀ ਮਿਲਦੀ ਹੈ ਕਿ ਤੁਹਾਡੀ ਨਿਵੇਸ਼ ਦੀ ਰਕਮ ਬਿਲਕੁਲ ਸੁਰੱਖਿਅਤ ਹੈ | ਬਹੁਤ ਸਾਰੇ ਲੋਕ ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈ ਰਹੇ ਹਨ |
ਸਕੀਮ ਦੀ ਵਿਆਜ ਦਰ ਘਟੀ
ਹਾਲ ਹੀ ਵਿੱਚ, ਇਸ ਯੋਜਨਾ ਵਿੱਚ ਵਿਆਜ ਦਰ ਘਟਾ ਦਿੱਤੀ ਗਈ ਹੈ | ਦੱਸ ਦੇਈਏ ਕਿ ਕੇਂਦਰ ਸਰਕਾਰ ਦੁਵਾਰਾ ਵਿਆਜ ਦਰ 6.9 ਪ੍ਰਤੀਸ਼ਤ ਕਰ ਦਿੱਤੀ ਹੈ। ਇਸ ਤੋਂ ਬਾਅਦ ਵੀ, ਇਸ ਯੋਜਨਾ ਵਿਚ ਤੁਹਾਡੇ ਪੈਸੇ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ |

ਪੈਸਾ ਮਿਲੇਗਾ ਦੁਗਣਾ
ਜੇ ਤੁਸੀਂ ਇਸ ਯੋਜਨਾ ਵਿੱਚ ਨਿਵੇਸ਼ ਕਰਦੇ ਹੋ, ਤਾਂ ਤੁਹਾਨੂੰ 10 ਸਾਲ 4 ਮਹੀਨੇ ਯਾਨੀ ਕੁੱਲ 124 ਮਹੀਨਿਆਂ ਬਾਅਦ ਪੈਸਾ ਦੁਗਣਾ ਹੋ ਕੇ ਮਿਲੇਗਾ | ਧਿਆਨ ਰਹੇ ਕਿ ਇਸ ਯੋਜਨਾ ਵਿਚ ਇਕ ਸ਼ਰਤ ਰੱਖੀ ਗਈ ਹੈ ਕਿ ਇਸ ਸਕੀਮ ਦੇ ਤਹਿਤ ਤੁਸੀਂ ਸਿਰਫ 100 ਰੁਪਏ ਦੇ ਗੁਣਾ ਵਿਚ ਹੀ ਰਕਮ ਜਮ੍ਹਾ ਕਰ ਸਕਦੇ ਹੋ |
ਸਕੀਮ ਵਿੱਚ ਨਿਵੇਸ਼ ਕਰਨ ਲਈ ਅਧਿਕਤਮ ਸੀਮਾ
ਚੰਗੀ ਗੱਲ ਇਹ ਹੈ ਕਿ ਕਿਸਾਨ ਵਿਕਾਸ ਪੱਤਰ ਖਾਤੇ ਵਿੱਚ ਫੰਡ ਜਮ੍ਹਾ ਕਰਨ ਲਈ ਕੋਈ ਵੱਧ ਤੋਂ ਵੱਧ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਹੈ | ਇਸ ਯੋਜਨਾ ਤਹਿਤ ਕੋਈ ਵੀ ਬਾਲਗ ਆਪਣੇ ਜਾਂ ਆਪਣੇ ਕਿਸੇ ਨਾਬਾਲਿਗ ਲਈ ਕਿਸਾਨ ਵਿਕਾਸ ਪੱਤਰ ਸਰਟੀਫਿਕੇਟ ਖਰੀਦ ਸਕਦਾ ਹੈ। ਤੁਸੀਂ ਇਹ ਕਿਸੇ ਵੀ ਡਾਕਘਰ ਤੋਂ ਪ੍ਰਾਪਤ ਕਰ ਸਕਦੇ ਹੋ | ਖਾਸ ਗੱਲ ਇਹ ਹੈ ਕਿ ਇਸ ਯੋਜਨਾ ਵਿੱਚ ਨੌਮੀਨੇਸ਼ਨ ਦੀ ਸਹੂਲਤ ਉਪਲਬਧ ਹੈ | ਜਿਸ ਮਿਤੀ ਤੋਂ ਕਿਸਾਨ ਵਿਕਾਸ ਪੱਤਰ ਜਾਰੀ ਹੋਇਆ ਹੈ, ਉਸਦੇ ਢਾਈ ਸਾਲ ਬਾਦ ਤੁਸੀ ਜਮਾ ਰਾਸ਼ੀ ਵੀ ਕੱਢ ਸਕਦੇ ਹੋ |