
ਕੋਰੋਨਾ ਦੇ ਕਾਰਨ, ਦੇਸ਼ ਭਰ ਵਿੱਚ ਤਾਲਾਬੰਦੀ ਦੀ ਸਥਿਤੀ ਪੈਦਾ ਹੋ ਗਈ ਹੈ | ਕਿਉਂਕਿ ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ | ਜਿਸ ਕਾਰਨ ਸਰਕਾਰ ਤਾਲਾਬੰਦੀ ਦੀ ਮਿਆਦ ਵੀ ਅਗੇ ਵਧਾ ਰਹੀ ਹੈ। ਜਿਸਦਾ ਗਰੀਬ ਲੋਕ ਅਤੇ ਕਿਸਾਨ ਸਭ ਤੋਂ ਵੱਧ ਦੁੱਖ ਝੱਲ ਰਹੇ ਹਨ, ਇਸ ਲਈ ਸਰਕਾਰ ਬਹੁਤ ਸਾਰੇ ਵਿਸ਼ੇਸ਼ ਪੈਕੇਜ ਅਤੇ ਯੋਜਨਾਵਾਂ ਪੇਸ਼ ਕਰ ਰਹੀ ਹੈ | ਤਾਂਕਿ ਇਸ ਸਮੱਸਿਆ ਨਾਲ ਨਜਿੱਠਣ ਵਿਚ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ | ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ 6 ਮਈ ਤੱਕ ਤਕਰੀਬਨ 8.19 ਕਰੋੜ ਪ੍ਰਧਾਨ ਮੰਤਰੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ 2 ਹਜ਼ਾਰ ਰੁਪਏ ਦੀ ਕਿਸ਼ਤ ਉਹਨਾਂ ਦੇ ਖਾਤੇ ਵਿਚ ਪਾਈ ਗਈ ਸੀ।
ਇਸ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਨਾਲ ਸਬੰਧਤ 5 ਵੇਂ ਅਤੇ ਅੰਤਮ ਪੜਾਅ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 2 ਹਜ਼ਾਰ ਰੁਪਏ ਦੀ 5 ਕਿਸ਼ਤਾਂ ਕਿਸਾਨਾਂ ਦੇ ਖਾਤਿਆਂ' ਚ ਭੇਜੀਆਂ ਗਈਆਂ ਹਨ। ਇਸ ਸਕੀਮ ਦੀ ਛੇਵੀਂ ਕਿਸ਼ਤ ਵੀ ਛੇਤੀ ਹੀ ਕਿਸਾਨਾਂ ਦੇ ਖਾਤੇ ਵਿੱਚ ਆ ਜਾਵੇਗੀ। ਜਿਹੜੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ (ਪੀਐਮ-ਕਿਸਾਨ) ਦੀ ਕਿਸ਼ਤ ਨਹੀਂ ਮਿਲੀ ਹੈ,ਤਾ ਉਹ ਪ੍ਰੇਸ਼ਾਨ ਨਾ ਹੋਣ ਪੈਸੇ ਓਹਨਾ ਦੇ ਖਾਤਿਆਂ ਤੇ ਜਰੂਰ ਆਵੇਗਾ |

ਜਾਣੋ ! ਕਿਉਂ ਨਹੀਂ ਆ ਰਹੇ ਖਾਤੇ ਵਿੱਚ ਪੈਸੇ ?
ਇਹ ਯੋਜਨਾ ਮੋਦੀ ਸਰਕਾਰ ਨੇ ਫਰਵਰੀ 2019 ਵਿੱਚ ਸ਼ੁਰੂ ਕੀਤੀ ਸੀ। ਤਾਂਕਿ ਕਿਸਾਨ ਮੁਸ਼ਕਲ ਸਮਿਆਂ ਵਿੱਚ ਬਿਨਾਂ ਕਿਸੇ ਕਰਜ਼ੇ ਦੇ ਆਪਣੀ ਖੇਤੀ ਦੀ ਦੇਖਭਾਲ ਕਰ ਸਕਣ। ਜਿਸ ਵਿੱਚ, ਇਸ ਯੋਜਨਾ ਦੇ ਤਹਿਤ, ਸਰਕਾਰ 2-2 ਹਜ਼ਾਰ ਰੁਪਏ ਦੀਆਂ 3 ਕਿਸ਼ਤਾਂ ਵਿੱਚ 6 ਹਜ਼ਾਰ ਰੁਪਏ ਸਾਲਾਨਾ ਦੇ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਦਿੰਦੀ ਹੈ। ਪਰ ਗਲਤ ਆਧਾਰ ਨੰਬਰ ਅਤੇ ਖਾਤਾ ਨੰਬਰ ਦੇ ਕਾਰਨ, ਖਾਤੇ ਵਿੱਚ ਪੈਸੇ ਨਹੀਂ ਆ ਰਹੇ ਹਨ |
ਇਸ ਨਵੇਂ ਵਿੱਤੀ ਸਾਲ ਵਿੱਚ ਕਿਸਾਨਾਂ ਦੇ ਨਾਮ ਸ਼ਾਮਲ ਕੀਤੇ ਜਾ ਰਹੇ ਹਨ
ਕੇਂਦਰ ਸਰਕਾਰ ਨੇ ਨਵੇਂ ਵਿੱਤੀ ਸਾਲ ਵਿੱਚ ਕਿਸਾਨਾਂ ਦੇ ਨਾਮ ਸ਼ਾਮਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਲਈ ਹੁਣ ਇਕ ਨਵੀਂ ਸੂਚੀ ਜਾਰੀ ਕੀਤੀ ਜਾਵੇਗੀ। ਇਸ ਤੋਂ ਪਹਿਲਾਂ, ਕਿਸਾਨਾਂ ਨੂੰ ਸੂਚੀ ਵਿੱਚ ਆਪਣੇ ਨਾਮਾਂ ਦੀ ਜਾਂਚ ਕਰਨ ਅਤੇ ਨਵੇਂ ਨਾਮ ਸ਼ਾਮਲ ਕਰਨ ਦਾ ਮੌਕਾ ਦਿੱਤਾ ਗਿਆ ਹੈ |