1. Home

ਪ੍ਰਧਾਨ ਮੰਤਰੀ ਆਵਾਸ ਯੋਜਨਾ ਅੱਪਡੇਟ: ਮਕਾਨ ਖਰੀਦਣ ਲਈ ਸਰਕਾਰ ਤੋਂ ਮਿਲੇਗੀ 2.50 ਲੱਖ ਰੁਪਏ ਦੀ ਸਬਸਿਡੀ

ਸਰਕਾਰ ਦੀ ਤਰਫ ਤੋਂ ਗਰੀਬ ਅਤੇ ਕਮਜ਼ੋਰ ਆਮਦਨੀ ਵਰਗ ਦੇ ਲੋਕਾਂ ਦੇ ਲਈ ਸਰਕਾਰ ਕਈ ਯੋਜਨਾਵਾਂ ਚਲਾ ਰਹੀ ਹੈ । ਜਿਨ੍ਹਾਂ ਦੇ ਤਹਿਤ ਇਨ੍ਹਾਂ ਨੂੰ ਲਾਭ ਪਹੁੰਚਾਇਆ ਜਾਂਦਾ ਹੈ । ਸਰਕਾਰ ਵਲੋਂ ਗਰੀਬ ਪਰਿਵਾਰਾਂ ਨੂੰ ਸਸਤਾ ਅਨਾਜ ਉਪਲੱਭਦ ਕਰਵਾਇਆ ਜਾਂਦਾ ਹੈ ।

Pavneet Singh
Pavneet Singh
Pradhan Mantri Awas Yojana

Pradhan Mantri Awas Yojana

ਸਰਕਾਰ ਦੀ ਤਰਫ ਤੋਂ ਗਰੀਬ ਅਤੇ ਕਮਜ਼ੋਰ ਆਮਦਨੀ ਵਰਗ ਦੇ ਲੋਕਾਂ ਦੇ ਲਈ ਸਰਕਾਰ ਕਈ ਯੋਜਨਾਵਾਂ ਚਲਾ ਰਹੀ ਹੈ । ਜਿਨ੍ਹਾਂ ਦੇ ਤਹਿਤ ਇਨ੍ਹਾਂ ਨੂੰ ਲਾਭ ਪਹੁੰਚਾਇਆ ਜਾਂਦਾ ਹੈ । ਸਰਕਾਰ ਵਲੋਂ ਗਰੀਬ ਪਰਿਵਾਰਾਂ ਨੂੰ ਸਸਤਾ ਅਨਾਜ ਉਪਲੱਭਦ ਕਰਵਾਇਆ ਜਾਂਦਾ ਹੈ । ਪੈਨਸ਼ਨ ਲਾਭ ਦੇ ਨਾਲ ਕਈ ਤਰ੍ਹਾਂ ਦੀ ਸਹੂਲਤ ਸਰਕਾਰ ਵਲੋਂ ਪ੍ਰਦਾਨ ਕੀਤੀ ਜਾਂਦੀ ਹੈ । ਇਸੀ ਕੜੀ ਵਿਚ ਸਾਰਿਆਂ ਨੂੰ ਆਪਣਾ ਘਰ ਉਪਲੱਭਦ ਕਰਵਾਉਣ ਦੇ ਉਦੇਸ਼ ਤੋਂ ਸਰਕਾਰ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐਮਏਵਾਏ) ਚਲਾਈ ਜਾ ਰਹੀ ਹੈ । ਇਸਦੇ ਤਹਿਤ ਕਮਜ਼ੋਰ ਆਮਦਨੀ ਵਰਗ ਦੀ ਲੋਕਾਂ ਨੂੰ ਸਬਸਿਡੀ ਦਾ ਲਾਭ ਪ੍ਰਦਾਨ ਕੀਤਾ ਜਾ ਰਿਹਾ ਹੈ । ਜੇ ਤੁਸੀ ਵੀ ਚਾਹੁੰਦੇ ਹੋ ਕੀ ਤੁਹਾਨੂੰ ਸਸਤੇ ਵਿਚ ਅਵਾਸ ਉਪਲੱਭਦ ਹੋਵੇ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ । ਅੱਜ ਕਮਜ਼ੋਰ ਆਮਦਨੀ ਵਰਗ ਦੇ ਲੋਕਾਂ ਦੇ ਲਈ ਆਪਣਾ ਘਰ ਬਣਾਉਣ ਦਾ ਸੁਪਣਾ ਪੂਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ । ਅਜਿਹੇ ਵਿਚ ਸਰਕਾਰ ਵੱਲੋਂ ਘਰ ਖਰੀਦਣ ਦੇ ਲਈ ਦਿੱਤੀ ਜਾ ਰਹੀ ਸਬਸਿਡੀ ਬਹੁਤ ਰਾਹਤ ਪਹੁੰਚਾ ਸਕਦੀ ਹੈ । ਜੇਕਰ ਤੁਸੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤੋਂ ਆਪਣਾ ਘਰ ਖਰੀਦਣਾ ਚਾਹੁੰਦੇ ਹੋ ਤਾਂ ਸਰਕਾਰ ਤੋਂ ਤੁਹਾਨੂੰ ਸਬਸਿਡੀ ਦਾ ਲਾਭ ਮਿਲ ਸਕਦਾ ਹੈ । ਇਨ੍ਹਾਂ ਹੀ ਨਹੀਂ ਬੈਂਕ ਤੋਂ ਲੋਨ ਵੀ ਆਸਾਨੀ ਨਾਲ ਮਿਲ ਜਾਵੇਗਾ । ਅੱਸੀ ਤੁਹਾਨੂੰ ਇਸ ਯੋਜਨਾ ਦੀ ਜਾਣਕਾਰੀ ਦੇ ਰਹੇ ਹਾਂ ਤਾਂਕਿ ਤੁਸੀ ਯੋਜਨਾ ਦਾ ਲਾਭ ਚੁੱਕ ਸਕੋਂ ।

ਆਪਣਾ ਘਰ ਖਰੀਦਣ ਦਾ ਵਧੀਆ ਮੌਕਾ

ਮੀਡਿਆ ਰਿਪੋਰਟ ਅਨੁਸਾਰ ਭਾਰਤ ਸਰਕਾਰ ਦੀ ਤਰਫ ਤੋਂ ਸ਼ੁਰੂ ਕਿੱਤੀ ਗਈ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐਮਏਵਾਈ) ਦੇ ਤਹਿਤ ਹੁਨ ਆਪਣਾ ਘਰ ਖਰੀਦਣ ਦਾ ਵਧੀਆ ਮੌਕਾ ਆਮ ਜਨਤਾ ਨੂੰ ਦਿੱਤਾ ਜਾ ਰਿਹਾ ਹੈ । ਇਸ ਯੋਜਨਾ ਦੇ ਤਹਿਤ ਫਲੈਟਸ ਖਰੀਦਣ ਵਾਲੇ ਲੋਕਾਂ ਨੂੰ ਮਾਤਰ 4 ਲੱਖ ਰੁਪਏ ਵਿਚ ਘਰ ਖਰੀਦਣ ਦਾ ਮੌਕਾ ਮਿਲੇਗਾ । ਇਸ ਦੇ ਲਈ ਰਜਿਸਟਰੇਸ਼ਨ ਕੀਤੇ ਜਾ ਰਹੇ ਹਨ ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਤੋਂ ਕਿੰਨੀ ਮਿਲੇਗੀ ਸਬਸਿਡੀ

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲਾਭਾਰਥੀਆਂ ਨੂੰ 3.20 ਲੱਖ ਰੁਪਏ ਦਾ ਬੈਂਕ ਤੋਂ ਲੋਨ ਮਿਲ ਜਾਵੇਗਾ । ਇਸ ਵਿਚ 2.5 ਲੱਖ ਰੁਪਏ ਦੀ ਸਬਸਿਡੀ ਸਰਕਾਰ ਦੀ ਤਰਫ ਤੋਂ ਦਿੱਤੀ ਜਾਵੇਗੀ । ਜੇਕਰ ਫਲੈਟ ਦੀ ਕੀਮਤ 6 ਲੱਖ ਰੁਪਏ ਹੈ ਜਿਸ ਵਿਚ ਤੁਹਾਨੂੰ ਫਲੈਟ ਦੇ ਲਈ 4 ਲੱਖ ਰੁਪਏ ਹੀ ਦੇਣੇ ਪਹਿਣਗੇ । ਇਨ੍ਹਾਂ 4 ਲੱਖ ਰੁਪਏ ਵਿਚ 3.20 ਲੱਖ ਦਾ ਲੋਨ ਵੀ ਬੈਂਕ ਦੇ ਰਹੀ ਹੈ ।

ਕੀ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ?

ਮੋਦੀ ਸਰਕਾਰ ਦੀ ਤਰਫ ਤੋਂ ਪੀਐਮ ਆਵਾਸ ਯੋਜਨਾ (ਪੀਐਮਏਵਾਈ) ਦੀ ਸ਼ੁਰੂਆਤ 25 ਜੂਨ 2015 ਨੂੰ ਕਿੱਤੀ ਗਈ ਸੀ । ਇਸਦੇ ਤਹਿਤ ਸ਼ਹਿਰੀ ਅਤੇ ਪੇਂਡੂ ਦੋਹਾਂ ਜਗਾਵਾਂ ਤੇ ਕਮਜ਼ੋਰ ਆਮਦਨੀ ਵਰਗ ਦੇ ਲੋਕਾਂ ਦੇ ਲਈ ਆਪਣਾ ਘਰ ਉਪਲੱਭਦ ਕਰਵਾਇਆ ਜਾ ਰਿਹਾ ਹੈ । ਇਸ ਯੋਜਨਾ ਦਾ ਉਦੇਸ਼ 2022 ਤਕ ਸਾਰਿਆਂ ਨੂੰ ਆਪਣਾ ਘਰ ਉਪਲੱਭਦ ਕਰਵਾਉਣਾ ਹੈ । ਇਸ ਯੋਜਨਾ ਦੇ ਤਹਿਤ ਸਰਕਾਰ 20 ਲੱਖ ਘਰ ਬਣਾਏਗੀ ਜਿਸ ਵਿਚੋਂ 18 ਲੱਖ ਘਰ ਝੁਗੀ-ਝੋਪੜੀ ਵਾਲ਼ੇ ਇਲਾਕਿਆਂ ਵਿਚ ਬਾਕੀ 2 ਲੱਖ ਸ਼ਹਿਰਾਂ ਦੇ ਗਰੀਬ ਇਲਾਕਿਆਂ ਵਿਚ ਬਣਾਏਗੀ । ਇਸ ਸਮੇਂ ਯੋਜਨਾ ਦਾ ਤੀਜਾ ਪੜਾਵ ਚਲ ਰਿਹਾ ਹੈ ਇਸ ਵਿਚ ਹੁਣ ਬਾਕੀ ਟੀਚੇ ਨੂੰ ਪੂਰਾ ਕੀਤਾ ਜਾਣਾ ਹੈ।

ਪੀਐਮ ਆਵਾਸ ਯੋਜਨਾ ਵਿਚ ਹੋਮ ਲੋਨ ਦੀ ਸੀਮਾ ਵਧਾਈ ਗਈ

ਪਹਿਲਾਂ ਪੀਐਮ ਆਵਾਸ ਯੋਜਨਾ ਦੇ ਤਹਿਤ ਸਿਰਫ ਗਰੀਬ ਵਰਗ ਨੂੰ ਹੀ ਲਾਭ ਮਿਲਦਾ ਸੀ । ਪਰ ਹੁਣ ਹੋਮ ਲੋਨ ਦੀ ਰਕਮ ਵਧਾ ਕੇ ਸ਼ਹਿਰੀ ਇਲਾਕਿਆਂ ਦੇ ਗਰੀਬ ਅਤੇ ਘਟ ਆਮਦਨੀ ਵਰਗ ਨੂੰ ਵੀ ਪੀਐਮਏਵਾਈ ਦੇ ਦਾਇਰੇ ਵਿਚ ਲਿਆਇਆ ਗਿਆ ਹੈ । ਸ਼ੁਰੂਆਤੀ ਪ੍ਰਬੰਧਾਂ ਦੇ ਅਨੁਸਾਰ ਪੀਐਮਏਵਾਈ ਵਿਚ ਹੋਮ ਲੋਨ ਦੀ ਰਕਮ 3 ਤੋਂ 6 ਲੱਖ ਰੁਪਏ ਤਕ ਸੀ । ਹੁਣ ਇਸ ਨੂੰ ਵਧਾਕੇ 18 ਲੱਖ ਰੁਪਏ ਤਕ ਕਰ ਦਿੱਤੀ ਗਈ ਹੈ ।

ਪੀਐਮ ਆਵਾਸ ਯੋਜਨਾ (ਪੀਐਮਏਵਾਈ ) ਵਿਚ ਲੋਨ ਤੇ ਕਿੰਨਾ ਦੇਣਾ ਹੋਵੇਗਾ ਵਿਆਜ

ਇਸ ਯੋਜਨਾ ਦਾ ਉਦੇਸ਼ ਸਾਲ 2022 ਤਕ ਸ਼ਹਿਰੀ ਅਤੇ ਪਿੰਡਾਂ ਦੇ ਗਰੀਬਾਂ ਨੂੰ ਆਵਾਸ ਪ੍ਰਦਾਨ ਕਰਨਾ ਹੈ । ਇਸ ਯੋਜਨਾ ਦੇ ਤਹਿਤ ਲੋਨ ਲੈਣ ਤੇ 6.50 % ਦੇ ਦਰ ਤੋਂ ਕਰਜੇ ਤੇ ਵਿਆਜ ਦੇਣਾ ਹੁੰਦਾ ਹੈ । ਵਿਆਜ ਦਰ ਵਿਚ ਸਮੇਂ-ਸਮੇਂ ਤੇ ਰਿਜ਼ਰਵ ਬੈਂਕ ਦੇ ਦੁਆਰਾ ਤਹਿ ਕੀਤੀ ਗਈ ਦਰਾਂ ਲਾਗੂ ਹੁੰਦੀ ਹੈ ਜੋ ਪਰਿਵਰਤਨਸ਼ੀਲ ਹੁੰਦੀ ਹੈ।

20 ਸਾਲ ਦੀ ਮਿਆਦ ਤਕ ਚੁਕਾ ਸਕਦੇ ਹੋ ਕਰਜਾ

ਪੀਐਮ ਆਵਾਸ ਯੋਜਨਾ ਦੇ ਲੀਤੇ ਗਏ ਕਰਜੇ ਦੀ ਮਿਆਦ 20 ਸਾਲ ਤਕ ਹੁੰਦੀ ਹੈ । ਇਸਲਈ ਤੁਸੀ ਇਸ ਕਰਜੇ ਨੂੰ ਇੰਨ੍ਹੇ ਲੰਮੇ ਮਿਆਦ ਤਕ ਕਿਸ਼ਤਾਂ ਦੇ ਰੂਪ ਵਿਚ ਚੁਕਾ ਸਕਦੇ ਹੋ । ਇਸ ਤਰਾਂ ਕਿਸ਼ਤ ਦੀ ਥੋੜੀ ਰਕਮ ਅੱਦਾ ਕਰਕੇ ਤੁਸੀ ਆਪਣੇ ਲਈ ਆਵਾਸ ਦਾ ਪ੍ਰਬੰਧ ਕਰ ਸਕਦੇ ਹੋ ।

ਕੌਣ ਲੈ ਸਕਦਾ ਹੈ ਪੀਐਮ ਆਵਾਸ ਯੋਜਨਾ ਦਾ ਲਾਭ ?

ਪੀਐਮ ਆਵਾਸ ਯੋਜਨਾ ਦਾ ਲਾਭ 21 ਤੋਂ ਲੈਕੇ 55 ਸਾਲ ਦੀ ਉਮਰ ਦਾ ਵਿਅਕਤੀ ਲੈ ਸਕਦਾ ਹੈ । ਜੇਕਰ ਆਵੇਦਨ ਕਰਨ ਵਾਲ਼ੇ ਦੀ ਉਮਰ 50 ਸਾਲ ਤੋਂ ਵੱਧ ਹੈ ਤਾਂ ਉਸਦੇ ਮੁੱਖ ਕਾਨੂੰਨੀ ਵਾਰਸ ਨੂੰ ਹੋਮ ਲੋਨ ਵਿੱਚ ਸ਼ਾਮਲ ਕੀਤਾ ਜਾਵੇਗਾ।

ਪੀਐਮ ਆਵਾਸ ਯੋਜਨਾ (ਪੀਐਮਏਵਾਈ) ਦੇ ਲਈ ਪਾਤਰ ਅਤੇ ਸ਼ਰਤਾਂ

ਪੀਐਮ ਆਵਾਸ ਯੋਜਨਾ ਵਿਚ ਆਵਾਸ ਲੈਣ ਦੇ ਲਈ ਕੁਝ ਪਾਤਰ ਅਤੇ ਸ਼ਰਤਾਂ ਵੀ ਨਿਧਾਰਤ ਕਿੱਤੀ ਗਈ ਹੈ ਜੋ ਇਸ ਤਰ੍ਹਾਂ ਹੈ -

  • -ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਲੈਣ ਲਈ ਭਾਰਤ ਦਾ ਮੂਲ ਨਿਵਾਸੀ ਹੋਣਾ ਜ਼ਰੂਰੀ ਹੈ।

  • -ਲਾਭਪਾਤਰੀ ਪਰਿਵਾਰ ਕੋਲ ਭਾਰਤ ਵਿੱਚ ਪੱਕਾ ਘਰ ਨਹੀਂ ਹੋਣਾ ਚਾਹੀਦਾ।

  • -ਇੱਕ ਲਾਭਪਾਤਰੀ ਪਰਿਵਾਰ ਵਿੱਚ ਪਤੀ, ਪਤਨੀ, ਅਣਵਿਆਹੇ ਪੁੱਤਰ ਅਤੇ/ਜਾਂ ਅਣਵਿਆਹੇ ਧੀਆਂ ਸ਼ਾਮਲ ਹੋਣਗੇ।

  • -ਇੱਕ ਬਾਲਗ ਕਮਾਉਣ ਵਾਲਾ ਮੈਂਬਰ (ਵਿਵਾਹਿਕ ਸਥਿਤੀ ਦੀ ਪਰਵਾਹ ਕੀਤੇ ਬਿਨਾਂ) ਨੂੰ ਇੱਕ ਅਲੱਗ ਘਰ ਮੰਨਿਆ ਜਾ ਸਕਦਾ ਹੈ; ਬਸ਼ਰਤੇ ਕਿ ਉਹ

  • -ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਆਪਣੇ ਨਾਮ 'ਤੇ ਪੱਕੇ (ਸਾਰੇ ਮੌਸਮ ਦੀ ਇਕਾਈ) ਘਰ ਦਾ ਮਾਲਕ ਨਾ ਹੋਵੇ।

  • -ਇੱਕ ਵਿਆਹੇ ਜੋੜੇ ਦੇ ਮਾਮਲੇ ਵਿੱਚ, ਜਾਂ ਤਾਂ ਪਤੀ-ਪਤਨੀ ਸੰਯੁਕਤ ਮਲਕੀਅਤ ਵਿੱਚ ਇੱਕਲੇ ਘਰ ਲਈ ਯੋਗ ਹੋਣਗੇ, ਜੋ ਕਿ ਸਕੀਮ ਦੇ ਅਧੀਨ ਪਰਿਵਾਰ ਦੀ ਆਮਦਨੀ ਯੋਗਤਾ ਦੇ ਅਨੁਕੂਲ ਹੈ।

  • -EWS/LIG ਸ਼੍ਰੇਣੀ ਵਿੱਚ, ਸੁਧਾਰ ਜਾਂ ਵਿਸਥਾਰ ਲਈ ਲਏ ਗਏ ਹੋਮ ਲੋਨ ਵੀ ਯੋਗ ਹਨ ਬਸ਼ਰਤੇ ਵੱਧ ਤੋਂ ਵੱਧ ਕਾਰਪੇਟ ਖੇਤਰ ਕ੍ਰਮਵਾਰ 30 ਵਰਗ ਮੀਟਰ ਅਤੇ 60 ਵਰਗ ਮੀਟਰ ਹੋਵੇ।

  • -ਜੇਕਰ ਪਰਿਵਾਰ ਵਿੱਚ ਕੋਈ ਔਰਤ ਮੈਂਬਰ ਨਹੀਂ ਹੈ ਤਾਂ ਔਰਤ ਦੀ ਮਲਕੀਅਤ ਦੀ ਕੋਈ ਲੋੜ ਨਹੀਂ ਹੈ।

ਕਿੰਨੀ ਆਮਦਨੀ ਵਾਲੇ ਵਰਗ ਸ਼ਾਮਲ ਹੋ ਸਕਦੇ ਹਨ ਇਸ ਯੋਜਨਾ ਵਿਚ

EWS ਦੇ ਲਈ ਸਾਲ ਦੀ ਆਮਦਨ 3.00 ਲੱਖ ਰੁਪਏ ਨਿਧਾਰਤ ਕੀਤੀ ਗਈ ਹੈ । ਜੱਦਕਿ LIG ਦੇ ਲਈ ਸਾਲ ਦੀ ਆਮਦਨੀ 3 ਲੱਖ ਤੋਂ 6 ਲੱਖ ਦੇ ਵਿਚਕਾਰ ਹੋਣੀ ਚਾਹੀਦੀ ਹੈ । ਹਾਲਾਂਕਿ ਹੁਣ 12 ਅਤੇ 18 ਲੱਖ ਰੁਪਏ ਤਕ ਦੀ ਆਮਦਨ ਵਾਲੇ ਲੋਕ ਵੀ ਪੀਐਮਏਵਾਈ ਦਾ ਲਾਭ ਚੁੱਕ ਸਕਦੇ ਹਨ ।

ਆਮਦਨੀ ਦਾ ਸਰਟੀਫਿਕੇਟ ਜਮ੍ਹਾ ਕਰਨਾ ਹੋਵੇਗਾ

ਪੀਐਮ ਆਵਾਸ ਯੋਜਨਾ ਵਿਚ ਘਰ ਖਰੀਦਣ ਤਹਿਤ ਕਰਜਾ ਪ੍ਰਾਪਤ ਕਰਨ ਦੇ ਲਈ ਤਨਖਾਹ ਲੈਣ ਵਾਲੇ ਲੋਕਾਂ ਦੇ ਲਈ ਤਨਖਾਹ ਸਰਟੀਫਿਕੇਟ ਪੱਤਰ , ਫਾਰਮ 16 , ਜਾਂ ਇਨਕਮ ਟੈਕਸ ਰਿਟਰਨ (ITR) ਦੇਣਾ ਹੋਵੇਗਾ । ਆਪਣਾ ਕੰਮ ਕਰਨ ਵਾਲੇ ਲੋਕਾਂ ਦੇ ਲਈ 2.50 ਲੱਖ ਰੁਪਏ ਤਕ ਸਾਲ ਦੀ ਆਮਦਨ ਦੇ ਲਈ ਤਨਖਾਹ ਸਰਟੀਫਿਕੇਟ ਪੱਤਰ ਦੀ ਰੂਪ ਵਿਚ ਹਲਫਨਾਮਾ ਜਮ੍ਹਾ ਕਰਨਾ ਹੋਵੇਗਾ। ਜੇਕਰ ਸਾਲ ਦੀ ਆਮਦਨ 2.50 ਲੱਖ ਰੁਪਏ ਤੋਂ ਵੱਧ ਹੈ ਤਾਂ ਉਸ ਲਈ ਆਮਦਨ ਦਾ ਸਹੀ ਸਬੂਤ ਪੇਸ਼ ਕਰਨਾ ਹੋਵੇਗਾ ।

ਪੀਐਮ ਆਵਾਸ ਯੋਜਨਾ ਦੇ ਤਹਿਤ ਬੈਂਕ ਲੋਨ ਦੇ ਲਈ ਜਰੂਰੀ ਦਸਤਾਵੇਜ

ਪੀਐਮ ਆਵਾਸ ਯੋਜਨਾ ਤਹਿਤ ਘਰ ਖਰੀਦਣ ਦੇ ਲਈ ਬੈਂਕ ਤੋਂ ਲੋਨ ਲੈਣ ਲਈ ਕੁਝ ਮਹੱਤਵਪੂਰਨ ਦਸਤਾਵੇਜਾਂ ਦੀ ਜਰੂਰਤ ਹੋਵੇਗੀ:-

 

  • ਆਵੇਦਨ ਕਰਨ ਵਾਲੇ ਵਿਅਕਤੀ ਦਾ ਪਛਾਣ ਦਾ ਸਬੂਤ

  • ਆਵੇਦਨ ਕਰਨ ਵਾਲੇ ਦਾ ਪੈਨ ਕਾਰਡ

  • ਆਵੇਦਨ ਕਰਨ ਵਾਲੇ ਦਾ ਆਧਾਰ ਕਾਰਡ

  • ਪਤੇ ਦੇ ਸਬੂਤ ਲਈ,ਅਵੇਦਕ ਵੋਟਰ ਆਈਡੀ ਕਾਰਡ, ਬਿਜਲੀ ਬਿੱਲ, ਟੈਲੀਫੋਨ ਬਿੱਲ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ ਆਦਿ ਵਿੱਚੋਂ ਕੋਈ ਵੀ ਇੱਕ ਜਮ੍ਹਾਂ ਕਰ ਸਕਦਾ ਹੈ।

  • CLSS ਐਫੀਡੇਵਿਟ

  • ਆਵੇਦਨ ਕਰਨ ਵਾਲੇ ਦੀ ਪਾਸਪੋਰਟ ਸਾਇਜ ਫੋਟੋ

  • ਜਾਤੀ ਸਰਟੀਫਿਕੇਟ

  • ਰਜਿਸਟਰਡ ਮੋਬਾਈਲ ਨੰਬਰ

  • ਉਮਰ ਸਰਟੀਫਿਕੇਟ

  • ਬੈਂਕ ਪਾਸਬੁੱਕ ਦੇ ਵੇਰਵੇ   

ਇਹ ਵੀ ਪੜ੍ਹੋ :ਮੇਰੀ ਫਸਲ ਮੇਰਾ ਬਯੋਰਾ ਪੋਰਟਲ 'ਤੇ ਰਜਿਸਟਰ ਕਰਨ 'ਤੇ ਮਿਲੇਗਾ ਇਨਾਮ, ਜਾਣੋ ਕਿਵੇਂ ਕਰੀਏ ਅਪਲਾਈ?

Summary in English: Pradhan Mantri Awas Yojana Update will get subsidy of Rs 2.50 lakh from the government to buy a house

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters