1. Home

ਅਗਾਂਹਵਧੂ ਕਿਸਾਨਾਂ ਨੂੰ ਮਿਲੇਗਾ 5 ਲੱਖ ਤੱਕ ਦਾ ਨਕਦ ਇਨਾਮ, ਜਲਦੀ ਕਰੋ ਅਪਲਾਈ

ਜਿਥੇ ਅੱਜ ਦੇ ਸਮੇਂ ਵਿਚ ਲੋਕੀ ਪਿੰਡ ਛੱਡ ਕੇ ਸ਼ਹਿਰਾਂ ਦੀ ਤਰਫ ਵੱਧ ਰਹੇ ਹਨ, ਉਹਦਾ ਹੀ ਕੁਝ ਲੋਕ ਅਜਿਹੇ ਵੀ ਹਨ , ਜੋ ਸ਼ਹਿਰ ਵਿਚ ਆਪਣੀ ਨੌਕਰੀ ਛੱਡ ਕੇ ਖੇਤੀ ਨੂੰ ਆਪਣੀ ਰੋਜ਼ੀ-ਰੋਟੀ ਦੇ ਸਾਧਨ ਦੇ ਰੂਪ ਵਿਚ ਆਪਣਾ ਰਹੇ ਹਨ ਅਤੇ ਨਵੇਂ ਤਰੀਕਿਆਂ ਤੋਂ ਖੇਤੀ (Farming in new ways ) ਕਰਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ ।

Pavneet Singh
Pavneet Singh
Progressive farmers

Progressive farmers

ਜਿਥੇ ਅੱਜ ਦੇ ਸਮੇਂ ਵਿਚ ਲੋਕੀ ਪਿੰਡ ਛੱਡ ਕੇ ਸ਼ਹਿਰਾਂ ਦੀ ਤਰਫ ਵੱਧ ਰਹੇ ਹਨ, ਉਹਦਾ ਹੀ ਕੁਝ ਲੋਕ ਅਜਿਹੇ ਵੀ ਹਨ , ਜੋ ਸ਼ਹਿਰ ਵਿਚ ਆਪਣੀ ਨੌਕਰੀ ਛੱਡ ਕੇ ਖੇਤੀ ਨੂੰ ਆਪਣੀ ਰੋਜ਼ੀ-ਰੋਟੀ ਦੇ ਸਾਧਨ ਦੇ ਰੂਪ ਵਿਚ ਆਪਣਾ ਰਹੇ ਹਨ ਅਤੇ ਨਵੇਂ ਤਰੀਕਿਆਂ ਤੋਂ ਖੇਤੀ (Farming in new ways ) ਕਰਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ ।

ਇਸਲਈ ਕਿਸਾਨਾਂ ਦਾ ਪ੍ਰੋਤਸਾਹਨ ਵਧਾਉਣ ਦੇ ਲਈ ਕੇਂਦਰ ਸਰਕਾਰ ਹਮੇਸ਼ਾ ਹੀ ਕੋਈ ਨਾ ਕੋਈ ਨਵੀ ਯੋਜਨਾ ਲਿਆਉਂਦੀ ਰਹਿੰਦੀ ਹੈ । ਇਸੀ ਦੇ ਚਲਦੇ ਹੁਣ ਕਿਸਾਨਾਂ ਨੂੰ ਸਨਮਾਨਤ ਕਰਨ ਦੇ ਲਈ ਇਨਾਮ ਦਿਤੇ ਜਾਣਗੇ , ਤਾਕਿ ਉਹਨਾਂ ਦਾ ਕੁਝ ਨਵਾਂ ਕਰਨ ਦੀ ਇੱਛਾ ਨਾਲ ਉਨ੍ਹਾਂ ਦਾ ਮਨੋਬਲ ਮਜ਼ਬੂਤ ​​ਬਣਿਆ ਰਹੇ। ਇਹਦਾ ਵਿਚ ਹਰਿਆਣਾ ਸਰਕਾਰ (Government of Haryana ) ਆਪਣੇ ਨਾਗਰਿਕਾਂ ਲਈ ਤੋਹਫ਼ਾ ਲੈਕੇ ਆਈ ਹੈ ।

ਕਿਵੇਂ ਕਰੀਏ ਰਜਿਸਟਰੇਸ਼ਨ (How to register )

ਦਰਅਸਲ , ਹਰਿਆਣਾ (Haryana) ਦੇ ਕਿਸਾਨ ਹੁਣ 27 ਦਸੰਬਰ 2021 ਤੋਂ 15 ਜਨਵਰੀ 2022 ਤਕ ਆਫੀਸ਼ੀਅਲ ਵੈਬਸਾਈਟ ਤੇ ਮੁੱਖਮੰਤਰੀ ਪ੍ਰਗਤੀਸ਼ੀਲ ਕਿਸਾਨ ਸਨਮਾਨ ਯੋਜਨਾ (Mukhmantri Progressive Kisan Samman Yojana ) ਦੇ ਤਹਿਤ ਇਨਾਮ ਦੇ ਲਈ ਆਪਣਾ ਰਜਿਸਟਰੇਸ਼ਨ ਕਰਵਾ ਸਕਦੇ ਹਨ । ਜੋ ਵੀ ਕਿਸਾਨ ਇਸ ਵਿਚ ਇੱਛੁਕ ਹੈ ਉਹ ਇਸ ਲਿੰਕ www.agriharyana.gov.in ਤੇ ਕਲਿਕ ਕਰਕੇ ਆਪਣਾ ਰਜਿਸਟਰੇਸ਼ਨ ਕਰ ਸਕਦੇ ਹੋ ।

ਕਿਓਂ ਸ਼ੁਰੂ ਹੋਈ ਇਹ ਯੋਜਨਾ ? (Why this scheme started )

ਰਾਜ ਸਰਕਾਰ ਨੇ ਪ੍ਰਗਤੀਸ਼ੀਲ ਕਿਸਾਨਾਂ (progressive farmers) ਨੂੰ ਪ੍ਰੇਰਿਤ ਕਰਨ ,ਪਹਿਚਾਨਣ ਅਤੇ ਸਨਮਾਨਤ ਕਰਨ ਅਤੇ ਹੋਰ ਕਿਸਾਨਾਂ ਨੂੰ ਰਾਜ ਭਰ ਵਿਚ ਵਧੀਆ ਖੇਤੀ ਢੰਗ (Best Farming practices ) ਨੂੰ ਅਪਨਾਉਣ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਯੋਜਨਾ ਸ਼ੁਰੂ ਕੀਤੀ ਹੈ ।

ਮਿਲੇਗਾ ਨਕਦ ਇਨਾਮ (Will get cash prize )

ਇਕ ਸਰਕਾਰੀ ਬੁਲਾਰੇ ਨੇ ਕਹਿ ਹੈ ਕਿ ਇਸ ਯੋਜਨਾ ਦੇ ਤਹਿਤ ਚੁਣੇ ਗਏ ਕਿਸਾਨਾਂ ਨੂੰ ਖੇਤੀ ਅਤੇ ਸਹਿਯੋਗੀ ਖੇਤਰ ਵਿਚ ਉਹਨਾਂ ਦੇ
ਸ਼ਾਨਦਾਰ ਕੰਮ (Excellent work) ਦੇ ਲਈ ਰਕਮ ਇਨਾਮ ਮਿਲੇਗਾ। ਜਿਸ ਵਿਚ ਖੇਤੀ ਫ਼ਸਲਾਂ ਵਿਚ ਵੱਧ ਉਤਪਾਦਨ ਅਤੇ ਜਾਲ -ਬਚਤ , ਫ਼ਸਲ ਅਵਸ਼ੇਸ਼ ਪ੍ਰਬੰਧ , ਜੈਵਿਕ ਖੇਤੀ , ਏਕੀਕ੍ਰਿਤ ਖੇਤੀ ਜਿਦਾ ਹੋਰ ਅਮਲ ਨੂੰ ਅਪਣਾਉਣਾ ਸ਼ਾਮਲ ਹੈ ।

5 ਲੱਖ ਤਕ ਦਾ ਮਿਲੇਗਾ ਇਨਾਮ (Up to 5 lakhs will be given )

ਉਹਨਾਂ ਨੇ ਦੱਸਿਆ ਕਿ ਸੂਬਾ ਪੱਧਰ ’ਤੇ ਪਹਿਲਾ ਇਨਾਮ ਪ੍ਰਾਪਤ ਕਰਨ ਵਾਲੇ ਕਿਸਾਨ ਨੂੰ 5 ਲੱਖ ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ । ਇਸੀ ਤਰ੍ਹਾਂ ਪ੍ਰਗਤੀਸ਼ੀਲ ਕਿਸਾਨਾਂ ਨੂੰ ਤਿੰਨ ਲੱਖ ਰੁਪਏ ਦੇ ਦੋ ਇਨਾਮ ਅਤੇ ਤੀਜਾ ਇਨਾਮ ਇਕ-ਇਕ ਲੱਖ ਰੁਪਏ ਦੇ ਦਿੱਤੇ ਜਾਣਗੇ । ਨਾਲ ਹੀ ਜਿਲਾ ਪੱਧਰ ਤੇ 50-50 ਹਜਾਰ ਰੁਪਏ ਦੇ ਚਾਰ ਇਨਾਮ ਦਿੱਤੇ ਜਾਣਗੇ ।

ਇਹ ਵੀ ਪੜ੍ਹੋ :Jio ਨੇ ਯੂਜ਼ਰਸ ਨੂੰ ਦਿੱਤਾ 'ਹੈਪੀ ਨਿਊ ਈਅਰ 2022' ਦਾ ਤੋਹਫਾ! ਜਾਣੋ ਕਿ ਹੈ ਨਵਾਂ ਪਲਾਨ

Summary in English: Progressive farmers will get cash reward of up to 5 lakhs, apply soon

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters