1. Home

ਪੰਜਾਬ ਸਰਕਾਰ ਵਲੋਂ ਸੋਲਰ ਪੰਪ ਲਗਵਾਉਣ ਤੇ ਮਿਲੇਗੀ 80% ਸਬਸਿਡੀ, ਛੇਤੀ ਦਿਓ ਅਰਜੀ

ਪੰਜਾਬ ਦੇ ਮੁੱਖ ਤੌਰ ਤੇ ਹੇਠਾਂ ਲਿੱਖੇ 22 ਸੁਰੱਖਿਅਤ ਬਲਾਕਾਂ ( Safe ground water blocks ) ਦੇ ਚਾਹਵਾਨ ਕਿਸਾਨਾਂ / ਪੰਚਾਇਤਾਂ / ਸਰਕਾਰੀ ਅਦਾਰਿਆਂ / ਕਿਸਾਨ ਉਤਪਾਦਕ ਸੰਗਠਨਾਂ / ਪਾਣੀ ਵਰਤੋਂਕਾਰ ਸਮੂਹਾਂ ਤੋਂ ਹਰੇਕ ਪ੍ਰਕਾਰ ਦੀ ਖੇਤੀ ਦੀ ਸਿੰਚਾਈ ਵਾਸਤੇ ਅਤੇ ਇਸ ਤੋਂ ਇਲਾਵਾ ਰਾਜ ਦੇ ਬਾਕੀ ਸਾਰੇ ਅਸੁਰੱਖਿਅਤ ਬਲਾਕਾਂ ( Dark zone blocks ) ਦੇ ਕਿਸਾਨਾਂ ਜੋ ਸਿੰਚਾਈ ਲਈ ਡੀਜਲ ਪੰਪਾਂ ਨਾਲ ਚੱਲਣ ਵਾਲੇ ਲਘੂ / ਮਾਈਕਰੋ ਸਿਸਟਮ ਦੀ ਵਰਤੋਂ ਕਰਦੇ ਹਨ ਜਾਂ ਪੇਂਡੂ ਤਲਾਬਾਂ / ਫਾਰਮ ਤਲਾਬਾਂ / ਡਿੱਗੀਆਂ ਵਿੱਚੋਂ ਖੇਤੀ ਦੀ ਸਿੰਚਾਈ ਵਾਸਤੇ ਪਾਣੀ ਚੁੱਕਣ ਲਈ ਡੀਜਲ ਪੰਪਾਂ ਦੀ ਵਰਤੋਂ ਕਰਦੇ ਹਨ ਤੋਂ 3 , 5 , 7.5 ਅਤੇ 10 ਹਾਰਸਪਾਵਰ ਦੇ ਮੋਨੋਬਲਾਕ ਤੇ ਸਬਮਰਸੀਬਲ ( AC ) ਸੋਲਰ ਪੰਪ ਲਗਾਉਣ ਲਈ ਹੇਠਾਂ ਲਿਖੀਆਂ ਸ਼ਰਤਾਂ ਦੇ ਅਧਾਰ ਤੇ ਆਨਲਾਈਨ ਬਿਨੈ - ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ ।

Preetpal Singh
Preetpal Singh
Punjab Government

Punjab Government

ਪੰਜਾਬ ਦੇ ਮੁੱਖ ਤੌਰ ਤੇ ਹੇਠਾਂ ਲਿੱਖੇ 22 ਸੁਰੱਖਿਅਤ ਬਲਾਕਾਂ ( Safe ground water blocks ) ਦੇ ਚਾਹਵਾਨ ਕਿਸਾਨਾਂ / ਪੰਚਾਇਤਾਂ / ਸਰਕਾਰੀ ਅਦਾਰਿਆਂ / ਕਿਸਾਨ ਉਤਪਾਦਕ ਸੰਗਠਨਾਂ / ਪਾਣੀ ਵਰਤੋਂਕਾਰ ਸਮੂਹਾਂ ਤੋਂ ਹਰੇਕ ਪ੍ਰਕਾਰ ਦੀ ਖੇਤੀ ਦੀ ਸਿੰਚਾਈ ਵਾਸਤੇ ਅਤੇ ਇਸ ਤੋਂ ਇਲਾਵਾ ਰਾਜ ਦੇ ਬਾਕੀ ਸਾਰੇ ਅਸੁਰੱਖਿਅਤ ਬਲਾਕਾਂ ( Dark zone blocks ) ਦੇ ਕਿਸਾਨਾਂ ਜੋ ਸਿੰਚਾਈ ਲਈ ਡੀਜਲ ਪੰਪਾਂ ਨਾਲ ਚੱਲਣ ਵਾਲੇ ਲਘੂ / ਮਾਈਕਰੋ ਸਿਸਟਮ ਦੀ ਵਰਤੋਂ ਕਰਦੇ ਹਨ ਜਾਂ ਪੇਂਡੂ ਤਲਾਬਾਂ / ਫਾਰਮ ਤਲਾਬਾਂ / ਡਿੱਗੀਆਂ ਵਿੱਚੋਂ ਖੇਤੀ ਦੀ ਸਿੰਚਾਈ ਵਾਸਤੇ ਪਾਣੀ ਚੁੱਕਣ ਲਈ ਡੀਜਲ ਪੰਪਾਂ ਦੀ ਵਰਤੋਂ ਕਰਦੇ ਹਨ ਤੋਂ 3 , 5 , 7.5 ਅਤੇ 10 ਹਾਰਸਪਾਵਰ ਦੇ ਮੋਨੋਬਲਾਕ ਤੇ ਸਬਮਰਸੀਬਲ ( AC ) ਸੋਲਰ ਪੰਪ ਲਗਾਉਣ ਲਈ ਹੇਠਾਂ ਲਿਖੀਆਂ ਸ਼ਰਤਾਂ ਦੇ ਅਧਾਰ ਤੇ ਆਨਲਾਈਨ ਬਿਨੈ - ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ ।

ਨੋਟ:- ਜਿਨ੍ਹਾਂ ਕਿਸਾਨਾਂ ਦੇ ਆਪਣੇ ਜਾ ਪਰਿਵਾਰਿਕ ਮੇਂਬਰਾ ਦੇ ਨਾਮ ਤੇ ਪੀ.ਐਸ.ਪੀ.ਸੀ.ਐਲ ਵਲੋਂ ਸਿੰਚਾਈ ਲਈ ਬਿਜਲੀ ਦਾ ਕੁਨੈਕਸ਼ਨ ( ਮੋਟਰ ) ਦਿੱਤਾ ਹੋਇਆ ਹੈ, ਉਹ ਇਸ ਸਕੀਮ ਅਧੀਨ ਅਪਲਾਈ ਨਹੀਂ ਕਰ ਸਕਦੇ।

4500 ਸੋਲਰ ਪੰਪ ਲਗਾਉਣ ਲਈ ਸਕੀਮ ਦਾ ਵੇਰਵਾ , ਨੀਯਮ , ਸੂਰਤਾਂ ਅਤੇ ਬਿਨੈਪੱਤਰ ਫਾਰਮ ਬਰੋਸੁਰ ਵਿੱਚ ਦਿੱਤੇ ਗਏ ਹਨ ਜੋ ਕਿ www.pedasolarpumps.com ਤੇ ਦੇਖੋ ਅਤੇ ਡਾਊਨਲੋਡ ਕੀਤੇ ਜਾ ਸਕਦੇ ਹਨ ।

1) 4500 ਸੋਲਰ ਪੰਪ ਲਗਾਉਣ ਲਈ ਕੁੱਲ 4600 ਅਰਜੀਆਂ ਲਈਆਂ ਜਾਣਗੀਆਂ । ਵਾਧੂ 100 ਅਰਜੀਆਂ ਵੇਟਿੰਗ ਲਿਸਟ ਵਿੱਚ ਰੱਖੀਆਂ ਜਾਣਗੀਆਂ ਅਤੇ ਅਲਾਟਮੈਂਟ ਲਈ ਸੀਨੀਅਰਤਾ ਅਨੁਸਾਰ ਤਦ ਹੀ ਵਿਚਾਰੀਆਂ ਜਾਣਗੀਆਂ ਜੇਕਰ ਕਿਸੇ ਕਾਰਨ ਚੁਣਿਆ ਹੋਇਆ ਕਿਸਾਨ ਆਪਣੀ ਅਰਜੀ ਵਾਪਿਸ ਲੈਂਦਾ ਹੈ ਜਾਂ ਉਸਦੀ ਅਰਜੀ ਰੱਦ ਹੋ ਜਾਂਦੀ ਹੈ ।

2) ਯੋਗ ਕਿਸਾਨਾਂ ਨੂੰ ਸੋਲਰ ਪੰਪਾਂ ਦੀ ਅਲਾਟਮੈਂਟ ਪਹਿਲਾਂ ਆਓ - ਪਹਿਲਾਂ ਪਾਓ ਦੇ ਅਧਾਰ ਤੇ ਕੀਤੀ ਜਾਵੇਗੀ ਪ੍ਰੰਤੂ ਲਘੂ / ਮਾਈਕਰੋ ਸਿੰਚਾਈ ਵਾਲੇ ਕਿਸਾਨਾਂ ਨੂੰ ਪਹਿਲ ਦਿੱਤੀ ਜਾਵੇਗੀ ।

3) ਕਿਸਾਨਾਂ ਵਲੋਂ ਆਪਣੀਆਂ ਮੁਕੰਮਲ ਅਰਜੀਆਂ ਲੋੜੀਂਦੇ ਦਸਤਾਵੇਜ਼ਾਂ ਸਮੇਤ ਵੈਬਸਾਈਟ www.pedasolarpumps.com ਤੇ ਆਨਲਾਈਨ ਮਿਤੀ 22/12/2021 ਤੋਂ 27/12/21 ਨੂੰ 4 ਵਜੇ ਤੱਕ ਜਮ੍ਹਾਂ ਕਰਨੀਆਂ ਹੋਣਗੀਆਂ ਅਤੇ ਆਪਣੇ ਹਿੱਸੇ ਦੀ ਰਕਮ ਵੀ ਵੈਬਸਾਈਟ ਤੇ ਆਨਲਾਈਨ ( Net Banking . Debit Card and Credit card ਜਾਂ RTGS / NEFT ) ਵਿਧੀ ਰਾਹੀਂ ਜਮ੍ਹਾਂ ਕਰਨੀ ਹੋਵੇਗੀ । ਬਿਨੈਪੱਤਰ ਅਤੇ ਕਿਸਾਨ ਦੇ ਹਿੱਸੇ ਦੀ ਰਕਮ ਆਨਲਾਈਨ ਜਮਾਂ ਕਰਨ ਲਈ ਵਿਸਤ੍ਰਿਤ ਵੇਰਵਾ ਬਰੋਸ਼ਰ ਦੀ clause No. " e & f" ਵਿੱਚ ਦਿੱਤਾ ਗਿਆ ਹੈ । ਸੋਲਰ ਪੰਪਾਂ ਦੀ ਕੁੱਲ ਕੀਮਤ ਅਤੇ ਕਿਸਾਨਾਂ ਵਲੋਂ ਜਮ੍ਹਾਂ ਕਰਨਯੋਗ ਰਕਮ ਦਾ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ ।

ਕੀਮਤ ਅਤੇ ਕਿਸਾਨਾਂ ਵਲੋਂ ਜਮਾ ਕਰਨਯੋਗ ਰਕਮ ਦਾ ਵੇਰਵਾ ਹੇਠਾਂ ਲਿਖੇ ਅਨੁਸਾਰ ਹੈ

ਕਿਸਾਨ ਆਪਣੀਆਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰਨ ਸਬੰਧੀ ਸਹਾਇਤਾ ਵਾਸਤੇ ਪੰਜਾਬ ਵਿੱਚ HDFC Bank ਦੀ ਕਿਸੇ ਵੀ ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ । ਜੋ ਕਿਸਾਨ ਕਰਜਾ ਲੈਣਾ ਚਾਹੁੰਦੇ ਹਨ ਉਹ ਪੰਜਾਬ ਵਿੱਚ Punjab State Co - operative Agricultural Development Bank ਦੀ ਕਿਸੇ ਵੀ ਸ਼ਾਖਾ ਤੱਕ ਪਹੁੰਚ ਕਰ ਸਕਦੇ ਹਨ , ਲੇਕਿਨ ਅਰਜੀਆਂ www.pedasolarpumps.com ਤੇ ਹੀ ਆਨਲਾਈਨ ਜਮ੍ਹਾਂ ਕਰਨੀਆਂ ਹੋਣਗੀਆਂ ।

ਪੰਜਾਬ ਊਰਜਾ ਵਿਕਾਸ ਏਜੰਸੀ ਨੂੰ ਸਰਕਾਰ ਦੀ ਪਾਲਿਸੀ ਵਿੱਚ ਤਬਦੀਲੀ ਹੋਣ ਤੇ ਜਾਂ ਕਿਸੇ ਹੋਰ ਕਾਰਨ ਕਰਕੇ ਸਕੀਮ ਵਾਪਿਸ ਲੈਣ / ਸੋਧ ਕਰਨ / ਰੱਦ ਕਰਨ ਦਾ ਪੂਰਾ ਅਧਿਕਾਰ ਹੋਵੇਗਾ ਅਤੇ ਇਸ ਨਾਲ ਹੋਣ ਵਾਲੀ ਕਿਸੇ ਵੀ ਪ੍ਰਕਾਰ ਦੀ ਅਸੁਵਿਧਾ ਲਈ ਜਿੰਮੇਵਾਰੀ ਨਹੀਂ ਹੋਵੇਗੀ ।

1. ਪੰਜਾਬ ਊਰਜਾ ਵਿਕਾਸ ਏਜੰਸੀ ( ਪੇਡਾ ) : ਪੰਜਾਬ ਊਰਜਾ ਵਿਕਾਸ ਏਜੰਸੀ ਨਵੇਂ ਅਤੇ ਨਵਿਅਉਣਯੋਗ ਊਰਜਾ ਸਾਧਨਾਂ ਨੂੰ ਲਾਗੂ , ਪ੍ਰੋਮੋਟ ਅਤੇ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਦਾ ਨੋਡਲ ਅਤੇ ਊਰਜਾ ਸੰਜਮ ਪ੍ਰੋਗਰਾਮ ਨੂੰ ਲਾਗੂ ਕਰਨ ਦਾ ਅਧਿਕਾਰਿਤ ਅਦਾਰਾ ਹੈ । ਪੇਡਾ ਵਲੋਂ ਸ਼ੁਰੂ ਤੋਂ ਹੀ ਨਵਿਆਉਣਯੋਗ ਊਰਜਾ ਸਰੋਤਾਂ ( ਸੂਰਜ , ਹਵਾ , ਬਾਇਓਮਾਸ ਤੇ ਪਾਣੀ ) ਤੋਂ ਊਰਜਾ ਪੈਦਾ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੀਆਂ ਊਰਜਾ ਜਰੂਰਤਾਂ ਨੂੰ ਪੂਰਾ ਕਰਨ ਲਈ ਸੋਲਰ ਪਾਵਰ ਪਲਾਂਟ , ਸੋਲਰ ਸਟੀਰਟ ਲਾਈਟਾਂ , ਸੋਲਰ ਵਾਟਰ ਹੀਟਿੰਗ ਸਿਸਟਮ , ਸੋਲਰ ਪੰਪ , ਬਾਇਓਮਾਸ ਪਾਵਰ ਪਲਾਂਟ , ਭੋਜਨਰੇਸ਼ਨ ਪਾਵਰ ਪਲਾਂਟ ਅਤੇ ਛੋਟੇ ਪਣ ਬਿਜਲੀ ਘਰ ਸਥਾਪਿਤ ਕੀਤੇ ਜਾ ਰਹੇ ਹਨ । ਹੁਣ ਤੱਕ ਪੰਜਾਬ ਵਿਚ 937 ਮੈਗਾਵਾਟ ਦੇ ਸੋਲਰ ਪਾਵਰ ਪਲਾਂਟ , 90.50 ਮੈਗਾਵਾਟ ਦੇ ਬਾਇਓਮਾਸ ਪਾਵਰ ਪਲਾਂਟ , 436 ਮੈਗਾਵਾਟ ਦੇ ਯੋਜਨਰੇਸ਼ਨ ਪਾਵਰ ਪਲਾਂਟ , 169 ਮੈਗਾਵਾਟ ਦੇ ਛੋਟੇ ਪਣ ਬਿਜਲੀ ਘਰ ਸਥਾਪਿਤ ਕੀਤੇ ਗਏ ਹਨ । ਇਨ੍ਹਾਂ ਤੋਂ ਇਲਾਵਾ 73600 ਸੋਲਰ ਸਟਰੀਟ ਲਾਈਟਾਂ , 38 ਲੱਖ ਲੀਟਰ ਸਮੱਰਥਾ ਦੇ ਸੋਲਰ ਵਾਟਰ ਹੀਟਿੰਗ ਸਿਸਟਮ ਅਤੇ 4975 ਸੋਲਰ ਪਪ ਸਥਾਪਿਤ ਕੀਤੇ ਗਏ ਹਨ ।

2. ਪੀ.ਐਮ ਕੁਸਮ ਸਕੀਮ : ਭਾਰਤ ਸਰਕਾਰ ਦੇ ਨਵੇਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਵਲੋਂ ਖੇਤੀਬਾੜੀ ਸੈਕਟਰ ਵਿੱਚ ਸੋਲਰ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਏਕਮ ਉਥਾਨ ਮਹਾਅਭਿਆਨ ( ਪੀ.ਐਮ - ਕੁਸਮ ) ਸਕੀਮ ਦੀ ਸ਼ੁਰੂਆਤ ਕਿਸਾਨਾਂ ਨੂੰ ਊਰਜਾ ਸੁਰੱਖਿਆ , ਆਮਦਨ ਵਧਾਉਣ , ਊਰਜਾ ਦੇ ਰਵਾਇਤੀ ਸ਼ਰੋਤਾਂ ਅਤੇ ਵਾਤਾਵਰਣ ਨੂੰ ਬਚਾਉਣ ਦੇ ਮਕਸਦ ਨਾਲ ਕੀਤੀ ਗਈ ਹੈ ।

ਪੀ.ਐਮ. ਕੁਸਮ ਸਕੀਮ ਦੇ ਤਿੰਨ ਕੰਪੋਨੈਂਟ ਹਨ । ਕੰਪੋਨੈਂਟ - ਏ ਅਧੀਨ ਕਿਸਾਨ 2 ਮੈਗਾਵਾਟ ਤੱਕ ਦੇ ਸੋਲਰ ਪਾਵਰ ਪਲਾਂਟ , ਕੰਪੋਨੈਂਟ - ਬੀ ਅਧੀਨ ਸਟੈਂਡ ਅਲੋਨ ਆਫ ਗਡ ਸੋਲਰ ਪੰਪ ਅਤੇ ਕੰਪੋਨੈਂਟ - ਸੀ ਅਧੀਨ ਗਡ ਕੁਨੈਕਟਡ ਸੋਲਰ ਪੰਪ ਸਥਾਪਿਤ ਕੀਤੇ ਜਾਣੇ ਹਨ । ਭਾਰਤ ਸਰਕਾਰ ਨੇ ਪੰਜਾਬ ਨੂੰ ਕੰਪੋਨੈਂਟ - ਏ ਅਧੀਨ 30 ਮੈਗਾਵਾਟ ਦੇ ਸੋਲਰ ਪਾਵਰ ਪਲਾਂਟ , ਕੰਪਨੈਂਟ - ਬੀ ਅਧੀਨ 4500 ਆਫ ਗਰਿਡ ਸੋਲਰ ਪੌਪ ਅਤੇ ਕੰਪੋਨੈਂਟ - ਸੀ ਅਧੀਨ 3900 ਗਡ ਕੁਨੈਕਟਡ ਸੋਲਰ ਪੰਪ ਲਗਾਉਣ ਦਾ ਟੀਚਾ ਦਿੱਤਾ ਹੈ । ਭਾਰਤ ਸਰਕਾਰ ਵਲੋਂ ਸੋਲਰ ਪੰਪ ਲਗਾਉਣ ਤੇ 30 % ਸਬਸਿਡੀ ਦਿੱਤੀ ਜਾ ਰਹੀ ਹੈ ।

ਪੰਜਾਬ ਸਰਕਾਰ ਨੇ ਸੋਲਰ ਪਪਿੰਗ ਸਕੀਮ ਨੂੰ ਸੂਬੇ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਜਨਰਲ ਸ਼੍ਰੇਣੀ ਤੇ ਕਿਸਾਨਾਂ ਨੂੰ 30 % ਅਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ 50 % ਸਬਸਿਡੀ ਦਿੱਤੀ ਜਾਵੇਗੀ ਜਿਸਦਾ ਫੰਡਿੰਗ ਪੈਟਰਨ ਕ੍ਰਮਵਾਰ CS SS Benr = 30:30:40 ਅਤੇ 30 50 20 ਹੋਵੇਗਾ । ਜਨਰਲ ਸ਼੍ਰੇਣੀ ਕਿਸਾਨਾਂ ਨੂੰ ਕੁਲ 60 ਅਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ 80 ਸਬਸਿਡੀ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਆਪਣੇ ਹਿੱਸੇ ਦੇ ਤੌਰ ਤੇ ਕ੍ਰਮਵਾਰ 40% ਅਤੇ 20% ਰਕਮ ਜਮਾਂ ਕਰਵਾਉਣੀ ਹੋਵੇਗੀ ।

ਪੀ.ਐਮ. ਕਸਮ ਸਕੀਮ ਦੀਆਂ ਗਾਈਡ ਲਾਈਨਾਂ ਅਨੁਸਾਰ ਇਹ ਸਕੀਮ ਪੰਜਾਬ ਵਿੱਚ ਮੁੱਖ ਤੌਰ ਤੇ 22 ਸੁੱਰਖਿਅਤ ਬਲਾਕਾਂ ਵਿੱਚ ਹਰੇਕ ਤਰ੍ਹਾਂ ਦੀ ਸਿੰਚਾਈ ਵਾਸਤੇ ਲਾਗੂ ਕੀਤੀ ਜਾਣੀ ਹੈ ਅਤੇ ਬਾਕੀ ਦੇ ਅਸੁਰਖਿਅਤ ( Dark zones ) ਬਲਾਕਾਂ ਵਿੱਚ ਖੇਤੀ ਦੀ ਸਿੰਚਾਈ ਲਈ ਲਘੂ ( Micro irrigation ) ਸਿਸਟਮਾਂ ਨੂੰ ਚਲਾਉਣ ਲਈ ਲੱਗੇ ਹੋਏ ਡਜ਼ੀਲ ਪੰਪਾਂ ਨੂੰ ਬਦਲਣ ਵਾਸਤੇ ਲਾਗੂ ਕੀਤੀ ਜਾਣੀ ਹੈ । 3 , 5 , 7.5 ਅਤੇ 10 ਹਾਰਸ ਪਾਵਰ ਦੇ ਮੋਨੋਬਲਾਕ ਤੇ ਸਬਮਰਸੀਬਲ ( AC ) ਸੋਲਰ ਪੌਪ ਸੁਰੱਖਿਅਤ ਅਤੇ ਅਸੁਰੱਖਿਅਤ ਬਲਾਕਾਂ ਦੇ ਖੇਤੀਬਾੜੀ ਸੈਕਟਰ ਵਿਚ ਹੇਠਾਂ ਲਿਖੀਆਂ ਯੋਗਤਾਵਾਂ ਦੇ ਅਧਾਰ ਤੇ ਲਗਾਏ ਜਾਣੇ ਹਨ ।

ਇਹ ਵੀ ਪੜ੍ਹੋ : ਪੰਜਾਬ ਰਾਸ਼ਨ ਕਾਰਡ ਸੂਚੀ ਨੂੰ ਆਨਲਾਈਨ ਕਿਵੇਂ ਚੈਕ ਕਰੀਏ? ਜਾਣੋ ਪੂਰੀ ਪ੍ਰਕਿਰਿਆ

Summary in English: Punjab Government will get 80% subsidy on installation of solar pumps, apply soon

Like this article?

Hey! I am Preetpal Singh. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters