s

ਕੇਂਦਰ ਸਰਕਾਰ ਦੀ ਇਸ ਯੋਜਨਾ ਦੇ ਤਹਿਤ ਸ਼ੁਰੂ ਕਰੋ ਆਪਣਾ ਕਾਰੋਬਾਰ, ਸਰਕਾਰ ਦੇਵੇਗੀ 10 ਲੱਖ ਰੁਪਏ ਤੱਕ ਦੀ ਸਹਾਇਤਾ

KJ Staff
KJ Staff

ਉਹ ਲੋਕ ਜੋ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਸਹਾਇਤਾ ਲਈ ਸਰਕਾਰ ਬਹੁਤ ਸਾਰੀਆਂ ਯੋਜਨਾਵਾਂ ਬਣਾ ਰਹੀ ਹੈ। ਇਸੀ ਤਰ੍ਹਾਂ ਦੀ ਇਕ ਯੋਜਨਾ ਦਾ ਨਾਮ ਹੈ ਪ੍ਰਧਾਨਮੰਤਰੀ ਮੁਦਰਾ ਯੋਜਨਾ। ਇਸ ਯੋਜਨਾ ਦੇ ਤਹਿਤ ਤੁਸੀਂ ਸਰਕਾਰ ਤੋਂ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ | ਸਰਕਾਰ ਇਸ ਯੋਜਨਾ ਤਹਿਤ ਲੋਕਾਂ ਨੂੰ ਕਰਜ਼ੇ ਦੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ। ਪ੍ਰਧਾਨਮੰਤਰੀ ਮੁਦਰਾ ਯੋਜਨਾ ਵਿੱਚ, ਕਾਰੋਬਾਰ ਨਾਲ ਸਬੰਧਤ ਲੋਨ ਨੂੰ ਵੱਖ ਵੱਖ ਕਿਸਮਾਂ ਦੀਆਂ 3 ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ | ਜਿਸ ਦੇ ਤਹਿਤ ਗਾਹਕ ਆਪਣੇ ਕਾਰੋਬਾਰ ਅਨੁਸਾਰ 50 ਹਜ਼ਾਰ ਤੋਂ ਲੈ ਕੇ 10 ਲੱਖ ਤੱਕ ਦੇ ਕਰਜ਼ੇ ਲੈ ਸਕਦੇ ਹਨ।

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਕਿੰਨੀਆਂ ਕਿਸਮਾਂ ਦੇ ਉਪਲਬਧ ਹੋਣਗੇ ਕਰਜ਼ੇ

ਪਹਿਲਾ - ਸ਼ਿਸ਼ੂ ਲੋਨ

ਦੂਜਾ- ਕਿਸ਼ੋਰ ਲੋਨ

ਤੀਜਾ - ਤਰੁਣ ਲੋਨ

ਸ਼ਿਸ਼ੂ ਲੋਨ: ਇਸ ਕਰਜ਼ੇ ਦੀ ਸੀਮਾ 50 ਹਜ਼ਾਰ ਰੁਪਏ ਰੱਖੀ ਗਈ ਹੈ। ਇਸਦੇ ਤਹਿਤ ਤੁਸੀਂ ਚਾਹ ਦੀ ਦੁਕਾਨ, ਮੋਮਬੱਤੀ ਦਾ ਕਾਰੋਬਾਰ, ਅਗਰਬੱਤੀ ਕਾਰੋਬਾਰ, ਪੌਪਕੋਰਨ ਕਾਰੋਬਾਰ, ਚੈਰੀ ਕਾਰੋਬਾਰ, ਟਿਫਿਨ ਸਰਵਿਸ, ਕਪੜੇ ਦੀ ਕਢਾਈ ਦਾ ਕਾਰੋਬਾਰ, ਬਿਸਕੁਟ ਬਣਾਉਣ ਦਾ ਕਾਰੋਬਾਰ, ਸਨੈਕਸ ਦਾ ਕਾਰੋਬਾਰ ਆਦਿ ਕਰ ਸਕਦੇ ਹੋ |

ਕਿਸ਼ੋਰ ਲੋਨ: ਇਸ ਕਰਜ਼ੇ ਦੀ ਸੀਮਾ 50 ਹਜ਼ਾਰ ਤੋਂ 5 ਲੱਖ ਨਿਰਧਾਰਤ ਕੀਤੀ ਗਈ ਹੈ | ਇਸਦੇ ਤਹਿਤ ਤੁਸੀਂ ਕਿਤਾਬਾਂ ਦੀ ਦੁਕਾਨ, ਖਿਡੌਣੇ ਦੀ ਦੁਕਾਨ, ਗੋਬਰ ਤੋਂ ਲੱਕੜ ਬਣਾਉਣ ਦਾ ਕਾਰੋਬਾਰ, ਆਟਾ ਚੱਕੀ, ਮਿਟੀ ਦੇ ਪਾਂਡਿਆਂ ਦਾ ਕਾਰੋਬਾਰ ਆਦਿ ਕਰ ਸਕਦੇ ਹੋ |

ਤਰੁਣ ਲੋਨ: ਇਸ ਕਰਜ਼ੇ ਦੀ ਸੀਮਾ 5 ਲੱਖ ਤੋਂ 10 ਲੱਖ ਰੱਖੀ ਗਈ ਹੈ। ਇਸਦੇ ਤਹਿਤ ਤੁਸੀਂ ਫਰਨੀਚਰ ਦੀ ਦੁਕਾਨ, ਪੱਖੇ ਦੀ ਦੁਕਾਨ, ਬਿਜਲੀ ਦੀ ਦੁਕਾਨ, ਸਟੀਲ ਦੇ ਭਾਂਡੇ ਦੀ ਦੁਕਾਨ, ਮੋਬਾਈਲ ਦੁਕਾਨ, ਆਈਸ ਕਰੀਮ ਕੋਰਟ ਆਦਿ ਦਾ ਕਾਰੋਬਾਰ ਕਰ ਸਕਦੇ ਹੋ |

ਸਰਕਾਰ ਦੁਆਰਾ ਚਲਾਈ ਜਾ ਰਹੀ ਇਸ ਲੋਨ ਸਕੀਮ ਦਾ ਲਾਭ ਕੋਈ ਵੀ ਭਾਰਤੀ ਨਾਗਰਿਕ ਲੈ ਸਕਦਾ ਹੈ ਜੋ ਆਪਣਾ ਨਵਾਂ ਕਾਰੋਬਾਰ ਕਰਨ ਬਾਰੇ ਸੋਚ ਰਿਹਾ ਹੈ। ਇਸ ਦੇ ਨਾਲ ਜੇਕਰ ਤੁਸੀਂ ਮੌਜੂਦਾ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਅਤੇ ਉਸ ਦੇ ਲਈ ਪੈਸੇ ਦੀ ਲੋੜ ਹੈ | ਤਾਂ ਵੀ ਤੁਸੀਂ ਸਕੀਮ ਰਾਹੀਂ ਕਰਜ਼ਾ ਲੈ ਸਕਦੇ ਹੋ |

ਮਹੱਤਵਪੂਰਨ ਦਸਤਾਵੇਜ਼:

ਇਸ ਕਰਜ਼ੇ ਦਾ ਲਾਭ ਲੈਣ ਲਈ, ਤੁਹਾਡੇ ਕੋਲ ਹੇਠਾਂ ਦਿੱਤੇ ਕੁਝ ਮਹੱਤਵਪੂਰਨ ਦਸਤਾਵੇਜ਼ ਹੋਣੇ ਜ਼ਰੂਰੀ ਚਾਹੀਦੇ ਹਨ |

ਪਛਾਣ ਪੱਤਰ (ਆਧਾਰ ਕਾਰਡ, ਪੈਨ ਕਾਰਡ ਆਦਿ)

ਨਿਵਾਸ ਸਰਟੀਫਿਕੇਟ

ਪਾਸਪੋਰਟ ਸਾਈਜ਼ ਫੋਟੋ

ਵਪਾਰ ਸਰਟੀਫਿਕੇਟ

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਤੁਸੀਂ ਕਰਜ਼ਾ ਲੈ ਕੇ ਬਹੁਤ ਸਾਰੇ ਕਾਰੋਬਾਰ ਹੋਰ ਵੀ ਕਰ ਸਕਦੇ ਹੋ ਜਿਵੇਂ ਕਿ:

ਸਵੈ-ਮਾਲਿਕ

ਭਾਈਵਾਲੀ

ਸਰਵਿਸ ਖੇਤਰ ਦੀਆਂ ਕੰਪਨੀਆਂ ਖੋਲ੍ਹ ਸਕਦੀਆਂ ਹਨ |

ਮਾਈਕਰੋ ਉਦਯੋਗ ਸ਼ੁਰੂ ਕਰ ਸਕਦੇ ਹੋ |

ਮੁਰੰਮਤ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ |

ਆਪਣਾ ਖੁਦ ਦਾ ਟਰੱਕ ਲੈ ਸਕਦੇ ਹੋ |

ਤੁਸੀਂ ਭੋਜਨ ਨਾਲ ਜੁੜੇ ਕਾਰੋਬਾਰ ਦੀ ਸ਼ੁਰੂਆਤ ਕਰ ਸਕਦੇ ਹੋ |

ਤੁਸੀਂ ਫਲਾਂ ਅਤੇ ਸਬਜ਼ੀਆਂ ਲਈ ਵੀ ਦੁਕਾਨ ਖੋਲ੍ਹ ਸਕਦੇ ਹੋ |

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਕਿਹੜੇ ਬੈਂਕਾਂ ਤੋਂ ਮਿਲੇਗਾ ਕਰਜ਼ਾ

ਮੁਦਰਾ ਯੋਜਨਾ (ਪੀ.ਐੱਮ.ਐੱਮ.ਵਾਈ.) ਦੇ ਤਹਿਤ, ਤੁਹਾਨੂੰ ਇੱਕ ਸਰਕਾਰੀ ਬੈਂਕ ਬ੍ਰਾਂਚ ਵਿਖੇ ਕਰਜ਼ੇ ਲਈ ਅਰਜ਼ੀ ਦੇਣੀ ਪਏਗੀ |ਤੁਹਾਨੂੰ ਇਸ ਕਰਜ਼ਾ ਸਕੀਮ ਨਾਲ ਸਬੰਧਤ ਬੈਂਕ ਬਾਰੇ ਪੂਰੀ ਜਾਣਕਾਰੀ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੀ ਅਧਿਕਾਰਤ ਵੈੱਬਸਾਈਟ https://www.mudra.org.in/'ਤੇ ਮਿਲ ਜਾਵੇਗੀ । ਇਸ ਦਾ ਫਾਰਮ ਤੁਸੀਂ ਆਨਲਾਈਨ ਵੀ ਡਾਉਨਲੋਡ ਕਰ ਸਕਦੇ ਹੋ |

Summary in English: Start your own business under this scheme of central government, you can get help of up to 10 lakhs

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription