ਟਰੈਕਟਰ ਖਰੀਦਣ 'ਤੇ ਸਰਕਾਰ ਦੇਵੇਗੀ 50 ਫੀਸਦੀ ਸਬਸਿਡੀ, ਜਾਣੋ ਕਿਵੇਂ ਮਿਲੇਗਾ ਫਾਇਦਾ

KJ Staff
KJ Staff
PM Kisan Tractor Yojana

PM Kisan Tractor Yojana

ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਆਰਥਿਕ ਹਾਲਤ ਸੁਧਾਰਨ ਲਈ ਕਈ ਯੋਜਨਾਵਾਂ ਚਲਾਉਂਦੀ ਰਹਿੰਦੀ ਹੈ। ਸਰਕਾਰ ਨੇ ਵੀ ਇਨ੍ਹਾਂ ਨੂੰ ਮੁੱਖ ਰੱਖਦਿਆਂ ਕਈ ਸਕੀਮਾਂ ਲਿਆਂਦੀਆਂ ਵੀ ਹਨ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ, 6000 ਰੁਪਏ ਸਾਲਾਨਾ ਉਹਨਾਂ ਦੇ ਖਾਤੇ ਵਿੱਚ ਜਮ੍ਹਾ ਕੀਤੇ ਜਾਂਦੇ ਹਨ। ਬੀਜ, ਖਾਦਾਂ ਅਤੇ ਕਈ ਤਰ੍ਹਾਂ ਦੀਆਂ ਮਸ਼ੀਨਾਂ 'ਤੇ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ। ਸਰਕਾਰ ਕਿਸਾਨਾਂ ਨੂੰ ਟਰੈਕਟਰ ਖਰੀਦਣ ਲਈ ਸਬਸਿਡੀ ਦਿੰਦੀ ਹੈ।

ਜਾਣੋ ਕੀ ਹੈ ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਸਕੀਮ

ਕਿਸਾਨਾਂ ਨੂੰ ਖੇਤੀ ਲਈ ਟਰੈਕਟਰ ਦੀ ਲੋੜ ਹੁੰਦੀ ਹੈ। ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਕਿਸਾਨ ਹਨ ਜੋ ਆਰਥਿਕ ਤੰਗੀ ਕਾਰਨ ਟਰੈਕਟਰ ਖਰੀਦਣ ਤੋਂ ਅਸਮਰੱਥ ਹੁੰਦੇ ਹਨ। ਉਹ ਜਾਂ ਤਾਂ ਕਿਰਾਏ 'ਤੇ ਟਰੈਕਟਰ ਲੈਂਦੇ ਹਨ ਜਾਂ ਬਲਦਾਂ ਦੀ ਮਦਦ ਨਾਲ ਖੇਤੀ ਕਰਦੇ ਹਨ। ਅਜਿਹੇ ਕਿਸਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਟਰੈਕਟਰ ਯੋਜਨਾ ਲਿਆਂਦੀ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ ਅੱਧੇ ਭਾਅ 'ਤੇ ਟਰੈਕਟਰ ਮਿਲਦਾ ਹੈ।

50% ਮਿਲਦੀ ਹੈ ਸਬਸਿਡੀ

ਕੇਂਦਰ ਸਰਕਾਰ ਕਿਸਾਨਾਂ ਨੂੰ ਟਰੈਕਟਰ ਖਰੀਦਣ ਲਈ ਸਬਸਿਡੀ (PM Kisan Tractor Yojana) ਦਿੰਦੀ ਹੈ। ਇਸ ਤਹਿਤ ਕਿਸਾਨ ਕੰਪਨੀ ਤੋਂ ਅੱਧੀ ਕੀਮਤ 'ਤੇ ਟਰੈਕਟਰ ਖਰੀਦ ਸਕਦੇ ਹਨ। ਬਾਕੀ ਪੈਸਾ ਸਰਕਾਰ ਦੇਵੇਗੀ। ਇਸ ਤੋਂ ਇਲਾਵਾ ਕਈ ਸੂਬਾ ਸਰਕਾਰਾਂ ਆਪਣੇ ਪੱਧਰ 'ਤੇ ਕਿਸਾਨਾਂ ਨੂੰ ਟਰੈਕਟਰਾਂ 'ਤੇ 20 ਤੋਂ 50 ਫੀਸਦੀ ਸਬਸਿਡੀ ਵੀ ਦਿੰਦੀਆਂ ਹਨ।

ਇਹਦਾ ਚੁਕੋ ਫਾਇਦਾ

ਸਕਾਰ ਸਿਰਫ਼ ਇੱਕ ਟਰੈਕਟਰ 'ਤੇ ਹੀ ਸਬਸਿਡੀ ਦਿੰਦੀ ਹੈ। ਜੇਕਰ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਕਿਸਾਨ ਆਧਾਰ ਕਾਰਡ, ਜ਼ਮੀਨ ਦੇ ਕਾਗਜ਼, ਬੈਂਕ ਵੇਰਵੇ, ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ। ਇਸ ਸਕੀਮ ਤਹਿਤ ਕਿਸਾਨ ਕਿਸੇ ਵੀ ਨਜ਼ਦੀਕੀ CSC ਕੇਂਦਰ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ : PM ਕਿਸਾਨ ਸਨਮਾਨ ਨਿਧੀ ਯੋਜਨਾ 'ਚ ਹੋਇਆ ਵੱਡਾ ਬਦਲਾਅ, ਜਾਣੋ ਨਹੀਂ ਤਾਂ ਫਸ ਜਾਣਗੇ ਪੈਸੇ

Summary in English: The government will provide 50 per cent subsidy on the purchase of tractors, find out how to get the benefit

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription