1. Home

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ 'ਚ Status ਨੂੰ ਦੇਖਣ ਦੇ ਤਰੀਕੇ 'ਚ ਹੋਇਆ ਵੱਡਾ ਬਦਲਾਅ

ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਕ ਇਸ ਵਿਚ 7 ਬਦਲਾਵ ਹੋ ਚੁਕੇ ਹਨ । ਕੁਝ ਦਿਨ ਪਹਿਲਾਂ ਲਾਭਰਥੀਆਂ ਦੇ ਲਈ e-KYC ਕਰਨਾ ਜਰੂਰੀ ਕਰ ਦਿੱਤਾ ਗਿਆ ਸੀ, ਹਾਲਾਂਕਿ ਇਸ ਨੂੰ ਕੁਝ ਦਿੰਨਾ ਦੇ ਲਈ ਰੋਕਿਆ ਗਿਆ ਹੈ ।

Pavneet Singh
Pavneet Singh
PM Kisan Samman Nidhi Yojana

PM Kisan Samman Nidhi Yojana

PM Kisan 2022 : ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਸ਼ੁਰੂਆਤ ਤੋਂ ਲੈਕੇ ਹੁਣ ਤਕ ਇਸ ਵਿਚ 7 ਬਦਲਾਵ ਹੋ ਚੁਕੇ ਹਨ । ਕੁਝ ਦਿਨ ਪਹਿਲਾਂ ਲਾਭਰਥੀਆਂ ਦੇ ਲਈ e-KYC ਕਰਨਾ ਜਰੂਰੀ ਕਰ ਦਿੱਤਾ ਗਿਆ ਸੀ, ਹਾਲਾਂਕਿ ਇਸ ਨੂੰ ਕੁਝ ਦਿੰਨਾ ਦੇ ਲਈ ਰੋਕਿਆ ਗਿਆ ਹੈ । ਹੁਣ ਜੋ ਬਦਲਾਵ ਹੋਇਆ ਹੈ , ਉਸ ਤੋਂ ਲਾਭਰਥੀਆਂ ਨੂੰ ਥੋੜੀ ਜੀ ਅਸੁਵਿਧਾ ਹੋਵੇਗੀ ।

ਦਸੰਬਰ- ਮਾਰਚ ਜਾਂ ਫਿਰ 10ਵੀ ਕਿਸ਼ਤ ਦੀ ਗੱਲ ਕਰੀਏ ਤਾਂ ਪੀਐਮ ਨਰੇਂਦਰ ਮੋਦੀ ਨੇ 1 ਜਨਵਰੀ ਨੂੰ 10 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿਚ 2000 ਰੁਪਏ ਦੀ ਕਿਸ਼ਤ ਭੇਜੀ ਸੀ । ਹੁਣ ਤਕ ਇਹ ਕਿਸ਼ਤ 10,54,87,474 ਕਿਸਾਨਾਂ ਨੂੰ ਭੇਜੀ ਜਾ ਚੁਕੀ ਹੈ । ਪੀਐਮ ਕਿਸਾਨ ਪੋਰਟਲ ਤੇ ਦਿੱਤੇ ਗਏ ਤਾਜੇ ਅੰਕੜਿਆਂ ਦੇ ਅਨੁਸਾਰ ਹੁਣ ਤਕ 12.44 ਕਰੋੜ ਤੋਂ ਵੱਧ ਕਿਸਾਨ ਪਰਿਵਾਰ ਇਸ ਯੋਜਨਾ ਤੋਂ ਜੁੜ ਚੁਕੇ ਹਨ । ਆਓ ਜਾਣਦੇ ਹਾਂ ਹੁਣ ਤਕ ਪੀਐਮ ਕਿਸਾਨ ਸਨਮਾਨ ਨਿਧਿ ਯੋਜਨਾ ਵਿਚ ਕੀ- ਕੀ ਬਦਲਾਵ ਹੋ ਚੁਕੇ ਹਨ।

ਸਟੇਟਸ ਦੇਖਣ ਦਾ ਤਰੀਕਾ ਬਦਲਿਆ

ਮੋਦੀ ਸਰਕਾਰ ਨੇ ਇਸ ਯੋਜਨਾ ਵਿਚ ਇਕ ਵੱਡਾ ਬਦਲਾਵ ਕਰਕੇ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਸੀ । ਇਹ ਬਦਲਾਵ ਸੀ ਕੀ ਤੁਸੀ ਰਜਿਸਟਰੇਸ਼ਨ ਦੇ ਬਾਅਦ ਆਪਣਾ ਸਟੇਟਸ ਖੁਦ ਚੈਕ ਕਰ ਸਕਦੇ ਹੋ । ਜਿਵੇਂ ਕੀ ਤੁਹਾਡੀ ਅਰਜੀ ਦੀ ਕੀ ਸਤਿਥੀ ਹੈ , ਤੁਹਾਨੂੰ ਬੈਂਕ ਖਾਤੇ ਵਿਚ ਕਿੰਨੀ ਕਿਸ਼ਤ ਆ ਚੁਕੀ ਹੈ ਆਦਿ । ਹੁਣ ਪੀਐਮ ਕਿਸਾਨ ਪੋਰਟਲ ਤੇ ਜਾਕੇ ਕੋਈ ਵੀ ਕਿਸਾਨ ਆਪਣਾ ਅਧਾਰ ਨੰਬਰ, ਜਾਂ ਬੈਂਕ ਖਾਤੇ ਦਾ ਨੰਬਰ ਦਰਜ ਕਰਕੇ ਸਟੇਟਸ ਦੀ ਜਾਣਕਾਰੀ ਲੈ ਸਕਦੇ ਸੀ । ਹੁਣ ਨਵੇਂ ਬਦਲਾਵ ਦੇ ਕਾਰਨ ਪੀਐਮ ਕਿਸਾਨ ਪੋਰਟਲ ਤੇ ਤੁਸੀ ਮੋਬਾਈਲ ਨੰਬਰ ਤੋਂ ਆਪਣਾ ਸਟੇਟਸ ਨਹੀਂ ਦੇਖ ਸਕਦੇ । ਹੁਣ ਤੁਸੀ ਸਿਰਫ ਆਪਣਾ ਅਧਾਰ ਨੰਬਰ ਅਤੇ ਬੈਂਕ ਖਾਤੇ ਨੰਬਰ ਤੋਂ ਹੀ ਸਟੇਟਸ ਜਾਣ ਪਾਓਗੇ ।

ਬਦਲਾਵ ਦੀ ਜਰੂਰਤ ਕਿਉਂ ਪਈ :

ਇਸ ਵਿਚ ਕੋਈ ਸ਼ੱਕ ਨਹੀਂ ਕੀ ਮਾਬੋਇਲੇ ਨੰਬਰ ਤੋਂ ਸਟੇਟਸ ਚੈਕ ਕਰਨ ਵਿਚ ਬਹੁਤ ਵੱਧ ਸਹੂਲਤ ਸੀ । ਇਸਦੇ ਨੁਕਸਾਨ ਵੀ ਬਹੁਤ ਸੀ । ਦਰਅਸਲ , ਲੋਕੀ ਕਿਸੀ ਦਾ ਵੀ ਮੋਬਾਈਲ ਨੰਬਰ ਪਾਕੇ ਸਟੇਟਸ ਚੈਕ ਕਰ ਲੈਂਦੇ ਸੀ । ਅਜਿਹੇ ਵਿਚ ਕਿਸਾਨਾਂ ਦੀ ਜਾਣਕਾਰੀ ਦੂੱਜੇ ਲੋਕ ਹਾਸਲ ਕਰ ਲੈਂਦੇ ਸੀ । ਹੁਣ ਅਜਿਹਾ ਹੋਣਾ ਮੁਸ਼ਕਲ ਹੈ ।

e-KYC ਹੈ ਜਰੂਰੀ

ਸਰਕਾਰ ਨੇ PM KISAN ਯੋਜਨਾ ਵਿਚ ਰਜਿਸਟਰਡ ਕਿਸਾਨਾਂ ਦੇ ਲਈ e-KYC ਅਧਾਰ ਜਰੂਰੀ ਕਰ ਦਿੱਤਾ ਹੈ । ਪੋਰਟਲ ਤੇ ਕਿਹਾ ਗਿਆ ਹੈ ਕੀ ਅਧਾਰ ਅਧਾਰਤ OTP ਪ੍ਰਮਾਣੀਕਰਨ ਕਰਨ ਦੇ ਲਈ ਕਿਸਾਨ ਕਾਰਨਰ ਵਿਚ ਈ-ਕੇਵਾਈਸੀ ਵਿਕਲਪ ਤੇ ਕਲਿਕ ਕਰੋ ਅਤੇ ਬਾਇਓਮੈਟ੍ਰਿਕ ਪ੍ਰਮਾਣਿਕਤਾ ਲਈ ਨਜ਼ਦੀਕੀ CSC ਕੇਂਦਰਾਂ ਨਾਲ ਸੰਪਰਕ ਕਰੋ। ਤੁਸੀ ਘਰ ਬੈਠੇ ਹੀ ਆਪਣੇ ਮੋਬਾਈਲ , ਲੈਪਟਾਪ ਜਾਂ ਕੰਪਿਊਟਰ ਦੀ ਮਦਦ ਤੋਂ ਇਸ ਨੂੰ ਪੂਰਾ ਕਰ ਸਕਦੇ ਹੋ।

ਜੋਤ ਦੀ ਸੀਮਾ ਖਤਮ

ਯੋਜਨਾ ਦੀ ਸ਼ੁਰੂਆਤ ਵਿਚ ਸਿਰਫ ਉਨ੍ਹਾਂ ਕਿਸਾਨਾਂ ਨੂੰ ਪਾਤਰ ਮੰਨਿਆ ਗਿਆ ਹੈ , ਜਿੰਨਾ ਕੋਲ ਖੇਤੀ ਜਮੀਨ 2 ਹੈਕਟੇਅਰ ਜਾਂ 5 ਏਕੜ ਸੀ । ਹੁਣ ਮੋਦੀ ਸਰਕਾਰ ਨੇ ਇਹ ਮਜਬੂਰੀ ਖਤਮ ਕਰ ਦਿੱਤੀ ਹੈ ਤਾਕਿ ਇਸਦਾ ਲਾਭ 14.5 ਕਰੋੜ ਕਿਸਾਨਾਂ ਨੂੰ ਮਿਲ ਸਕੇ।

ਅਧਾਰ ਕਾਰਡ ਹੈ ਜਰੂਰੀ

ਜੇਕਰ ਤੁਸੀ ਪੀਐਮ ਕਿਸਾਨ ਸਨਮਾਨ ਨਿਧਿ ਯੋਜਨਾ ਦਾ ਫਾਇਦਾ ਚੁੱਕਣ ਦਾ ਸੋਚ ਰਹੇ ਹੋ ਤਾਂ ਸਭਤੋਂ ਜਰੂਰੀ ਤੁਹਾਡਾ ਅਧਾਰ ਕਾਰਡ ਹੈ । ਬਿਨਾ ਅਧਾਰ ਦੇ ਤੁਸੀ ਯੋਜਨਾ ਦਾ ਲਾਭ ਨਹੀਂ ਚੁੱਕ ਸਕਦੇ । ਸਰਕਾਰ ਨੇ ਲਾਭਰਥੀਆਂ ਦੇ ਲਈ ਅਧਾਰ ਜਰੂਰੀ ਕਰ ਦਿੱਤਾ ਹੈ ।

ਖੁਦ ਰਜਿਸਟਰੇਸ਼ਨ ਕਰਨ ਦੀ ਸਹੂਲਤ

ਪੀਐਮ ਕਿਸਾਨ ਯੋਜਨਾ ਦਾ ਲਾਭ ਵੱਧ ਤੋਂ ਵੱਧ ਕਿਸਾਨਾਂ ਤਕ ਪਹੁੰਚੇ , ਇਸ ਲਈ ਮੋਦੀ ਸਰਕਾਰ ਨੇ ਖੇਤੀਬਾੜੀ ਅਧਿਕਾਰੀਆਂ ਦੇ ਚੱਕਰ ਲਗਾਉਣ ਦੀ ਮਜਬੂਰੀ ਖਤਮ ਕਰ ਦਿੱਤੀ ਹੈ । ਹੁਣ ਕਿਸਾਨ ਘਰ ਬੈਠੇ ਆਪਣਾ ਰਜਿਸਟਰੇਸ਼ਨ ਕਰ ਸਕਦੇ ਹਨ। ਜੇਕਰ ਤੁਹਾਡੇ ਕੋਲ ਖਤੌਨੀ, ਅਧਾਰ ਕਾਰਡ , ਮੋਬਾਈਲ ਨੰਬਰ ਅਤੇ ਬੈਂਕ ਖਾਤਾ ਨੰਬਰ ਹੈ ਤਾਂ pmkisan.nic.in ਤੇ ਫਾਰਮ ਕਾਰਨਰ ਵਿਚ ਜਾਕੇ ਖੁਦ ਆਪਣਾ ਰਜਿਸਟਰੇਸ਼ਨ ਕਰ ਲਵੋ ।

ਸਟੇਟਸ ਜਾਨਣ ਦੀ ਸਹੂਲਤ

ਸਰਕਾਰ ਨੇ ਇਕ ਹੋਰ ਵੱਡਾ ਬਦਲਾਵ ਕਿੱਤਾ ਹੈ ਕੀ ਤੁਸੀ ਰਜਿਸਟਰੇਸ਼ਨ ਦੇ ਬਾਅਦ ਆਪਣਾ ਸਟੇਟਸ ਖੁਦ ਚੈਕ ਕਰ ਸਕਦੇ ਹੋ। ਜਿਵੇਂ ਕੀ ਤੁਹਾਡੀ ਅਰਜੀ ਦੀ ਕੀ ਸਤਿਥੀ ਹੈ , ਤੁਹਾਡੇ ਬੈਂਕ ਖਾਤੇ ਵਿਚ ਕਿੰਨੀ ਕਿਸ਼ਤ ਆ ਚੁਕੀ ਹੈ ਆਦਿ । ਹੁਣ ਪੀਐਮ ਕਿਸਾਨ ਪੋਰਟਲ ਤੇ ਜਾਕੇ ਕੋਈ ਵੀ ਕਿਸਾਨ ਆਪਣਾ ਅਧਾਰ ਨੰਬਰ ,ਮੋਬਾਈਲ ਜਾਂ ਬੈਂਕ ਖਾਤੇ ਦਾ ਨੰਬਰ ਦਰਜ ਕਰਕੇ ਸਟੇਟਸ ਦੀ ਜਾਣਕਾਰੀ ਲੈ ਸਕਦੇ ਹਨ ।

ਕੇਸੀਸੀ ਅਤੇ ਮਾਨਧਨ ਯੋਜਨਾ ਦਾ ਲਾਭ

ਪੀਐਮ ਕਿਸਾਨ ਯੋਜਨਾ ਤੋਂ ਹੁਣ ਕਿਸਾਨ ਕਰੈਡਿਟ ਕਾਰਡ (KCC) ਨੂੰ ਵੀ ਜੋੜ ਦਿੱਤਾ ਗਿਆ ਹੈ । ਪੀਐਮ ਕਿਸਾਨ ਦੇ ਲਾਭਰਥੀਆਂ ਦੇ ਲਈ ਕੇਸੀਸੀ ਬਣਾਉਣਾ ਆਸਾਨ ਹੋ ਚੁਕਿਆ ਹੈ । ਕੇਸੀਸੀ ਤੇ 4% ਤੇ 3 ਲੱਖ ਰੁਪਏ ਤਕ ਕਿਸਾਨਾਂ ਨੂੰ ਲੋਨ ਮਿਲਦਾ ਹੈ । ਪੀਐਮ ਕਿਸਾਨ ਸਨਮਾਨ ਨਿਧਿ ਦਾ ਲਾਭ ਲੈ ਰਹੇ ਕਿਸਾਨਾਂ ਨੂੰ ਪੀਐਮ ਕਿਸਾਨ ਮਾਨਧਨ ਯੋਜਨਾ ਦੇ ਲਈ ਕੋਈ ਵੀ ਦਸਤਾਵੇਜ ਨਹੀਂ ਦੇਣਾ ਪਵੇਗਾ । ਇਸ ਯੋਜਨ ਦੇ ਤਹਿਤ ਕਿਸਾਨ ਪੀਐਮ ਯੋਜਨਾ ਤੋਂ ਪ੍ਰਾਪਤ ਲਾਭ ਵਿਚੋਂ ਸਿਧੇ ਯੋਗਦਾਨ ਕਰਨ ਦਾ ਵਿਕਲਪ ਚੁਣ ਸਕਦੇ ਹਨ ।

ਸਟੇਟਸ ਚੈਕ ਕਰਨ ਦੇ ਲਈ ਇਸ ਪੜਾਵਾਂ ਨੂੰ ਪੜ੍ਹੋ:-

  • ਪਹਿਲਾਂ ਪੀਐਮ ਕਿਸਾਨ (PM Kisan) ਦੀ ਅਧਿਕਾਰਕ ਵੈਬਸਾਈਟ https://pmkisan.gov.in/ ਤੇ ਜਾਓ ।

  •  ਤੁਹਾਨੂੰ ਸੱਜੇ ਪਾਸੇ 'Farmers Corner' ਦਾ ਵਿਕਲੱਪ ਮਿਲੇਗਾ ।

  • 'Beneficiary Status' ਦੇ ਵਿਕਲਪ ਤੇ ਕਲਿਕ ਕਰੋ। ਇਥੇ ਨਵਾਂ ਪੇਜ ਖੁਲ ਜਾਵੇਗਾ ।

  • ਨਵੇਂ ਪੇਜ ਤੇ ਅਧਾਰ ਨੰਬਰ , ਬੈਂਕ ਖਾਤੇ ਨੰਬਰ ਵਿਚੋਂ ਕਿਸੀ ਇਕ ਵਿਕਲਪ ਨੂੰ ਚੁਣੋ। ਇਨ੍ਹਾਂ 2 ਨੰਬਰਾਂ ਦੇ ਜਰੀਏ ਤੁਸੀ ਚੈਕ ਕਰ ਸਕਦੇ ਹੋ ਕੀ ਤੁਹਾਡੇ ਖਾਤੇ ਵਿਚ ਪੈਸੇ ਆਏ ਜਾਂ ਨਹੀਂ ।

  •  ਤੁਸੀ ਜਿਸ ਵਿਕਲਪ ਦੀ ਚੋਣ ਕਿੱਤੀ ਹੈ , ਉਸਦਾ ਨੰਬਰ ਭਰੋ। ਇਸ ਤੋਂ ਬਾਅਦ 'Get Data' ਤੇ ਕਲਿਕ ਕਰੋ ।

  • ਇਥੇ ਕਲੀਲ ਕਰਨ ਤੋਂ ਬਾਅਦ ਤੁਹਾਡੇ ਸਾਰੇ ਲੈਣ-ਦੇਣ ਦੀ ਜਾਣਕਾਰੀ ਮਿਲ ਜਾਵੇਗੀ । ਯਾਨੀ ਕਿਹੜੀ ਕਿਸ਼ਤ ਹੁਣ ਤੁਹਾਡੇ ਖਾਤੇ ਵਿਚ ਆਈ ਹੈ ਅਤੇ ਕਿਸ ਬੈਂਕ ਖਾਤੇ ਵਿਚ ਕਰੈਡਿਟ ਹੋਈ ਹੈ।

ਕਿਸ਼ਤ ਨਹੀਂ ਮਿੱਲੀ ਤਾਂ ਇਨ੍ਹਾਂ ਨੰਬਰਾਂ ਤੇ ਕਰੋ ਕਾਲ :-

  • ਪ੍ਰਧਾਨ ਮੰਤਰੀ ਕਿਸਾਨ ਟੋਲ ਫ੍ਰੀ ਨੰਬਰ: 18001155266

  • ਪ੍ਰਧਾਨ ਮੰਤਰੀ ਕਿਸਾਨ ਹੈਲਪਲਾਈਨ ਨੰਬਰ: 155261

  • ਪ੍ਰਧਾਨ ਮੰਤਰੀ ਕਿਸਾਨ ਲੈਂਡਲਾਈਨ ਨੰਬਰ: 011-23381092, 23382401

  • ਪ੍ਰਧਾਨ ਮੰਤਰੀ ਕਿਸਾਨ ਦੀ ਨਵੀਂ ਹੈਲਪਲਾਈਨ: 011-24300606

  • ਪ੍ਰਧਾਨ ਮੰਤਰੀ ਕਿਸਾਨ ਕੋਲ ਇੱਕ ਹੋਰ ਹੈਲਪਲਾਈਨ ਹੈ: 0120-6025109

  • ਈ-ਮੇਲ ਆਈਡੀ: pmkisan-ict@gov.in   

ਇਹ ਵੀ ਪੜ੍ਹੋ : LPG ਸਬਸਿਡੀ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ

Summary in English: There has been a big change in the way of viewing the status in PM Kisan Samman Nidhi Yojana

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters