1. Home

ਕਿਸਾਨਾਂ 'ਤੇ ਕੋਈ ਬੋਝ ਨਾ ਪਵੇ, ਇਸ ਲਈ ਕੇਂਦਰ ਸਰਕਾਰ ਦਿੰਦੀ ਹੈ ਹਜ਼ਾਰਾਂ ਕਰੋੜ ਰੁਪਏ ਦੀ ਸਬਸਿਡੀ

ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਖਾਦ ਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀ ਹੈ । ਇਸ ਦਾ ਅਸਰ ਭਾਰਤ ਤੇ ਵੀ ਪਿਆ ਹੈ । ਵੱਧਦੀ ਹੋਈ ਕੀਮਤਾਂ ਦੇ ਕਾਰਨ ਪਹਿਲਾਂ ਨਾਲੋਂ ਘੱਟ ਮਾਤਰਾ ਵਿਚ ਅਯਾਤ ਹੋ ਰਿਹਾ ਹੈ। ਇਸੀ ਵਜਹਿ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖਾਦ ਦੀ ਕੀਮਤਾਂ ਦੀਆਂ ਖ਼ਬਰਾਂ ਸਾਮਣੇ ਆ ਰਹੀ ਹੈ।ਹਾਲਾਂਕਿ ਕੀਮਤਾਂ ਵਿਚ ਤੇਜੀ ਦੇ ਬਾਵਜੂਦ ਕੇਂਦਰ ਸਰਕਾਰ ਨੇ ਕੀਮਤਾਂ ਵਿਚ ਵਾਧਾ ਨਹੀਂ ਕਿੱਤਾ ਹੈ। ਕਿਸਾਨਾਂ ਨੂੰ ਪੁਰਾਣੇ ਰੇਤ ਤੇ ਹੀ ਖਾਦ ਮਿਲ ਰਹੀ ਹੈ । ਵਧੀ ਹੋਈ ਕੀਮਤਾਂ ਦਾ ਭਾਰ ਕੇਂਦਰ ਸਰਕਾਰ ਚੁੱਕ ਰਹੀ ਹੈ ।

Pavneet Singh
Pavneet Singh
government

ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਖਾਦ ਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀ ਹੈ । ਇਸ ਦਾ ਅਸਰ ਭਾਰਤ ਤੇ ਵੀ ਪਿਆ ਹੈ । ਵੱਧਦੀ ਹੋਈ ਕੀਮਤਾਂ ਦੇ ਕਾਰਨ ਪਹਿਲਾਂ ਨਾਲੋਂ ਘੱਟ ਮਾਤਰਾ ਵਿਚ ਅਯਾਤ ਹੋ ਰਿਹਾ ਹੈ। ਇਸੀ ਵਜਹਿ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖਾਦ ਦੀ ਕੀਮਤਾਂ ਦੀਆਂ ਖ਼ਬਰਾਂ ਸਾਮਣੇ ਆ ਰਹੀ ਹੈ।ਹਾਲਾਂਕਿ ਕੀਮਤਾਂ ਵਿਚ ਤੇਜੀ ਦੇ ਬਾਵਜੂਦ ਕੇਂਦਰ ਸਰਕਾਰ ਨੇ ਕੀਮਤਾਂ ਵਿਚ ਵਾਧਾ ਨਹੀਂ ਕਿੱਤਾ ਹੈ। ਕਿਸਾਨਾਂ ਨੂੰ ਪੁਰਾਣੇ ਰੇਤ ਤੇ ਹੀ ਖਾਦ ਮਿਲ ਰਹੀ ਹੈ । ਵਧੀ ਹੋਈ ਕੀਮਤਾਂ ਦਾ ਭਾਰ ਕੇਂਦਰ ਸਰਕਾਰ ਚੁੱਕ ਰਹੀ ਹੈ ।

ਇਕ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ 76,000 ਕਰੋੜ ਰੁਪਏ ਦੀ ਸਬਸਿਡੀ ਦੇ ਰਹੀ ਹੈ ਤਾਂਕਿ ਵਧੀ ਹੋਈ ਕੀਮਤਾਂ ਦਾ ਬੋਝ ਕਿਸਾਨਾਂ ਤੇ ਨਾ ਪਵੇ । ਉਨ੍ਹਾਂ ਨੇ ਕਿਹਾ ਹੈ ਕਿ ਅੰਤਰ -ਰਾਸ਼ਟਰੀ ਬਜਾਰ ਵਿਚ ਡੀਏਪੀ , ਪੋਟਾਸ਼ ਅਤੇ ਯੂਰੀਆ ਨਾਲ ਹੋਰਾਂ ਖਾਦਾਂ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆਇਆ ਹੈ , ਪਰ ਦੇਸ਼ ਵਿਚ ਪੁਰਾਣੇ ਰੇਤ ਤੇ ਹੀ ਖਾਦ ਉਪਲੱਬਧ ਹੈ ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਇਸ ਸਾਲ ਐਨਪੀਕੇ (ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ) ਅਤੇ ਯੂਰੀਆ ਦੀ ਕੇਂਦਰੀ ਸਬਸਿਡੀ ਕ੍ਰਮਵਾਰ 43,000 ਕਰੋੜ ਰੁਪਏ ਅਤੇ 33,000 ਕਰੋੜ ਰੁਪਏ ਹੈ । ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਕਿਸਾਨ ਸਮਰਥਨ ਹੈ ਇਸ ਲਈ ਅੱਸੀ ਖਾਦ ਦੀ ਵਧੀ ਕੀਮਤਾਂ ਦਾ ਅਸਰ ਕਿਸਾਨਾਂ ਤੇ ਨਹੀਂ ਪਾਉਣ ਦਾ ਫੈਸਲਾ ਕਿੱਤਾ ਹੈ । ਕੀਮਤਾਂ ਤੇ 60-65% ਕਿਲੋ ਤੇ ਚਲ ਰਿਹਾ ਹੈ , ਜਦ ਕਿ ਸਾਡੇ ਕਿਸਾਨਾਂ ਦੇ ਲਈ ਇਹ 10 -12 ਗਨ ਸਸਤੇ ਦਾਮ ਤੇ ਉਪਲੱਬਧ ਹਨ ।

ਭਾਰੀ ਮਾਤਰਾ ਵਿਚ ਖਾਦ ਅਯਾਤ ਕਰਦਾ ਹੈ ਭਾਰਤ

ਭਾਰਤ ਹਰ ਸਾਲ 2.4 ਤੋਂ 2.5 ਕਰੋੜ ਟਨ ਯੂਰੀਆ ਦਾ ਪੈਦਾਵਾਰ ਕਰਦਾ ਹੈ , ਪਰ ਘਰੇਲੂ ਮੰਗ ਉਤਪਾਦਨ ਤੋਂ ਵੱਧ ਹੈ , ਜਿਸ ਨੂੰ ਪੂਰਨ ਕਰਨ ਦੇ ਲਈ ਹਰ ਸਾਲ 80 ਤੋਂ 90 ਲੱਖ ਟਨ ਯੂਰੀਆ ਦਾ ਆਯਾਤ ਕਰਨਾ ਹੁੰਦਾ ਹੈ । ਸਰਕਾਰ ਸਮੇਂ ਸਮੇਂ ਤੇ ਯੂਰੀਆ ਦੀ ਲੋੜ, ਮੰਗ, ਸਪਲਾਈ ਅਤੇ ਕੀਮਤਾਂ ਦਾ ਮੁਲਾਂਕਣ ਕਰਕੇ ਆਯਾਤ ਦੀ ਇਜਾਜ਼ਤ ਦਿੰਦੀ ਹੈ ।

ਸਰਕਾਰ ਨੇ ਇਸ ਸਾਲ ਅਪ੍ਰੈਲ-ਜੁਲਾਈ ਤਿੰਨ ਮਹੀਨੇ ਦੇ ਦੌਰਾਨ ਚੀਨ ਤੋਂ ਲਗਭਗ 10 ਲੱਖ ਟਨ ਯੂਰੀਆ ਆਯਾਤ ਕਰਨ ਦੀ ਜਾਣਕਾਰੀ ਦਿਤੀ ਸੀ । ਹੁਣ ਚੀਨ ਨੇ ਘਰੇਲੂ ਜਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਹੁਣ ਰੂਸ ਅਤੇ ਮਰਿੱਸ ਤੋਂ ਯੂਰੀਆ ਦ ਆਯਾਤ ਕਰ ਰਿਹਾ ਹੈ ।

ਦੇਸ਼ ਦੀ ਕੁੱਲ ਖਾਦ ਖਪਤ ਵਿੱਚ ਯੂਰੀਆ ਦਾ ਹਿੱਸਾ 55 ਫੀਸਦੀ ਹੈ। ਕਿਓਂਕਿ ਗੈਰ-ਯੂਰੀਆ (ਐਮਓਪੀ, ਡੀਏਪੀ ਅਤੇ ਹੋਰ ਗੁੰਝਲਦਾਰ ਖਾਦਾਂ) ਕਿਸਮ ਦੀ ਲਾਗਤ ਵੱਧ ਹੁੰਦੀ ਹੈ ,ਇਸ ਲਈ ਕਿਸਾਨ ਵੱਧ ਮਾਤਰਾ ਵਿਚ ਯੂਰੀਆ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ ।ਯੂਰੀਆ ਦੇ 45 -ਕਿਲੋ ਦਾ ਵੱਧ ਤੋਂ ਵੱਧ ਖਾਦ ਦਾ ਮੁੱਲ (ਐਮਆਰਪੀ) 242 ਹੈ ਅਤੇ 50 ਕਿਲੋ ਖਾਦ ਦੀ ਕੀਮਤ 268 ਰੁਪਏ ਹੈ ਜਦਕਿ
ਡੀਏਪੀ ਦੇ 50 ਕਿਲੋ ਦੀ ਕੀਮਤ 1200 ਰੁਪਏ ਹੈ ।

ਇਹ ਵੀ ਪੜ੍ਹੋ : PM ਕਿਸਾਨ ਸਨਮਾਨ ਨਿਧੀ ਯੋਜਨਾ 'ਚ ਹੋਇਆ ਵੱਡਾ ਬਦਲਾਅ, ਜਾਣੋ ਨਹੀਂ ਤਾਂ ਫਸ ਜਾਣਗੇ ਪੈਸੇ

Summary in English: There is no burden on the farmers, so the central government gives subsidy of thousands of crores,

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters