Krishi Jagran Punjabi
Menu Close Menu

Aloe Vera Sabji Recipe: ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਾਲੀ ਐਲੋਵੇਰਾ ਦੀ ਸਬਜ਼ੀ

Thursday, 18 June 2020 06:23 PM
Alovera

Alovera

ਐਲੋਵੇਰਾ ਦੇ ਗੁਣਾਂ ਬਾਰੇ ਤਾਂ ਅਸੀਂ ਸਭ ਜਾਣਦੇ ਹੀ ਆ। ਇਸਦੀ ਜਿਆਦਾਤਰ ਵਰਤੋਂ ਦਵਾਈ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਸਦਾ ਸੇਵਨ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ।

ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਲੇਖ ਵਿੱਚ ਐਲੋਵੇਰਾ ਦੀ ਸਬਜ਼ੀ ਬਣਾਉਣ ਬਾਰੇ ਦਸਦੇ ਹਾਂ। ਇਸਦੀ ਸਬਜ਼ੀ ਦਾ ਸੇਵਨ ਸਾਡੇ ਸ਼ਰੀਰ ਲਈ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਤਾਂ ਆਓ ਜਾਣਦੇ ਹਾਂ ਸਬਜ਼ੀ ਬਣਾਉਣ ਦੀ ਪ੍ਰਕਿਰਿਆ ਬਾਰੇ।

ਐਲੋਵੇਰਾ ਸਬਜ਼ੀ ਲਈ ਜ਼ਰੂਰੀ ਸਮੱਗਰੀ (Essential ingredients for aloe vera vegetables)

ਸਬਜ਼ੀ ਬਣਾਉਣ ਦਾ ਸਮਾਂ - 15 ਤੋਂ 30 ਮਿੰਟ

ਐਲੋਵੇਰਾ - 2 ਵੱਡੇ ਟੁਕੜੇ ਕੱਟੇ ਹੋਏ

ਹਰੀ ਮਿਰਚ - 1

ਲਾਲ ਮਿਰਚ ਪਾਊਡਰ - ਅੱਧਾ ਛੋਟਾ ਚਮਚ

ਹਲਦੀ ਪਾਊਡਰ - ਅੱਧਾ ਛੋਟਾ ਚਮਚ

ਧਨੀਆਂ ਪਾਊਡਰ - ਇੱਕ ਛੋਟਾ ਚਮਚ

ਜੀਰਾ - ਅੱਧਾ ਛੋਟਾ ਚਮਚ

ਅਮਚੂਰ - ਇੱਕ ਛੋਟਾ ਚਮਚ

ਹੀਂਗ - ਇੱਕ ਚੁਟਕੀ

ਤੇਲ - 2 ਵੱਡੇ ਚਮਚ

ਲੂਣ - ਸੁਆਦ ਅਨੁਸਾਰ

ਪਾਣੀ - ਲੋੜ ਅਨੁਸਾਰ

Alovera vegetable

Alovera vegetable

ਸਬਜ਼ੀ ਬਣਾਉਣ ਦੀ ਵਿਧੀ (How to make vegetables )

  • ਸਬਜ਼ੀ ਬਣਾਉਣ ਲਈ ਸਭ ਤੋਂ ਪਹਿਲਾਂ ਬਰਤਨ ਨੂੰ ਘੱਟ ਗੈਸ ਤੇ ਰੱਖੋ, ਇਸ 'ਚ 2-3 ਕੱਪ ਪਾਣੀ, ਇੱਕ ਚੁਟਕੀ ਹਲਦੀ ਅਤੇ ਨਮਕ ਪਾਓ ਅਤੇ ਥੋੜ੍ਹੀ ਦੇਰ ਤੱਕ ਉਬਲਣ ਲਈ ਰੱਖ ਦਿਓ।

  • ਜਦੋਂ ਉਬਾਲਾ ਆ ਜਾਵੇ ਤਾਂ ਫਿਰ ਇਸ ਵਿੱਚ ਐਲੋਵੇਰਾ ਦੇ ਟੁਕੜੇ ਪਾਓ ਅਤੇ ਇਸਨੂੰ 8 ਤੋਂ 10 ਮਿੰਟ ਤੱਕ ਚੰਗੀ ਤਰ੍ਹਾਂ ਉਬਾਲ ਲਓ।

  • ਜਦੋਂ ਟੁਕੜੇ ਚੰਗੀ ਤਰ੍ਹਾਂ ਉਬਲ ਜਾਣ ਤਾਂ ਗੈਸ ਬੰਦ ਕਰ ਦਿਓ ਅਤੇ ਐਲੋਵੇਰਾ ਦੇ ਟੁਕੜਿਆਂ ਨੂੰ ਇੱਕ ਪਲੇਟ ਵਿੱਚ ਕੱਢ ਲਓ।

  • ਹੁਣ ਇਸਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ, ਇਸਦੇ ਨਾਲ ਐਲੋਵੇਰਾ ਦੀ ਕੁੜੱਤਣ ਘੱਟ ਜਾਵੇਗੀ।

  • ਫਿਰ ਕੜਾਹੀ ਨੂੰ ਘੱਟ ਗੈਸ ਤੇ ਰੱਖੋ, ਇਸ 'ਚ ਤੇਲ ਪਾ ਕੇ ਗਰਮ ਕਰੋ।

  • ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿੱਚ ਜੀਰਾ, ਥੋੜ੍ਹੀ ਜਿਹੀ ਹੀਂਗ, ਬਾਰੀਕ ਕੱਟੀ ਹੋਈ ਹਰੀ ਮਿਰਚ, ਅੱਧਾ ਛੋਟਾ ਚਮਚ ਹਲਦੀ ਪਾਊਡਰ, ਅਤੇ ਲਾਲ ਮਿਰਚ ਪਾਊਡਰ ਪਾ ਕੇ ਚੰਗੀ ਤਰ੍ਹਾਂ ਭੁੰਨੋ।

  • ਜਦੋਂ ਮਸਾਲਾ ਭੁੰਨ ਜਾਵੇ ਤਾਂ ਇਸ ਵਿੱਚ ਐਲੋਵੇਰਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਇਸਨੂੰ ਇੱਕ ਮਿੰਟ ਲਈ ਘੱਟ ਗੈਸ ਤੇ ਪੱਕਣ ਦਿਓ।

  • ਫਿਰ ਇਸ ਵਿੱਚ ਸੁਆਦ ਅਨੁਸਾਰ ਲੂਣ, ਅਮਚੂਰ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ 4-5 ਮਿੰਟ ਲਈ ਪਕਾਓ ਅਤੇ ਫਿਰ ਗੈਸ ਬੰਦ ਕਰ ਦਿਓ।

  • ਹੁਣ ਤੁਹਾਡੀ ਐਲੋਵੇਰਾ ਸਬਜ਼ੀ ਤਿਆਰ ਹੈ। ਤੁਸੀਂ ਇਸਨੂੰ ਬਾਊਲ ਵਿੱਚ ਪਾ ਕੇ ਰੋਟੀ ਦੇ ਨਾਲ ਸਰਵ ਕਰ ਸਕਦੇ ਹੋ।

ਇਹ ਵੀ ਪੜ੍ਹੋ :-  ਕੜਕਦੀ ਠੰਡ ਵਿੱਚ ਖਾਓ ਅਦਰਕ, ਸ਼ਰੀਰ ਨੂੰ ਮਿਲੇਗਾ ਸੇਕ

ਲੇਖਕ - ਪਰਮਜੀਤ ਕੌਰ
ਸ਼ਾਮ ਚੁਰਾਸੀ (ਹੁਸ਼ਿਆਰਪੁਰ)

Aloevera Vegetable Recipe Benefits of Aloevera How to Make Aloevera Sabji Aloevera Sabji punjabi news
English Summary: Aloe Vera Sabji Recipe: Aloe vera vegetable to get rid of diseases

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.