1. Home
  2. ਸੇਹਤ ਅਤੇ ਜੀਵਨ ਸ਼ੈਲੀ

ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਹਲਦੀ ਸਣੇ ਇਹ ਮਸਾਲੇ

ਕੋਰੋਨਾ ਕਾਲ 'ਚ ਲੋਕ ਆਪਣੀ ਸਿਹਤ ਬਾਰੇ ਕਾਫ਼ੀ ਸੁਚੇਤ ਹੋਏ ਹਨ। ਸਰੀਰ ਦੀ ਇਮਿਊਨਿਟੀ ਵਧਾਉਣ ਲਈ ਖਾਣ-ਪੀਣ ਵੱਲ ਬੇਹੱਦ ਧਿਆਨ ਦੇਣਾ ਸਮੇਂ ਦੀ ਲੋੜ ਵੀ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਵਿਚ ਬੱਚੇ, ਜਵਾਨ, ਬਜ਼ੁਰਗ ਜੰਕ ਫੂਡ ਵੱਧ ਖਾਣ ਲੱਗੇ ਹਨ, ਜਿਸ ਕਰਕੇ ਬਿਮਾਰੀਆਂ ’ਚ ਵਾਧਾ ਹੋ ਰਿਹਾ ਹੈ।

KJ Staff
KJ Staff
Turmeric

Turmeric

ਕੋਰੋਨਾ ਕਾਲ 'ਚ ਲੋਕ ਆਪਣੀ ਸਿਹਤ ਬਾਰੇ ਕਾਫ਼ੀ ਸੁਚੇਤ ਹੋਏ ਹਨ। ਸਰੀਰ ਦੀ ਇਮਿਊਨਿਟੀ ਵਧਾਉਣ ਲਈ ਖਾਣ-ਪੀਣ ਵੱਲ ਬੇਹੱਦ ਧਿਆਨ ਦੇਣਾ ਸਮੇਂ ਦੀ ਲੋੜ ਵੀ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਵਿਚ ਬੱਚੇ, ਜਵਾਨ, ਬਜ਼ੁਰਗ ਜੰਕ ਫੂਡ ਵੱਧ ਖਾਣ ਲੱਗੇ ਹਨ, ਜਿਸ ਕਰਕੇ ਬਿਮਾਰੀਆਂ ’ਚ ਵਾਧਾ ਹੋ ਰਿਹਾ ਹੈ।

ਮੌਸਮੀ ਤਬਦੀਲੀ ਜਾਂ ਠੰਢ ਦੇ ਮੌਸਮ ’ਚ ਸਰੀਰ ਦੇ ਜ਼ੁਕਾਮ, ਬੁਖ਼ਾਰ, ਫਲੂ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਹੋਰ ਵੀ ਵੱਧ ਜਾਂਦੀ ਹੈ। ਬੇਸ਼ੱਕ ਖ਼ੁਰਾਕ ਤੋਂ ਇਲਾਵਾ ਹੋਰ ਬਹੁਤ ਸਾਰੇ ਤੱਤ ਜਿਵੇਂ ਉਮਰ, ਕਸਰਤ, ਨੀਂਦ, ਮੂਡ, ਤਣਾਅ, ਕੋਈ ਬਿਮਾਰੀ ਆਦਿ ਵਿਅਕਤੀ ਦੀ ਇਮਊਨਿਟੀ ਨੂੰ ਪ੍ਰਭਾਵਿਤ ਕਰਦੇ ਹਨ। ਭਾਰਤੀ ਰਸੋਈ ’ਚ ਵਰਤੇ ਜਾਂਦੇ ਬਹੁਤ ਸਾਰੇ ਮਸਾਲੇ ਵੀ ਦਵਾਈਆਂ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਇਮਿਊਨਿਟੀ ਵਧਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਬੈਕਟੀਰੀਅਲ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਵੀ ਕਰਦੇ ਹਨ।

ਯੂ-ਟਿਊਬ ’ਤੇ ਅਜਿਹੀਆਂ ਵੀਡੀਓਜ਼ ਆਮ ਦੇਖਣ ਨੂੰ ਮਿਲਦੀਆਂ ਹਨ, ਜਿਸ ’ਚ ਦਾਅਵਾ ਕੀਤਾ ਹੁੰਦਾ ਹੈ ਕਿ ਇਹ ਚੀਜ਼ ਤਿੰਨ ਦਿਨ ਖਾ ਲਵੋ ਅਤੇ ਫਿਰ ਸੌ ਸਾਲ ਤਕ ਜਾਂ ਸਾਰੀ ਜ਼ਿੰਦਗੀ ਕੋਈ ਬਿਮਾਰੀ ਨਹੀਂ ਲੱਗੇਗੀ। ਲੋਕ ਆਪਣੀ ਪਬਲੀਸਿਟੀ ਜਾਂ ਵਾਇਰਲ ਹੋਣ ਲਈ ਅਜਿਹੀਆਂ ਵੀਡੀਓਜ਼ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਅਸਲ ’ਚ ਆਦਤ ਬਣਾ ਕੇ ਆਪਣੀ ਪਸੰਦ ਅਤੇ ਸਿਹਤ ਲਈ ਇਨ੍ਹਾਂ ਦੇ ਫ਼ਾਇਦਿਆਂ ਅਨੁਸਾਰ ਰੋਜ਼ਾਨਾ ਵਰਤੋਂ ਹੀ ਚੰਗੀ ਸਿਹਤ ਲਈ ਵਰਦਾਨ ਸਾਬਿਤ ਹੋ ਸਕਦੀ ਹੈ। ਖੋਜਾਂ ਦਰਸਾਉਂਦੀਆਂ ਹਨ ਕਿ ਬਹੁਤ ਸਾਰੇ ਮਸਾਲਿਆਂ ’ਚ ਐਂਟੀ-ਵਾਇਰਲ, ਐਂਟੀ-ਮਾਈਕ੍ਰੋਬੀਅਲ, ਐਂਟੀ-ਇੰਫਲਾਮੇਟਰੀ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਗੁਣ ਹੁੰਦੇ ਹਨ। ਮਸਾਲੇ ਐਂਟੀ-ਆਕਸੀਡੈਂਟ, ਖਣਿਜ ਪਦਾਰਥਾਂ ਅਤੇ ਮਾਈਕਰੋ ਨਿਊਟ੍ਰੀਐਂਟਜ਼ ਦਾ ਭੰਡਾਰ ਹਨ, ਜੋ ਇਨਫੈਕਸ਼ਨ ਨਾਲ ਲੜਨ ਲਈ ਸਰੀਰ ਦੀ ਮਦਦ ਕਰਦੇ ਹਨ। ਇਨ੍ਹਾਂ ’ਚੋਂ ਕੁਝ ਖ਼ਾਸ ਮਸਾਲੇ ਜਿਨ੍ਹਾਂ ਦੀ ਤੰਦਰੁਸਤ ਜੀਵਨ ਜਿਊਣ ਲਈ ਵਰਤੋਂ ਕੀਤੀ ਜਾ ਸਕਦੀ ਹੈ।

ਹਲਦੀ

ਹਲਦੀ ਹੀਲਿੰਗ ਪਾਊਡਰ ਕਰਕੇ ਜਾਣੀ ਜਾਂਦੀ ਹੈ। ਇਸ ’ਚ ਲਿਪੋਪੋਲੀਸੈਕਰਾਈਡ, ਕਰਕਿਊਮਨ ਹੁੰਦਾ ਹੈ ਜੋ ਐਂਟੀ-ਬੈਕਟੀਰੀਅਲ, ਐਂਟੀ-ਫੰਗਲ, ਐਂਟੀ-ਇੰਫਲਾਮੇਟਰੀ, ਐਂਟੀ-ਵਾਇਰਲ ਅਤੇ ਐਂਟੀ-ਮਾਈਕ੍ਰੋਬੀਅਲ ਗੁਣਾਂ ਕਰਕੇ ਮਨੁੱਖੀ ਇਮਿਊਨ ਸਿਸਟਮ ਨੂੰ ਉਤੇਜਿਤ ਕਰਦਾ ਹੈ। ਇਹ ਮਾਸਪੇਸ਼ੀਆਂ ਦੀ ਟੁੱਟ-ਭੱਜ ਨੂੰ ਘਟਾਉਂਦਾ ਹੈ। ਹਲਦੀ ਅਰਥਰਾਈਟਸ ਨੂੰ ਠੀਕ ਕਰਨ ਲਈ ਸਾਲਾਂ ਤੋਂ ਵਰਤੀ ਜਾ ਰਹੀ ਹੈ। ਇਹ ਜ਼ੁਕਾਮ ਅਤੇ ਮੌਸਮੀ ਫਲੂ ਤੋਂ ਬਚਾਅ ਲਈ ਕਮਾਲ ਦਾ ਕੰਮ ਕਰਦੀ ਹੈ। ਦਾਲਾਂ, ਸਬਜ਼ੀਆਂ ਵਿਚ ਇਸ ਦੀ ਆਮ ਵਰਤੋਂ ਕੀਤੀ ਜਾਂਦੀ ਹੈ। ਹਲਦੀ ਵਾਲੇ ਦੁੱਧ ਦੀ ਰੋਜ਼ਾਨਾ ਵਰਤੋਂ ਇਮਿਊਨਿਟੀ ਬੂਸਟ ਕਰਨ ਲਈ ਕੀਤੀ ਜਾ ਸਕਦੀ ਹੈ।

ਦਾਲਚੀਨੀ

ਏਸ਼ੀਆ ਵਿਚ ਉਗਾਏ ਜਾਂਦੇ ਦਰੱਖ਼ਤ ਦੀ ਸੁੱਕੀ ਛਿਲਕ ਦਾ ਪਾਊਡਰ ਹੀ ਦਾਲਚੀਨੀ ਹੁੰਦਾ ਹੈ। ਦਾਲਚੀਨੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਅਤੇ ਕੁਦਰਤੀ ਬਲੱਡ ਥਿਨਰ ਹੈ। ਦਾਲਚੀਨੀ ਵਿਚ ਪੋਲੀਫਿਨੋਲਜ਼ ਵਰਗੇ ਐਂਟੀ-ਆਕਸੀਡੈਂਟਸ ਹੁੰਦੇ ਹਨ। ਇਹ ਇਮਿਊਨ ਸਿਸਟਮ ਨੂੰ ਬੂਸਟ ਕਰਨ ਦੇ ਨਾਲ-ਨਾਲ ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਗੁਣਾਂ ਨਾਲ ਭਰਪੂਰ ਹੈ, ਜੋ ਸਾਹ ਪ੍ਰਣਾਲੀ ਦੀਆਂ ਬਿਮਾਰੀਆਂ, ਮੌਸਮੀ ਇਨਫੈਕਸ਼ਨ ਨੂੰ ਘਟਾਉਣ ਅਤੇ ਵਾਇਰਲ ਇਨਫੈਕਸ਼ਨ ਤੋਂ ਬਚਾਉਣ ’ਚ ਮਦਦਗਾਰ ਹੈ। ਖਾਣਾ ਖਾਣ ਤੋਂ ਬਾਅਦ ਇਕਦਮ ਬਲੱਡ ਸ਼ੂਗਰ ਨੂੰ ਵਧਣ ਤੋਂ ਰੋਕਦੀ ਹੈ।

ਕਾਲੀ ਮਿਰਚ

ਇਹ ਐਂਟੀ-ਇੰਫਲਾਮੇਟਰੀ, ਐਂਟੀ-ਬੈਕਟੀਰੀਅਲ, ਐਂਟੀ-ਮਾਈਕ੍ਰੋਬੀਅਲ ਗੁਣਾਂ ਦੇ ਨਾਲ-ਨਾਲ ਵਧੀਆ ਐਂਟੀ-ਆਕਸੀਡੈਂਟ ਹੈ, ਜੋ ਰੋਗਾਂ ਨਾਲ ਲੜਨ ਦੀ ਸਰੀਰਕ ਸਮਰੱਥਾ ਵਧਾਉਂਦੀ ਹੈ ਅਤੇ ਇਮਿਊਨਿਟੀ ਬੂਸਟਰ ਹੈ ਜੋ ਖੰਘ, ਜ਼ੁਕਾਮ ਲਈ ਫ਼ਾਇਦੇਮੰਦ ਹੈ। ਇਹ ਛਾਤੀ ਅਤੇ ਸਾਹ ਪ੍ਰਣਾਲੀ ਦੀ ਇਨਫੈਕਸ਼ਨ ਤੋਂ ਬਚਾਉਂਦੀ ਹੈ। ਇਸ ਵਿਚ ਪਿਪਰਾਈਨ ਨਾਂ ਦਾ ਐਂਟੀ-ਡੀਪ੍ਰੈਸੈਂਟ ਤੱਤ ਹੁੰਦਾ ਹੈ, ਜੋ ਡਿਪਰੈਸ਼ਨ, ਸਟਰੈੱਸ ਨੂੰ ਘਟਾਉਣ ’ਚ ਮਦਦਗਾਰ ਹੁੰਦਾ ਹੈ। ਦੱਖਣੀ ਭਾਰਤ ’ਚ ਕਾਲੀ ਮਿਰਚ ਪਾਊਡਰ ਦੀ ਵਰਤੋਂ ਬਲੈਕ ਕੌਫੀ ਵਿਚ ਪਾ ਕੇ ਕੀਤੀ ਜਾਂਦੀ ਹੈ। ਖੋਜਾਂ ਤੋਂ ਪਤਾ ਲੱਗਦਾ ਹੈ ਕਿ ਕਾਲੀ ਮਿਰਚ ਹਾਜ਼ਮਾ ਵੀ ਸੁਧਾਰਦੀ ਹੈ।

ਲੌਂਗ

ਲੌਂਗ ਖ਼ੁਸ਼ਬੂਦਾਰ ਮਸਾਲਾ ਹੈ। ਇਹ ਐਂਟੀ-ਆਕਸੀਡੈਂਟ ਭਰਪੂਰ ਹੈ ਅਤੇ ਇਮਿਊਨ ਸਿਸਟਮ ਨੂੰ ਬੂਸਟ ਕਰਨ ’ਚ ਸਹਾਇਕ ਹੈ। ਇਸ ਵਿਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਸੈਪਟਿਕ ਅਤੇ ਐਂਟੀ-ਇੰਫਲਾਮੇਟਰੀ ਗੁਣ ਹੁੰਦੇ ਹਨ, ਜਿਸ ਕਰਕੇ ਇਹ ਖੰਘ, ਜ਼ੁਕਾਮ ਲਈ ਅਸਰਦਾਰ ਉਪਾਅ ਹੈ। ਇਹ ਗਲੇ ਦੀ ਸੋਜ਼ ਘਟਾਉਣ, ਰੇਸ਼ਾ/ਬਲਗਮ ਕੱਢਣ ’ਚ ਮਦਦ ਕਰਦੇ ਹਨ। ਜ਼ਿਆਦਾ ਖੰਘ ਆਉਣ ਸਮੇਂ ਲੌਂਗ ਨੂੰ ਮੂੰਹ ’ਚ ਰੱਖਿਆ ਜਾ ਸਕਦਾ ਹੈ। ਇਸ ਦੇ ਤੇਲ ’ਚ ਪੋਟਾਸ਼ੀਅਮ, ਸੋਡੀਅਮ, ਫਾਸਫੋਰਸ, ਆਇਰਨ, ਵਿਟਾਮਿਨ-ਏ ਤੇ ਸੀ ਹੁੰਦਾ ਹੈ। ਆਮ ਤੌਰ ’ਤੇ ਸਰਦੀਆਂ ਦਾ ਮਸਾਲਾ ਕਿਹਾ ਜਾਂਦਾ ਹੈ। ਆਯੁਰਵੈਦ ’ਚ ਖੰਘ, ਜ਼ੁਕਾਮ ਦੀਆਂ ਦਵਾਈਆਂ ’ਚ ਵਰਤੋਂ ਹੁੰਦੀ ਹੈ। ਸਰੀਰ ਦੀ ਇਨਫੈਕਸ਼ਨ ਵਿਰੁੱਧ ਲੜਨ ਦੀ ਸਮਰੱਥਾ ਵਧਾਉਂਦਾ ਹੈ।

ਅਜਵੈਣ

ਇਹ ਐਂਟੀ-ਇੰਫਲਾਮੇਟਰੀ, ਪਾਚਨ ਤੰਤਰ ਅਤੇ ਕਬਜ਼ ਤੋਂ ਰਾਹਤ ਦਿਵਾਉਣ ਵਾਲਾ ਬਹੁਤ ਵਧੀਆ ਇਮਿਊਨਿਟੀ ਬੂਸਟਰ ਹੈ। ਅਜਵੈਣ ਵਿਚਲੇ ਐਨਜ਼ਾਈਮ ਮਿਹਦੇ ਦਾ ਰਸ ਪੈਦਾ ਕਰਨ ’ਚ ਮਦਦ ਕਰਦੇ ਹਨ, ਜਿਸ ਨਾਲ ਪਾਚਣ ਪ੍ਰਣਾਲੀ ਦੇ ਕੰਮਾਂ ਵਿਚ ਸੁਧਾਰ ਹੁੰਦਾ ਹੈ। ਰਾਕ ਸਾਲਟ (ਪਹਾੜੀ ਲੂਣ) ਅਤੇ ਅਜਵੈਣ ਦੀ ਇਕ ਚੁਟਕੀ ਵੀ ਪਾਚਨ ਪ੍ਰਣਾਲੀ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ’ਚ ਸਹਾਇਕ ਹੁੰਦੀ ਹੈ।

ਇਹ ਵੀ ਪੜ੍ਹੋ : ਬੇਕਾਰ ਸਮਝ ਕੇ ਨਾ ਸੁੱਟੋ ਅੰਬ ਦੇ ਛਿਲਕੇ, ਕਿਉਂਕਿ ਇਹ ਕਰੇਗਾ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ

Summary in English: Be sure to include these spices in the diet, including turmeric

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters