1. Home
  2. ਸੇਹਤ ਅਤੇ ਜੀਵਨ ਸ਼ੈਲੀ

Beauty Tips: ਚਮੜੀ ਨਾਲ ਸਬੰਧਤ ਸਮੱਸਿਆਵਾਂ ਤੋਂ ਹੋ ਪਰੇਸ਼ਾਨ ! ਤਾਂ ਅਪਣਾਓ ਇਹ 5 ਚੀਜਾਂ

ਬਜ਼ਾਰ ਵਿੱਚ ਇੱਕ ਤੋਂ ਵੱਧ ਕੇ ਬਿਊਟੀ ਪ੍ਰੋਡਕਟਸ ਉਪਲਬਧ ਹਨ। ਹਾਲਾਂਕਿ ਇਨ੍ਹਾਂ ਉਤਪਾਦਾਂ 'ਚ ਕਈ ਤਰ੍ਹਾਂ ਦੇ ਕੈਮੀਕਲ ਵੀ ਮਿਲਾਏ ਜਾਂਦੇ ਹਨ ਜੋ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤੱਕ ਅਜਿਹੇ ਉਤਪਾਦਾਂ ਦੀ ਵਰਤੋਂ ਕਰਦੇ ਹੋ,

Pavneet Singh
Pavneet Singh
Beauty Tips

Beauty Tips

ਬਜ਼ਾਰ ਵਿੱਚ ਇੱਕ ਤੋਂ ਵੱਧ ਕੇ ਬਿਊਟੀ ਪ੍ਰੋਡਕਟਸ ਉਪਲਬਧ ਹਨ। ਹਾਲਾਂਕਿ ਇਨ੍ਹਾਂ ਉਤਪਾਦਾਂ 'ਚ ਕਈ ਤਰ੍ਹਾਂ ਦੇ ਕੈਮੀਕਲ ਵੀ ਮਿਲਾਏ ਜਾਂਦੇ ਹਨ ਜੋ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜੇਕਰ ਤੁਸੀਂ ਲੰਬੇ ਸਮੇਂ ਤੱਕ ਅਜਿਹੇ ਉਤਪਾਦਾਂ ਦੀ ਵਰਤੋਂ ਕਰਦੇ ਹੋ, ਤਾਂ ਚਮੜੀ 'ਤੇ ਮਾੜੇ ਪ੍ਰਭਾਵ ਵੀ ਦਿਖਾਈ ਦਿੰਦੇ ਹਨ। ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਜ਼ਿਆਦਾਤਰ ਲੋਕ ਆਯੁਰਵੈਦਿਕ ਜਾਂ ਘਰੇਲੂ ਉਪਚਾਰਾਂ ਨੂੰ ਅਪਣਾਉਣਾ ਚਾਹੁੰਦੇ ਹਨ। ਸਾਡੇ ਘਰ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਸਿਹਤਮੰਦ, ਚਮਕਦਾਰ ਅਤੇ ਜਵਾਨ ਚਮੜੀ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਹਨ। ਜੇਕਰ ਤੁਸੀਂ ਚਮੜੀ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਦਾਗ-ਧੱਬੇ ਜਾਂ ਮੁਹਾਸੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਆਯੁਰਵੈਦਿਕ ਜੜੀ-ਬੂਟੀਆਂ ਦੀ ਮਦਦ ਲੈ ਸਕਦੇ ਹੋ। ਸੁੰਦਰਤਾ ਲਈ ਆਯੁਰਵੈਦਿਕ ਇਲਾਜਾਂ ਵਿਚ ਇਨ੍ਹਾਂ ਜੜ੍ਹੀਆਂ ਬੂਟੀਆਂ ਦੀ ਲੰਬੇ ਸਮੇਂ ਤੋਂ ਵਰਤੋਂ ਕੀਤੀ ਜਾਂਦੀ ਰਹੀ ਹੈ। ਇਹ ਕੁਦਰਤੀ ਉਤਪਾਦ ਪੂਰੀ ਤਰ੍ਹਾਂ ਰਸਾਇਣ ਮੁਕਤ ਅਤੇ ਬਹੁਤ ਪ੍ਰਭਾਵਸ਼ਾਲੀ ਹਨ। ਜਾਣੋ ਕਿਹੜੀਆਂ 5 ਅਜਿਹੀਆਂ ਚੀਜ਼ਾਂ ਹਨ ਜੋ ਚਮੜੀ ਲਈ ਵਰਦਾਨ ਹਨ।

ਹਲਦੀ- ਹਲਦੀ ਕੁਦਰਤ ਦਾ ਇੱਕ ਤੋਹਫ਼ਾ ਹੈ ਜੋ ਸਰੀਰ ਨੂੰ ਸਿਹਤਮੰਦ ਅਤੇ ਸੁੰਦਰ ਬਣਾਉਣ ਵਿੱਚ ਮਦਦ ਕਰਦੀ ਹੈ। ਹਲਦੀ ਤੁਹਾਡੀ ਸਿਹਤ ਨੂੰ ਵਧੀਆ ਰੱਖਦੀ ਹੈ ਅਤੇ ਸਿਹਤਮੰਦ ਚਮੜੀ ਲਈ ਵੀ ਫਾਇਦੇਮੰਦ ਹੈ। ਹਲਦੀ ਵਿੱਚ ਮੌਜੂਦ ਕਰਕਿਊਮਿਨ ਵਿੱਚ ਐਂਟੀ-ਏਜਿੰਗ ਗੁਣ ਹੁੰਦੇ ਹਨ, ਜੋ ਚਮੜੀ ਨੂੰ ਜਵਾਨ ਬਣਾਉਂਦੇ ਹਨ। ਹਲਦੀ ਤੋਂ ਰੰਗ ਸਾਫ ਹੋ ਜਾਂਦਾ ਹੈ ਅਤੇ ਦਾਗ-ਧੱਬੇ ਦੂਰ ਹੋ ਜਾਂਦੇ ਹਨ।

ਕੇਸਰ- ਕੇਸਰ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਕੇਸਰ ਨੂੰ ਚਿਹਰੇ 'ਤੇ ਲਗਾਉਣ ਨਾਲ ਮੁਹਾਸੇ ਦੂਰ ਹੋ ਜਾਂਦੇ ਹਨ। ਕੇਸਰ ਰੰਗ ਨੂੰ ਗੋਰਾ ਅਤੇ ਸਾਫ ਬਣਾਉਂਦਾ ਹੈ। ਦੁੱਧ ਅਤੇ ਕੇਸਰ ਦੀ ਵਰਤੋਂ ਕਰਨ ਨਾਲ ਦਾਗ-ਧੱਬੇ ਦੂਰ ਹੁੰਦੇ ਹਨ ਅਤੇ ਚਿਹਰੇ 'ਤੇ ਨਿਖਾਰ ਆਉਂਦਾ ਹੈ।

ਚੰਦਨ — ਹਲਦੀ ਅਤੇ ਚੰਦਨ ਦੇ ਮਿਸ਼ਰਣ ਨੂੰ ਲਗਾਉਣ ਨਾਲ ਸੁੰਦਰਤਾ ਵਧਣ ਲੱਗਦੀ ਹੈ। ਚੰਦਨ ਵਿੱਚ ਐਂਟੀਵਾਇਰਲ ਅਤੇ ਐਂਟੀਸੈਪਟਿਕ ਗੁਣ ਪਾਏ ਜਾਂਦੇ ਹਨ। ਜਿਸ ਨਾਲ ਮੁਹਾਸੇ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ । ਗਰਮੀਆਂ ਵਿੱਚ ਚੰਦਨ ਪਾਊਡਰ ਦਾ ਫੇਸ ਪੈਕ ਚਮੜੀ ਨੂੰ ਠੰਡਾ ਕਰਦਾ ਹੈ। ਚੰਦਨ ਚਮੜੀ 'ਤੇ ਬਲੀਚਿੰਗ ਦਾ ਕੰਮ ਕਰਦਾ ਹੈ, ਇਹ ਰੰਗਤ ਨੂੰ ਵੀ ਸੁਧਾਰਦਾ ਹੈ।

ਇਹ ਵੀ ਪੜ੍ਹੋ : ਗਰਮੀਆਂ ਦੇ ਮੌਸਮ ਵਿਚ ਇਸ ਤਰ੍ਹਾਂ ਰੱਖੋ ਸ਼ਰੀਰ ਨੂੰ ਠੰਡਾ!

ਨਿੰਮ— ਆਯੁਰਵੇਦ 'ਚ ਨਿੰਮ ਨੂੰ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਨਿੰਮ ਦੀ ਵਰਤੋਂ ਨਾਲ ਚਮੜੀ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨਿੰਮ ਵਿੱਚ ਐਂਟੀ-ਸੈਪਟਿਕ, ਐਂਟੀ-ਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿ ਮੁਹਾਂਸਿਆਂ ਦੀ ਸਮੱਸਿਆ ਨੂੰ ਦੂਰ ਕਰਦੇ ਹਨ। ਨਿੰਮ ਦੇ ਪੈਕ ਦੀ ਵਰਤੋਂ ਕਰਨ ਨਾਲ ਚਮੜੀ ਸਾਫ਼ ਹੋ ਜਾਂਦੀ ਹੈ ਅਤੇ ਚਮੜੀ ਚਮਕਦਾਰ ਹੋਣ ਲੱਗਦੀ ਹੈ।

Summary in English: Beauty Tips: Troubled by Skin Problems! So follow these 5 things !

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters