ਅਕਸਰ ਤੁਸੀਂ ਸ਼ਿਮਲਾ ਮਿਰਚ ਦੀ ਵਰਤੋਂ ਕਰਦੇ ਸਮੇਂ ਉਸਦੇ ਬੀਜਾਂ ਨੂੰ ਸੁੱਟ ਦਿੰਦੇ ਹੋਵੋਂਗੇ, ਪਰ ਕਿ ਤੁਸੀਂ ਜਾਣਦੇ ਹੋ ਇਸਦੇ ਬੀਜਾਂ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸਦੀ ਵਰਤੋਂ ਜ਼ਿਆਦਾਤਰ ਸਬਜ਼ੀਆਂ ,ਚਾਈਨੀਜ਼ ਅਤੇ ਇਟੈਲੀਅਨ ਸਮੇਤ ਕਈ ਭੋਜਨ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇਹ ਸਾਡੀ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦੀ ਹੈ। ਇਸਦੇ ਨਾਲ ਹੀ ਇਸਦੇ ਬੀਜ ਵੀ ਸਾਡੀ ਸਿਹਤ ਨੂੰ ਲਾਭ ਪਹੁੰਚਾਉਂਦੇ ਹਨ। ਆਓ ਅੱਜ ਤੁਹਾਨੂੰ ਸ਼ਿਮਲਾ ਮਿਰਚ ਦੇ ਬੀਜਾਂ ਤੋਂ ਹੋਣ ਵਾਲੇ ਫਾਇਦਿਆਂ ਦੀ ਜਾਣਕਾਰੀ ਦਿੰਦੇ ਹਾਂ।
ਵਿਟਾਮਿਨ ਸੀ ਦਾ ਚੰਗਾ ਸਰੋਤ
ਸ਼ਿਮਲਾ ਮਿਰਚ ਅਤੇ ਉਸਦੇ ਬੀਜਾਂ ਨੂੰ ਵਿਟਾਮਿਨ ਸੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਇਸਦੇ ਬੀਜਾਂ ਨੂੰ ਕਦੀ ਵੀ ਸੁੱਟਣਾ ਨਹੀਂ ਚਾਹੀਦਾ। ਇਹ ਸ਼ਰੀਰ ਵਿੱਚ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਨਾਲ ਹੀ ਸ਼ਰੀਰ ਨੂੰ ਤੰਦਰੁਸਤ ਬਣਾਉਂਦਾ ਹੈ। ਇਹ ਸ਼ਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ।
ਚਮੜੀ ਲਈ ਫਾਇਦੇਮੰਦ
ਸ਼ਿਮਲਾ ਮਿਰਚ ਦੇ ਬੀਜਾਂ ਵਿੱਚ ਵਿਟਾਮਿਨ ਈ ਦੀ ਮਾਤਰਾ ਵੀ ਕਾਫ਼ੀ ਚੰਗੀ ਹੁੰਦੀ ਹੈ। ਇਸ ਲਈ ਇਹ ਚਮੜੀ ਨੂੰ ਨਿਖਾਰਦਾ ਹੈ। ਦਸ ਦਈਏ ਕਿ ਵਿਟਾਮਿਨ ਈ ਦੀ ਵਰਤੋਂ ਜ਼ਿਆਦਾਤਰ ਸੁੰਦਰਤਾ ਉਤਪਾਦਾਂ ਵਿੱਚ ਕੀਤੀ ਜਾਂਦੀ ਹੈ | ਇਸ ਤੋਂ ਇਲਾਵਾ ਇਹ ਵਾਲਾਂ ਨੂੰ ਵੀ ਸਿਹਤਮੰਦ, ਰੇਸ਼ਮੀ ਅਤੇ ਮਜ਼ਬੂਤ ਬਣਾਉਂਦਾ ਹੈ।
ਦਿਲ ਦੀਆਂ ਬਿਮਾਰੀਆਂ ਲਈ ਫਾਇਦੇਮੰਦ
ਬਹੁਤ ਸਾਰੇ ਲੋਕ ਦਿਲ ਸਬੰਧੀ ਬਿਮਾਰੀਆਂ ਤੋਂ ਪਰੇਸ਼ਾਨ ਰਹਿੰਦੇ ਹਨ | ਅਜਿਹੀ ਸਥਿਤੀ ਵਿੱਚ ਸ਼ਿਮਲਾ ਮਿਰਚ ਦੇ ਬੀਜਾਂ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸਦੇ ਬੀਜ ਬਹੁਤ ਫਾਇਦੇਮੰਦ ਹੁੰਦੇ ਹਨ। ਇਹਨਾਂ ਨੂੰ ਸਾਇਟੋਕੈਮੀਕਲਜ਼ ਅਤੇ ਫਲੇਵੋਨੋਇਡਜ਼ (Cytochemical And Flavonoids) ਦਾ ਇੱਕ ਸਰਬੋਤਮ ਸਰੋਤ ਮੰਨਿਆ ਜਾਂਦਾ ਹੈ। ਇਸਦੇ ਸੇਵਨ ਨਾਲ ਸ਼ਰੀਰ ਵਿੱਚ ਖੂਨ ਬਣਦਾ ਹੈ। ਜਿਸ ਦਿਲ ਨਾਲ ਸਬੰਧਤ ਕੋਈ ਬਿਮਾਰੀ ਨਹੀਂ ਹੁੰਦੀ ਹੈ |
ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ ਜਿਵੇਂ ਕਿ -
. ਇਸ ਵਿੱਚ ਮੋਜੂਦ ਐਂਟੀਆਕਸੀਡੈਂਟਸ (Antioxidant) ਸ਼ੂਗਰ ਨੂੰ ਕੰਟਰੋਲ ਕਰਦੇ ਹਨ ।
. ਸ਼ਰੀਰ ਵਿੱਚ ਖਰਾਬ ਕੋਲੇਸਟ੍ਰੋਲ (Cholesterol) ਮਾਤਰਾ ਨੂੰ ਘੱਟ ਕਰਦਾ ਹੈ।
. ਸ਼ਰੀਰ ਵਿੱਚ ਹੋਣ ਵਾਲੇ ਦਰਦਾਂ ਤੋਂ ਰਾਹਤ ਦਿੰਦਾ ਹੈ।
Summary in English: Benefits of Capsicum Seeds:Capsicum seeds are extremely nutritious, know its unique benefits