ਬਹੁਤ ਸਾਰੇ ਲੋਕ ਚੁਕੰਦਰ ਦਾ ਸਲਾਦ ਬਹੁਤ ਉਤਸ਼ਾਹ ਨਾਲ ਖਾਂਦੇ ਹਨ, ਵੈਸੇ ਇਸ ਨੂੰ ਬਾਰੀਕ ਕੱਟ ਕੇ ਅਤੇ ਥੋੜਾ ਜਿਹਾ ਪਕਾ ਕੇ ਵੀ ਖਾਧਾ ਜਾ ਸਕਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਅਚਾਰ ਵੀ ਪਾਇਆ ਜਾਂਦਾ ਹੈ। ਦਰਅਸਲ, ਚੁਕੰਦਰ ਨੂੰ ਆਇਰਨ, ਵਿਟਾਮਿਨ ਅਤੇ ਮਿਨਰਲਜ਼ (ਖਣਿਜਾਂ) ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ, ਇਸ ਲਈ ਇਸਦੀ ਚਿਕਿਤਸਕ ਵਰਤੋਂ ਵਧੇਰੇ ਹੁੰਦੀ ਹੈ।
ਇਕ ਅਧਿਐਨ ਦੇ ਅਨੁਸਾਰ, ਚੁਕੰਦਰ ਦਾ ਜੂਸ ਬਜ਼ੁਰਗਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਗਰਮੀਆਂ ਵਿੱਚ ਚੁਕੰਦਰ ਦਾ ਸੇਵਨ ਕਰਨ ਨਾਲ ਬਹੁਤ ਸਾਰੇ ਲਾਭ ਮਿਲਦੇ ਹਨ, ਕਿਉਂਕਿ ਇਸਦਾ ਪ੍ਰਭਾਵ ਠੰਡਾ ਹੁੰਦਾ ਹੈ। ਆਓ ਅੱਜ ਅਸੀਂ ਇਸ ਦੇ ਫਾਇਦਿਆਂ ਬਾਰੇ ਗੱਲ ਕਰਦੇ ਹਾਂ।
ਬਲੱਡ ਪ੍ਰੈਸ਼ਰ ਨੂੰ ਕਰੋ ਕੰਟਰੋਲ
ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਲੋਕਾਂ ਲਈ ਚੁਕੰਦਰ ਦਾ ਜੂਸ ਬਹੁਤ ਫਾਇਦੇਮੰਦ ਹੁੰਦਾ ਹੈ। ਇੱਕ ਖੋਜ ਵਿੱਚ ਦਸਿਆ ਗਿਆ ਹੈ। ਕਿ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਵਿੱਚ ਬਲੱਡ ਪ੍ਰੈਸ਼ਰ ਨੂੰ ਘਟਾਉਣ ਲਈ, ਹਰ ਰੋਜ਼ ਇੱਕ ਗਲਾਸ ਚੁਕੰਦਰ ਦਾ ਜੂਸ ਪੀਣਾ ਚਾਹੀਦਾ ਹੈ।
ਦਿਲ ਲਈ ਫਾਇਦੇਮੰਦ ਹੈ ਚੁਕੰਦਰ
ਬਹੁਤ ਸਾਰੇ ਅਧਿਐਨ ਅਤੇ ਮਾਹਰ ਸੁਝਾਅ ਦਿੰਦੇ ਹਨ ਕਿ ਹਰ ਰੋਜ ਨਿਯਮਿਤ ਚੁਕੰਦਰ ਦਾ ਜੂਸ ਪੀਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਜੋਖਮ ਘੱਟ ਹੁੰਦਾ ਹੈ।
ਸ਼ੂਗਰ ਰੋਗ ਲਈ ਫਾਇਦੇਮੰਦ ਹੈ ਚੁਕੰਦਰ
ਚੁਕੰਦਰ ਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਨੂੰ ਜਰੂਰੁ ਕਰਨਾ ਚਾਹੀਦਾ ਹੈ। ਇੱਕ ਰਿਪੋਰਟ ਦੇ ਅਨੁਸਾਰ, ਚੁਕੰਦਰ ਵਿੱਚ ਇੱਕ ਐਂਟੀ-ਆਕਸੀਡੈਂਟ ਹੁੰਦਾ ਹੈ, ਜਿਸ ਨੂੰ ਅਲਫ਼ਾ-ਲਿਪੋਇਕ ਐਸਿਡ ਕਿਹਾ ਜਾਂਦਾ ਹੈ। ਇਹ ਮਿਸ਼ਰਣ ਗਲੂਕੋਜ਼ ਦੇ ਪੱਧਰ ਨੂੰ ਘਟਾਉਣ ਵਿਚ ਸਹਾਇਤਾ ਕਰਦਾ ਹੈ. ਦਸ ਦਈਏ ਕਿ ਖੂਨ ਵਿੱਚ ਸ਼ੂਗਰ ਦੀ ਮਾਤਰਾ ਵਧਣ ਕਾਰਨ ਸ਼ੂਗਰ ਰੋਗ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਬਜ਼ ਵਿਚ ਹੈ ਲਾਭਕਾਰੀ
ਮਾਹਰਾਂ ਦੇ ਅਨੁਸਾਰ ਚੁਕੰਦਰ ਦਾ ਸੇਵਨ ਪਾਚਨ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ਵਿੱਚ ਭਰਪੂਰ ਰੇਸ਼ੇ ਹੁੰਦੇ ਹਨ। ਇਹ ਪੇਟ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਕਿ ਕਬਜ਼ ਆਦਿ ਲਈ ਲਾਭਕਾਰੀ ਹੈ। ਜਿਹੜੇ ਲੋਕ ਕਬਜ਼ ਦੀ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਹਰ ਰੋਜ਼ ਇੱਕ ਗਲਾਸ ਚੁਕੰਦਰ ਦਾ ਜੂਸ ਪੀਣਾ ਚਾਹੀਦਾ ਹੈ।
ਇਹ ਵੀ ਪੜ੍ਹੋ :- ਰੋਟੀ ਤੋਂ ਪਹਿਲਾ ਸਲਾਦ ਖਾਣ ਨਾਲ ਹੋ ਸਕਦੀ ਹੈ ਸ਼ਰੀਰ ਨੂੰ ਕਈ ਗੰਭੀਰ ਬਿਮਾਰੀਆਂ
Summary in English: Drink beetroot juice daily, get rid of heart related diseases