Krishi Jagran Punjabi
Menu Close Menu

ਨਵੇਂ ਸਾਲ ਤੋਂ ਛੱਡੋ ਜੰਕ ਫੂਡ ਖਾਣਾ, ਹਮੇਸ਼ਾਂ ਰਹੋਗੇ ਤੰਦਰੁਸਤ

Monday, 23 December 2019 05:42 PM
junk

ਨਵੇਂ ਸਾਲ ਲਈ ਅਜੇ ਥੋੜਾ ਹੀ ਸਮਾਂ ਬਾਕੀ ਹੈ | ਹਰ ਕੋਈ ਨਵੇਂ ਸਾਲ 'ਤੇ ਮਤਾ ਲੈਂਦਾ ਹੈ ,ਜੇ ਤੁਸੀਂ ਵੀ ਆਉਣ ਵਾਲੇ ਨਵੇਂ ਸਾਲ ਬਾਰੇ ਕੋਈ ਮਤਾ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਜੰਕ ਫੂਡ ਨਾ ਖਾਣ ਦਾ ਪ੍ਰਣ ਲੈ ਸਕਦੇ ਹੋ | ਜੀ ਹਾਂ, ਅਜਿਹਾ ਕਰਨ ਨਾਲ ਤੁਸੀਂ ਹਮੇਸ਼ਾਂ ਹੀ ਤੰਦਰੁਸਤ ਰਹੋਗੇ | ਸਾਲ 2020 ਤੋਂ, ਤੁਹਾਨੂੰ ਸਬ ਤੋਂ ਪਹਿਲਾਂ ਬਾਹਰ ਦਾ ਭੋਜਨ ਛੱਡ ਦੇਣਾ ਚਾਹੀਦਾ ਹੈ, ਜਿਸ ਨਾਲ  ਤੁਹਾਨੂੰ ਪੇਟ ਸਮੇਤ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲੇਗਾ |

ਤੁਹਾਨੂੰ ਦੱਸ ਦੇਈਏ ਕਿ ਜੰਕ ਫੂਡ ਖਾਣਾ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ, ਇਸ ਦੇ ਨਾਲ ਨਾ ਸਿਰਫ ਮੋਟਾਪਾ ਵਧਦਾ ਹੈ, ਬਲਕਿ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਸਿਰਫ ਇਹੀ ਨਹੀਂ, ਜੰਕ ਫੂਡ ਖਾਣਾ ਵੀ ਸ਼ੂਗਰ ਦਾ ਕਾਰਨ ਬਣਦਾ ਹੈ |  ਜੰਕ ਫੂਡ ਵਿਚ ਵਿਟਾਮਿਨ ਦੀ ਘਾਟ ਹੁੰਦੀ ਹੈ, ਜੋ ਦੰਦ ਅਤੇ ਲੀਵਰ ਨੂੰ ਵੀ ਖ਼ਰਾਬ ਕਰ ਸਕਦਾ ਹੈ. ਨਾਲ ਹੀ, ਜੰਕ ਫੂਡ ਪਾਚਣ ਪ੍ਰਕਿਰਿਆ ਨੂੰ ਵਿਗਾੜਦਾ ਹੈ | ਇਸ ਲਈ ਨਵੇਂ ਸਾਲ ਵਿਚ, ਪੀਜ਼ਾ, ਬਰਗਰ ਅਤੇ ਫ੍ਰੈਂਚ ਫਾਈ ਸਮੇਤ ਸਾਰੇ ਜੰਕ ਫੂਡ ਨੂੰ ਖਾਣਾ ਛੱਡ ਦਿਓ | ਤਾਂਕਿ ਤੁਸੀਂ ਹਮੇਸ਼ਾਂ ਤੰਦਰੁਸਤ ਰਹੋ |

disadvants

ਜੰਕ ਫੂਡ ਖਾਣ ਦੇ ਨੁਕਸਾਨ

  • ਤੁਹਾਡੇ ਦਿਮਾਗ ਦੀ ਕਾਰਜਸ਼ੀਲਤਾ ਨੂੰ ਕਮਜ਼ੋਰ ਕਰ ਸਕਦਾ ਹੈ |

  • ਤੁਹਾਨੂੰ ਅਲਜ਼ਾਈਮਰ ਰੋਗ ਹੋ ਸਕਦਾ ਹੈ |

  • ਰੋਜ਼ਾਨਾ ਜੰਕ ਫੂਡ ਖਾਣ ਨਾਲ ਦਿਮਾਗ 'ਤੇ ਮਾੜੇ ਪ੍ਰਭਾਵ ਹੋ ਸਕਦੇ ਹਨ |

  • ਦਿਮਾਗ ਦੇ ਕੰਮ ਨੂੰ ਪ੍ਰਭਾਵਤ ਕਰ ਸਕਦਾ ਹੈ |

  • ਤੁਹਾਡੀ ਯਾਦਦਾਸ਼ਤ ਵੀ ਕਮਜ਼ੋਰ ਹੋ ਸਕਦੀ ਹੈ |

  • ਸ਼ੂਗਰ ਦਾ ਖ਼ਤਰਾ ਹੁੰਦਾ ਹੈ |

  • ਲੋਕ ਦਿਮਾਗੀ ਕਮਜ਼ੋਰੀ ਦਾ ਵੀ ਸ਼ਿਕਾਰ ਹੋ ਸਕਦੇ ਹਨ |

  • ਮਰਦਾਂ ਦੇ ਅੰਡਕੋਸ਼ ਦੇ ਕੰਮ ਤੇ ਅਸਰ ਪਾਉਂਦਾ ਹੈ |

  • ਨਕਲੀ ਰੰਗ ਅਤੇ ਨਕਲੀ ਮਿੱਠੇ ਜੰਕ ਫੂਡ ਵਿਚ ਦਿੱਤੇ ਜਾਂਦੇ ਹਨ, ਜਿਸਦਾ ਸਿਹਤ ਉੱਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ |

  • ਜੇ ਗਰਭਵਤੀ ਮਹਿਲਾ ਜ਼ਿਆਦਾ ਜੰਕ ਫੂਡ ਖਾਂਦੀ ਹੈ, ਤਾਂ ਬੱਚੇ ਦਾ ਵਾਧਾ ਵੀ ਰੁਕ ਸਕਦਾ ਹੈ |

junck food burgers and french frai pizz health news side effects ਸਿਹਤ ਖ਼ਬਰਾਂ ਬੁਰੇ ਪ੍ਰਭਾਵ

Share your comments


CopyRight - 2020 Krishi Jagran Media Group. All Rights Reserved.