ਕੋਰੋਨਾ ਵਾਇਰਸ ਭਾਰਤ ’ਚ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ 24 ਘੰਟਿਆਂ ਦੇ ਅੰਦਰ 3,32,730 ਨਵੇਂ ਮਾਮਲੇ ਆਏ ਹਨ ਜਦੋਂਕਿ 2263 ਲੋਕਾਂ ਦੀ ਮੌਤ ਹੋ ਗਈ ਹੈ।
ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਕੋਰੋਨਾ ਇੰਫੈਕਟਿਡ ਦੀ ਗਿਣਤੀ 1,62,63,695 ਹੈ ਜਦੋਂਕਿ ਮਰਨ ਵਾਲਿਆਂ ਦਾ ਕੁੱਲ ਅੰਕੜਾ 1,86,920 ਤੱਕ ਪਹੁੰਚ ਗਿਆ ਹੈ।
ਪਾਚਨ ਤੰਤਰ ਨੂੰ ਨਿਸ਼ਾਨਾ ਬਣਾ ਰਿਹਾ ਹੈ ਕੋਰੋਨਾ
ਦੂਜੀ ਲਹਿਰ ਹਰ ਉਮਰ ਦੇ ਲੋਕਾਂ ਲਈ ਖਤਰਨਾਕ ਦੱਸੀ ਜਾ ਰਹੀ ਹੈ ਇਸ ਲਈ ਲੱਛਣਾਂ ਦੀ ਅਣਦੇਖੀ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਲੋਕ ਹਾਲੇ ਤੱਕ ਬੁਖਾਰ, ਖੰਘ, ਸਾਹ ਦੀ ਤਕਲੀਫ, ਮਾਸਪੇਸ਼ੀਆਂ ਦੀ ਦਰਦ-ਜਕੜਨ ਨੂੰ ਹੀ ਕੋਰੋਨਾ ਦੇ ਹੀ ਲੱਛਣ ਸਰੀਰ ਦੇ ਇਨ੍ਹਾਂ ਅੰਗਾਂ ਨੂੰ ਸਭ ਤੋਂ ਪਹਿਲੇ ਨਿਸ਼ਾਨਾ ਬਣਾ ਰਿਹਾ ਹਨ ਉਹ ਹੈ ਵਿਅਕਤੀ ਦਾ ਪਾਚਨ ਤੰਤਰ।
ਕੋਰੋਨਾ ਦੇ ਸ਼ੁਰੂਆਤੀ ਲੱਛਣ
ਕੋਰੋਨਾ ਦੇ ਸ਼ੁਰੂਆਤੀ ਲੱਛਣ ਤੇਜ਼ ਬੁਖ਼ਾਰ, ਲਗਾਤਾਰ ਖੰਘ, ਛਾਤੀ ’ਚ ਦਰਦ, ਜ਼ੁਕਾਮ ਫੇਫੜਿਆਂ ’ਚ ਭਾਰੀ ਦਬਾਅ ਅਤੇ ਖਿੱਚਾਅ, ਨਿਮੋਨੀਆ ਵਰਗੇ ਹਨ ਪਰ ‘ਦਿ ਅਮਰੀਕਨ ਜਨਰਲ ਆਫ ਗੈਸਟਰੋਐਂਟਰੋਲਾਜੀ’ ’ਚ ਪ੍ਰਕਾਸ਼ਿਤ ਇਕ ਨਵੀ ਰਿਸਰਚ ਮੁਤਾਬਕ ਕੋਰੋਨਾ ਵਾਇਰਸ ਨਾਲ ਇੰਫੈਕਡਿਟ ਕੁਝ ਲੋਕਾਂ ਨੂੰ ਪਹਿਲਾਂ ਸੰਕੇਤ ਦਸਤ ਵਰਗੀ ਪਾਚਨ ਸਮੱਸਿਆ ਦੇ ਰੂਪ ’ਚ ਮਿਲਿਆ ਸੀ। ਹਸਪਤਾਲ ਪਹੁੰਚੇ 48.5 ਫੀਸਦੀ ਮਰੀਜ਼ਾਂ ਨੂੰ ਦਸਤ, ਉਲਟੀ, ਢਿੱਡ ’ਚ ਦਰਦ ਵਰਗੀ ਪਾਚਨ ਸਬੰਧੀ ਸਮੱਸਿਆ ਹੋਈ ਸੀ। ਸਾਹ ਸਬੰਧੀ ਲੱਛਣਾਂ ਤੋਂ ਪਹਿਲਾਂ ਵਿਅਕਤੀ ਨੂੰ ਪਾਚਨ ਸਬੰਧੀ ਸਮੱਸਿਆਵਾਂ ਦੇ ਲੱਛਣ ਦਿਖਾਈ ਦਿੱਤੇ। ਇਸ ਰਿਸਰਚ ’ਚ ਪਾਚਨ ਲੱਛਣਾਂ ਵਾਲੇ ਕੋਵਿਡ-19 ਰੋਗੀਆਂ ’ਚ ਖਰਾਬ ਨੈਦਾਨਿਕ ਨਤੀਜੇ ਅਤੇ ਮੌਤ ਦਰ ਦਾ ਜ਼ਿਆਦਾ ਖਤਰਾ ਪਾਇਆ ਗਿਆ ਹੈ ਜਦੋਂਕਿ ਜਿਨ੍ਹਾਂ ਲੋਕਾਂ ’ਚ ਪਾਚਨ ਸਬੰਧੀ ਲੱਛਣ ਨਹੀਂ ਪਾਏ ਗਏ ਉਨ੍ਹਾਂ ਦੀ ਮੌਤ ਦਰ ਘੱਟ ਰਹੀ।
ਅਜਿਹੇ ’ਚ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ਲਈ ਸਹੀ ਖੁਰਾਕ ਲੈਣੀ ਬਹੁਤ ਜ਼ਰੂਰੀ ਹੈ।
-
1. ਫਾਈਬਰ ਯੁਕਤ ਭੋਜਨ ਆਹਾਰ ਖਾਂਦੇ ਰਹੋ ਜਿਵੇਂ ਸਾਬਤ ਅਨਾਜ, ਫ਼ਲ, ਸਬਜ਼ੀਆਂ ਅਤੇ ਫਲੀਆਂ ਆਦਿ। ਢਿੱਡ ਸਬੰਧੀ ਪਰੇਸ਼ਾਨੀ ਚੱਲ ਰਹੀ ਹੈ ਤਾਂ ਹਲਕਾ ਖਾਣਾ ਖਾਓ। ਜਿਵੇਂ ਖਿਚੜੀ, ਉਬਲੀ ਦਾਲ, ਦਲੀਆ, ਦਹੀਂ ਆਦਿ। ਬਾਹਰ ਦੀਆਂ ਚੀਜ਼ਾਂ ਖਾਣ ਤੋਂ ਬਚੋ।
-
2. ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਸਰੀਰ ਨੂੰ ਹਾਈਡਰੇਟ ਰੱਖੋ।
-
3. ਪਪੀਤਾ, ਅਨਾਰ, ਸੰਤਰਾ, ਅੰਬ, ਅਮਰੂਦ, ਤਰਬੂਜ਼ ਅਤੇ ਨਾਸ਼ਪਤੀ ਵਰਗੇ ਫ਼ਲ ਖਾਓ।
-
4. ਸਿਗਰਟਨੋਸ਼ੀ, ਜ਼ਿਆਦਾ ਕੈਫੀਨ ਅਤੇ ਅਲਕੋਹਲ ਤੋਂ ਦੂਰੀ ਬਣਾ ਕੇ ਰੱਖੋ।
-
5. ਹਲਕੀ-ਫੁਲਕੀ ਕਸਰਤ ਅਤੇ ਯੋਗ ਜ਼ਰੂਰ ਕਰੋ।
ਇਹ ਵੀ ਪੜ੍ਹੋ :- ਦਿਲ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ ਅਨਾਰ
Summary in English: Getting proper nutrition through your diet does not have to be complicated