1. Home
  2. ਸੇਹਤ ਅਤੇ ਜੀਵਨ ਸ਼ੈਲੀ

ਕੋਵਿਡ ਸਮੇਂ ਵਿਚ ਰੋਗ ਪ੍ਰਤੀਰੋਧਕ ਸ਼ਕਤੀ ਕਿਵੇਂ ਵਧਾਈ ਜਾਵੇ

ਚੀਨ ਤੋਂ ਆਇਆ ਇਕ ਛੋਟਾ ਜਿਹਾ ਵਾਇਰਸ ਅੱਜ ਸਾਰੀ ਦੁਨੀਆ ਤੇ ਆਪਣਾ ਰਾਜ ਕਰੀ ਬੈਠਾ ਹੈ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵਿੱਚ ਇਸ ਨੇ ਆਪਣਾ ਖੌਫ ਬਣਾ ਕੇ ਰੱਖਿਆ ਹੈ । ਕੋਵਿਡ - 19 ਜਾਂ ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਇੱਕ ਵਿਸ਼ਵ-ਵਿਆਪੀ ਮਹਾਂਮਾਰੀ ਵਜੋਂ ਘੋਸ਼ਿਤ ਕੀਤਾ ਗਿਆ ਹੈ ਹਰ ਰੋਜ ਲੱਖਾਂ ਹੀ ਲੋਕੀ ਇਸ ਵਾਇਰਸ ਦਾ ਸ਼ਿਕਾਰ ਹੁੰਦੇ ਹਨ ।

KJ Staff
KJ Staff
covid-19

covid-19

ਚੀਨ ਤੋਂ ਆਇਆ ਇਕ ਛੋਟਾ ਜਿਹਾ ਵਾਇਰਸ ਅੱਜ ਸਾਰੀ ਦੁਨੀਆ ਤੇ ਆਪਣਾ ਰਾਜ ਕਰੀ ਬੈਠਾ ਹੈ। ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵਿੱਚ ਇਸ ਨੇ ਆਪਣਾ ਖੌਫ ਬਣਾ ਕੇ ਰੱਖਿਆ ਹੈ । ਕੋਵਿਡ - 19 ਜਾਂ ਕੋਰੋਨਾਵਾਇਰਸ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਇੱਕ ਵਿਸ਼ਵ-ਵਿਆਪੀ ਮਹਾਂਮਾਰੀ ਵਜੋਂ ਘੋਸ਼ਿਤ ਕੀਤਾ ਗਿਆ ਹੈ ਹਰ ਰੋਜ ਲੱਖਾਂ ਹੀ ਲੋਕੀ ਇਸ ਵਾਇਰਸ ਦਾ ਸ਼ਿਕਾਰ ਹੁੰਦੇ ਹਨ ।

ਜਿੱਥੇ ਪੂਰੀ ਦੁਨੀਆ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 136,291,755 ਕੇਸ ਆ ਚੁੱਕੇ ਹਨ ਅਤੇ ਭਾਰਤ ਵਿਚ 13,689,453 ਲੋਕੀ ਇਸ ਦਾ ਸ਼ਿਕਾਰ ਹੋ ਚੁੱਕੇ ਹਨ । ਭਾਰਤ ਵਰਗੇ ਦੇਸ਼ ਜਿਸ ਵਿਚ ਦੁਨੀਆਂ ਦੀ 17.7% ਆਬਾਦੀ ਵਸਦੀ ਹੈ , ਇਸ ਤਰ੍ਹਾਂ ਦੀਆ ਮਹਾਂਮਾਰੀਆਂ ਤੇ ਕਾਬੂ ਪਾਉਣਾ ਲਾਜ਼ਮੀ ਹੋ ਜਾਂਦਾ ਹੈ ਅਸੀਂ ਜਾਣਦੇ ਹਾਂ ਕਿ ਕਈ ਵਿਕਸਿਤ ਦੇਸ਼ ਜਿਵੇਂ ਕਿ ਅਮਰੀਕਾ, ਰੂਸ ਇਸ ਵਾਇਰਸ ਦੀ ਵੈਕਸੀਨ ਬਣਾਉਣ ਵਿਚ ਸਫ਼ਲ ਹੋਏ ਹਨ ਪਰ ਸੱਚ ਗੱਲ ਇਹ ਹੈ ਕਿ, ਅਜੇ ਵੀ ਇਸ ਵਾਇਰਸ ਲਈ ਕੋਈ ਵੀ ਭਰੋਸੇਯੋਗ ਉਪਾਏ ਨਹੀਂ ਮਿਲਿਆ ਹੈ।

ਬਹੁਤ ਸਾਰੇ ਅਧਿਐਨਾਂ ਨੇ ਇਹ ਸਾਬਿਤ ਕੀਤਾ ਹੈ ਕਿ ਇਕ ਸਿਹਤਮੰਦ ਸਰੀਰ ਅਤੇ ਚੰਗੇ ਇਮਊਨ ਸਿਸਟਮ ਨਾਲ ਅਸੀਂ ਇਸ ਵਾਇਰਸ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ । ਸ਼ਾਇਦ ਤੁਹਾਡੇ ਦਿਮਾਗ ਵਿਚ ਇਕ ਪ੍ਰਸ਼ਨ ਆ ਰਿਹਾ ਹੋਵੇਗਾ ਕਿ ਵਿਸ਼ਾਣੂ( ਕੋਰੋਨਾ ਵਾਇਰਸ) ਸਾਡੀ ਇਮਊਨ ਸਿਸਟਮ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ । “ਜਰਨਲ ਫਰੰਟੀਅਰਜ਼ ਇਨ ਇਮਊਨੋਲੋਜੀ” ਵਿਚ ਛਪੇ ਅਧਿਐਨ ਦੇ ਅਨੁਸਾਰ ਚੀਨ ਵਿਚ ਕੋਵਿਡ-19 ਮਰੀਜ਼ਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਪਾਇਆ ਗਿਆ ਕਿ ਇਹ ਵਾਇਰਸ ਸਰੀਰ ਵਿਚ ਪੈਦਾ ਹੋਣ ਵਾਲੇ ਪ੍ਰਤੀਰੋਧੀ ‘ਟੀ ਸੈੱਲਾਂ’ ਦੀ ਗਿਣਤੀ ਨੂੰ ਘਟਾ ਕੇ ਬਿਮਾਰੀ ਦੀ ਗੰਭੀਰਤਾ ਨੂੰ ਹੋਰ ਵਧਾ ਦਿੰਦਾਂ ਹੈ, ਜੋ ਕਿ ਇਕ ਕਿਸਮ ਦੇ ਚਿੱਟੇ ਲਹੂ ਦੇ ਸੈੱਲ ਹਨ, ਅਤੇ ਸਾਡੇ ਇਮਊਨ ਸਿਸਟਮ ਵਿਚ ਅਹਿਮ ਰੋਲ ਅਦਾ ਕਰਦੇ ਹਨ। ਕੋਵਿਡ-19 ਦੇ ਮਰੀਜ਼ਾਂ ਵਿੱਚ ਸਾਇਟੋਕਿਨਜ਼ ਦੀ ਇੱਕ ਵਧੇਰੇ ਮਾਤਰਾ ਹੁੰਦੀ ਹੈ ,ਇਹ ਇੱਕ ਪ੍ਰੋਟੀਨ ਹੈ ,ਜੋ ਆਮ ਤੌਰ ਤੇ ਸਾਡੇ ਸਰੀਰ ਦੀ ਹਰ ਤਰ੍ਹਾਂ ਦੀ ਬਿਮਾਰੀ ਨੂੰ ਖਤਮ ਕਰਨ ਵਿੱਚ ਸਹਾਇਤਾ ਕਰਦਾ ਹੈ ਪਰ ਅਧਿਐਨ ਵਿਚ ਕਿਹਾ ਗਿਆ ਹੈ ਕਿ ਅਣੂਆਂ ਦੀ ਗਿਣਤੀ ਵਧਣ ਕਰਕੇ ਇਨਫਲੇਮੇਟਰੀ ਰਿਸਪੌਂਸ ਵੱਧ ਜਾਂਦਾ ਹੈ, ਜਿਸ ਨੂੰ ਸਾਈਟੋਕਾਇਨ ਕਹਿੰਦੇ ਹਨ ਜਿਸਦੇ ਫਲਸਰੂਪ ਤੰਦਰੁਸਤ ਸੈੱਲਾਂ ਤੇ ਹਮਲਾ ਹੁੰਦਾ ਹੈ । ਸ਼ੋਧਕਾਂ ਅਨੁਸਾਰ, ਕੋਰੋਨਾਵਾਇਰਸ ਟੀ ਸੈੱਲਾਂ 'ਤੇ ਸਿੱਧਾ ਹਮਲਾ ਨਹੀਂ ਕਰਦਾ, ਬਲਕਿ ਸਾਇਟੋਕਾਈਨ ਰੀਲੀਜ਼ ਨੂੰ ਚਾਲੂ ਕਰਦਾ ਹੈ, ਜਿਹੜਾ ਟੀ ਸੈੱਲਾਂ ਦੇ ਕਮਜ਼ੋਰ ਕਰ ਦਿੰਦਾ ਹੈ ਅਤੇ ਉਹ ਸਾਡੇ ਸਰੀਰ ਵਿਚ ਸਹੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦੇ ਹਨ।

ਸਿਹਤਮੰਦ ਖਾਣਾ ਸਾਡੀ ਸਿਹਤ ਨੂੰ ਕਾਇਮ ਰੱਖਣ ਅਤੇ ਸਾਨੂੰ ਬਿਮਾਰੀਆਂ ਤੋਂ ਬਚਾਉਣ ਵਿੱਚ ਸਾਡੀ ਮਦੱਦ ਕਰਦਾ ਹੈ । ਹਾਲਾਂਕਿ, ਹੁਣ ਤਾਂ ਵਾਇਰਸ ਲਈ ਟੀਕਾ ਉਪਲਬਧ ਹੈ ਪਰ ਫਿਰ ਵੀ ਕੋਵਿਡ -19 ਤੋਂ ਆਪ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਘਰੇਲੂ ਉਪਾਅ, ਕੁਝ ਫਲ, ਤੇ ਸਬਜ਼ੀਆਂ ਦਾ ਸੇਵਣ ਕਰ ਕੇ ਅਸੀਂ ਆਪਣੇ ਸ਼ਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾ ਸਕਦੇ ਹਾਂ। ਸਾਨੂੰ ਆਪਣੀ ਇਮਊਨ ਸਿਸਟਮ ਨੂੰ ਹੋਰ ਵਧੀਆ ਕਰਨ ਲਈ ‘ਹੇਠ ਲਿਖੀਆਂ ਚੀਜ਼ਾਂ ਨੂੰ ਆਪਣੇ ਰੋਜ਼ਾਨਾ ਦੇ ਰੁਟੀਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ’

Immunity

Immunity

ਐਂਟੀਆਕਸੀਡੈਂਟ ਅਜਿਹੇ ਮਿਸ਼ਰਣ ਹਨ ਜਿਹੜੇ ਫ੍ਰੀ ਰੈਡੀਕਲਜ਼ ਨਾਲ ਲੜਦੇ ਹਨ ਜੋ ਕਿ ਸਾਡੇ ਸਰੀਰ ਦੇ ਤੰਦਰੁਸਤ ਸੈੱਲਾਂ 'ਤੇ ਹਮਲਾ ਕਰਦੇ ਹਨ ਅਤੇ ਓਹਨਾ ਨੂੰ ਨਸ਼ਟ ਕਰ ਦਿੰਦੇ ਹਨ । ਇਹ ਐਂਟੀਆਕਸੀਡੈਂਟ ਭਰਪੂਰ ਰੂਪ ਵਿਚ ਮੌਸਮੀ ਤੇ ਤਾਜ਼ੇ ਫਲ ਅਤੇ ਸਬਜ਼ੀਆਂ ਵਿੱਚ ਪਾਏ ਜਾਂਦੇ ਹਨ, ਜਿਵੇ ਕਿ ਨਿੰਬੂ, ਅਮਰੂਦ ਤੇ ਅਨਾਰ ਆਦਿ। ਬਦਾਮ, ਐਵੋਕਾਡੋਜ਼, ਅੰਬ , ਕੀਵੀ ਵਿਚ ਪਾਇਆ ਜਾਣ ਵਾਲਾ ‘ਵਿਟਾਮਿਨ ਈ’, ਬੈਕਟੀਰੀਆ ਅਤੇ ਵਾਇਰਲ ਇਨਫੈਕਸ਼ਨਾਂ ਵਿਰੁੱਧ ਲੜਨ ਵਿਚ ਸਹਾਇਤਾ ਕਰਦਾ ਹੈ ਅਤੇ ਸਾਡੇ ਸਰੀਰ ਵਿਚ ਐਂਟੀਬੋਡੀਜ਼ ਬਣਾਉਣ ਦੀ ਮਾਤਰਾ ਨੂੰ ਵੀ ਵਧਾਉਦਾ ਹੈ

ਆਮ ਤੌਰ ਤੇ ਵਰਤੋਂ ਵਿੱਚ ਆਉਣ ਵਾਲੇ ਮਸਲੇ ਵੀ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਸੁਧਾਰਨ ਵਿਚ ਮੱਦਦਗਾਰ ਸਾਬਿਤ ਹੁੰਦੇ ਹਨ, ਰਵਾਇਤੀ ਮਸਾਲੇ ਜਿਵੇਂ ਹਲਦੀ, ਅਦਰਕ ਅਤੇ ਕਾਲੀ ਮਿਰਚ, ਲੌਂਗ, ਦਾਲਚੀਨੀ, ਸਟਾਰ ਅਨੀਜ਼ ਅਤੇ ਇਲਾਇਚੀ ਵਰਗੇ ਮਸਾਲੇ ਉਨ੍ਹਾਂ ਦੀ ਅਮੀਰ ਖੁਸ਼ਬੂ ਨਾਲ ਨਾ ਸਿਰਫ ਤੁਹਾਡੇ ਪਕਵਾਨਾਂ ਦਾ ਸਵਾਦ ਵਧਾਉਂਦੇ ਹਨ ਬਲਕਿ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਤੋਂ ਵੀ ਰੋਕਦੇ ਹਨ; ਉਹਨਾਂ ਵਿੱਚ ਐਂਟੀ- ਮਾਈਕਰੋਬੀਅਲ ਗੁਣ ਹਨ ਅਤੇ ਉਹ ਐਂਟੀਆਕਸੀਡੈਂਟਾਂ ਨਾਲ ਘਿਰੇ ਹੋਏ ਹੁੰਦੇ ਹਨ ਜੋ ਸਾਡੀ ਇਮਊਨ ਸਿਸਟਮ ਵਿਚ ਸੁਧਾਰ ਕਰਦੇ ਹਨ. ਇਹਨਾ ਤੋਂ ਇਲਾਵਾ ਤੁਲਸੀ (ਹੋਲੀ ਬੇਸਿਲ) ਅਤੇ ਗਿਲੋਏ (ਟੀਨੋਸਪੋਰਾ ਕੋਰਡੀਫੋਲੀਆ) ਵਰਗੀਆਂ ਸ਼ਕਤੀ ਨਾਲ ਭਰੀਆਂ ਜੜੀ-ਬੂਟੀਆਂ ਇਮਊਨ ਪ੍ਰਤਿਕ੍ਰਿਆ ਹੋਰ ਮਜਬੂਤ ਕਰਦੀਆਂ ਹਨ ਇਹ ਮੰਨਿਆ ਜਾਂਦਾ ਹੈ ਕਿ ਤੁਲਸੀ ਦੇ 5-6 ਪੱਤਿਆਂ ਨੂੰ ਖਾਲੀ ਪੇਟ ਚਬਾਉਣਾ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਸਿੱਧ ਹੋਇਆ ਹੈ

ਅਧਿਐਨ ਦਰਸਾਉਂਦੇ ਹਨ ਕਿ ਨੀਂਦ ਦੀ ਘਾਟ ਇਮਊਨ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ। ਨੀਂਦ ਦੀ ਗੁਣਵੱਤਾ ਸਾਡੇ ਇਮਊਨ ਸਿਸਟਮ ਦੀ ਤਾਕਤ, ਰੋਗਾਂ ਨਾਲ ਲੜਨ ਦੀ ਯੋਗਤਾ ਅਤੇ ਤੇਜ਼ੀ ਨਾਲ ਰਿਕਵਰੀ ਦਾ ਪੱਧਰ ਨਿਰਧਾਰਿਤ ਕਰਦੀ ਹੈ। ਨੀਂਦ ਆਰਾਮ ਦਾ ਜ਼ਰੂਰੀ ਸਮਾਂ ਹੈ, ਜਿਸ ਦੀ ਸਰੀਰ ਨੂੰ ਚੰਗਾ ਕਰਨ ਲਈ ਜ਼ਰੂਰਤ ਹੁੰਦੀ ਹੈ। ਅੱਜ ਦੇ ਤਕਨੀਕੀ ਯੁੱਗ ਵਿੱਚ ਕੰਪਿਊਟਰ ਅਤੇ ਮੋਬਾਈਲ ਫੋਨ ਤੋਂ ਨਿਕਲਣ ਵਾਲੀ ‘ਨੀਲੀ ਰੋਸ਼ਨੀ’ “ਮੇਲਾਟੋਨਿਨ” ਦੇ ਉਤਪਾਦਨ ਨੂੰ ਰੋਕਦੀ ਹੈ, ਉਹ ਹਾਰਮੋਨ ਜੋ ਤੁਹਾਡੀ ਨੀਂਦ ਜਾਗਣ ਦੇ ਚੱਕਰ ਨੂੰ ਨਿਯੰਤਰਿਤ ਕਰਦਾ ਹੈ. ਇਸ ਨਾਲ ਸੌਂਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਹਨਾਂ "ਇਲੈਕਟ੍ਰੋਨਿਕ ਜੰਤਰਾ ਤੇ ਆਪਣਾ ਨਿਯੰਤਰਣ ਰੱਖੀਏ" ਤੇ ਚੰਗੀ ਨੀਂਦ ਲਾਈਏ ਜੋ ਕਿ ਸਾਡੇ ਇਮਊਨ ਸਿਸਟਮ ਦੇ ਨਾਲ ਨਾਲ ਸਾਡੀ ਮਾਨਸਿਕ ਵਿਕਾਸ ਲਈ ਵੀ ਜ਼ਰੂਰੀ ਹੈ

ਸੂਰਜ ਦੀ ਰੌਸ਼ਨੀ ਧਰਤੀ ਦੇ ਸਾਰੇ ਜੀਵਾਂ ਲਈ ਊਰਜਾ ਦਾ ਸਰੋਤ ਹੈ। ਇਹ ਨਾ ਸਿਰਫ ਸਾਡੇ ਸਰੀਰ ਵਿਚ ਵਿਟਾਮਿਨ ਡੀ ਦੇ ਪੱਧਰ ਨੂੰ ਬਣਾਈ ਰੱਖਣ ਵਿਚ ਮਦਦ ਕਰਦਾ ਹੈ , ਬਲਕਿ ਸਾਡੇ ਸਰੀਰ ਵਿਚ ਵੱਖ-ਵੱਖ ਹਾਰਮੋਨਜ਼ ਦੀ ਮਾਤਰਾ ਨੂੰ ਨਿਯਮਤ ਕਰਨ ਵਿਚ ਵੀ ਮਦਦ ਕਰਦਾ ਹੈ। ਜੋ ਇੱਕ ਤੰਦਰੁਸਤ ਨੀਂਦ-ਜਾਗਣ ਚੱਕਰ ਅਤੇ ਸੰਤੁਲਿਤ ਸਰੀਰਕ ਅਤੇ ਮਾਨਸਿਕ ਸਿਹਤ ਲਈ ਮਹੱਤਵਪੂਰਨ ਹਨ । ਸਵੇਰੇ ਦੀ ਧੁੱਪ ਵਿਚ ਤਰਜੀਹੀ ਤੌਰ ਤੇ 15-20 ਮਿੰਟ ਬਿਤਾਉਣਾ ਅਤੇ ਸਵੇਰ ਦੀ ਤਾਜ਼ੀ ਹਵਾ ਵਿੱਚ ਸਾਹ ਲੈਣਾ ਮਹੱਤਵਪੂਰਣ ਹੈ. ਪ੍ਰਾਣਾਯਾਮ (ਸਾਹ ਲੈਣ ਦੀ ਕਸਰਤ) ਨਾ ਸਿਰਫ ਸਾਡੀ ਫੇਫੜੇ ਦੀ ਸਮਰੱਥਾ ਅਤੇ ਮਾਨਸਿਕ ਕਾਰਜਸ਼ੀਲਤਾ ਨੂੰ ਬਿਹਤਰ ਬਣਾਉਣ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦੀਆਂ ਹਨ, ਬਲਕਿ ਅਧਿਐਨ ਦਰਸਾਉਂਦੇ ਹਨ ਕਿ ਸਾਡੇ ਸਰੀਰ ਵਿਚ ਬਿਮਾਰੀਆਂ ਦੇ ਵਿਰੁੱਧ ਲੜਨ ਦੀ ਯੋਗਤਾ ਨੂੰ ਵਧਾਉਂਦਾ ਹੈ

ਅੰਤ ਵਿੱਚ, ਅਸੀਂ ਇਹ ਸਿੱਟਾ ਕੱਢਣਾ ਚਾਹੁਦੇ ਹਾਂ ਕਿ, "ਸਿਹਤ ਹੀ ਅਸਲੀ ਧਨ ਹੈ " । ਚੰਗੀਆਂ ਆਦਤਾਂ ਅਤੇ ਰੋਜ਼ਾਨਾ ਰੁਟੀਨ ਹੀ ਤੁਹਾਡੇ ਆਉਣ ਵਾਲੇ ਕੱਲ ਨੂੰ ਦਰਸਾਉਦੀ ਹੈ। ਚੰਗੀ ਸਿਹਤ ਦਾ ਪਹਿਲਾ ਨਿਯਮ ਪੌਸ਼ਟਿਕ ਖਾਣਾ ਅਤੇ ਸਮੇਂ ਸਿਰ ਸੌਣਾ ਹੈ। ਸਾਨੂੰ ਇਸ ਕੋਰੋਨਾ ਮਹਾਮਾਰੀ ਵਿੱਚ ਆਪਣੇ ਖਾਣ ਦੀਆ ਆਦਤਾਂ ਤੇ ਖ਼ਾਸ ਧਿਆਨ ਦੇਣ ਦੀ ਲੋੜ ਹੈ, ਗ਼ੈਰ-ਸਿਹਤਮੰਦ ਭੋਜਨ ਜਿਵੇਂ ਜ਼ਿਆਦਾ ਤੇਲ ਯੁਕਤ, ਅਤੇ ਜ਼ਿਆਦਾ ਕੈਲੋਰੀ ਨਾਲ ਭਰਪੂਰ ਤੇ ਮਿੱਠੀਆ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਸਿਹਤਮੰਦ ਭੋਜਨ ਦੀਆਂ ਆਦਤਾਂ ਤੋਂ ਇਲਾਵਾ ਸਾਨੂੰ ਯੋਗਾ, ਧਿਆਨ,ਅਤੇ ਕਸਰਤ ਨੂੰ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ।

BY : ARPNA (L-2019-A-25-M) & SUKHPREET SINGH (L-2020-A-22-M)

Summary in English: How to increase immunity in covid time

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters