1. Home
  2. ਸੇਹਤ ਅਤੇ ਜੀਵਨ ਸ਼ੈਲੀ

Millet Recipes: ਆਓ ਮੋਟੇ ਅਨਾਜ ਤੋਂ ਤਿਆਰ ਕਰੀਏ ਖੀਰ, ਦਲੀਆ ਤੇ ਸੱਤੂ, ਰੈਸਿਪੀ ਲਈ ਇੱਥੇ ਕਲਿਕ ਕਰੋ

ਜਵਾਰ, ਬਾਜਰਾ, ਰਾਗੀ, ਜੌਂ, ਕੁੱਟੂ, ਕੌਡੋ, ਕੰਗਣੀ ਆਦਿ ਮੋਟੇ ਅਨਾਜਾਂ ਵਿੱਚ ਸ਼ਾਮਲ ਹਨ। ਸਾਨੂੰ ਇਹ ਅਨਾਜ ਛੋਟੇ ਦਾਣਿਆਂ ਦੇ ਰੂਪ ਵਿੱਚ ਮਿਲਦੇ ਹਨ। ਆਕਾਰ ਵਿੱਚ ਛੋਟੇ ਹੋਣ ਦੇ ਬਾਵਜੂਦ, ਇਨ੍ਹਾਂ ਨੂੰ ਮੋਟੇ ਅਨਾਜ ਜਾਂ Millets ਕਿਹਾ ਜਾਂਦਾ ਹੈ। ਇਨ੍ਹਾਂ ਮੋਟੇ ਅਨਾਜਾਂ ਵਿੱਚ ਫਾਈਬਰ, ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ, ਫਾਸਫੋਰਸ, ਜ਼ਿੰਕ, ਆਇਰਨ, ਅਮੀਨੋ ਐਸਿਡ ਆਦਿ ਪੋਸ਼ਕ ਤੱਤ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਲਈ ਅੱਜ ਅਸੀਂ ਇਨ੍ਹਾਂ ਮੋਟੇ ਅਨਾਜਾਂ ਨਾਲ ਤਿਆਰ ਕੁਝ Recipes ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।

Gurpreet Kaur Virk
Gurpreet Kaur Virk
ਆਓ ਮੋਟੇ ਅਨਾਜ ਤੋਂ ਤਿਆਰ ਕਰੀਏ ਖੀਰ, ਦਲੀਆ ਤੇ ਸੱਤੂ

ਆਓ ਮੋਟੇ ਅਨਾਜ ਤੋਂ ਤਿਆਰ ਕਰੀਏ ਖੀਰ, ਦਲੀਆ ਤੇ ਸੱਤੂ

Best Millet Recipes: ਜੇ ਅਸੀਂ ਅੱਜ ਤੋਂ 50 ਸਾਲ ਪਿੱਛੇ ਨੂੰ ਝਾਤ ਮਾਰੀਏ ਤਾਂ ਸਾਨੂ ਪਿਛੋਕੜ ਵਿੱਚ ਆਪਣੇ ਰਹਿਣ-ਸਹਿਣ ਤੇ ਖਾਨ-ਪੀਣ ਦੇ ਬਿਲਕੁਲ ਵੱਖਰੇ ਢੰਗ ਨਜ਼ਰ ਆਉਂਦੇ ਹਨ। ਜੀ ਹਾਂ, ਸਾਡਾ ਭੋਜਨ ਸੱਭਿਆਚਾਰ ਅੱਜ ਦੇ ਸਮੇਂ ਤੋਂ ਬਿਲਕੁਲ ਵੱਖਰਾ ਹੁੰਦਾ ਸੀ। ਸਾਡੀ ਭੋਜਨ ਵਾਲੀ ਥਾਲੀ 'ਚ ਕਣਕ ਤੇ ਚੌਲ ਦੀ ਥਾਂ ਮੋਟੇ ਅਨਾਜ ਸ਼ਾਮਿਲ ਹੁੰਦੇ ਸਨ, ਜਿਸ ਵਿੱਚ ਜਵਾਰ, ਬਾਜਰਾ, ਰਾਗੀ, ਕੋਡੋਂ, ਕੰਗਣੀ, ਚੀਨਾ ਆਦਿ ਸਾਡੀ ਮੁੱਖ ਖੁਰਾਕ ਹੁੰਦੇ ਸਨ।

ਪਰ 60 ਦੇ ਦਹਾਕੇ ਵਿੱਚ ਹਰੀ ਕ੍ਰਾਂਤੀ ਦੇ ਦੌਰਾਨ, ਅਸੀਂ ਆਪਣੀਆਂ ਪਲੇਟਾਂ ਵਿੱਚ ਕਣਕ ਅਤੇ ਚੌਲ ਨੂੰ ਸ਼ਾਮਲ ਕਰ ਲਿਆ ਅਤੇ ਮੋਟੇ ਅਨਾਜ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਢੇ ਛੇ ਹਜ਼ਾਰ ਸਾਲ ਤੋਂ ਜਿਹੜੇ ਅਨਾਜ ਨੂੰ ਅਸੀਂ ਰੋਜ਼ਾਨਾ ਖਾ ਰਹੇ ਸੀ, ਉਸ ਤੋਂ ਮੂੰਹ ਮੋੜਨ ਤੋਂ ਬਾਅਦ ਅੱਜ ਅਸੀਂ ਉਸਦੇ ਫਾਇਦਿਆਂ ਨੂੰ ਜਾਣ ਕੇ ਇੱਕ ਵਾਰ ਫਿਰ ਉਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ ਹੈ।

ਦਰਅਸਲ, ਮੋਟੇ ਅਨਾਜ ਨੂੰ ਗੁਣਾਂ ਦੀ ਖਾਨ ਕਿਹਾ ਜਾਂਦਾ ਹੈ। ਇਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਇਨ੍ਹਾਂ 'ਚ ਪਾਇਆ ਜਾਣ ਵਾਲਾ ਫਾਈਬਰ ਹੈ, ਜੋ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਇਸ ਫਾਈਬਰ ਦੇ ਘੁਲਣਸ਼ੀਲ ਅਤੇ ਅਘੁਲਣਸ਼ੀਲ ਦੋਵੇਂ ਰੂਪ ਸਾਡੇ ਸਰੀਰ ਵਿੱਚ ਪਾਚਨ ਪ੍ਰਣਾਲੀ ਲਈ ਵਰਦਾਨ ਵਾਂਗ ਕੰਮ ਕਰਦੇ ਹਨ। ਘੁਲਣਸ਼ੀਲ ਫਾਈਬਰ ਪੇਟ ਵਿੱਚ ਕੁਦਰਤੀ ਤੌਰ 'ਤੇ ਹੋਣ ਵਾਲੇ ਬੈਕਟੀਰੀਆ ਦਾ ਸਮਰਥਨ ਕਰਕੇ ਪਾਚਨ ਵਿੱਚ ਸੁਧਾਰ ਕਰਦਾ ਹੈ। ਇਸ ਦੇ ਨਾਲ ਹੀ, ਅਘੁਲਣਸ਼ੀਲ ਫਾਈਬਰ ਸਟੂਲ ਨੂੰ ਇਕੱਠਾ ਕਰਨ ਅਤੇ ਪਾਚਨ ਪ੍ਰਣਾਲੀ ਤੋਂ ਇਸਨੂੰ ਆਸਾਨੀ ਨਾਲ ਹਟਾਉਣ ਵਿੱਚ ਮਦਦ ਕਰਦਾ ਹੈ। ਇਹ ਪਾਣੀ ਨੂੰ ਵੀ ਬਹੁਤ ਜ਼ਿਆਦਾ ਸੋਖ ਲੈਂਦਾ ਹੈ, ਜਿਸਦਾ ਮਤਲਬ ਹੈ ਕਿ ਇੱਕ ਵਿਅਕਤੀ ਨੂੰ ਮੋਟੇ ਅਨਾਜ ਖਾਣ ਤੋਂ ਬਾਅਦ ਬਹੁਤ ਪਿਆਸ ਮਹਿਸੂਸ ਹੁੰਦੀ ਹੈ, ਜੋ ਪਾਚਨ ਪ੍ਰਣਾਲੀ ਲਈ ਬਹੁਤ ਸਿਹਤਮੰਦ ਹੈ। ਇਸ ਲਈ ਅੱਜ ਅਸੀਂ ਇਨ੍ਹਾਂ ਮੋਟੇ ਅਨਾਜਾਂ ਨਾਲ ਤਿਆਰ ਕੁਝ Recipes ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।

1. ਖੀਰ

ਸਮੱਗਰੀ:-
ਕੰਗਣੀ: 100 ਗ੍ਰਾਮ
ਖੰਡ: 75 ਗ੍ਰਾਮ
ਦੁੱਧ: 1 ਲੀਟਰ
ਇਲਾਇਚੀ ਪਾਊਡਰ: 1/8 ਚਮਚ

ਵਿਧੀ:
ਕੰਗਣੀ ਨੂੰ 2 ਤੋਂ 4 ਘੰਟੇ ਲਈ ਭਿਉਂ ਲਵੋ। ਇੱਕ ਪੈਨ ਵਿੱਚ ਧੋਤੀ ਹੋਈ ਕੰਗਨੀ ਨੂੰ ਪਾਓ ਅਤੇ ਘੱਟ ਤੋਂ ਘੱਟ 1 ਘੰਟੇ ਲਈ ਬਹੁਤ ਹੌਲੀ ਅੱਗ 'ਤੇ ਉਬਾਲੋ। ਫਿਰ ਖੰਡ ਪਾਓ ਅਤੇ ਖੀਰ ਨੂੰ ਹੋਰ 10 ਮਿੰਟ ਪਕਾਓ। ਖ਼ੀਰ ਵਿੱਚ ਇਲਾਇਚੀ ਪਾਊਡਰ ਪਾਓ ਅਤੇ ਖੀਰ ਨੂੰ ਫਰਿੱਜ਼ ਵਿਚ ਠੰਢਾ ਕਰਕੇ ਖਾਓ।

2. ਦਲੀਆ

ਸਮੱਗਰੀ:-
ਕੰਗਣੀ: 100 ਗ੍ਰਾਮ
ਪਿਆਜ਼: 15 ਗ੍ਰਾਮ
ਗਾਜਰ: 15 ਗ੍ਰਾਮ
ਮਟਰ: 15 ਗ੍ਰਾਮ
ਸ਼ਿਮਲਾ ਮਿਰਚ: 15 ਗ੍ਰਾਮ
ਹਰੀ ਮਿਰਚ: 1
ਨਮਕ: 1 ਚਮਚ
ਲਾਲ ਮਿਰਚ ਪਾਊਡਰ: ¼ ਚਮਚ
ਤੇਲ: 2 ਚਮਚ

ਵਿਧੀ:
ਸਾਰੀਆਂ ਸਬਜ਼ੀਆਂ ਨੂੰ ਕੱਟ ਕੇ ਤੇਲ ਵਿੱਚ ਭੁੰਨ ਲਓ। ਜਦੋਂ ਸਬਜ਼ੀਆਂ ਅੱਧੀਆਂ ਪੱਕ ਜਾਣ ਤਾਂ ਮਸਾਲੇ ਪਾਓ। 200 ਮਿਲੀ ਲੀਟਰ ਪਾਣੀ ਅਤੇ ਭਿੱਜੀ ਕੰਗਨੀ (2 ਘੰਟਿਆਂ ਲਈ ਭਿੱਜੀ ਹੋਈ) ਪਾਓ। ਦਲੀਏ ਨੂੰ ਨਰਮ ਹੋਣ ਤੱਕ ਪ੍ਰੈਸ਼ਰ ਕੁੱਕਰ ਵਿਚ ਪਕਾਓ। ਤਿਆਰ ਦਲੀਆ, ਦਹੀਂ ਨਾਲ ਪਰੋਸੋ।

ਇਹ ਵੀ ਪੜ੍ਹੋ: Bajra Litti Recipe: ਘਰ 'ਚ ਬਣਾਓ ਬਾਜਰੇ ਦੀ ਲਿੱਟੀ, ਇਹ ਕਮਾਲ ਦੀ ਰੈਸਿਪੀ ਆਵੇਗੀ ਕੰਮ

3. ਸੱਤੂ

ਸਮੱਗਰੀ:-
ਮੋਟਾ ਅਨਾਜ (ਕੰਗਣੀ/ਚੀਨਾ/ਜਵਾਰ): 100 ਗ੍ਰਾਮ
ਪੁਦੀਨੇ ਦੇ ਕੁਝ ਪੱਤੇ: ਸੁਆਦ ਅਨੁਸਾਰ
ਨਿੰਬੂ, ਸ਼ੱਕਰ, ਨਮਕ: ਸੁਆਦ ਅਨੁਸਾਰ

ਵਿਧੀ:
ਮੋਟੇ ਅਨਾਜ ਦੇ ਦਾਣਿਆਂ ਨੂੰ 1 ਘੰਟੇ ਲਈ ਬਹੁਤ ਹਲਕੀ ਅੱਗ ਤੇ ਉਦੋਂ ਤੱਕ ਭੁੰਨੋ ਜਦ ਤੱਕ ਉਹਨਾਂ ਵਿਚੋਂ ਖੁਸ਼ਬੂ ਨਾ ਆਉਣ ਲੱਗੇ। ਦਾਣਿਆਂ ਨੂੰ ਠੰਢਾ ਹੋਣ ਤੇ ਪੀਸ ਕੇ ਉਸ ਤੋਂ ਪਾਊਡਰ ਬਣਾ ਲਉ। ਸੱਤੂ ਪਾਊਡਰ ਤਿਆਰ ਹੈ। ਹੁਣ ਇਸ ਪਾਊਡਰ ਦੇ 2 ਚਮਚ 250 ਮਿਲੀਲਿਟਰ ਪਾਣੀ ਵਿਚ ਮਿਲਾਓ। ਇਸ ਵਿੱਚ ਪੁਦੀਨੇ ਦੇ ਪੱਤੇ, ਨਿੰਬੂ ਦਾ ਰਸ, ਸ਼ੱਕਰ ਅਤੇ ਨਮਕ ਮਿਲਾ ਕੇ ਪਿਓ।

ਮੋਟੇ ਅਨਾਜ ਤੋਂ ਤਿਆਰ ਕਰੋ ਕੁਝ ਹੋਰ ਪਕਵਾਨ:

● ਮੋਟੇ ਅਨਾਜਾਂ ਦੇ ਆਟੇ ਤੋਂ ਰੋਟੀ, ਪਰਾਂਠੇ, ਚੀਲਾ, ਪਿੰਨੀ, ਪੰਜੀਰੀ, ਪੈਨ ਕੇਕ ਆਦਿ ਤਿਆਰ ਕੀਤੇ ਜਾ ਸਕਦੇ ਹਨ।

● ਸਾਬਤ ਮੋਟੇ ਅਨਾਜਾਂ ਤੋਂ ਦਲੀਆ, ਖੀਰ, ਖਿਚੜੀ ਆਦਿ ਤਿਆਰ ਕਰ ਸਕਦੇ ਹਾਂ।

● ਬੇਕਰੀ ਉਤਪਾਦ ਜਿਵੇਂ ਕੇਕ, ਕੂਕੀਜ਼ ਰਸ ਆਦਿ ਬਣਾਏ ਜਾ ਸਕਦੇ ਹਨ।

● ਕਟਲੇਟ, ਬਾਰ ਆਦਿ ਨੂੰ ਮੋਟੇ ਅਨਾਜ ਦੁਆਰਾ ਸਫ਼ਲਤਾ ਪੂਰਵਕ ਤਿਆਰ ਕੀਤਾ ਜਾ ਸਕਦਾ ਹੈ।

● ਇਡਲੀ, ਉਤਪਮ ਵਰਗੇ ਖਾਧ ਪਦਾਰਥ ਵੀ ਮੋਟੇ ਅਨਾਜ ਦੇ ਆਟੇ ਤੋਂ ਬਣਾਏ ਜਾ ਸਕਦੇ ਹਨ।

● ਭੁੰਨੇ ਹੋਏ ਸਾਬਤ ਮੋਟੇ ਅਨਾਜਾਂ ਨੂੰ ਨਮਕੀਨ ਦੇ ਰੂਪ ਵਿਚ ਖਾਧਾ ਜਾ ਸਕਦਾ ਹੈ।

Summary in English: Millet Recipes: Let's prepare kheer, daliya and sattu from coarse grains, click here for the recipe

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters