Krishi Jagran Punjabi
Menu Close Menu

ਗਰਮੀਆਂ ਵਿੱਚ ਪੁਦੀਨਾ ਰੱਖੇਗਾ ਚਮੜੀ ਦਾ ਖਾਸ ਧਿਆਨ, ਇਸ ਤਰੀਕੇ ਨਾਲ ਕਰੋ ਵਰਤੋਂ

Thursday, 13 May 2021 04:54 PM
Skin Care

Skin Care

ਜਦੋਂ ਗਰਮੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ, ਉਹਦੋਂ ਚਮੜੀ ਸੂਰਜ ਦੀ ਰੋਸ਼ਨੀ ਕਾਰਨ ਜ਼ਿਆਦਾਤਰ ਰੰਗੀ ਹੋ ਜਾਂਦੀ ਹੈ। ਕਈ ਵਾਰ ਧੁੱਪ ਵੀ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ।

ਇਸ ਦੇ ਨਾਲ ਹੀ ਚਿਹਰੇ 'ਤੇ ਪਸੀਨਾ ਆਉਣ ਨਾਲ ਆਇਲੀ ਚਮੜੀ ਵਾਲੇ ਲੋਕਾਂ ਨੂੰ ਮੁਹਾਂਸਿਆਂ ਦੀ ਸਮੱਸਿਆ ਵੱਧ ਜਾਂਦੀ ਹੈ।

ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਲੋਕਾਂ ਨੂੰ ਗਰਮੀਆਂ ਪਸੰਦ ਨਹੀਂ ਹੁੰਦੀ ਹੈ। ਜੇ ਤੁਸੀਂ ਵੀ ਗਰਮੀ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਅਤੇ ਚਮੜੀ ਦਾ ਖਾਸ ਧਿਆਨ ਰੱਖਣਾ ਚਾਹੁੰਦੇ ਹੋ ਤਾਂ ਇਸਦੇ ਲਈ ਪੁਦੀਨੇ ਦੀ ਵਰਤੋਂ ਜਰੂਰੁ ਕਰੋ। ਇਹ ਚਮੜੀ ਨੂੰ ਠੰਡਕ ਦਿੰਦਾ ਹੈ ਨਾਲ ਹੀ ਚਮੜੀ ਨੂੰ ਨਿਖਾਰਨ ਦਾ ਕੰਮ ਵੀ ਕਰਦਾ ਹੈ।

ਸਨਬਰਨ ਦੀ ਸਮੱਸਿਆ

ਅਕਸਰ ਗਰਮੀ ਦੇ ਮੌਸਮ ਵਿੱਚ ਤੇਜ ਧੁੱਪ ਦੇ ਕਾਰਨ ਸਨਬਰਨ ਦੀ ਸਮੱਸਿਆ ਹੋ ਜਾਂਦੀ ਹੈ। ਸਨਬਰਨ ਵਾਲੀ ਚਮੜੀ ਉੱਤੇ ਮੁਲਤਾਨੀ ਮਿਟੀ ਪੁਦੀਨੇ ਦਾ ਰਸ ਜਾਂ ਫਿਰ ਪਿਪਰਮੈਂਟ ਦਾ ਤਲ ਮਿਲਾ ਕੇ ਲਗਾਉਣਾਂ ਚਾਹੀਦਾ ਹੈ।

ਚਮੜੀ ਦਾ ਟੈਨ ਹੋਣਾ

ਜ਼ਿਆਦਾ ਧੁੱਪ ਤੇ ਨਿਕਲਣ ਨਾਲ ਚਮੜੀ ਟੈਨ ਹੋ ਜਾਂਦੀ ਹੈ, ਇਸ ਲਈ ਰੰਗਤ ਨਿਖਾਉਰਣ ਅਤੇ ਟੈਨਿੰਗ ਨੂੰ ਦੂਰ ਕਰਨ ਦੇ ਲਈ ਚਮੜੀ 'ਤੇ ਪੁਦੀਨੇ ਦੀ ਪਤੀਆ ਦਾ ਲੇਪ ਲਗਾਉਣਾ ਚਾਹੀਦਾ ਹੈ। ਇਸ ਵਿਚ ਮੌਜੂਦ ਓਮੇਗਾ -3 ਫੈਟੀ ਐਸਿਡ ਟੈਨਿੰਗ ਨੂੰ ਦੂਰ ਕਰਦੇ ਹਨ।

ਮੁਹਾਸੇ ਦੀ ਸਮੱਸਿਆ

ਆਇਲੀ ਚਮੜੀ ਵਾਲੇ ਲੋਕਾਂ ਨੂੰ ਮੁਹਾਂਸਿਆਂ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਥਿਤੀ ਵਿੱਚ, ਉਨ੍ਹਾਂ ਨੂੰ ਪੁਦੀਨੇ ਅਤੇ ਮੁਲਤਾਨੀ ਮਿੱਟੀ ਦਾ ਫੇਸਪੇਕ ਲਗਾਉਣਾ ਚਾਹੀਦਾ ਹੈ। ਇਹ ਮੁਹਾਸੇ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਇਸਦੇ ਨਾਲ, ਪੁਦੀਨੇ ਦੀਆਂ ਪੱਤੀਆਂ ਦੇ ਪੇਸਟ ਵਿੱਚ ਮਲਟਾਣੀ ਮਿੱਟੀ, ਗੁਲਾਬ ਜਲ ਨੂੰ ਮਿਲਾ ਕੇ ਇੱਕ ਪੈਕ ਬਣਾਉ ਅਤੇ ਇਸ ਨੂੰ ਆਪਣੇ ਚਿਹਰੇ 'ਤੇ ਲਗਾਓ। ਇਹ ਚਮੜੀ ਨੂੰ ਠੰਡਾ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ :- ਖੁਸ਼ਖਬਰੀ! ਪੰਜਾਬ ਦੇ ਕਿਸਾਨਾਂ ਨੂੰ ਕਣਕ ਦੇ ਪੈਸੇ ਸਰਕਾਰ ਭੇਜ ਰਹੀ ਹੈ ਸਿੱਧੇ ਬੈਂਕ ਖਾਤੇ ਵਿੱਚ

Mint Benefits Beauty Tips Skin Care health news
English Summary: Peppermint will take special care of skin in summer

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.