1. Home
  2. ਸੇਹਤ ਅਤੇ ਜੀਵਨ ਸ਼ੈਲੀ

Radish Recipe: ਕੀ ਤੁਸੀਂ ਜਾਣਦੇ ਹੋ ਮੂਲੀ ਤੋਂ ਵੀ ਤਿਆਰ ਹੁੰਦਾ ਹੈ Healthy-Tasty ਗ੍ਰੀਨ ਸੂਪ

ਹੁਣ ਤੱਕ ਤੁਸੀਂ ਟਮਾਟਰ, ਸਬਜ਼ੀ ਜਾਂ ਹੋਰ Soup ਬਾਰੇ ਹੀ ਸੁਣਿਆ ਅਤੇ ਉਸ ਦਾ ਸੇਵਨ ਕੀਤਾ ਹੋਣਾ। ਪਰ ਕੀ ਤੁਸੀਂ ਜਾਣਦੇ ਹੋ ਕਿ ਮੂਲੀ ਤੋਂ ਵੀ ਸੂਪ ਬਣਾਇਆ ਜਾਂਦਾ ਹੈ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਨੂੰ Raddish Green Soup ਬਣਾਉਣ ਦੀ ਵਧੀਆ Recipe ਦੱਸ ਰਹੇ ਹਾਂ, ਜੋ ਤੁਹਾਨੂੰ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਵਧੀਆ ਹੈ।

KJ Staff
KJ Staff
Radish Recipe

Radish Recipe

Radish Green Soup: ਮੂਲੀ ਇੱਕ ਅਜਿਹੀ ਸਬਜ਼ੀ ਹੈ, ਜਿਹੜੀ ਸਰਦੀਆਂ ਦੇ ਦਿਨਾਂ ਵਿੱਚ ਖਾਂਦੀ ਜਾਂਦੀ ਹੈ। ਮੂਲੀ ਖਾਣ ਨਾਲ ਸਾਡੇ ਸ਼ਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ ਅਤੇ ਸਾਡਾ ਸ਼ਰੀਰ ਤਦੰਰੁਸਤ ਰਹਿੰਦਾ ਹੈ। ਮੂਲੀ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਨ੍ਹਾਂ ਦਾ ਸਾਡੇ ਸ਼ਰੀਰ 'ਤੇ ਕਾਫੀ ਜ਼ਿਆਦਾ ਪ੍ਰਭਾਵ ਪੈਂਦਾ ਹੈ। ਅਸੀਂ ਮੂਲੀ ਨੂੰ ਅਕਸਰ ਸਲਾਦ ਜਾਂ ਪਰਾਂਠੇ ਦੇ ਤੌਰ 'ਤੇ ਖਾਂਦੇ ਹਾਂ ਜਾਂ ਫਿਰ ਉਸ ਦੀ ਸਬਜ਼ੀ ਬਣਾ ਲੈਂਦੇ ਹਾਂ।

ਮੂਲੀ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਹੋਰ ਕਈ ਪ੍ਰੋਟੀਨ ਤੱਤ ਹੁੰਦੇ ਹਨ ਜੋ ਸਾਡੇ ਸ਼ਰੀਰ ਨੂੰ ਤਰੋਤਾਜ਼ਾ ਰੱਖਦੇ ਹਨ। ਇਸ ਵਿੱਚ ਘੁਲਣ ਵਾਲੇ ਅਤੇ ਨਾ ਘੁਲਣ ਵਾਲੇ ਦੋਵੇ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ। ਮੂਲੀ ਵਿੱਚ ਘੱਟ ਕਲੋਰੀ ਪਾਈ ਜਾਂਦੀ ਹੈ। ਠੰਡ ਵਿਚ ਮੂਲੀ ਖਾਣ ਨਾਲ ਸਾਡੀ ਪਾਚਣ ਪ੍ਰਕ੍ਰਿਆ ਠੀਕ ਰਹਿੰਦੀ ਹੈ ਅਤੇ ਅਸੀ ਬੀਮਾਰਿਆਂ ਤੋਂ ਬਚੇ ਰਹਿੰਦੇ ਹਾਂ।

ਹੁਣ ਤੱਕ ਤੁਸੀਂ ਸਿਰਫ ਟਮਾਟਰ, ਸਬਜ਼ੀਆਂ ਜਾਂ ਫਿਰ ਹੋਰ ਸੂਪਾਂ ਬਾਰੇ ਸੁਣਿਆ ਹੋਣਾ ਅਤੇ ਉਨ੍ਹਾਂ ਦਾ ਸੇਵਨ ਕੀਤਾ ਹੋਣਾ। ਪਰ ਕੀ ਤੁਸੀਂ ਜਾਣਦੇ ਹੋ ਕਿ ਮੂਲੀ ਤੋਂ ਵੀ ਸੂਪ ਤਿਆਰ ਹੁੰਦਾ ਹੈ, ਜਿਹੜਾ ਕਿ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਜੇਕਰ ਅਸੀਂ ਤੁਹਾਨੂੰ ਉਸ ਸੂਪ ਬਾਰੇ ਦੱਸ ਦਇਏ ਤਾਂ ਸ਼ਾਇਦ ਹੀ ਕੋਈ ਦਿਨ ਅਜਿਹਾ ਹੋਵੇਗਾ ਜਿਸ ਦਿਨ ਤੁਸੀਂ ਉਹ ਸੂਪ ਆਪਣੇ ਘਰ ਨਾ ਬਣਾਉ। ਇਹ ਸੂਪ ਜਿੱਥੇ ਸਾਡੇ ਸ਼ਰੀਰ ਲਈ ਲਾਹੇਵੰਦ ਹੋਵੇਗਾ ਉੱਥੇ ਹੀ ਇਹ ਸਵਾਦਿਸ਼ਟ ਵੀ ਹੋਵੇਗਾ। ਆਉ ਜਾਣਦੇ ਹਾਂ ਮੂਲੀ ਤੋਂ ਤਿਆਰ ਕੀਤੇ ਜਾਣ ਵਾਲੇ ਗ੍ਰੀਨ ਸੂਪ ਬਾਰੇ।

ਮੂਲੀ ਨੂੰ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਡਾਈਕੋਨ ਵਜੋਂ ਵੀ ਜਾਣਿਆ ਜਾਂਦਾ ਹੈ। ਭਾਰਤ ਵਿੱਚ ਸਭ ਤੋਂ ਵੱਧ ਪਾਈ ਜਾਣ ਵਾਲੀ ਚਿੱਟੀ ਕਿਸਮ ਬਸੰਤ-ਗਰਮੀਆਂ ਦੀ ਸਬਜ਼ੀ ਹੈ। ਇਸ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਅਤੇ ਸ਼ਰੀਰ ਨੂੰ ਸਿਹਤਮੰਦ ਰੱਖਣ ਲਈ ਮੂਲੀ ਦਾ ਸੇਵਨ ਜ਼ਰੂਰੀ ਹੈ। ਇਸ ਤੋਂ ਇਲਾਵਾ ਮੂਲੀ ਖਾਣ ਦੇ ਹੋਰ ਵੀ ਕਈ ਫਾਇਦੇ ਹਨ। ਮੂਲੀ ਵਿਟਾਮਿਨ ਸੀ ਦਾ ਚੰਗਾ ਸਰੋਤ ਹੈ। ਮੂਲੀ ਦਾ ਸੇਵਨ ਤੁਹਾਡੇ ਰੋਜ਼ਾਨਾ ਸੇਵਨ ਦਾ ਲਗਭਗ 14 ਪ੍ਰਤੀਸ਼ਤ ਪ੍ਰਦਾਨ ਕਰਦਾ ਹੈ। ਵਿਟਾਮਿਨ ਸੀ ਇੱਕ ਐਂਟੀਆਕਸੀਡੈਂਟ ਹੈ ਜੋ ਤੁਹਾਡੇ ਸਰੀਰ ਵਿੱਚ ਫ੍ਰੀ ਰੈਡੀਕਲਸ ਨਾਲ ਲੜਨ ਵਿੱਚ ਮਦਦ ਕਰਦਾ ਹੈ ਅਤੇ ਬੁਢਾਪੇ, ਇੱਕ ਗੈਰ-ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਣ ਦੇ ਜ਼ਹਿਰੀਲੇ ਤੱਤਾਂ ਕਾਰਨ ਸੈੱਲਾਂ ਦੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਵਿਟਾਮਿਨ ਸੀ ਕੋਲੇਜਨ ਦੇ ਉਤਪਾਦਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜੋ ਸਿਹਤਮੰਦ ਚਮੜੀ ਅਤੇ ਖੂਨ ਦੀਆਂ ਨਾੜੀਆਂ ਦਾ ਸਮਰਥਨ ਕਰਦਾ ਹੈ।

ਇਹ ਵੀ ਪੜ੍ਹੋ: Fennel Water: ਚਰਬੀ ਨੂੰ ਮੋਮ ਵਾਂਗ ਪਿਘਲਾ ਦੇਵੇਗਾ ਇਹ ਪਾਣੀ

ਮੂਲੀ ਤੋਂ ਤਿਆਰ ਕਰੋ 'ਗ੍ਰੀਨ ਸੂਪ'

ਮੂਲੀ ਦਾ ਸੂਪ ਤਿਆਰ ਕਰਨ ਲਈ ਸਾਨੂੰ ਸਭ ਤੋਂ ਪਹਿਲਾਂ ਕੁੱਝ ਚੀਜ਼ਾ ਦੀ ਲੋੜ ਪਵੇਗੀ, ਜਿਨ੍ਹਾਂ ਵਿੱਚ ਮਖਣ, ਕਾਲੀ ਮਿਰਚ, ਸਰ੍ਹੋਂ, ਮੂਲੀ ਦੇ ਪੱਤੇ, ਆਲੂ, ਨਮਕ ਅਤੇ ਪਾਣੀ ਹੈ। ਇਨ੍ਹਾਂ ਸਾਰਿਆਂ ਚੀਜ਼ਾਂ ਨੂੰ ਲੈਂਣ ਤੋਂ ਬਾਅਦ ਅਸੀਂ ਨਮਕ, ਕਾਲੀ ਮਿਰਚ ਅਤੇ ਗੰਢਿਆਂ ਨੂੰ ਮੱਠੇ ਸੇਕ 'ਤੇ ਪਕਾਵਾਂਗੇ ਅਤੇ ਫਿਰ ਉਸ ਤੋਂ ਬਾਅਦ ਉਸ ਵਿਚ ਪਾਣੀ ਅਤੇ ਆਲੂ ਪਾਵਾਂਗੇ, ਥੋੜ੍ਹੀ ਦੇਰ ਤੱਕ ਇਸ ਨੂੰ ਪਕਣ ਦਵਾਂਗੇ। ਫਿਰ ਇਸ ਵਿਚ ਅਸੀਂ ਮੂਲੀ ਦੇ ਪੱਤੇ ਪਾ ਦਵਾਂਗੇ ਅਤੇ ਫਿਰ ਮੱਠੇ-ਮੱਠੇ ਸੇਕ 'ਤੇ ਇਸ ਨੂੰ ਪਕਾਵਾਂਗੇ। ਇਸ ਤੋਂ ਬਾਅਦ ਕ੍ਰੀਮ, ਲਾਲ ਮਿਰਚਾ ਅਤੇ ਸਰ੍ਹੋਂ ਮਿਲਾ ਦੇਵਾਂਗੇ ਅਤੇ ਇਸ ਨੂੰ ਕੁੱਝ ਦੇਰ ਤੱਕ ਪੱਕਣ ਦਵਾਂਗੇ। ਜਦੋਂ ਇਹ ਪੱਕ ਕੇ ਤਿਆਰ ਹੋ ਜਾਣਗੇ ਫਿਰ ਇਸ ਨੂੰ ਗੈਸ ਤੋਂ ਥੱਲੇ ਉਤਾਰ ਕੇ ਉਸ ਉੱਥੇ ਕ੍ਰੀਮ ਨਾਲ ਸਜਾਵਟ ਕਰਾਂਗੇ। ਇਸ ਤਰ੍ਹਾਂ ਸਾਡਾ ਤਿਆਰ ਹੋ ਜਾਵੇਗਾ ਮੂਲੀ ਦਾ ਗ੍ਰੀਨ ਸੂਪ।

ਤੁਹਾਨੂੰ ਦੱਸ ਦੇਈਏ ਕਿ ਮੂਲੀ ਵਰਗੀਆਂ ਸਬਜ਼ੀਆਂ ਖਾਣ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ। ਲਿਨਸ ਪਾਲਿੰਗ ਇੰਸਟੀਚਿਊਟ ਦੇ ਅਨੁਸਾਰ, ਕਰੂਸੀਫੇਰਸ ਸਬਜ਼ੀਆਂ ਵਿੱਚ ਅਜਿਹੇ ਮਿਸ਼ਰਣ ਹੁੰਦੇ ਹਨ ਜੋ ਪਾਣੀ ਨਾਲ ਮਿਲਾ ਕੇ ਆਈਸੋਥਿਓਸਾਈਨੇਟਸ ਵਿੱਚ ਟੁੱਟ ਜਾਂਦੇ ਹਨ। ਦਸ ਦੇਈਏ ਕਿ ਆਈਸੋਥੀਓਸਾਈਨੇਟਸ ਕੈਂਸਰ ਪੈਦਾ ਕਰਨ ਵਾਲੇ ਪਦਾਰਥਾਂ ਨੂੰ ਸ਼ੁੱਧ ਕਰਨ ਅਤੇ ਟਿਊਮਰ ਦੇ ਵਾਧੇ ਨੂੰ ਰੋਕਣ ਵਿੱਚ ਮਦਦ ਕਰਦੇ ਹਨ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: Radish Recipe: Do you know that healthy-tasty green soup is prepared from radish

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters