Krishi Jagran Punjabi
Menu Close Menu

ਜਾਣੋ ਕਿਵੇਂ ਅਦਰਕ ਵਾਲੀ ਚਾਹ ਬਣ ਸਕਦੀ ਹੈ ਮਿੱਠਾ ਜਹਿਰ, ਪੜੋ ਪੂਰੀ ਖਬਰ

Tuesday, 02 June 2020 07:46 PM
Ginger Tea

Ginger Tea

ਅਦਰਕ ਦੀ ਚਾਹ ਪੀਣੀ ਹਰ ਕਿਸੇ ਨੂੰ ਪਸੰਦ ਹੁੰਦੀ ਹੈ ਭਾਵੇਂ ਗਰਮੀ ਹੋਵੇ ਜਾਂ ਸਰਦੀ, ਅਦਰਕ ਦੀ ਚਾਹ ਪੀਣ ਦਾ ਸੁਆਦ ਹੀ ਵਖਰਾ ਹੁੰਦਾ ਹੈ। ਅਦਰਕ ਦੀ ਚਾਹ ਜਿੰਨੀ ਪੀਣ 'ਚ ਸੁਆਦ ਲੱਗਦੀ ਹੈ, ਉਨੀ ਹੀ ਇਹ ਸਿਹਤ ਨੂੰ ਵੀ ਬੇਹੱਦ ਫਾਇਦੇ ਪਹੁੰਚਾਉਂਦੀ ਹੈ। ਇਸ ਵਿੱਚ ਵਿਟਾਮਿਨ,ਖਣਿਜ ਅਤੇ ਮੈਗਨੀਸ਼ੀਅਮ ਖੁਸ਼ਹਾਲ ਰੂਪ ਵਿੱਚ ਪਾਏ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਲੋੜ ਤੋਂ ਵੱਧ ਅਦਰਕ ਦੀ ਚਾਹ ਪੀਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜੋ ਜਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੈ। ਅੱਜ ਅਸੀਂ ਇਸ ਲੇਖ ਵਿੱਚ ਇਸਦੇ ਬਾਰੇ ਗੱਲ ਕਰਾਗੇਂ, ਤਾਂ ਆਉ ਜਾਣਦੇ ਹਾਂ ਅਦਰਕ ਦੀ ਚਾਹ ਪੀਣ ਦੇ ਨੁਕਸਾਨ ਬਾਰੇ..

  • ਮਹਿਲਾਵਾਂ ਨੂੰ ਆਮਤੌਰ ਤੇ ਚਾਹ ਵਿੱਚ ਬਹੁਤ ਜਿਆਦਾ ਅਦਰਕ ਪਾਉਣ ਦੀ ਆਦਤ ਹੁੰਦੀ ਹੈ। ਅਦਰਕ ਦੀ ਚਾਹ ਪੀਣ ਨਾਲ ਬਹੁਤ ਸਾਰੀਆਂ ਮਹਿਲਾਵਾਂ ਨੂੰ ਪੇਟ ਦੀ ਜਲਨ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

  • ਜੇਕਰ ਤੁਹਾਨੂੰ ਰਾਤ ਨੂੰ ਅਦਰਕ ਦੀ ਚਾਹ ਪੀਣ ਦੀ ਆਦਤ ਹੈ, ਤਾਂ ਤੁਹਾਨੂੰ ਰਾਤ ਨੂੰ ਨੀਂਦ ਆਉਣ ਵਿੱਚ ਮੁਸ਼ਕਿਲ ਹੋ ਸਕਦੀ ਹੈ। ਅਦਰਕ ਦੀ ਚਾਹ ਪੀਣ ਨਾਲ ਬਹੁਤ ਸਾਰੇ ਲੋਕ ਰਾਤ ਨੂੰ ਸੋ ਨਹੀਂ ਪਾਉਂਦੇ ਹਨ। ਨੀਂਦ ਦੀ ਕਮੀ ਨਾਲ ਸਿਹਤ ਸਬੰਧੀ ਬਹੁਤ ਸਾਰੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

  • ਅਦਰਕ ਦਾ ਜਿਆਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਦੇ ਪੱਧਰ ਵਿੱਚ ਕਮੀ ਆ ਸਕਦੀ ਹੈ। ਘੱਟ ਸ਼ੂਗਰ ਦੇ ਪੀੜਤ ਲੋਕਾਂ ਨੂੰ ਜਿੰਨਾ ਹੋ ਸਕੇ ਘੱਟ ਮਾਤਰਾ ਵਿੱਚ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ।

  • ਅਦਰਕ ਦਾ ਬਹੁਤ ਜਿਆਦਾ ਸੇਵਨ ਕਰਨ ਨਾਲ ਦਸਤ ਅਤੇ ਐਸੀਡਿਟੀ ਹੋ ਸਕਦੀ ਹੈ। ਕਿਉਂਕਿ ਅਦਰਕ ਦੀ ਚਾਹ ਟਿਡ ਵਿੱਚ ਐਸਿਡ ਪੈਦਾ ਕਰਦੀ ਹੈ।

Ginger tea

Ginger tea

ਜਿਆਦਾ ਅਦਰਕ ਦੀ ਚਾਹ ਪੀਣ ਨਾਲ ਹੋਣ ਵਾਲੀਆਂ ਮੁੱਖ ਸਮੱਸਿਆਵਾਂ (The main problems caused by drinking too much ginger tea)

. ਬਲੱਡ ਸ਼ੂਗਰ ਦਾ ਪੱਧਰ ਘੱਟ ਕਰਦਾ ਹੈ।

. ਟਿਡ ਵਿੱਚ ਜਲਣ ਦੀ ਸਮੱਸਿਆ ਪੈਦਾ ਕਰਦਾ ਹੈ।

. ਟਿਡ ਵਿੱਚ ਜਿਆਦਾ ਗੈਸ ਬਣਾਉਂਦਾ ਹੈ।

. ਐਸੀਡਿਟੀ ਪੈਦਾ ਕਰਦਾ ਹੈ।

. ਨੀਂਦ ਆਉਣ ਵਿੱਚ ਸਮੱਸਿਆ ਆਉਂਦੀ ਹੈ।

(ਚਾਹ ਅਦਰਕ ਤੋਂ ਇਲਾਵਾ ਕੋਈ ਵੀ ਕਿਉਂ ਨਾ ਹੋਵੇ, ਹੱਦ ਤੋਂ ਜਿਆਦਾ ਸੇਵਨ ਕਰਨ ਨਾਲ ਸਿਹਤ ਨੂੰ ਹਾਨੀ ਪਹੁੰਚਾਉਂਦੀ ਹੈ। ਇਸ ਕਰਕੇ ਹਰ ਚੀਜ਼ ਨੂੰ ਘੱਟ ਮਾਤਰਾ ਵਿੱਚ ਹੀ ਸੇਵਨ ਕਰੋ )

ਇਹ ਵੀ ਪੜ੍ਹੋ :-ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕੀਤੀ ਅਪੀਲ, ਨਾ ਕੱਟੋ ਮੋਬਾਈਲ ਟਾਵਰਾਂ ਦੀ ਬਿਜਲੀ

Side effects of ginger tea Disadvantages of ginger tea Harmful effects of ginger tea Bad effects of ginger tea
English Summary: Side effects of ginger tea: Be aware of drinking ginger tea, know how this tea can become sweet poison

ਖੇਤੀ ਪੱਤਰਕਾਰੀ ਲਈ ਆਪਣਾ ਸਮਰਥਨ ਦਿਖਾਓ .. !!

ਪਿਆਰੇ ਪਾਠਕ, ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ | ਖੇਤੀਬਾੜੀ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਤੁਹਾਡੇ ਵਰਗੇ ਪਾਠਕ ਸਾਡੇ ਲਈ ਇਕ ਪ੍ਰੇਰਣਾ ਹਨ | ਸਾਨੂੰ ਖੇਤੀ ਪੱਤਰਕਾਰੀ ਨੂੰ ਹੋਰ ਮਜਬੂਤ ਬਣਾਉਣ ਅਤੇ ਪੇਂਡੂ ਭਾਰਤ ਦੇ ਹਰ ਕੋਨੇ ਵਿੱਚ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਣ ਲਈ ਤੁਹਾਡੇ ਸਹਾਇਤਾ ਜਾਂ ਸਹਿਯੋਗ ਦੀ ਲੋੜ ਹੈ | ਸਾਡੇ ਭਵਿੱਖ ਲਈ ਤੁਹਾਡਾ ਹਰ ਸਹਿਯੋਗ ਮਹੱਤਵਪੂਰਣ ਹੈ |

ਤੁਸੀ ਸਾਨੂ ਸਹਿਯੋਗ ਜਰੂਰ ਕਰੋ ( Contribute Now )

Share your comments

Krishi Jagran Punjabi Magazine subscription

CopyRight - 2021 Krishi Jagran Media Group. All Rights Reserved.