1. Home
  2. ਸੇਹਤ ਅਤੇ ਜੀਵਨ ਸ਼ੈਲੀ

Snake Farming: ਇੱਕ ਅਜਿਹਾ ਪਿੰਡ ਜਿੱਥੇ ਕਿਸਾਨ ਪਾਲਦੇ ਹਨ ਸੱਪ, ਹਰ ਇੱਕ ਕਿਸਾਨ ਨਾਲ ਰਹਿੰਦੇ ਹਨ 30 ਹਜ਼ਾਰ ਸੱਪ, ਲੱਖਾਂ ਵਿੱਚ ਹੁੰਦੀ ਹੈ ਕਮਾਈ

ਕਿਸਾਨ ਦੋਸਤੋਂ ਤੁਸੀਂ ਮੱਝਾਂ, ਗਾਵਾਂ, ਬੱਕਰੀਆਂ, ਭੇਡਾਂ, ਖੋਤੇ, ਬੱਕਰੀਆਂ ਨੂੰ ਤਾਂ ਪਾਲਿਆ ਹੀ ਹੋਵੇਗਾ ਅਤੇ ਉਨ੍ਹਾਂ ਦਾ ਦੁੱਧ ਵੀ ਵੇਚਿਆ ਹੋਵੇਗਾ। ਇਸਦੇ ਨਾਲ ਹੀ ਤੁਸੀਂ ਕਿਸਾਨਾਂ ਨੂੰ ਚਿਕਨ ਅਤੇ ਮੱਟਨ ਲਈ ਵੀ ਪਸ਼ੂ ਪਾਲਦੇ ਦੇਖੇ ਹੋਣਗੇ। ਪਰ ਕੀ ਤੁਸੀਂ ਕਦੇ ਸੱਪ ਪਾਲਣ ਯਾਨੀ Snake Farming ਬਾਰੇ ਸੁਣਿਆ ਹੈ?

Gurpreet Kaur Virk
Gurpreet Kaur Virk
ਹਰ ਇੱਕ ਕਿਸਾਨ ਨਾਲ ਰਹਿੰਦੇ ਹਨ 30 ਹਜ਼ਾਰ ਸੱਪ

ਹਰ ਇੱਕ ਕਿਸਾਨ ਨਾਲ ਰਹਿੰਦੇ ਹਨ 30 ਹਜ਼ਾਰ ਸੱਪ

Profitable Business: ਪਿੰਡਾਂ ਵਿੱਚ ਖੇਤੀ ਤੋਂ ਬਾਅਦ ਪਸ਼ੂ ਪਾਲਣ ਦੇ ਧੰਦੇ ਨੂੰ ਸੱਭ ਤੋਂ ਵੱਡਾ ਕਮਾਈ ਦਾ ਸਾਧਣ ਮੰਨਿਆ ਜਾਂਦਾ ਹੈ। ਇਹੀ ਮੁੱਖ ਕਾਰਨ ਹੈ ਕਿ ਅੱਜ-ਕੱਲ੍ਹ ਲੋਕਾਂ ਦਾ ਰੁਝਾਨ ਪਸ਼ੂ ਪਾਲਣ ਵੱਲ ਵਧਦਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਇਸ ਕਿੱਤੇ ਵਿੱਚ ਕਦਮ ਰੱਖਣਾ ਚਾਹੁੰਦੇ ਹੋ, ਤਾਂ ਇਹ ਲੇਖ ਤੁਹਾਡੇ ਲਈ ਬਹੁਤ ਲਾਭਦਾਇਕ ਸਾਬਿਤ ਹੋ ਸਕਦਾ ਹੈ, ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਪਸ਼ੂ ਪਾਲਣ ਨਾਲ ਜੁੜੇ ਇੱਕ ਅਜਿਹੇ ਕਾਰੋਬਾਰ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਅੱਜ ਅਸੀਂ ਸੱਪ ਪਾਲਣ ਯਾਨੀ Snake Farming ਬਾਰੇ ਗੱਲ ਕਰਾਂਗੇ।

ਤੁਸੀਂ ਅਕਸਰ ਮੱਝਾਂ, ਗਾਵਾਂ, ਬੱਕਰੀਆਂ, ਭੇਡਾਂ, ਖੋਤੇ, ਬੱਕਰੀਆਂ ਨੂੰ ਪਾਲਿਆ ਹੋਵੇਗਾ ਅਤੇ ਉਨ੍ਹਾਂ ਦਾ ਦੁੱਧ ਵੀ ਵੇਚਿਆ ਹੋਵੇਗਾ, ਇਸਦੇ ਨਾਲ ਹੀ ਤੁਸੀਂ ਕਿਸਾਨਾਂ ਨੂੰ ਚਿਕਨ ਅਤੇ ਮੱਟਨ ਲਈ ਪਸ਼ੂ ਪਾਲਦੇ ਵੀ ਦੇਖੇ ਹੋਣਗੇ। ਪਰ ਕੀ ਤੁਸੀਂ ਕਦੇ ਸੱਪ ਪਾਲਣ ਬਾਰੇ ਸੁਣਿਆ ਹੈ। ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਜਗ੍ਹਾ ਬਾਰੇ ਦੱਸਾਂਗੇ ਜਿੱਥੇ ਸੱਪਾਂ ਨੂੰ ਪਾਲਿਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਚੰਗੀ ਕਮਾਈ ਕੀਤੀ ਜਾਂਦੀ ਹੈ।

ਸੱਪ ਪਾਲਣ ਵਾਲੀ ਜਗ੍ਹਾ ਦਾ ਨਾਮ ਸੁਣਕੇ ਸ਼ਾਇਦ ਤੁਹਾਨੂੰ ਹੈਰਾਨੀ ਨਹੀਂ ਹੋਵੇਗੀ ਕਿਉਂਕਿ ਸੱਪ ਉੱਥੇ ਦੇ ਲੋਕਾਂ ਦਾ ਪਸੰਦੀਦਾ ਭੋਜਨ ਹਨ। ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਗੁਆਂਢੀ ਦੇਸ਼ ਚੀਨ ਦੀ, ਜਿੱਥੇ ਸੱਪਾਂ ਨੂੰ ਪਾਲਿਆ ਜਾਂਦਾ ਹੈ ਅਤੇ ਇਸ ਨੂੰ ਵੇਚ ਕੇ ਵਧੀਆ ਕਮਾਈ ਕੀਤੀ ਜਾਂਦੀ ਹੈ। ਕਿਸਾਨ ਵੀਰੋਂ ਚੀਨ ਇੱਕ ਅਜਿਹਾ ਦੇਸ਼ ਹੈ ਜਿੱਥੇ ਲੋਕ ਭੋਜਨ ਨੂੰ ਲੈ ਕੇ ਉਤਸੁਕ ਹਨ। ਉੱਥੇ ਦੇ ਲੋਕ ਅਜਿਹੇ ਕੀੜੇ ਪਕਾ ਕੇ ਖਾਂਦੇ ਹਨ, ਜਿਸ ਬਾਰੇ ਸੁਣ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ। ਇਨ੍ਹਾਂ ਹੀ ਕੀੜਿਆਂ ਵਿੱਚੋਂ ਇੱਕ ਸੱਪ ਵੀ ਹੈ, ਹਾਲਾਂਕਿ, ਇਹ ਉੱਥੋਂ ਦੇ ਲੋਕਾਂ ਦਾ ਪਸੰਦੀਦਾ ਭੋਜਨ ਹੈ, ਇਸ ਲਈ ਸਾਡੇ ਗੁਆਂਢੀ ਦੇਸ਼ ਵਿੱਚ ਸੱਪਾਂ ਨੂੰ ਪਾਲਿਆ ਜਾਂਦਾ ਹੈ ਅਤੇ ਚੰਗੀ ਆਮਦਨ ਲਈ ਜਾਂਦੀ ਹੈ।

ਸੱਪ ਫਾਰਮਿੰਗ ਰਾਹੀਂ ਲੱਖਾਂ ਦੀ ਕਮਾਈ

ਅਸੀਂ ਜਿਸ ਪਿੰਡ ਦੀ ਗੱਲ ਕਰ ਰਹੇ ਹਾਂ, ਉਹ ਚੀਨ ਦਾ ਇੱਕ ਛੋਟਾ ਜਿਹਾ ਪਿੰਡ ਹੈ ਜਿਸਦਾ ਨਾਮ ਹੈ ਜ਼ਿਸਕੀਆਓ, ਜੋ ਕਿ ਆਪਣੇ ਸੱਪਾਂ ਦੇ ਪਾਲਣ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਸੱਪਾਂ ਨੂੰ ਪਾਲ ਕੇ ਉੱਥੇ ਦੇ ਲੋਕ ਲੱਖਾਂ ਦੀ ਕਮਾਈ ਕਰ ਰਹੇ ਹਨ। ਸੱਪਾਂ ਦਾ ਪਾਲਣ-ਪੋਸ਼ਣ ਹੁਣ ਇਸ ਪਿੰਡ ਦੀ ਆਮਦਨ ਦਾ ਮੁੱਖ ਸਾਧਨ ਬਣ ਗਿਆ ਹੈ, ਜਿਸ ਕਾਰਨ ਜ਼ਿਸਕੀਆਓ ਪਿੰਡ ਨੂੰ ਪੂਰੀ ਦੁਨੀਆ ਵਿੱਚ ਸੱਪਾਂ ਦੇ ਪਿੰਡ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਪਿੰਡ ਦੇ ਲਗਭਗ ਸਾਰੇ ਘਰ ਸੱਪ ਪਾਲਦੇ ਹਨ ਅਤੇ ਜ਼ਿਆਦਾਤਰ ਲੋਕ ਇਨ੍ਹਾਂ ਨੂੰ ਆਪਣੇ ਘਰਾਂ ਵਿੱਚ ਰੱਖਦੇ ਹਨ।

ਹਰ ਇੱਕ ਕਿਸਾਨ ਨਾਲ ਰਹਿੰਦੇ ਹਨ 30 ਹਜ਼ਾਰ ਸੱਪ

ਚੀਨੀ ਪਿੰਡ ਜ਼ਿਸਕੀਆਓ ਦੀ ਆਬਾਦੀ ਲਗਭਗ 1,000 ਹੈ ਅਤੇ ਹਰੇਕ ਨਿਵਾਸੀ 30,000 ਸੱਪਾਂ ਦੀ ਦੇਖਭਾਲ ਕਰਦਾ ਹੈ। ਇਸ ਨੰਬਰ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਥੇ ਕਿੰਨੇ ਸੱਪ ਹੋਣਗੇ ਅਤੇ ਇੱਥੇ ਰਹਿਣਾ ਕਿੰਨਾ ਮੁਸ਼ਕਲ ਹੋਵੇਗਾ। ਇਸ ਪਿੰਡ ਵਿੱਚ ਹਰ ਸਾਲ ਕਰੋੜਾਂ ਸੱਪ ਪਾਲੇ ਜਾਂਦੇ ਹਨ ਅਤੇ ਇੱਥੇ ਦੇ ਬੱਚਿਆਂ ਨੂੰ ਜਨਮ ਤੋਂ ਹੀ ਸੱਪਾਂ ਨਾਲ ਖੇਡਣਾ ਸਿਖਾਇਆ ਜਾਂਦਾ ਹੈ।

ਇਹ ਵੀ ਪੜ੍ਹੋ : Poultry Farming ਨਾਲੋਂ ਇਸ ਜੰਗਲੀ ਪੰਛੀ ਦੇ ਪਾਲਣ ਨਾਲ ਮਿਲੇਗਾ ਵੱਧ ਮੁਨਾਫਾ, ਜਾਣੋ ਕਿਵੇਂ?

ਸੱਪ ਦਾ ਜ਼ਹਿਰ ਸੋਨੇ ਤੋਂ ਵੀ ਮਹਿੰਗਾ

ਇੱਥੇ ਲੋਕ ਸੱਪ ਦਾ ਜ਼ਹਿਰ, ਮਾਸ ਅਤੇ ਸਰੀਰ ਦੇ ਅੰਗ ਵੇਚ ਕੇ ਕਾਫੀ ਕਮਾਈ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੱਪ ਦੇ ਜ਼ਹਿਰ ਦੀ ਕੀਮਤ ਸੋਨੇ ਤੋਂ ਵੀ ਵੱਧ ਹੈ, ਜਦੋਂਕਿ ਸਭ ਤੋਂ ਖਤਰਨਾਕ ਸੱਪਾਂ ਦਾ ਇੱਕ ਲੀਟਰ ਜ਼ਹਿਰ ਕਰੋੜਾਂ ਵਿੱਚ ਵਿਕਦਾ ਹੈ। ਦੱਸ ਦੇਈਏ ਕਿ ਸੱਪ ਦੇ ਜ਼ਹਿਰ ਵਿੱਚ ਬਾਇਓਐਕਟਿਵ ਗੁਣ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਫਾਰਮਾਸਿਊਟੀਕਲ, ਐਂਟੀਵੇਨਮ ਅਤੇ ਹੋਰ ਮੈਡੀਕਲ ਇਲਾਜਾਂ ਲਈ ਕੀਤੀ ਜਾਂਦੀ ਹੈ। ਸੱਪਾਂ ਦੀਆਂ ਕੁਝ ਕਿਸਮਾਂ ਦੀ ਚਮੜੀ ਦੀ ਵਰਤੋਂ ਚਮੜੇ ਦੀਆਂ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਬੈਗ, ਜੁੱਤੀਆਂ ਅਤੇ ਪੇਟੀਆਂ।

Summary in English: Snake Farming: A village where farmers raise snakes, Farmers earn in lakhs

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters