Krishi Jagran Punjabi
Menu Close Menu

ਇਸ ਮੌਸਮ ਵਿੱਚ ਚੁਕੰਦਰ ਖਾਣ ਦੇ ਫਾਇਦੇ, ਇੱਕ ਵਾਰ ਜਰੂਰ ਪੜ੍ਹੋ

Tuesday, 25 February 2020 05:57 PM

ਇਸ ਮੌਸਮ ਵਿੱਚ ਸਾਨੂ ਕਈ ਕਿਸਮਾਂ ਦੇ ਵਾਇਰਸ ਅਤੇ ਬੈਕਟੀਰੀਆ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ | ਇਸ ਲਈ ਸਾਨੂ ਸਹੀ ਖੁਰਾਕ ਲੈਣਾ ਬਹੁਤ ਜ਼ਰੂਰੀ ਹੈ ਪਰ ਅਸੀਂ ਇਹ ਨਹੀਂ ਸਮਝਦੇ ਕਿ ਕਿਸ ਤਰ੍ਹਾਂ ਦੀ ਖੁਰਾਕ ਸਾਡੇ ਸ਼ਰੀਰ ਲਈ ਲਾਭਕਾਰੀ ਹੈ | ਇਸ ਲਈ ਅੱਜ ਅਸੀਂ ਆਪਣੇ ਲੇਖ ਵਿਚ ਇਕ ਅਜਿਹੀ ਸਬਜ਼ੀ ਦਾ ਜ਼ਿਕਰ ਕਰਾਂਗੇ ਜੋ ਤੁਹਾਡੇ ਸ਼ਰੀਰ ਅਤੇ ਦਿਮਾਗ ਨੂੰ ਠੰਡਾ ਅਤੇ  ਫਿਟ ਰੱਖ ਸਕਦੀ ਹੈ | ਇਕ ਖੋਜ ਦੇ ਅਨੁਸਾਰ ਚੁਕੰਦਰ ਜਿਵੇ ਪੌਦੇ ਵਾਲੇ ਖਾਣ ਦੀਆਂ ਚੀਜ਼ਾਂ ਖਾਣ ਨਾਲ  ਮੋਟਾਪਾ, ਸ਼ੂਗਰ ਅਤੇ ਦਿਲ ਦੀ ਬਿਮਾਰੀ ਦਾ ਖ਼ਤਰਾ ਘੱਟ ਜਾਂਦਾ ਹੈ। ਤਾਂ ਆਓ  ਜਾਣਦੇ ਹਾ ਇਸ ਦੇ ਸੇਵਨ ਨਾਲ ਸਾਡਾ ਸ਼ਰੀਰ ਕਿਹੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦਾ ਹੈ |

ਇੱਥੇ ਚੁਕੰਦਰ ਦੇ ਕੁਝ ਵਧੀਆ ਸਿਹਤ ਲਾਭ ਹਨ ...

ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ, ਤਾਂ ਚੁਕੰਦਰ ਸਬਤੋ ਵਧੀਆ ਸਬਜ਼ੀ ਹੈ | ਇਸ ਵਿੱਚ ਮੌਜੂਦ ਐਂਟੀ ਆਕਸੀਡੈਂਟ ਗਲੂਕੋਜ਼ ਦੇ ਪੱਧਰ ਨੂੰ ਘਟਾ ਕੇ ਇਨਸੁਲਿਨ ਦੀ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ | ਜਿਸ ਦੇ ਕਾਰਨ ਇਸਦਾ ਰੋਜ਼ਾਨਾ ਸੇਵਨ ਕਰਨ ਨਾਲ ਇਸ ਸਮੱਸਿਆ ਤੋਂ ਕਾਫ਼ੀ ਹੱਦ ਤਕ ਰਾਹਤ ਮਿਲਦੀ ਹੈ |

ਜੇ ਤੁਹਾਨੂੰ ਪੱਥਰੀ ਦੀ ਸਮੱਸਿਆ ਹੈ, ਤਾਂ ਚੁਕੰਦਰ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲੋ ਅਤੇ ਇਸ ਦਾ ਸੂਪ ਦਿਨ ਵਿੱਚ 3 ਵਾਰ ਪੀਓ, ਇਸ ਨਾਲ ਪੱਥਰੀ ਆਸਾਨੀ ਨਾਲ ਨਿਕਲ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਲੀਵਰ ਦੀ ਸੁਜਨ ਵੀ ਘਟ ਹੋ ਜਾਂਦੀ ਹੈ |

ਚੁਕੰਦਰ ਦੇ ਰਸ ਵਿੱਚ ਅਦਰਕ ਦੇ ਕੁਝ ਟੁਕੜੇ  ਭਿਓ ਅਤੇ ਰਾਤ ਨੂੰ ਸਿਰ ਦੀ ਚੰਗੀ ਤਰ੍ਹਾਂ ਮਾਲਸ਼ ਕਰੋ ਅਤੇ ਕੁਝ ਘੰਟਿਆਂ ਬਾਅਦ ਸਿਰ ਧੋ ਲਓ, ਇਸ ਤਰ੍ਹਾਂ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਵਾਲਾਂ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਓਗੇ |

ਚੁਕੰਦਰ ਦਾ ਸੇਵਨ ਕਰਨ ਨਾਲ ਬਲਗਮ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਂਦਾ ਹੈ ਅਤੇ ਇਹ ਤੁਹਾਡੇ ਸਾਹ ਦੀ ਨਾਲੀ ਨੂੰ ਸਾਫ ਕਰਨ ਵਿੱਚ ਵੀ ਬਹੁਤ ਮਦਦਗਾਰ ਹੈ |

ਇਹ ਤੁਹਾਡੇ ਪਾਚਣ ਲਈ ਵੀ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਜ਼ਿਆਦਾ ਮਾਤਰਾ ਵਿੱਚ ਫਾਈਬਰ ਸਮੱਗਰੀ ਹੁੰਦੀ ਹੈ ਜੋ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਵਧੀਆ ਹੁੰਦੀ ਹੈ |

beetroot benefits for skin beetroot benefits for men beetroot side effects beetroot powder dosage beetroot vitamins beetroot nutrition benefits of beetroot juice and carrot juice how to eat beetroot
English Summary: The benefits of beetroot this season

Share your comments


CopyRight - 2020 Krishi Jagran Media Group. All Rights Reserved.