s
  1. ਸੇਹਤ ਅਤੇ ਜੀਵਨ ਸ਼ੈਲੀ

ਇਹ 5 ਸਬਜ਼ੀਆਂ ਕੋਲੈਸਟ੍ਰਾਲ ਨੂੰ ਘੱਟ ਕਰਨ ਵਿਚ ਕਰਦੀਆਂ ਹਨ ਮਦਦ ! ਜਾਣੋ ਇਹਨਾਂ ਸਬਜ਼ੀਆਂ ਬਾਰੇ

Pavneet Singh
Pavneet Singh
5 Vegetables Help Lower Cholesterol

5 Vegetables Help Lower Cholesterol

ਕੋਲੈਸਟ੍ਰੋਲ ਦੇ ਕਾਰਨ ਲੋਕਾਂ ਨੂੰ ਦਿਲ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਅਸਲ, ਕੋਲੈਸਟ੍ਰੋਲ ਇੱਕ ਅਜਿਹਾ ਤੱਤ ਹੈ, ਜੋ ਖੂਨ ਦੀਆਂ ਨਾੜੀਆਂ ਵਿੱਚ ਪਾਇਆ ਜਾਂਦਾ ਹੈ। ਕੋਲੈਸਟ੍ਰੋਲ ਦੀਆਂ ਵੀ 2 ਕਿਸਮਾਂ ਹਨ। ਇੱਕ ਹੈ ਚੰਗਾ ਕੋਲੈਸਟ੍ਰੋਲ ਅਤੇ ਦੂਜਾ ਮਾੜਾ ਕੋਲੈਸਟ੍ਰੋਲ। ਬੈੱਡ ਕੋਲੈਸਟ੍ਰਾਲ ਵਧਣ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਵਧਣ ਲੱਗਦੀਆਂ ਹਨ। ਅਜਿਹਾ ਅਕਸਰ ਡਾਈਟ ਕਾਰਨ ਹੁੰਦਾ ਹੈ, ਇਸ ਲਈ ਕੋਲੈਸਟ੍ਰੋਲ ਨੂੰ ਸਹੀ ਰੱਖਣ ਲਈ ਚੰਗੀਆਂ ਖਾਣ-ਪੀਣ ਦੀਆਂ ਆਦਤਾਂ ਬਹੁਤ ਜ਼ਰੂਰੀ ਹਨ। ਜਾਣੋ ਕਿ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਤਾਂ ਜੋ ਤੁਹਾਡਾ ਕੋਲੈਸਟ੍ਰੋਲ ਲੈਵਲ ਕੰਟਰੋਲ ਰਹੇ।

ਬੀਨਜ਼— ਬੀਨਜ਼ ਦਾ ਸੇਵਨ ਕਰਨਾ ਜ਼ਰੂਰੀ ਹੈ ਕਿਉਂਕਿ ਬੀਨਜ਼ 'ਚ ਫਾਈਬਰ, ਐਂਟੀਆਕਸੀਡੈਂਟ, ਵਿਟਾਮਿਨ, ਮਿਨਰਲਸ ਆਦਿ ਤੱਤ ਮੌਜੂਦ ਹੁੰਦੇ ਹਨ, ਜਿਸ ਕਾਰਨ ਖਰਾਬ ਕੋਲੈਸਟ੍ਰੋਲ ਹੌਲੀ-ਹੌਲੀ ਘੱਟ ਹੁੰਦਾ ਹੈ। ਫਲੀਆਂ ਖਾਣ ਨਾਲ ਖੂਨ ਦੀਆਂ ਨਾੜੀਆਂ ਵੀ ਮਜ਼ਬੂਤ ​​ਹੁੰਦੀਆਂ ਹਨ। ਇੰਨਾ ਹੀ ਨਹੀਂ ਬੀਨਜ਼ 'ਚ ਫਾਈਬਰ ਹੁੰਦਾ ਹੈ, ਜਿਸ ਨੂੰ ਪਚਣ 'ਵਿਚ ਸਮਾਂ ਲੱਗਦਾ ਹੈ। ਫਲੀਆਂ ਖਾਣ ਨਾਲ ਪੇਟ ਭਰਿਆ ਮਹਿਸੂਸ ਹੁੰਦਾ ਹੈ ਅਤੇ ਜਲਦੀ ਭੁੱਖ ਨਹੀਂ ਲੱਗਦੀ। ਇਸ ਨਾਲ ਭਾਰ ਘਟਾਉਣ ਵਿਚ ਵੀ ਫਾਇਦਾ ਮਿਲਦਾ ਹੈ।

ਭਿੰਡੀ— ਜਿਨ੍ਹਾਂ ਲੋਕਾਂ ਦਾ ਕੋਲੈਸਟ੍ਰਾਲ ਵਧ ਗਿਆ ਹੈ, ਉਨ੍ਹਾਂ ਨੂੰ ਭਿੰਡੀ ਜ਼ਰੂਰ ਖਾਣੀ ਚਾਹੀਦੀ ਹੈ। ਭਿੰਡੀ ਦਾ ਸੇਵਨ ਲਾਭਦਾਇਕ ਦੱਸਿਆ ਜਾਂਦਾ ਹੈ ਕਿਉਂਕਿ ਭਿੰਡੀ ਵਿਚ ਜੈੱਲ ਵਰਗੇ ਤੱਤ ਹੁੰਦੇ ਹਨ, ਜਿਸ ਕਾਰਨ ਭਿੰਡੀ ਖਾਣ 'ਤੇ ਇਹ ਜੈੱਲ ਵਰਗੇ ਤੱਤ ਸਰੀਰ ਤੋਂ ਕੋਲੈਸਟ੍ਰਾਲ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਭਿੰਡੀ ਦੇ ਸੇਵਨ ਨਾਲ ਤੁਹਾਡਾ ਕੋਲੈਸਟ੍ਰਾਲ ਪੂਰੀ ਤਰ੍ਹਾਂ ਨਾਲ ਠੀਕ ਹੋ ਸਕਦਾ ਹੈ।

ਲਸਣ — ਲਸਣ ਵਿਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਕੋਲੈਸਟ੍ਰਾਲ ਨੂੰ ਤੇਜ਼ੀ ਨਾਲ ਪੱਧਰ ਤੇ ਲਿਆਉਂਦੇ ਹਨ। ਤੁਸੀਂ ਲਸਣ ਨੂੰ ਸਬਜ਼ੀ, ਦਾਲ, ਹਰ ਚੀਜ਼ ਵਿੱਚ ਪਾ ਸਕਦੇ ਹੋ। ਲਸਣ ਦਾ ਸੇਵਨ ਦਿਲ ਅਤੇ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ।

ਬੈਂਗਣ— ਬੈਂਗਣ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਕੋਲੈਸਟ੍ਰਾਲ ਨੂੰ ਘੱਟ ਕਰਦਾ ਹੈ। ਇਹ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਦੂਰ ਰੱਖਦਾ ਹੈ। ਬੈਂਗਣ ਨੂੰ ਜ਼ਿਆਦਾ ਤੋਂ ਜ਼ਿਆਦਾ ਖਾਓ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਗੋਭੀ— ਗੋਭੀ 'ਚ ਫਾਈਬਰ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਗੋਭੀ 'ਚ ਪਾਇਆ ਜਾਣ ਵਾਲਾ ਫਾਈਬਰ ਬਲੱਡ ਫੈਟ ਅਤੇ ਬਲੱਡ ਸ਼ੂਗਰ ਨੂੰ ਕਾਫੀ ਹੱਦ ਤੱਕ ਘੱਟ ਕਰਦਾ ਹੈ, ਜਿਸ ਨਾਲ ਅੱਗੇ ਸਮੱਸਿਆ ਨਹੀਂ ਹੁੰਦੀ। ਅਜਿਹੇ ਵਿਚ ਗੋਭੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਭਾਰਤ ਦਾ ਖੇਤੀ ਨਿਰਯਾਤ 23 ਫੀਸਦੀ ਵਧਿਆ! ਭਾਰਤੀ ਕਣਕ ਦੀ ਮੰਗ ਵਿਚ ਆਇਆ ਭਾਰੀ ਉਛਾਲ

Summary in English: These 5 Vegetables Help Lower Cholesterol! Learn about these vegetables

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription