1. Home
  2. ਸੇਹਤ ਅਤੇ ਜੀਵਨ ਸ਼ੈਲੀ

"ਲੂ" ਤੋਂ ਬਚਣ ਲਈ ਵਰਤੋਂ ਇਹ ਸਾਵਧਾਨੀਆਂ

ਗਰਮ ਹਵਾਵਾਂ ਦੇ ਮਾੜੇ ਪ੍ਰਭਾਵ ਤੋਂ ਆਮ ਲੋਕਾਂ/ਪਸ਼ੂਆਂ/ਫਸਲਾਂ ਨੂੰ ਬਚਾਉਣ ਲਈ ਅਗਾਉ ਤਿਆਰੀਆਂ ਰੱਖਣੀਆਂ ਚਾਹੀਦੀਆਂ ਹਨ।

Gurpreet Kaur Virk
Gurpreet Kaur Virk
ਗਰਮ ਹਵਾਵਾਂ ਤੋਂ ਬਚਾਅ ਲਈ ਵਰਤੋਂ ਇਹ ਸਾਵਧਾਨੀਆਂ

ਗਰਮ ਹਵਾਵਾਂ ਤੋਂ ਬਚਾਅ ਲਈ ਵਰਤੋਂ ਇਹ ਸਾਵਧਾਨੀਆਂ

ਪੰਜਾਬ 'ਚ ਵਧਦੇ ਤਾਪਮਾਨ ਨੇ ਲੋਕਾਂ ਨੂੰ ਤੜਫਾਉਣਾ ਸ਼ੁਰੂ ਕਰ ਦਿੱਤਾ ਹੈ। ਗਰਮ ਹਵਾਵਾਂ ਕਾਰਨ ਸੂਬੇ 'ਚ ਹੁੰਮਸ ਵੱਧ ਗਈ ਹੈ, ਜਿਸ ਨਾਲ ਹਰ ਕੋਈ ਬਿਮਾਰੀਆਂ ਦੀ ਲਪੇਟ 'ਚ ਆ ਰਿਹਾ ਹੈ। ਲੂ ਦਾ ਅਸਰ ਨਾ ਸਿਰਫ ਲੋਕਾਂ 'ਤੇ ਸਗੋਂ ਪਸ਼ੂ-ਪੰਛੀਆਂ ਅਤੇ ਫਸਲਾਂ 'ਤੇ ਵੀ ਪੈਂਦਾ ਸਾਫ ਨਜ਼ਰ ਆ ਰਿਹਾ ਹੈ। ਅਜਿਹੇ 'ਚ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਵਨੀਤ ਕੌਰ ਵੱਲੋਂ ਅੱਤ ਦੀ ਗਰਮੀ ਤੋਂ ਬਚਾਅ ਲਈ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਸੂਬੇ ਵਿੱਚ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧੇਗੀ। ਲੂ ਚੱਲਣ ਦੀਆਂ ਸੰਭਾਵਨਾਵਾਂ ਦੇ ਚਲਦਿਆਂ ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ ਨੇ ਲੋਕ ਹਿੱਤ ਵਿੱਚ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ।

ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ ਦਾ ਕਹਿਣਾ ਹੈ ਕਿ ਗਰਮ ਹਵਾਵਾਂ ਦੇ ਮਾੜੇ ਪ੍ਰਭਾਵ ਤੋਂ ਆਮ ਲੋਕਾਂ/ਪਸ਼ੂਆਂ/ਫਸਲਾਂ ਨੂੰ ਬਚਾਉਣ ਲਈ ਅਗਾਉ ਤਿਆਰੀਆਂ ਰੱਖਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ: ਕੀ ਤੁਸੀਂ ਸਹੀ ਮਾਤਰਾ `ਚ ਪਾਣੀ ਪੀ ਰਹੇ ਹੋ? ਜੇ ਨਹੀਂ ਤਾਂ ਜ਼ਰੂਰ ਪੜ੍ਹੋ ਇਹ Article

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਲਾਹ:

● ਉਨ੍ਹਾਂ ਦੱਸਿਆ ਕਿ ਵੱਖ-ਵੱਖ ਮਾਹਰਾਂ ਦੀ ਸਲਾਹਾਂ ਅਨੁਸਾਰ ਗਰਮੀ ਤੇ ਲੂ ਦੇ ਦਿਨਾਂ ਦੌਰਾਨ ਖਾਸ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ।

● ਜਿੰਨਾ ਸੰਭਵ ਹੋ ਸਕੇ, ਵੱਧ ਤੋਂ ਵੱਧ ਪਾਣੀ ਪੀਤਾ ਜਾਵੇ ਭਾਵੇਂ ਕਿ ਪਿਆਸ ਨਾ ਵੀ ਹੋਵੇ।

● ਹਲਕੇ ਭਾਰ ਵਾਲੇ, ਹਲਕੇ ਰੰਗ ਦੇ ਢਿੱਲੇ ਅਤੇ ਸੂਤੀ ਕੱਪੜੇ ਪਹਿਣੇ ਜਾਣ ਅਤੇ ਸੁਰੱਖਿਆ ਲਈ ਚਸ਼ਮੇ ਦੀ ਵਰਤੋਂ ਕੀਤੀ ਜਾਵੇ।

● ਜੇਕਰ ਤੁਸੀਂ ਬਾਹਰ ਕੰਮ ਤੇ ਜਾ ਰਹੇ ਹੋ ਤਾਂ ਟੋਪੀ/ਛਤਰੀ ਦੀ ਵਰਤੋਂ ਕਰੋ।

● ਮਾਹਰਾਂ ਅਨੁਸਾਰ ਜਦੋਂ ਬਾਹਰ ਤਾਪਮਾਨ ਜ਼ਿਆਦਾ ਹੋਵੇ ਤਾਂ ਸਖਤ ਗਤੀਵਿਧੀਆਂ ਤੋਂ ਬਚਣ ਅਤੇ ਦੁਪਹਿਰ 12 ਤੋਂ 3 ਤੱਕ ਬਾਹਰ ਕੰਮ ਕਰਨ ਤੋਂ ਬਚਣ ਬਾਰੇ ਸਲਾਹ ਦਿੱਤੀ ਗਈ ਹੈ।

● ਯਾਤਰਾ ਕਰਦੇ ਸਮੇਂ ਆਪਣੇ ਨਾਲ ਪਾਣੀ ਰੱਖੋ।

ਇਹ ਵੀ ਪੜ੍ਹੋਨਿੰਬੂ ਪਾਣੀ ਪੀਣ ਦੇ ਫਾਇਦੇ ਅਤੇ ਨੁਕਸਾਨ

● ਸ਼ਰਾਬ, ਚਾਹ, ਕੌਫੀ ਅਤੇ ਕਾਰਬੋਨੇਟਿਡ ਸਾਫ਼ਟ ਡਰਿੰਕਸ ਤੋਂ ਪਰਹੇਜ਼ ਕਰੋ ਜੋ ਸਰੀਰ ਨੂੰ ਡੀਹਾਈਡ੍ਰੇਟ ਕਰਦੇ ਹਨ।

● ਉੱਚ ਪ੍ਰੋਟੀਨ ਵਾਲੇ ਭੋਜਨ ਤੋਂ ਪ੍ਰਹੇਜ਼ ਕਰੋ ਅਤੇ ਬਾਸੀ ਭੋਜਨ ਨਾ ਖਾਓ।

● ਆਪਣੇ ਸਿਰ, ਗਰਦਨ, ਚਿਹਰੇ ਤੇ ਅੰਗਾਂ ’ਤੇ ਗਿੱਲੇ ਕੱਪੜੇ ਦੀ ਵਰਤੋਂ ਕਰੋ।

● ਛੋਟੇ ਬੱਚਿਆਂ ਤੇ 65 ਸਾਲ ਜਾਂ ਵਧੇਰੇ ਉਮਰ ਦੇ ਬਜ਼ੁਰਗਾਂ ਅਤੇ ਪਸ਼ੂਆਂ ਨੂੰ ਧੁੱਪ ਤੋਂ ਬਚਾਓ।

● ਜੇਕਰ ਬੇਹੋਸ਼ੀ ਜਾਂ ਬਿਮਾਰ ਮਹਿਸੂਸ ਹੁੰਦਾ ਹੈ ਤਾਂ ਤੁਰੰਤ ਡਾਕਟਰ ਨੂੰ ਮਿਲਿਆ ਜਾਵੇ।

● ਮਾਹਿਰਾਂ ਦੇ ਕਹਿਣ ਮੁਤਾਬਕ ਆਰ.ਐਸ ਘਰੇਲੂ ਡਰਿੰਕ ਜਿਵੇਂ ਲੱਸੀ, ਨਿੰਬੂ ਪਾਣੀ, ਮੱਖਣ ਆਦਿ ਦੀ ਵਰਤੋਂ ਕਰੋ ਅਤੇ ਸਰੀਰ ਨੂੰ ਰੀਹਾਈਡ੍ਰੇਟ ਕਰੋ।

● ਪੱਖੇ, ਗਿੱਲੇ ਕੱਪੜੇ ਦੀ ਵਰਤੋਂ ਕਰੋ ਅਤੇ ਠੰਡੇ ਪਾਣੀ ਦੀ ਵਰਤੋਂ ਅਤੇ ਵਾਰ ਵਾਰ ਇਸ਼ਨਾਨ ਕਰੋ।

● ਪਸ਼ੂਆਂ ਨੂੰ ਛਾਂ ਵਿੱਚ ਰੱਖੋ ਅਤੇ ਉਨ੍ਹਾਂ ਨੂੰ ਪੀਣ ਲਈ ਭਰਪੂਰ ਪਾਣੀ ਦਿਓ।

● ਆਪਣੇ ਘਰ ਨੂੰ ਠੰਡਾ ਰੱਖੋ, ਪਰਦੇ, ਸ਼ਟਰ, ਸਨਸ਼ੈਡ ਦੀ ਵਰਤੋਂ ਕਰੋ ਅਤੇ ਰਾਤ ਨੂੰ ਖਿੜਕੀਆਂ ਖੁੱਲ੍ਹੀਆਂ ਰੱਖੋ।

● ਐਮਰਜੈਂਸੀ ਦੀ ਸਥਿਤੀ ਵਿੱਚ ਐਂਬੂਲੈਂਸ ਅਤੇ ਮੋਬਾਇਲ ਫੋਨ ਹੈਲਪਲਾਈਨ ਨੰਬਰ ਦੀ ਵਰਤੋਂ ਕਰੋ।

ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਫ਼ਾਜ਼ਿਲਕਾ (District Public Relations Office Fazilka)

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: Use these precautions to protect against hot winds

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters