1. Home
  2. ਸੇਹਤ ਅਤੇ ਜੀਵਨ ਸ਼ੈਲੀ

ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਨਾਲ ਕੀ ਹੁੰਦਾ ਹੈ ਲਾਭ ?

ਕਿ ਤੁਸੀ ਕਦੇ ਸੋਚਿਆ ਹੈ ਕਿ ਬਜ਼ੁਰਗ ਤਾਂਬੇ ਦੇ ਭਾਂਡੇ ਵਿੱਚ ਪਾਣੀ ਕਿਓਂ ਪੀਂਦੇ ਸੀ ? ਇਸ ਦੇ ਪਿੱਛੇ ਦੀ ਵਜ੍ਹਾ ਬਹੁਤ ਦਿਲਚਸਪ ਹੈ , ਤਾਂ ਤੁਹਾਨੂੰ ਦੱਸ ਦਈਏ ਕਿ ਆਯੁਰਵੇਦ ਕਹਿੰਦਾ ਹੈ ਕਿ ਤਾਂਬੇ ਦੇ ਗਿਲਾਸ ਜਾਂ ਹੋਰ ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਤੋਂ ਤੁਹਾਡੇ ਸ਼ਰੀਰ ਵਿਚ ਵਾਤ, ਕਫ ਅਤੇ ਪਿੱਤ ਤਿੰਨ ਦੋਸ਼ ਸੰਤੁਲਿਤ ਰਹਿੰਦੇ ਹਨ।

Pavneet Singh
Pavneet Singh
Copper Vessel

Copper Vessel

ਕਿ ਤੁਸੀ ਕਦੇ ਸੋਚਿਆ ਹੈ ਕਿ ਬਜ਼ੁਰਗ ਤਾਂਬੇ ਦੇ ਭਾਂਡੇ ਵਿੱਚ ਪਾਣੀ ਕਿਓਂ ਪੀਂਦੇ ਸੀ ? ਇਸ ਦੇ ਪਿੱਛੇ ਦੀ ਵਜ੍ਹਾ ਬਹੁਤ ਦਿਲਚਸਪ ਹੈ , ਤਾਂ ਤੁਹਾਨੂੰ ਦੱਸ ਦਈਏ ਕਿ ਆਯੁਰਵੇਦ ਕਹਿੰਦਾ ਹੈ ਕਿ ਤਾਂਬੇ ਦੇ ਗਿਲਾਸ ਜਾਂ ਹੋਰ ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਤੋਂ ਤੁਹਾਡੇ ਸ਼ਰੀਰ ਵਿਚ ਵਾਤ, ਕਫ ਅਤੇ ਪਿੱਤ ਤਿੰਨ ਦੋਸ਼ ਸੰਤੁਲਿਤ ਰਹਿੰਦੇ ਹਨ।

ਤਾਂਬੇ ਦੇ ਭਾਂਡੇ ਵਿਚ ਰੱਖਿਆ ਗਿਆ ਪਾਣੀ ਇਸ ਵਿਚ ਪੈਦਾ ਹੋਣ ਵਾਲੇ ਬੈਕਟੀਰੀਆ ਨੂੰ ਖਤਮ ਕਰਕੇ ਪਾਣੀ ਨੂੰ ਪੂਰੀ ਤਰ੍ਹਾਂ ਤੋਂ ਸ਼ੁੱਧ ਕਰ ਦਿੰਦਾ ਹੈ। ਇਸਲਈ ਤਾਂਬੇ ਦਾ ਪਾਣੀ ਸਿਹਤ ਦੇ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ । ਅੱਜ ਅੱਸੀ ਤੁਹਾਨੂੰ ਦੱਸਾਂਗੇ ਕਿ ਤਾਂਬੇ ਦੇ ਭਾਂਡਿਆਂ ਵਿਚ ਪਾਣੀ ਪੀਣ ਨਾਲ ਸ਼ਰੀਰ ਨੂੰ ਇਕ ਨਹੀਂ ਬਲਕਿ ਕਈ ਲਾਭ ਹੁੰਦੇ ਹਨ ।

ਤਾਂਬੇ ਦੇ ਭਾਂਡਿਆਂ ਦੀ ਕਿਵੇਂ ਕਰੋ ਵਰਤੋਂ (How to use copper Utensils)

ਤਾਂਬੇ ਦੇ ਭਾਂਡਿਆਂ ਵਿਚ ਰੱਖੇ ਪਾਣੀ ਨੂੰ ਤਮਾਰਾ ਜੱਲ ਕਿਹਾ ਜਾਂਦਾ ਹੈ। ਤਾਂਬੇ ਦਾ ਪਾਣੀ ਪੀਣ ਦੇ ਲਈ ਸਭਤੋਂ ਪਹਿਲਾਂ ਪਾਣੀ ਨੂੰ 8 ਘੰਟੇ ਪਹਿਲਾਂ ਤਾਂਬੇ ਦੇ ਭਾਂਡੇ ਵਿਚ ਰੱਖ ਦਵੋ । 8 ਘੰਟੇ ਬਾਅਦ ਇਸ ਪਾਣੀ ਨੂੰ ਤੁਸੀ ਪੀ ਸਕਦੇ ਹੋ ਕਿਓਂਕਿ ਤਾਂਬੇ ਦੇ ਗੁਣਾਂ ਨੂੰ ਪਾਣੀ ਵਬਿਚ ਘੁਲਣ ਵਿਚ ਸਮਾਂ ਲੱਗਦਾ ਹੈ । ਇਹ ਆਪਣੇ ਸਾਰੇ ਲਾਭਦਾਇਕ ਗੁਣਾਂ ਨੂੰ ਪਾਣੀ ਵਿਚ ਮਿੱਲਾਂ ਦਿੰਦਾ ਹੈ । ਤਾਂਬੇ ਦੇ ਪਾਣੀ ਦੀ ਸਭਤੋਂ ਵਧੀਆ ਗੱਲ ਇਹ ਹੈ ਕਿ ਇਸ ਭਾਂਡੇ ਵਿਚ ਰੱਖਿਆ ਪਾਣੀ ਜਲਦੀ ਖਰਾਬ ਨਹੀਂ ਹੁੰਦਾ ਹੈ । ਇਸ ਨੂੰ ਕਈ ਦਿੰਨਾ ਤਕ ਸਟੋਰ ਕਿੱਤਾ ਜਾ ਸਕਦਾ ਹੈ ।ਆਯੁਰਵੇਦ ਦਾ ਕਹਿਣਾ ਹੈ ਕਿ ਸਵੇਰੇ ਖਾਲੀ ਪੇਟ ਤਾਂਬੇ ਦੇ ਭਾਂਡੇ ਵਿਚ ਇਕ ਗਿਲਾਸ ਪਾਣੀ ਪੀਣ ਤੋਂ ਇਹ ਫਾਇਦੇ ਮਿੱਲ ਸਕਦੇ ਹਨ ।

ਪਾਚਨ ਸਿਹਤ ਨੂੰ ਵਧਾਉਂਦਾ ਹੈ(Enhances Digestive Health)

ਐਸੀਡਿਟੀ, ਗੈਸ ਜਾਂ ਕਿਸੇ ਵੀ ਤਰ੍ਹਾਂ ਦੀ ਪਾਚਨ ਸਮੱਸਿਆ ਹੋਵੇ, ਤਾਂਬੇ ਦੇ ਭਾਂਡੇ ਵਿਚ ਰੱਖਿਆ ਪਾਣੀ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਜੀ ਹਾਂ, ਤਾਂਬੇ ਦਾ ਪਾਣੀ ਪੀਣ ਨਾਲ ਪੇਟ ਦੇ ਅੰਦਰਲੇ ਹਾਨੀਕਾਰਕ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ। ਸੋਜ ਨੂੰ ਘਟਾਉਂਦਾ ਹੈ ਅਤੇ ਪੇਪਟਿਕ ਅਲਸਰ ਨੂੰ ਵੀ ਘਟਾਉਂਦਾ ਹੈ। ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਨਾਲ ਤੁਹਾਡਾ ਪੇਟ ਸਾਫ਼ ਹੁੰਦਾ ਹੈ, ਗੁਰਦੇ ਅਤੇ ਜਿਗਰ ਦੇ ਕੰਮ ਵਿੱਚ ਸੁਧਾਰ ਹੁੰਦਾ ਹੈ।

ਭਾਰ ਘਟਾਉਂਦਾ ਹੈ (Reduces Weight)

ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਘੱਟ ਜਾਂਦੀ ਹੈ। ਇਹ ਪਾਣੀ ਸਾਡੇ ਸਰੀਰ ਦੀ ਚਰਬੀ ਨੂੰ ਵਧਣ ਤੋਂ ਰੋਕਦਾ ਹੈ। ਇਹ ਤੁਹਾਡੇ ਭੋਜਨ ਵਿੱਚੋਂ ਸਾਰੇ ਪੌਸ਼ਟਿਕ ਤੱਤਾਂ ਨੂੰ ਬਿਹਤਰ ਢੰਗ ਨਾਲ ਜਜ਼ਬ ਕਰਨ ਵਿੱਚ ਤੁਹਾਡੀ ਮਦਦ ਕਰਦਾ ਹੈ ਅਤੇ ਤੁਹਾਡੇ ਸਰੀਰ ਨੂੰ ਚਰਬੀ ਨੂੰ ਆਸਾਨੀ ਨਾਲ ਤੋੜਨ ਵਿੱਚ ਮਦਦ ਕਰਦਾ ਹੈ। ਇਸ ਤਰ੍ਹਾਂ, ਤੁਹਾਡੇ ਸਰੀਰ ਤੋਂ ਵਾਧੂ ਚਰਬੀ ਦੂਰ ਹੋ ਜਾਂਦੀ ਹੈ ਅਤੇ ਤੁਹਾਡੇ ਸਰੀਰ ਦਾ ਭਾਰ ਨਹੀਂ ਵਧਦਾ ਹੈ।

ਉਮਰ ਵਧਣ ਨੂੰ ਘੱਟ ਕਰਦਾ ਹੈ (Slows Down Aging)

ਤਾਂਬੇ ਵਿਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਗੁਣ ਵੱਧਦੀ ਉਮਰ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੇ ਹਨ। ਤਾਂਬੇ ਦਾ ਪਾਣੀ ਚਿਹਰੇ ਦੀ ਤੇ ਬਰੀਕ ਰੇਖਾਵਾਂ ਬਣਨ ਤੋਂ ਰੋਕਦਾ ਹੈ ਅਤੇ ਸਰੀਰ ਵਿਚ ਨਵੇਂ, ਸਿਹਤਮੰਦ ਸੈੱਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ।

ਅਨੀਮੀਆ ਨੂੰ ਹਰਾਉਂਦਾ ਹੈ (Beats Anemia)

ਜਦ ਤੁਹਾਡੇ ਸ਼ਰੀਰ ਵਿਚ ਤਾਂਬੇ ਦੀ ਘਾਟ ਹੋ ਜਾਂਦੀ ਹੈ ਤਾਂ ਇਹ ਆਇਰਨ ਠੀਕ ਤਰ੍ਹਾਂ ਨਾਲ ਸੋਖਣ ਵਿੱਚ ਸਮਰੱਥ ਨਹੀਂ ਹੁੰਦਾ, ਜਿਸ ਵਜਿਹ ਤੋਂ ਸ਼ਰੀਰ ਵਿਚ ਅਨੀਮੀਆ ਦੀ ਸ਼ਿਕਾਇਤ ਹੋ ਜਾਂਦੀ ਹੈ । ਇਸਲਈ , ਅਨੀਮੀਆ ਨੂੰ ਦੂਰ ਰੱਖਣ ਦੇ ਲਈ , ਤੁਹਾਨੂੰ ਆਇਰਨ ਦੇ ਪੱਧਰ ਨੂੰ ਨਿਯੰਤਰਣ ਵਿੱਚ ਰੱਖਣ ਦੀ ਜ਼ਰੂਰਤ ਹੈ। ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਨਾਲ ਸਰੀਰ ਵਿੱਚ ਖੂਨ ਦੀ ਕਮੀ ਵੀ ਦੂਰ ਹੁੰਦੀ ਹੈ।

ਗਠੀਏ ਨੂੰ ਹਰਾਉਂਦਾ ਹੈ (Beats Gout)
ਤਾਂਬੇ ਵਿਚ ਹੱਡੀਆਂ ਨੂੰ ਮਜਬੂਤ ਕਰਨ ਵਾਲੇ ਗੁਣ ਪਾਏ ਜਾਂਦੇ ਹਨ , ਜੋ ਜੋੜਿਆਂ ਦੀ ਸੋਜ, ਗਠੀਆ ਆਦਿ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ।

ਇਹ ਵੀ ਪੜ੍ਹੋ : ਗੋਦਾਮ ਬਣਾ ਕੇ ਕਿਸਾਨ ਬਣ ਸਕਦੇ ਹਨ ਕਰੋੜਪਤੀ, ਜਾਣੋ ਸਰਕਾਰ ਕਿੰਨੀ ਦਿੰਦੀ ਹੈ ਸਬਸਿਡੀ ?

Summary in English: What are the benefits of drinking water in a copper vessel?

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters