1. Home
  2. ਸੇਹਤ ਅਤੇ ਜੀਵਨ ਸ਼ੈਲੀ

Thyroid ਕੀ ਹੈ? ਜਾਣੋ ਇਸ ਦੇ ਸ਼ੁਰੂਆਤੀ ਲੱਛਣ, ਕਾਰਨ ਅਤੇ ਰੋਕਥਾਮ ਦੇ ਤਰੀਕੇ

ਅੱਜ ਕੱਲ੍ਹ Thyroid ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ Thyroid ਦੇ ਸ਼ੁਰੂਆਤੀ ਲੱਛਣ, ਇਸ ਦੇ ਕਾਰਨ ਅਤੇ ਇਸ ਤੋਂ ਬਚਣ ਦੇ ਤਰੀਕੇ ਦੱਸਣ ਜਾ ਰਹੇ ਹਾਂ।

Gurpreet Kaur Virk
Gurpreet Kaur Virk
ਥਾਇਰਾਇਡ ਦੇ ਲੱਛਣ, ਕਾਰਨ ਅਤੇ ਬਚਣ ਦੇ ਤਰੀਕੇ

ਥਾਇਰਾਇਡ ਦੇ ਲੱਛਣ, ਕਾਰਨ ਅਤੇ ਬਚਣ ਦੇ ਤਰੀਕੇ

Thyroid Treatment: ਅੱਜ-ਕੱਲ੍ਹ ਦੀ ਰੁਝੇਵੇਂ ਭਰੀ ਜ਼ਿੰਦਗੀ 'ਚ ਕਿਸੀ ਕੋਲ ਸਮਾਂ ਹੀ ਨਹੀਂ ਸਿਹਤ ਵੱਲ ਧਿਆਨ ਦੇਣ ਦਾ, ਇਹੀ ਕਾਰਨ ਹੈ ਕਿ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਅੱਜ ਅਸੀਂ ਗੱਲ ਕਰਾਂਗੇ ਥਾਇਰਾਈਡ (Thyroid) ਦੀ, ਜੋ ਅੱਜ-ਕੱਲ੍ਹ ਆਮ ਬਿਮਾਰੀ ਵੱਜੋਂ ਉਭਰ ਕੇ ਸਾਹਮਣੇ ਆ ਰਹੀ ਹੈ।

ਦਿਨੋ-ਦਿਨ ਥਾਇਰਾਈਡ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜੇਕਰ ਗੱਲ ਕਰੀਏ ਇਸਦੇ ਪਿੱਛੇ ਦੇ ਕਾਰਣ ਦੀ, ਤਾਂ ਆਮ ਤੌਰ 'ਤੇ ਇਹ ਸਮੱਸਿਆ ਭਾਰ ਵਧਣ ਕਾਰਨ ਜਾਂ ਹਾਰਮੋਨਸ 'ਚ ਗੜਬੜੀ ਕਾਰਨ ਹੁੰਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਥਾਇਰਾਇਡ ਦੇ ਸ਼ੁਰੂਆਤੀ ਲੱਛਣ, ਇਸ ਦੇ ਕਾਰਨ ਅਤੇ ਇਸ ਤੋਂ ਬਚਣ ਦੇ ਤਰੀਕੇ ਦੱਸਣ ਜਾ ਰਹੇ ਹਾਂ।

ਥਾਇਰਾਇਡ ਕੀ ਹੈ?

ਗਰਦਨ ਦੇ ਅੰਦਰ ਅਤੇ ਕਾਲਰਬੋਨ ਵਿੱਚ, ਇੱਕ ਤਿਤਲੀ ਦੇ ਆਕਾਰ ਦੀ ਗਲੈਂਡ ਹੁੰਦੀ ਹੈ, ਜੋ ਕਿ ਇੱਕ ਕਿਸਮ ਦੀ ਐਂਡੋਕ੍ਰਾਈਨ ਗਲੈਂਡ ਹੁੰਦੀ ਹੈ। ਇਹ ਹਾਰਮੋਨ ਬਣਾਉਂਦਾ ਹੈ। ਇਹ ਸਮੱਸਿਆ ਔਰਤਾਂ ਵਿੱਚ ਸਭ ਤੋਂ ਵੱਧ ਵਧਦੀ ਜਾਂ ਘਟਦੀ ਹੈ। ਜਦੋਂ ਥਾਇਰਾਇਡ ਗਲੈਂਡ ਲੋੜੀਂਦੀ ਮਾਤਰਾ ਵਿੱਚ ਹਾਰਮੋਨ ਪੈਦਾ ਕਰਨ ਦੇ ਯੋਗ ਨਹੀਂ ਹੁੰਦੀ ਹੈ, ਤਾਂ ਵਿਅਕਤੀ ਦੀ ਸਰੀਰਕ ਸਮਰੱਥਾ ਘੱਟ ਜਾਂਦੀ ਹੈ।

ਇਹ ਵੀ ਪੜ੍ਹੋ: ਸਾਵਧਾਨ! ਗਲਤੀ ਨਾਲ ਵੀ ਘਰ 'ਚ ਨਾ ਲਗਾਓ ਇਹ ਪੌਦੇ, ਹੋ ਸਕਦਾ ਹੈ ਵੱਡਾ ਨੁਕਸਾਨ

ਥਾਇਰਾਇਡ ਦੀਆਂ ਕਿਸਮਾਂ:

● ਹਾਈਪੋਥਾਈਰੋਡਿਜ਼ਮ ਥਾਇਰਾਇਡ: ਇਹ ਥਾਇਰਾਇਡ ਗਲੈਂਡ ਵਿੱਚ ਥਾਇਰਾਇਡ ਹਾਰਮੋਨ ਦੀ ਕਮੀ ਦੇ ਕਾਰਨ ਹੁੰਦਾ ਹੈ। ਇਹ ਮੁੱਖ ਤੌਰ 'ਤੇ ਛੋਟੇ ਬੱਚਿਆਂ ਵਿੱਚ ਦੇਖਿਆ ਜਾਂਦਾ ਹੈ।

● ਹਾਈਪਰਥਾਇਰਾਇਡਿਜ਼ਮ ਥਾਇਰਾਇਡ: ਇਹ ਥਾਇਰਾਇਡ ਗ੍ਰੰਥੀ ਵਿੱਚ ਵਾਧੂ ਟਿਸ਼ੂ ਦੇ ਗਠਨ ਦੇ ਕਾਰਨ ਹੁੰਦਾ ਹੈ। ਦੱਸ ਦੇਈਏ ਕਿ ਹਾਈਪਰਥਾਇਰਾਇਡਿਜ਼ਮ ਥਾਇਰਾਇਡ ਵਿੱਚ ਹਾਰਮੋਨਾਂ ਦੀ ਜ਼ਿਆਦਾ ਮਾਤਰਾ ਹੋ ਜਾਂਦੀ ਹੈ।

● ਗੋਇਟਰ ਥਾਇਰਾਇਡ: ਇਸ ਨੂੰ ਗੌਇਟਰ ਰੋਗ ਵੀ ਕਿਹਾ ਜਾਂਦਾ ਹੈ, ਜੋ ਸਰੀਰ ਵਿੱਚ ਆਇਓਡੀਨ ਦੀ ਕਮੀ ਕਾਰਨ ਹੁੰਦਾ ਹੈ।

● ਥਾਇਰਾਇਡ ਕੈਂਸਰ: ਇਹ ਸਭ ਤੋਂ ਗੰਭੀਰ ਅਤੇ ਆਖਰੀ ਕਿਸਮ ਹੈ। ਇਸ ਦਾ ਇਲਾਜ ਸਿਰਫ ਸਰਜਰੀ ਰਾਹੀਂ ਕੀਤਾ ਜਾ ਸਕਦਾ ਹੈ। ਜਦੋਂ ਥਾਇਰਾਇਡ ਕੈਂਸਰ ਹੁੰਦਾ ਹੈ, ਤਾਂ ਥਾਇਰਾਇਡ ਗ੍ਰੰਥੀ ਵਿੱਚ ਇੱਕ ਗੰਢ ਬਣ ਜਾਂਦੀ ਹੈ।

ਥਾਇਰਾਇਡ ਦੇ ਕਾਰਨ:

● ਸਰੀਰ ਵਿੱਚ ਆਇਓਡੀਨ ਦੀ ਕਮੀ
● ਇੱਕ ਬੱਚੇ ਨੂੰ ਜਨਮ ਦੇਣ ਤੋਂ ਬਾਅਦ
● ਬਹੁਤ ਜ਼ਿਆਦਾ ਤਣਾਅ ਕਾਰਨ
● ਹਾਈ ਬਲੱਡ ਪ੍ਰੈਸ਼ਰ ਕਾਰਨ
● ਸ਼ੂਗਰ ਹੋਣ ਕਾਰਨ

ਇਹ ਵੀ ਪੜ੍ਹੋ : "Cucumber" ਕਬਜ਼ ਰੋਗੀਆਂ ਲਈ ਵਰਦਾਨ

ਥਾਇਰਾਇਡ ਦੇ ਲੱਛਣ:

● ਘਬਰਾਹਟ ਹੋਣਾ
● ਚਿੜਚਿੜਾਪਨ
● ਬਹੁਤ ਜ਼ਿਆਦਾ ਪਸੀਨਾ
● ਹੱਥਾਂ-ਪੈਰਾਂ ਦਾ ਕੰਬਣਾ
● ਵਾਲ ਝੜਨਾ
● ਪਤਲੇ ਹੋਣਾ
● ਨੀਂਦ 'ਚ ਕਮੀ ਆਉਣਾ
● ਮਾਸਪੇਸ਼ੀਆਂ 'ਚ ਦਰਦ
● ਕਮਜ਼ੋਰੀ ਰਹਿਣਾ
● ਦਿਲ ਦੀ ਧੜਕਣ ਤੇਜ਼ ਹੋਣਾ
● ਭੁੱਖ ਜ਼ਿਆਦਾ ਲੱਗਣਾ
● ਵਜਨ ਘਟਨਾ
● ਔਰਤਾਂ ਦੇ ਮਾਹਵਾਰੀ ਵਿੱਚ ਅਨਿਯਮਿਤਤਾ

ਇਹ ਵੀ ਪੜ੍ਹੋ : ਭੰਗ ਦੀ ਚਾਹ ਪੀਣ ਨਾਲ ਮਿਲੇਗਾ ਕਈ ਬੀਮਾਰੀਆਂ ਤੋਂ ਛੁਟਕਾਰਾ

ਥਾਇਰਾਈਡ ਦੀ ਸਮੱਸਿਆ 'ਚ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ:

● ਆਇਓਡੀਨ (Iodine): ਥਾਇਰਾਇਡ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਆਇਓਡੀਨ ਭਰਪੂਰ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਥਾਇਰਾਇਡ ਗਲੈਂਡ ਦੇ ਮਾੜੇ ਪ੍ਰਭਾਵਾਂ ਨੂੰ ਘਟਾਉਂਦਾ ਹੈ।

● ਮੱਛੀ (Fish): ਮਰੀਜ਼ਾਂ ਨੂੰ ਮੱਛੀ ਖਾਣੀ ਚਾਹੀਦੀ ਹੈ, ਕਿਉਂਕਿ ਮੱਛੀ ਵਿੱਚ ਆਇਓਡੀਨ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਧਿਆਨ ਰਹੇ ਕਿ ਸਭ ਤੋਂ ਵੱਧ ਆਇਓਡੀਨ ਦੀ ਮਾਤਰਾ ਸਮੁੰਦਰੀ ਮੱਛੀਆਂ ਵਿੱਚ ਪਾਈ ਜਾਂਦੀ ਹੈ।

● ਡੇਅਰੀ ਪਦਾਰਥ (Dairy Products): ਤੁਹਾਨੂੰ ਦੁੱਧ, ਦਹੀਂ, ਪਨੀਰ ਅਤੇ ਹੋਰ ਡੇਅਰੀ ਉਤਪਾਦਾਂ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਵਿੱਚ ਕੈਲਸ਼ੀਅਮ, ਵਿਟਾਮਿਨ, ਖਣਿਜ ਅਤੇ ਹੋਰ ਪੋਸ਼ਕ ਤੱਤ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ।

● ਮੂਲੇਠੀ (Muleti): ਇਸ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਰੀ-ਥਾਇਰਾਇਡ ਗਲੈਂਡ ਨੂੰ ਸੰਤੁਲਿਤ ਕਰਨ 'ਚ ਮਦਦਗਾਰ ਹੁੰਦੇ ਹਨ। ਇਸ ਦੀ ਵਰਤੋਂ ਨਾਲ ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਦੂਰ ਹੁੰਦੀ ਹੈ।

● ਸੋਇਆ (Soya): ਮਰੀਜ਼ਾਂ ਨੂੰ ਸੋਇਆਬੀਨ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਜਿਵੇਂ ਸੋਇਆ ਦੁੱਧ, ਟੋਫੂ ਜਾਂ ਸੋਇਆਬੀਨ ਆਦਿ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ 'ਚ ਅਜਿਹੇ ਕੈਮੀਕਲ ਹੁੰਦੇ ਹਨ, ਜੋ ਹਾਰਮੋਨ ਸੰਤੁਲਨ ਬਣਾਈ ਰੱਖਦੇ ਹਨ।

(ਇਸ ਲੇਖ ਵਿੱਚ ਆਮ ਜਾਣਕਾਰੀ ਦਿੱਤੀ ਗਈ ਹੈ। ਜੇਕਰ ਤੁਸੀਂ ਥਾਇਰਾਈਡ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।)

Summary in English: What is Thyroid? Thyroid initial symptoms, causes and ways to avoid it

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters