How Can We Protect Wheat?: ਕਿਸੇ ਨੇ ਬਿਲਕੁਲ ਠੀਕ ਹੀ ਕਿਹਾ ਹੈ ਕਿ ਖੇਤੀ ਕਰਨੀ ਸੌਖੀ ਨਹੀਂ ਹੈ। ਜੇਕਰ ਇਹ ਆਸਾਨ ਹੁੰਦਾ ਤਾਂ ਹਰ ਕੋਈ ਕਿਸਾਨ ਹੁੰਦਾ। ਫਸਲਾਂ ਦੀ ਬਿਜਾਈ ਤੋਂ ਲੈ ਕੇ ਕੀਟਨਾਸ਼ਕਾਂ ਦੇ ਛਿੜਕਾਅ ਤੱਕ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਤੋਂ ਬਾਅਦ ਵੀ ਜਦੋਂ ਫਸਲ ਪੱਕ ਜਾਂਦੀ ਹੈ ਤਾਂ ਕਿਸਾਨਾਂ ਦੀਆਂ ਮੁਸ਼ਕਲਾਂ ਖਤਮ ਨਹੀਂ ਹੁੰਦੀਆਂ ਜਾਂ ਇੰਜ ਕਹਿ ਲਓ ਕਿ ਕਿਸਾਨ ਦੀ ਅਸਲ ਪ੍ਰੀਖਿਆ ਫਸਲ ਪੱਕਣ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ।
ਫਸਲ ਪੱਕਣ ਤੋਂ ਬਾਅਦ ਵੀ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਸਮੇਂ ਸਿਰ ਕਟਾਈ, ਸਹੀ ਮਸ਼ੀਨਾਂ ਦੀ ਵਰਤੋਂ, ਫਸਲਾਂ ਨੂੰ ਸਹੀ ਥਾਂ 'ਤੇ ਸਟੋਰ ਕਰਨਾ ਅਤੇ ਫਸਲਾਂ ਨੂੰ ਕੀੜਿਆਂ ਤੋਂ ਬਚਾਉਣਾ। ਪਰ ਇਸ ਵਿੱਚ ਸਭ ਤੋਂ ਵੱਡੀ ਸਮੱਸਿਆ ਵਾਢੀ ਤੋਂ ਬਾਅਦ ਇਨ੍ਹਾਂ ਦੇ ਪ੍ਰਬੰਧਨ ਅਤੇ ਸਟੋਰੇਜ ਬਾਰੇ ਜਾਣਕਾਰੀ ਦੀ ਘਾਟ ਹੈ। ਅਜਿਹੇ 'ਚ ਅੱਜ ਅਸੀਂ ਕਣਕ ਦੀ ਸਹੀ ਸਾਂਭ-ਸੰਭਾਲ ਬਾਰੇ ਢੁਕਵੀਂ ਜਾਣਕਾਰੀ ਲੈ ਕੇ ਹਾਜ਼ਿਰ ਹੋਏ ਹਾਂ।
ਅਨਾਜ ਦਾ ਸੁਰੱਖਿਅਤ ਭੰਡਾਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਟੋਰੇਜ ਦੌਰਾਨ ਵੀ ਅਨਾਜ ਦੀ ਫ਼ਸਲ ਨੂੰ ਵੱਡਾ ਖ਼ਤਰਾ ਰਹਿੰਦਾ ਹੈ। ਜੇਕਰ ਸਟੋਰੇਜ ਸਹੀ ਨਾ ਹੋਵੇ ਤਾਂ ਫ਼ਸਲ ਕੀੜਿਆਂ ਦਾ ਸ਼ਿਕਾਰ ਹੋ ਸਕਦੀ ਹੈ ਜਾਂ ਨਮੀ ਕਾਰਨ ਫ਼ਸਲ ਵਿੱਚ ਉੱਲੀ ਪੈਦਾ ਹੋ ਸਕਦੀ ਹੈ। ਇਹ ਸਾਰੇ ਖ਼ਤਰੇ ਭੰਡਾਰਨ ਦੌਰਾਨ ਅਨਾਜ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਕਿਸਾਨ ਦੀ ਸਾਲ ਭਰ ਦੀ ਮਿਹਨਤ ਨੂੰ ਕੁਝ ਪਲਾਂ ਵਿੱਚ ਵਿਗਾੜ ਸਕਦੇ ਹਨ। ਇਸ ਲਈ ਕਿਸਾਨਾਂ ਲਈ ਅਨਾਜ ਨੂੰ ਸਟੋਰ ਕਰਨ ਦੇ ਸਹੀ ਤਰੀਕਿਆਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ।
ਡਰੰਮਾਂ ਵਿੱਚ ਕਣਕ ਨੂੰ ਕੀੜੇ-ਮਕੌੜਿਆਂ ਤੋਂ ਕਿਵੇਂ ਬਚਾਈਏ?
• ਕਣਕ ਕੱਟਣ ਉਪਰੰਤ ਦਾਣਿਆਂ ਵਿੱਚ ਘੁੰਡੀਆਂ, ਕੱਖ, ਧੂੜ ਅਤੇ ਨਦੀਨਾਂ ਦੇ ਬੀਜ ਆਦਿ ਹੁੰਦੇ ਹਨ। ਇਸੇ ਤਰਾਂ, ਦਾਣਿਆਂ ਵਿੱਚ ਕੁਝ ਟੁੱਟੇ-ਭੱਜੇ ਦਾਣੇ ਵੀ ਸ਼ਾਮਿਲ ਹੁੰਦੇ ਹਨ, ਜਿਹਨਾਂ ਉੱਪਰ ਕੀੜਿਆਂ ਦਾ ਹਮਲਾ ਸਾਬਤ ਦਾਣਿਆਂ ਤੋਂ ਪਹਿਲਾਂ ਹੁੰਦਾ ਹੈ। ਇਸ ਲਈ ਡਰੰਮਾਂ ਵਿੱਚ ਕਣਕ ਪਾਉਣ ਤੋਂ ਪਹਿਲਾਂ ਕਣਕ ਨੂੰ ਪੱਖਾ ਲਗਾ ਕੇ ਚੰਗੀ ਤਰਾਂ ਸਾਫ ਕਰ ਲਓ।
• ਘਰੇਲੂ ਪੱਧਰ 'ਤੇ ਕਣਕ ਨੂੰ ਸਟੋਰ ਕਰਨ ਲਈ ਲੋਹੇ/ਟੀਨ ਦੇ ਢੋਲਾਂ ਦੀ ਵਰਤੋਂ ਕਰੋ।
• ਕਣਕ ਨੂੰ ਢੋਲਾਂ ਵਿੱਚ ਸਟੋਰ ਕਰਨ ਤੋਂ ਪਹਿਲਾਂ ਪੁਰਾਣੇ ਰੱਖੇ ਦਾਣੇ ਕੱਢ ਲਓ ਅਤੇ ਢੋਲ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ। ਪਹਿਲਾਂ ਸਟੋਰ ਕੀਤੇ ਅਨਾਜ ਦੀ ਰਹਿੰਦ ਖੂੰਹਦ (ਕੂੜੇ) ਨੂੰ ਜ਼ਮੀਨ ਵਿੱਚ ਦੱਬ ਕੇ ਖਤਮ ਕਰ ਦਿਓ।
• ਨਵੇਂ ਦਾਣਿਆਂ ਨੂੰ ਕਦੇ ਵੀ ਪੁਰਾਣੇ ਦਾਣਿਆਂ ਵਿੱਚ ਮਿਲਾ ਕੇ ਸਟੋਰ ਨਾ ਕਰੋ।
• ਖਾਲੀ ਢੋਲ ਦੇ ਅੰਦਰ ਲੁਕੇ ਹੋਏ ਕੀੜਿਆਂ ਨੂੰ ਖਤਮ ਕਰਨ ਲਈ ਢੋਲ ਨੂੰ 2-3 ਦਿਨ ਚੰਗੀ ਧੁੱਪ ਲਵਾ ਲੈਣੀ ਚਾਹੀਦੀ ਹੈ। ਜੇਕਰ ਕਿਸੇ ਜਗ੍ਹਾ ਤੋਂ ਢੋਲ ਟੁੱਟਾ ਹੋਵੇ ਤਾਂ ਇਸ ਨੂੰ ਜ਼ਰੂਰ ਠੀਕ ਕਰਵਾ ਲੈਣਾ ਚਾਹੀਦਾ ਹੈ, ਕਿਉਂਕਿ ਐਲੂਮੀਨੀਅਮ ਫ਼ਾਸਫਾਈਡ ਦੀ ਵਰਤੋਂ ਲਈ ਢੋਲ ਹਵਾ ਬੰਦ ਹੋਣਾ ਚਾਹੀਦਾ ਹੈ।
• ਕਣਕ ਸਟੋਰ ਕਰਨ ਤੋਂ ਪਹਿਲਾਂ ਦਾਣਿਆਂ ਨੂੰ ਚੰਗੀ ਤਰਾਂ ਸੁਕਾ ਲਓ, ਕਿਉਂਕਿ ਦਾਣਿਆਂ ਵਿੱਚ ਨਮੀ ਦੀ ਮਾਤਰਾ ਜਿਆਦਾ ਹੋਣ ਤੇ ਜਿੱਥੇ ਕੀੜਾ ਲੱਗਣ ਦਾ ਖਤਰਾ ਵਧ ਜਾਂਦਾ ਹੈ, ਉਥੇ ਹੀ ਕਈ ਵਾਰ ਡਰੰਮਾਂ ਵਿੱਚ ਸਟੋਰ ਕਣਕ ਦਾ ਤਾਪਮਾਨ ਵੱਧਣ ਕਾਰਨ ਬੀਜ਼ ਦੀ ਉੱਗਣ ਸ਼ਕਤੀ ਵੀ ਘੱਟ ਜਾਂਦੀ ਹੈ। ਕਣਕ ਨੂੰ ਦੰਦਾਂ ਹੇਠ ਚਬਾ ਕੇ ਵੀ ਨਮੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Crop Protection: ਕਣਕ ਨੂੰ ਗਰਮੀ ਦੇ ਤਣਾਅ ਤੋਂ ਬਚਾੳਣ ਲਈ ਯੋਗ ਪ੍ਰਬੰਧ, ਮੌਸਮ ਨੂੰ ਧਿਆਨ 'ਚ ਰੱਖ ਕੇ ਕਰੋ ਇਹ ਉਪਾਅ
• ਢੋਲਾਂ ਨੂੰ ਦੀਵਾਰਾਂ ਤੋਂ ਦੂਰੀ ਤੇ ਅਤੇ ਉੱਚੀ ਜਗ੍ਹਾ ਤੇ ਜਾਂ ਲੱਕੜੀ ਦੇ ਚੌਖਾਟੇ ਉੱਤੇ ਰੱਖਣਾ ਚਾਹੀਦਾ ਹੈ।
• ਢੋਲਾਂ ਨੂੰ ਉਪਰ ਤੱਕ ਨੱਕੋ-ਨੱਕ ਭਰਨਾ ਚਾਹੀਦਾ ਹੈ ਅਤੇ ਢੱਕਣ ਚੰਗੀ ਤਰ੍ਹਾਂ ਕੱਸ ਕੇ ਬੰਦ ਕਰਨਾ ਚਾਹੀਦਾ ਹੈ।
• ਸਟੋਰ ਕਰਨ ਦੇ ਪਹਿਲੇ 30 ਦਿਨ ਢੋਲ ਨੂੰ ਬਿਲਕੁਲ ਨਹੀਂ ਖੋਲ੍ਹਣਾ ਚਾਹੀਦਾ ਅਤੇ ਬਾਅਦ ਵਿੱਚ ਦਾਣੇ ਕੱਢਣ ਤੋਂ ਤੁਰੰਤ ਬਾਅਦ ਢੱਕਣ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
• ਰਹਿਣ ਵਾਲੇ ਮਕਾਨਾਂ ਵਿੱਚ ਢੋਲ ਨਹੀਂ ਰੱਖਣੇ ਚਾਹੀਦੇ, ਕਿਉਂਕਿ ਇਹਨਾਂ ਵਿੱਚ ਐਲੂਮੀਨੀਅਮ ਫ਼ਾਸਫਾਈਡ ਵੀ ਵਰਤੋਂ ਖ਼ਤਰਨਾਕ ਸਾਬਤ ਹੋ ਸਕਦੀ ਹੈ।
• ਦਾਣਿਆਂ ਦਾ ਸਮੇਂ-ਸਮੇਂ ਤੇ ਕੀੜੇ-ਮਕੌੜਿਆਂ ਦੇ ਹਮਲੇ ਲਈ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਉਹਨਾਂ ਦੀ ਰੋਕਥਾਮ ਕੀਤੀ ਜਾ ਸਕੇ।
• ਜੇਕਰ ਉੱਪਰ ਦੱਸੇ ਨੁਕਤੇ ਅਪਣਾ ਲਏ ਜਾਣ ਤਾਂ ਕੀੜੇ ਲੱਗਣ ਦਾ ਖਤਰਾ ਬਹੁਤ ਘਟ ਹੁੰਦਾ ਹੈ ਪ੍ਰੰਤੂ ਫ਼ਿਰ ਵੀ ਜੇ ਕਿਸੇ ਕਾਰਨ ਕਰਕੇ ਕਣਕ ਲੱਗ ਜਾਵੇ ਤਾਂ ਫੋਸਟੌਕਸਿਨ ਜਾਂ ਡੈਲੀਸ਼ੀਆ ਜਾਂ ਸੈਲਫਾਸ (ਅਲੁਮੀਨੀਅਮ ਫ਼ਾਸਫਾਈਡ) ਦੀ ਤਿੰਨ ਗ੍ਰਾਮ ਦੀ ਇੱਕ ਗੋਲੀ ਇਕ ਟਨ ਦਾਣਿਆਂ ਦੇ ਹਿਸਾਬ ਨਾਲ ਵਰਤਣੀ ਚਾਹੀਦੀ ਹੈ।
• ਕੁਝ ਕਿਸਾਨ ਢੋਲਾਂ ਵਿੱਚ ਨਿੰਮ ਦੇ ਪੱਤੇ ਜਾਂ ਮਾਚਿਸ ਦੀਆਂ ਡੱਬੀਆਂ ਦੀ ਵਰਤੋਂ ਕਰਦੇ ਹਨ, ਪਰ ਇਹ ਤਰੀਕਾ ਕਣਕ ਨੂੰ ਸਟੋਰੇਜ਼ ਦੌਰਾਨ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਕਾਰਗਰ ਨਹੀ ਹੈ।
• ਅਲੁਮੀਨੀਅਮ ਫ਼ਾਸਫਾਈਡ ਗੋਲੀ ਦੀ ਵਰਤੋਂ ਕਰਨ ਤੋਂ ਪਹਿਲਾਂ ਢੋਲ ਦਾ ਹੇਠਲਾ ਢੱਕਣ ਚੰਗੀ ਤਰਾਂ ਟੇਪ ਲਗਾ ਕੇ ਸੀਲ ਕਰ ਦੇਣਾ ਚਾਹੀਦਾ ਹੈ ।ਅਲੁਮੀਨੀਅਮ ਫ਼ਾਸਫਾਈਡ ਦੀਆਂ ਗੋਲੀਆਂ ਢੋਲ ਦੇ ਉਪਰਲੇ ਢੱਕਣ ਤੋਂ ਪਾਉਣ ਉਪਰੰਤ ਇਸ ਨੂੰ ਟੇਪ ਲਗਾ ਕੇ ਚੰਗੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ ।
• ਅਲੁਮੀਨੀਅਮ ਫ਼ਾਸਫਾਈਡ ਦੀ ਵਰਤੋਂ ਤੋਂ ਬਾਅਦ ਢੋਲਾਂ ਨੂੰ ਸੱਤ ਦਿਨ ਹਵਾ ਬੰਦ ਰੱਖਣਾ ਜ਼ਰੂਰੀ ਹੈ। ਜੇਕਰ ਦਾਣਿਆਂ ਨੂੰ ਖਪਰਾ ਲੱਗਾ ਹੋਵੇ ਤਾਂ ਐਲੂਮੀਨੀਅਮ ਫਾਸਫਾਈਡ ਦੀ ਮਾਤਰਾ ਦੁੱਗਣੀ ਕਰ ਦੇਣੀ ਚਾਹੀਦੀ ਹੈ।
• ਇਨ੍ਹਾਂ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਸਮੇਂ ਇਸ ਗੱਲ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਿਰਫ਼ ਤਜ਼ਰਬੇਕਾਰ ਆਦਮੀ ਹੀ ਇਹਨਾਂ ਦੀ ਵਰਤੋਂ ਕਰੇ। ਐਲੂਮੀਨੀਅਮ ਫ਼ਾਸਫਾਈਡ ਦੀ ਵਰਤੋਂ ਰਹਿਣ ਵਾਲੇ ਮਕਾਨਾਂ ਵਿੱਚ ਰੱਖੇ ਢੋਲਾਂ ਵਿੱਚ ਬਿਲਕੁਲ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ : Crop Protection Tips: ਪੱਕੀਆਂ ਕਣਕਾਂ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਰੱਖੋ ਇਨ੍ਹਾਂ 10 ਗੱਲਾਂ ਦਾ ਧਿਆਨ
ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ
• ਕਣਕ ਡਰੰਮ ਵਿੱਚ ਪਾਉਣ ਲੱਗਿਆਂ ਤੁਸੀਂ ਤਿੰਨ ਚੀਜਾਂ ਲੈਣੀਆਂ ਹਨ, ਲਸਣ, ਮਾਚਿਸ ਅਤੇ ਡਲਿਆਂ ਵਾਲੀ ਕਲੀ। ਇਨ੍ਹਾਂ ਤਿੰਨੇ ਚੀਜਾਂ ਨੂੰ ਕਣਕ ਨਾਲ ਡਰੰਮ ਵਿੱਚ ਪਾ ਲਵੋ। ਇਨ੍ਹਾਂ ਦੀ ਵਰਤੋਂ ਕਰਨ ਨਾਲ ਕਦੇ ਵੀ ਕੀੜਾ ਤੁਹਾਡੀ ਕਣਕ ਖ਼ਰਾਬ ਨਹੀਂ ਕਰ ਸਕਦਾ।
• ਤੁਹਾਨੂੰ ਦੱਸ ਦਈਏ ਕਿ ਡਰੰਮ ਵਿੱਚ ਪਈ ਹੋਈ ਕਣਕ ਦੀ ਸਭ ਤੋਂ ਵੱਡੀ ਦੁਸ਼ਮਣ ਸੁੱਸਰੀ ਹੁੰਦੀ ਹੈ। ਜੇਕਰ ਤੁਸੀਂ ਡਰੰਮ ਵਿੱਚ ਕਣਕ ਪਾਉਣ ਲੱਗਿਆਂ ਕੋਈ ਗਲਤੀ ਕਰ ਦਿੰਦੇ ਹੋ ਤਾਂ ਸੁੱਸਰੀ ਸਾਰੀ ਕਣਕ ਖਾ ਜਾਂਦੀ ਹੈ ਅਤੇ ਸਾਨੂ ਵੱਡਾ ਨੁਕਸਾਨ ਝੱਲਣਾ ਪੈਂਦਾ ਹੈ। ਸਭ ਤੋਂ ਪਹਿਲਾਂ ਇਹ ਧਿਆਨ ਜਰੂਰ ਰੱਖੋ ਕਿ ਕਣਕ ਵੱਢਣ ਤੋਂ ਤੁਰੰਤ ਬਾਅਦ ਕਦੇ ਵੀ ਡਰੰਮ ਦੇ ਵਿੱਚ ਨਹੀਂ ਪਾਉਣੀ।
• ਕਣਕ ਵੱਢਣ ਤੋਂ ਬਾਅਦ ਜਦੋਂ ਠੰਡੀ ਹੋ ਜਾਵੇ, ਯਾਨੀ ਘੱਟੋ ਘੱਟ 48 ਘੰਟੇ ਬਾਅਦ ਹੀ ਕਣਕ ਡਰੰਮ ਦੇ ਵਿੱਚ ਪਾਉਣੀ ਆ ਅਤੇ ਇਸ ਤੋਂ ਪਹਿਲਾਂ ਨਾ ਪਾਓ। ਇਸੇ ਤਰਾਂ ਜੇਕਰ ਕਣਕ ਦੇ ਵਿੱਚ ਥੋੜੀ ਜਿਹੀ ਵੀ ਸਿੱਲ ਹੋਵੇ ਤਾਂ ਕਣਕ ਨੂੰ ਚੰਗੀ ਤਰਾਂ ਸੁਕਾਉਣ ਤੋਂ ਬਾਅਦ ਹੀ ਡਰੰਮ ਵਿੱਚ ਪਾਓ। ਜੇਕਰ ਥੋੜੀ ਜਿਹੀ ਵੀ ਨਮੀ ਰਹਿ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਕਣਕ ਵਿੱਚ ਸੁਸਰੀ ਪੈ ਜਾਵੇਗੀ ਅਤੇ ਕਣਕ ਨੂੰ ਖ਼ਰਾਬ ਕਰ ਦਵੇਗੀ।
Summary in English: Wheat Drums: How to protect wheat in drums from insects?